ਕੈਨੇਡਾ ‘ਚ ਕਿਸ਼ਤੀ ਪਲਟੀ , ਚਾਰ ਲੋਕਾਂ ਦੀ ਮੌਤ

By October 26, 2015 0 Comments


ਵੈਨਕੂਵਰ , 26 ਅਕਤੂਬਰ [ਏਜੰਸੀ]- ਵੈਨਕੂਵਰ ਕੋਲ ਕੈਨੇਡਾ ਦੇ ਪ੍ਰਸ਼ਾਂਤ ਤਟ ‘ਤੇ ਵੇਲ੍ਹ ਵਾਚਿੰਗ ਕਿਸ਼ਤੀ ( ਵੇਲ੍ਹ ਮੱਛੀ ਨੂੰ ਦੇਖਣ ਵਾਲੀ ਕਿਸ਼ਤੀ ) ਦੇ ਡੁੱਬ ਜਾਣ ਦੇ ਕਾਰਨ ਕਈ ਲੋਕ ਮਾਰੇ ਗਏ ਹਨ । ਇਹ ਜਾਣਕਾਰੀ ਪੀੜਤਾਂ ਦੀ ਤਲਾਸ਼ ਕਰਨ ਵਾਲੇ ਅਧਿਕਾਰੀਆਂ ਨੇ ੂੰ ਦਿੱਤੀ । ਬਚਾਅ ਕੇਂਦਰ ਵਿਕਟੋਰੀਆ ਨੇ ਕਿਹਾ ਕਿ ਇਸ ਕਿਸ਼ਤੀ ‘ਤੇ ਸਵਾਰ ਕੁੱਝ ਲੋਕ ਬੱਚ ਵੀ ਗਏ ਹਨ । ਤੋਫੀਨੋ ਇੱਕ ਰਿਜ਼ਾਰਟ ਸ਼ਹਿਰ ਹੈ , ਜੋ ਕਿ ਵੈਨਕੂਵਰ ਟਾਪੂ ਦੇ ਬਹੁਤ ਦੂਰ ਪੱਛਮ ਵਿਚ ਸਥਿਤ ਹੈ । ਫ਼ੌਜੀ ਅਤੇ ਬਚਾਅ ਕਰਮੀਂ ਲੱਗੇ ਹੋਏ ਹਨ । ਇਸ ਕਿਸ਼ਤੀ ਦਾ ਸੰਚਾਲਨ ਜੇਮੀ ਦੇ ਵੇਲਿੰਗ ਸਟੇਸ਼ਨ ਅਤੇ ਐੇਡਵੇਂਚਰ ਸੈਂਟਰ ਦੁਆਰਾ ਕੀਤਾ ਜਾ ਰਿਹਾ ਸੀ । ਤੋਫੀਨੋ ਸਮੁੰਦਰ ਦੀਆਂ ਲਹਿਰਾਂ ‘ਚ ਖੇਡਣ ਅਤੇ ਵੇਲ੍ਹ ਨੂੰ ਦੇਖਣ ਲਈ ਇੱਕ ਮਸ਼ਹੂਰ ਸ਼ਹਿਰ ਹੈ , ਲੱਖਾਂ ਲੋਕ ਇਸ ਦਾ ਨਜ਼ਾਰਾ ਲੈਣ ਲਈ ਆਉਂਦੇ ਹਨ ।