ਦੀਵਾਲੀ ‘ਤੇ ਕੌਮ ਦੇ ਨਾਮ ਸੰਦੇਸ਼ ਗਿਆਨੀ ਗੁਰਬਚਨ ਸਿੰਘ ਹੀ ਦੇਣਗੇ

By October 27, 2015 0 Comments


ਜਸਬੀਰ ਸਿੰਘ ਪੱਟੀ 09356024684gurbachan
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਸ਼ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ, ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਸ੍ਰ ਮਨਜਿੰਦਰ ਸਿੰਘ ਸਿਰਸਾ ਅਤੇ ਸ਼੍ਰੋਮਣੀ ਕਮੇਟੀ ਦੀ ਕਾਰਜਕਾਰੀ ਕਮੇਟੀ ਦੇ ਮੈਂਬਰ ਸ੍ਰ ਦਿਆਲ ਸਿੰਘ ਕੋਲਿਆਵਾਲੀ ਨੇ ਜਥੇਦਾਰ ਨਾਲ ਬੰਦ ਕਮਰਾ ਕਰੀਬ ਡੇਢ ਘੰਟਾ ਮੀਟਿੰਗ ਕਰਕੇ ਜਿਥੇ ਨਵੀ ਚਰਚਾ ਛੇੜ ਦਿੱਤੀ ਹੈ ਉਥੇ ਸੰਤ ਸਮਾਜ ਤੇ ਪੰਜ ਪਿਆਰਿਆ ਦੀ ਪ੍ਰਧਾਨ ਨਾਲ ਹੋਈ ਗੱਲਬਾਤ ਬਾਰੇ ਵਿਚਾਰ ਚਰਚਾ ਕੀਤੀ ਗਈ ਪਰ ਜਥੇਦਾਰ ਕੋਲੋ ਅਸਤੀਫਾ ਲੈਣ ਬਾਰੇ ਕੋਈ ਵੀ ਚਰਚਾ ਨਹੀ ਹੋਈ।
ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰ ਮਨਜਿੰਦਰ ਸਿੰਘ ਸਿਰਸਾ ਵਿਸ਼ੇਸ਼ ਤੌਰ ਤੇ ਦਿੱਲੀ ਤੋ ਹਵਾਈ ਜਹਾਜ਼ ਰਾਹੀ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕਰਨ ਲਈ ਪੁੱਜੇ ਤੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ, ਸ੍ਰੋਮਣੀ ਕਮੇਟੀ ਦੀ ਕਾਰਜਕਾਰੀ ਕਮੇਟੀ ਦੇ ਮੈਂਬਰ ਦਿਆਲ ਸਿੰਘ ਕੋਲਿਆਵਾਲੀ ਜੋ ਕਿ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਲੈਫਟੈਣਾ ਦੀ ਪਹਿਲੀ ਕਤਾਰ ਦੇ ਜਰਨੈਲ ਹਨ ਨੇ ਜਥੇਦਾਰ ਨਾਲ ਮੁਲਾਕਾਤ ਕੀਤੀ। ਜਥੇਦਾਰ ਦਿਆਲ ਸਿੰਘ ਕੋਲਿਆਵਾਲੀ ਹਾਲਾਤਾਂ ਤੇ ਪੂਰੀ ਤਰ•ਾ ਨਜ਼ਰ ਰੱਖਣ ਲਈ ਪਿਛਲੇ ਕਈ ਦਿਨਾਂ ਤੋ ਅੰਮ੍ਰਿਤਸਰ ਵਿੱਚ ਹੀ ਡੇਰੇ ਲਗਾਈ ਬੈਠੇ ਹਨ ਅਤੇ ਪੰਜ ਪਿਆਰਿਆ ਦੀਆ ਕਾਰਵਾਈਆ ਨੇ ਨਿਗਾਹ ਰੱਖਣ ਲਈ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਵਿਸ਼ੇਸ਼ ਤੌਰ ਤੇ ਤਾਇਨਾਤ ਕੀਤਾ ਹੈ।
ਜਥੇਦਾਰ ਨਾਲ ਹੋਈ ਮੁਲਾਕਾਤ ਦੇ ਭਾਂਵੇ ਕੋਈ ਸਪੱਸ਼ਟ ਵੇਰਵੇ ਨਹੀ ਮਿਲ ਸਕੇ ਪਰ ਕਿਆਸ ਅਰਾਈਆ ਇਹੀ ਲਗਾਈਆ ਜਾ ਰਹੀਆ ਹਨ ਕਿ ਜਥੇਦਾਰ ਨੂੰ ਸੇਵਾ ਮੁਕਤ ਕਰਨ ਲਈ ਪੰਜ ਪਿਆਰਿਆ ਤੇ ਸੰਤ ਸਮਾਜ ਦੀ ਮੰਗ ਦੇ ਮੱਦੇ ਨਜ਼ਰ ਇਹ ਮੀਟਿੰਗ ਕੀਤੀ ਗਈ ਹੈ। ਪੰਜ ਪਿਆਰਿਆ ਪਿੱਛੇ ਮੱਕੜ ਦੀ ਸਾਰੀ ਰਣਨੀਤੀ ਨਜ਼ਰ ਆ ਰਹੀ ਹੈ ਕਿਉ ਿਕ ਮੱਕੜ ਦੀ ਜਥੇਦਾਰ ਨਾਲ ਪਿਛਲੇ ਲੰਮੇ ਤੋ ਠੰਡੀ ਜੰਗ ਚੱਲ ਰਹੀ ਸੀ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਨੀਵਾਂ ਦਿਖਾਉਣ ਲਈ ਮੱਕੜ ਕਈ ਵਾਰੀ ਪਹਿਲਾਂ ਹੀ ਅਕਾਲ ਤਖਤ ਤੋ ਹੋਣ ਵਾਲੇ ਫੈਸਲਿਆ ਤੋ ਬਿਆਨਬਾਜੀ ਕਰਕੇ ਤਖਤ ਦੀ ਮਾਣ ਮਰਿਆਦਾ ਨੂੰ ਠੇਸ ਪਹੁੰਚਾ ਚੁੱਕੇ ਹਨ। ਬੀਤੇ ਦਿਨੀ ਸੌਦਾ ਸਾਧ ਨੂੰ ਆਮ ਮੁਆਫੀ ਦੇਣ ਉਪਰੰਤ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਤੇ ਇੱਕ ਨਿਹੰਗ ਵੱਲੋ ਹਮਲਾ ਕੀਤੇ ਜਾਣ ਉਪਰੰਤ ਜਥੇਦਾਰ ਦੀ ਸੁਰੱਖਿਆ ਕਾਫੀ ਕੜੀ ਕਰ ਦਿੱਤੀ ਗਈ ਸੀ ਅਤੇ ਜਥੇਦਾਰਾਂ ਦੇ ਹੌਸਲੇ ਬੁਲੰਦ ਰੱਖਣ ਲਈ ਅਮਰਜੀਤ ਸਿੰਘ ਚਾਵਲਾ ਦੀ ਡਿਊਟੀ ਮੱਲ ਸਿੰਘ ਨਾਲ, ਦਿਆਲ ਸਿੰਘ ਕੋਲਿਆਵਾਲੀ ਦੀ ਡਿਊਟੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਅਤੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਦੀ ਡਿਊਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਲਗਾਈ ਗਈ ਸੀ। ਜਥੇਦਾਰਾਂ ਦੀ ਸਰਕਾਰੀ ਸੁਰੱਖਿਆ ਵਿੱਚ ਵੀ ਢੇਰ ਸਾਰਾ ਵਾਧਾ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਦੋ ਦੋ ਸਰਕਾਰੀ ਜਿਪਸੀਆ ਵੀ ਦਿੱਤੀਆ ਗਈਆ।
ਇੰਨਾ ਕੁਝ ਕਰਨ ਦੇ ਬਾਵਜੂਦ ਵੀ ਜਦੋ ਜਥੇਦਾਰਾਂ ਦੇ ਖਿਲਾਫ ਜਨਤਕ ਰੋਹ ਘੱਟ ਨਹੀ ਹੋਇਆ ਤਾਂ 23 ਸਤੰਬਰ ਨੂੰ ਜਥੇਦਾਰਾਂ ਵੱਲੋ ਗੁਰਮੱਤਾ ਜਾਰੀ ਕਰਕੇ ਸੌਦਾ ਸਾਧ ਨੂੰ ਦਿੱਤੀ ਮੁਆਫੀ ਦਾ ਗੁਰਮਤਾ 16 ਅਕਤੂਬਰ ਨੂੰ ਰੱਦ ਕਰ ਦਿੱਤਾ ਗਿਆ। ਇਸੇ ਹੀ ਸਮੇਂ ਦੌਰਾਨ ਜਦੋ ਕੁਝ ਅਕਾਲ ਤਖਤ ਵਿਰੋਧੀ ਸ਼ਕਤੀਆ ਨੇ ਇੱਕ ਨਵੀ ਸਕੀਮ ਅਧੀਨ ਸ੍ਰੀ ਅਕਾਲ ਤਖਤ ਸਾਹਿਬ ਤੇ ਅੰਮ੍ਰਿਤ ਪਾਨ ਕਰਵਾਉਣ ਵਾਲੇ ਪੰਜ ਪਿਆਰਿਆ ਜਿਹਨਾਂ ਵਿੱਚ ਸਤਨਾਮ ਸਿੰਘ ਖੰਡੇਵਾਲਾ, ਮੇਜਰ ਸਿੰਘ, ਮੰਗਲ ਸਿੰਘ, ਤਰਲੋਕ ਸਿੰਘ ਤੇ ਸਤਨਾਮ ਸਿੰਘ ਸ਼ਾਮਲ ਸਨ ਨੇ ਅੰਮ੍ਰਿਤ ਸੰਚਾਰ ਕਰਾਉਣ ਸਮੇਂ ਸੰਗਤਾਂ ਦੀ ਹਾਜ਼ਰੀ ਵਿੱਚ ਇੱਕ ਗੁਰਮੱਤਾ ਕਰ ਦਿੱਤਾ ਕਿ ਸੌਦਾ ਸਾਧ ਨੂੰ ਮੁਆਫੀ ਦੇਣ ਨੂੰ ਲੈ ਕੇ ਸੰਗਤਾਂ ਦੇ ਮਨਾਂ ਤੇ ਭਾਰੀ ਠੇਸ ਪੁੱਜੀ ਹੈ ਅਤੇ ਮੁਆਫੀ ਦੇਣ ਦੇ ਗੁਰਮਤੇ ਤੇ ਦਸਤਖਤ ਕਰਨ ਵਾਲੇ ਜਥੇਦਾਰ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇਣ। ਇਸ ਗੁਰਮਤੇ ਨੇ ਬਲਦੀ ਤੇ ਪਾਉਣ ਵਾਲਾ ਕੰਮ ਕੀਤਾ ਤੇ ਪਹਿਲਾਂ ਹੀ ਲੋਕ ਗੁਰੂ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਸੜਕਾਂ ਤੇ ਡੇਰੇ ਲਾਈ ਬੈਠੇ ਸਨ ਪਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਨੇ ਰੋਸ ਵਿੱਚ ਹੋਰ ਵਾਧਾ ਕਰਦਿਆ ਪੰਜ ਪਿਆਰਿਆ ਨੂੰ ਮੁਅੱਤਲ ਕਰ ਦਿੱਤਾ ਜਿਸ ਨਾਲ ਹਰੀਕੇ ਡੈਮ ਤੋ ਉਠਾਇਆ ਗਿਆ ਧਰਨਾ ਫਿਰ ਲੱਗ ਗਿਆ ਤੇ ਧਰਨਾਕਾਰੀਆ ਨੇ ਨਵੀ ਮੰਗ ਰੱਖ ਦਿੱਤੀ ਕਿ ਪੰਜ ਪਿਆਰਿਆ ਨੂੰ ਬਹਾਲ ਕੀਤਾ ਜਾਵੇ। ਸਰਕਾਰ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਪੰਜ ਪਿਆਰਿਆ ਨੂੰ ਬਹਾਲ ਕਰਨ ਲਈ ਕਿਹਾ ਕਿ ਚੰਡੀਗੜ• ਤੋ ਹੁਕਮ ਜਾਰੀ ਕਰਕੇ ਪੰਜ ਪਿਆਰੇ ਬਹਾਲ ਕਰ ਦਿੱਤੇ ਗਏ।
ਪੰਜ ਪਿਆਰਿਆ ਦੀ ਬਹਾਲੀ ਨੂੰ ਲੈ ਕੇ ਅਤੇ ਦੀਵਾਲੀ ਤੇ ਕੌਮ ਦੇ ਨਾਮ ਸੰਦੇਸ਼ ਦੇਣ ਨੂੰ ਲੈ ਕੇ ਵੀ ਮੀਟਿੰਗ ਵਿੱਚ ਵਿਚਾਰ ਚਰਚਾ ਹੋਈ । ਮੱਕੜ ਜਥੇਦਾਰਾਂ ਨੂੰ ਲਾਂਭੇ ਕਰਨ ਲਈ ਕੋਈ ਵੀ ਮੌਕਾ ਹੱਥੋ ਨਹੀ ਜਾਣ ਦਿੰਦੇ ਕਿਉਕਿ ਉਹ ਆਪਣੇ ਗਰਾਈ ਸ੍ਰੀ ਦਰਬਾਰ ਸਾਹਿਬ ਦੇ ਐਡੀਸ਼ਨਲ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਲੁਧਿਆਣੇ ਵਾਲੇ ਨੂੰ ਜਥੇਦਾਰ ਬਣਾਉਣਾ ਚਾਹੁੰਦੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਹਾਲੇ ਜਥੇਦਾਰਾਂ ਨੂੰ ਪੰਜ ਪਿਆਰਿਆ ਦੇ ਦਬਾ ਹੇਠ ਹਾਲੇ ਬਦਲਣ ਦੇ ਰੋਅ ਵਿੱਚ ਨਹੀ ਹਨ। ਸੁਖਬੀਰ ਸਿੰਘ ਬਾਦਲ ਨੂੰ ਇਹ ਭਲੀਭਾਂਤ ਜਾਣਕਾਰੀ ਮਿਲ ਚੁੱਕੀ ਹੈ ਕਿ ਪੰਜ ਪਿਆਰਿਆ ਦਾ ਸੰਕਟ ਪੈਦਾ ਕਰਨ ਵਾਲੇ ਕਿਹੜੇ ਮਹਾਪੁਰਸ਼ ਹਨ ਅਤੇ ਉਹ ਇਸ ਸੰਕਟ ਦੇ ਦੋਸ਼ੀਆ ਨੂੰ ਸਜ਼ਾ ਦੇਣ ਲਈ ਸਮੇਂ ਦੇ ਇਤਜ਼ਾਰ ਕਰ ਰਹੇ ਹਨ। ਸੂਤਰਾਂ ਅਨੁਸਾਰ ਮਿਲੀ ਜਾਣਕਾਰੀ ਅਨੁਸਾਰ ਸੁਖਬੀਰ ਸਿੰਘ ਬਾਦਲ ਵੱਲੋ ਇਹ ਖ਼ਦਸ਼ਾ ਵੀ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਜੇਕਰ ਪੰਜ ਪਿਆਰਿਆ ਦੀ ਸ਼ਰਤ ਤੇ ਉਹਨਾਂ ਨੇ ਜਥੇਦਾਰਾਂ ਨੂੰ ਲਾਂਭੇ ਕਰ ਦਿੱਤਾ ਤਾਂ ਕਲ• ਨੂੰ ਉਹ ਦੁਬਾਰਾ ਮੀਟਿੰਗ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਮੁੱਖ ਮੰਤਰੀ ਦਾ ਅਸਤੀਫਾ ਮੰਗ ਕੇ ਵੀ ਨਵੀ ਬਿਪਤਾ ਖੜੀ ਕਰ ਸਕਦੇ ਹਨ ਜਿਸ ਕਰਕੇ ਇਸ ਵੇਲੇ ਜਥੇਦਾਰਾਂ ਦੇ ਖਿਲਾਫ ਕੋਈ ਵੀ ਕਾਰਵਾਈ ਹੋਣ ਦੀ ਸੰਭਾਵਾਨਾ ਨਹੀ ਹੈ। ਜਥੇਦਾਰ ਨੂੰ ਲਾਂਭੇ ਕਰਨ ਦੀਆ ਅਫਵਾਹਾਂ ਭਾਂਵੇ ਹਾਲੇ ਵੀ ਵੱਟਸ ਅੱਪ,ਫੇਸਬੁੱਕ ਤੇ ਸ਼ੋਸ਼ਲ ਮੀਡੀਏ ਇਲਾਵਾ ਕੁਝ ਅਖਬਾਰਾਂ ਵਿੱਚ ਵੀ ਚੱਲ ਰਹੀਆ ਹਨ ਪਰ ਸੂਤਰਾਂ ਤੋ ਜਾਣਕਾਰੀ ਮਿਲੀ ਹੈ ਕਿ ਦੀਵਾਲੀ ਦਾ ਸੰਦੇਸ਼ ਸ੍ਰੀ ਅਕਾਲ ਤਖਤ ਸਾਹਿਬ ਤੋ ਗਿਆਨੀ ਗੁਰਬਚਨ ਸਿੰਘ ਹੀ ਦੇਣਗੇ ਤੇ ਹਾਲੇ ਉਹਨਾਂ ਦੀ ਸੀਟ ਨੂੰ ਕੋਈ ਖਤਰਾ ਨਹੀ ਹੈ।