ਇਨਸਾਫ ਲੈਣ ਲਈ ਇਕ ਔਰਤ ਆਪਣੇ ਬੱਚੇ ਸਮੇਤ ਟੈਂਕੀ ਤੇ ਚੜ੍ਹੀ

By October 27, 2015 0 Comments


tankਸੰਦੌੜ, 27 ਅਕਤੂਬਰ (ਹਰਮਿੰਦਰ ਭੱਟ): ਪਿੰਡ ਮਾਣਕੀ ਦੀ ਇਕ ਔਰਤ ਪਰਮਜੀਤ ਕੌਰ ਪਤਨੀ ਜਰਨੈਲ ਸਿੰਘ ਅਤੇ ਉਸਦਾ ਪੁੱਤਰ ਗੁਰਵਿੰਦਰ ਸਿੰਘ ਪੁਲੀਸ ਪ੍ਰਸਾਸਨ ਅਤੇ ਮਾਲ ਮਹਿਕਮੇ ਦੇ ਅਧਿਕਾਰੀਆਂ ਦੇ ਲਾਰਿਆਂ ਤੋਂ ਅੱਕ ਕੇ ਸੰਦੌੜ ਵਿਖੇ ਬਣੀ ਇਕ ਪਾਣੀ ਵਾਲੀ ਟੈਂਕੀ ਤੇ ਚੜ ਗਏ।ਜਾਣਕਾਰੀ ਅਨੁਸਾਰ ਪਿੰਡ ਦੀ ਪੰਚਾਇਤ ਨੇ ਉਸਨੂੰ ਆਪਣੇ ਘਰ ਦੀ ਕੰਧ ਕੱਢਣ ਤੋਂ ਰੋਕ ਦਿੱਤਾ ਸੀ। ਜਿਸ ਕਾਰਣ ਉਹ ਪ੍ਰਸਾਸਨ ਤੋਂ ਨਰਾਜ ਚੱਲੇ ਆ ਰਹੇ ਸਨ ਅਤੇ ਮਿਣਤੀ ਕਰਵਾਉਣ ਨੂੰ ਲੈਕੇ ਉਹ ਪ੍ਰਸਾਸਨ ਕੋਲ ਤਰਲੇ ਕਰ ਰਹੇ ਸਨ ਪਰ ਕਿਸੇ ਨੇ ਵੀ ਉਨ•ਾਂ ਦੀ ਮਿਣਤੀ ਕਰਵਾਉਣ ਦੀ ਕੋਸਿਸ ਨਹੀਂ ਕੀਤੀ ਜਿਸ ਕਾਰਣ ਉੁਹ ਔਰਤ ਟੈਂਕੀ ਤੇ ਚੜ• ਗਈ।ਉਕਤ ਔਰਤ ਤੇ ਪਤੀ ਨੇ ਕਿਹਾ ਕਿ ਪਿੰਡ ਦੇ ਹੀ ਵਿਅਕਤੀ ਬਹਾਦਰ ਸਿੰਘ ਮਹਿਰਾ, ਜੋਰਾ ਸਿੰਘ, ਬਲਬੀਰ ਸਿੰਘ ਨੇ ਉਸਨੂੰ ਕੰਧ ਕੱਢਣ ਤੋਂ ਰੋਕ ਦਿੱਤਾ ਸੀ ਅਤੇ ਜਾਣਬੁੱਝ ਕੇ ਉਸਨੂੰ ਪ੍ਰੇਸਾਨ ਕਰ ਰਹੇ ਸਨ ਅਤੇ ਪੁਲੀਸ ਵਲੋਂ ਉਸਦੇ ਪਰਿਵਾਰ ਨੂੰ ਕਈ ਵਾਰ ਥਾਣੇ ਬੁਲਾਕੇ ਜਲੀਲ ਕੀਤਾ ਗਿਆ।ਘਟਨਾ ਦਾ ਪਤਾ ਲਗਦਿਆਂ ਹੀ ਜਸਵਿੰਦਰ ਸਿੰਘ ਐਸਪੀ ਮਾਲੇਰਕੋਟਲਾ ਅਤੇ ਥਾਣਾ ਸੰਦੌੜ ਦੇ ਮੁਖੀ ਕੁਲਦੀਪ ਸਿੰਘ ਮੌਕੇ, ਨਾਇਬ ਤਹਿਸੀਲਦਾਰ ਹਰਮਨੋਹਰ ਸਿੰਘ, ਕਾਨੂੰਗੋ ਰਾਮ ਸਿੰਘ, ਪਟਵਾਰੀ ਮੋਹਨ ਲਾਲ, ਪਟਵਾਰੀ ਅਕਬਰ ਖਾਂ ਅਤੇ ਸੜਕ ਮਹਿਕਮੇ ਦੇ ਜੇ ਈ ਲਾਭ ਸਿੰਘ ਅਤੇ ਜਲ ਵਿਭਾਗ ਦੇ ਜੇਈ ਜਗਜੀਤ ਸਿੰਘ ਜਵੰਧਾ ਨੂੰ ਮੌਕੇ ਤੇ ਪਹੁੰਚੇ।ਪਰਿਵਾਰ ਦੀ ਮੰਗ ਤੇ ਮਾਲ ਮਹਿਕਮੇ ਦੇ ਅਧਿਕਾਰੀਆਂ ਨੇ ਉਸ ਜਗਾ ਦੀ ਮਿਣਤੀ ਕੀਤੀ ਜੋ ਕਿ ਉਕਤ ਪਰਿਵਾਰ ਦੇ ਹੱਕ ਵਿਚ ਵੱਧ ਜਗ•ਾ ਨਿਕਲੀ।ਬਾਅਦ ਉਕਤ ਔਰਤ ਪਰਮਜੀਤ ਕੌਰ ਅਤੇ ਗੁਰਵਿੰਦਰ ਸਿੰਘ ਟੈਂਕੀ ਤੋਂ ਹੇਠਾਂ ਉਤਰ ਆਏ।

Posted in: ਪੰਜਾਬ