ਪੰਜ ਪਿਆਰਿਆਂ ਨੂੰ ਅੰਮ੍ਰਿਤ ਸੰਚਾਰ ਲਈ ਹੋਰ ਸੂਬਿਅਾਂ ਵਿੱਚ ਭੇਜਿਆ

By October 27, 2015 0 Comments


panjਅੰਮ੍ਰਿਤਸਰ, 27 ਅਕਤੂਬਰ :ਬਹਾਲ ਕੀਤੇ ਪੰਜ ਪਿਆਰਿਆਂ ਦਾ ਤਬਾਦਲਾ ਧਰਮ ਪ੍ਰਚਾਰ ਕਮੇਟੀ ਵਿੱਚ ਕਰਨ ਤੋਂ ਬਾਅਦ ਅੱਜ ਪੰਜਾਬ ਤੋਂ ਬਾਹਰ ਹੋਰਨਾਂ ਸੂਬਿਆਂ ਵਿੱਚ ਅੰਮ੍ਰਿਤ ਸੰਚਾਰ ਲਈ ਡਿਊਟੀ ਲਾਈ ਗਈ ਹੈ। ਉਹ ਅੱਠ ਨਵੰਬਰ ਤਕ ਬਾਹਰ ਰਹਿਣਗੇ ਅਤੇ ਇਸ ਦੌਰਾਨ ੳੁਹ ਰਾਏਪੁਰ, ਭਲਾਈ, ਦੁਰਗ, ਵਿਸ਼ਾਖਾਪਟਨਮ ਆਦਿ ਥਾਵਾਂ ੳੁੱਤੇ ਅੰਮ੍ਰਿਤ ਸੰਚਾਰ ਕਰਨਗੇ। ਉਹ ਵਾਪਸ ਦੀਵਾਲੀ ਦੇ ਨੇੜੇ ਹੀ ਪੁੱਜ ਸਕਣਗੇ। ਸ਼੍ਰੋਮਣੀ ਕਮੇਟੀ ਦੀ ਇਸ ਕਾਰਵਾਈ ਨਾਲ ਪੰਜ ਪਿਆਰਿਆਂ ਵਲੋਂ ਭਵਿੱਖ ਵਿੱਚ ਕੀਤੇ ਜਾਣ ਵਾਲੀ ਇਕੱਤਰਤਾ ਦੇ ਸੰਕਟ ਦਾ ਲਗਪਗ 11 ਨਵੰਬਰ ਤਕ ਮਾਮਲਾ ਟਲ ਗਿਆ ਹੈ।