ਭੁਚਾਲ ਦੇ ਡਰ ਤੋਂ ਭੱਜੇ ਬੈਂਕ ਕਰਮਚਾਰੀ, 20 ਲੱਖ ਰੁਪਏ ਲੈ ਉੱਡੇ ਬਦਮਾਸ਼

By October 26, 2015 0 Comments


ਨੋਏਡਾ, 26 ਅਕਤੂਬਰ (ਏਜੰਸੀ) – ਸੋਮਵਾਰ ਦੀ ਦੁਪਹਿਰ ਦਿੱਲੀ ਤੋਂ ਕਾਬਲ ਤੱਕ ਭੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਹਰ ਪਾਸੇ ਜਿੱਥੇ ਲੋਕ ਭੁਚਾਲ ਤੋਂ ਬਚਨ ਤੇ ਇਸਦੇ ਨੁਕਸਾਨ ਦਾ ਜਾਇਜ਼ਾ ਲੈਣ ਤੇ ਆਪਣੇ ਦੋਸਤਾਂ – ਰਿਸ਼ਤੇਦਾਰਾਂ ਦੀ ਖ਼ੈਰੀਅਤ ਪੁੱਛਣ ‘ਚ ਜੁਟੇ ਸਨ, ਉਥੇ ਹੀ ਦੂਜੇ ਪਾਸੇ ਗ੍ਰੇਟਰ ਨੋਏਡਾ ‘ਚ ਬਦਮਾਸ਼ਾਂ ਨੇ ਆਫ਼ਤ ਸਮੇਂ ਮਚੀ ਭਗਦੜ ਦਾ ਫ਼ਾਇਦਾ ਚੁੱਕਦੇ ਹੋਏ ਬੈਂਕ ਤੋਂ 20 ਲੱਖ ਰੁਪਏ ਲੁੱਟ ਲਏ। ਜ਼ਿਕਰਯੋਗ ਹੈ ਕਿ ਦੁਪਹਿਰ ਕਰੀਬ ਪੌਣੇ ਤਿੰਨ ਵਜੇ ਦਿੱਲੀ ਸਮੇਤ ਪੂਰੇ ਉੱਤਰ ਭਾਰਤ ‘ਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਡਰ ਦੇ ਮਾਰੇ ਲੋਕ ਆਪਣੇ ਦਫ਼ਤਰਾਂ ‘ਚ ਸਾਰਾ ਕੰਮ ਛੱਡ ਕੇ ਬਾਹਰ ਵੱਲ ਭੱਜੇ। ਗਰੇਟਰ ਨੋਏਡਾ ਦੇ ਦਨਕੌਰ ਇਲਾਕੇ ਦੇ ਸਿੰਡੀਕੇਟ ਬੈਂਕ ‘ਚ ਵੀ ਬੈਂਕ ਕਰਮਚਾਰੀ ਕੰਮ ਛੱਡ ਕੇ ਬਾਹਰ ਵੱਲ ਭੱਜ ਗਏ। ਇਸ ਦਾ ਫ਼ਾਇਦਾ ਚੁੱਕਦੇ ਹੋਏ ਦੋ ਬਦਮਾਸ਼ ਬੈਂਕ ‘ਚ ਦਾਖਲ ਹੋਏ ਤੇ ਉੱਥੋਂ ਵੱਲੋਂ 20 ਲੱਖ ਰੁਪਏ ਲੁੱਟ ਕੇ ਲੈ ਗਏ।

Posted in: ਰਾਸ਼ਟਰੀ