ਪੰਥਕ ਧਿਰਾਂ ਦੀ ਪੰਜ ਮੈਂਬਰੀ ਕਮੇਟੀ ਨੂੰ ਦਿੱਲੀ ਸੰਗਤ ਹਰ ਪ੍ਰਕਾਰ ਦਾ ਸਹਿਯੋਗ ਦੇਵੇਗੀ- ਸਰਨਾ

By October 26, 2015 0 Comments


ਅੰਮ੍ਰਿਤਸਰ 26 ਅਕਤੂਬਰ (ਜਸਬੀਰ ਸਿੰਘ) ਸ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਕਿ ਬਹਿਬਲ ਕਲਾਂ ਵਿਖੇ ਪੁਲੀਸ ਦੀ ਗੋਲੀ ਨਾਲ ਸ਼ਹੀਦ ਹੋਏParamjit-Singh-Sarna-1 ਦੋ ਸਿੱਖਾਂ ਦੀ ਦੀ ਅੰਤਮ ਅਰਦਾਸ ਸਮੇਂ ਸੰਗਤਾਂ ਦੇ ਹੋਏ ਵਿਸ਼ਾਲ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਬਾਦਲਾਂ ਦੀਆ ਸਿੱਖ ਤੇ ਪੰਜਾਬ ਵਿਰੋਧੀ ਨੀਤੀਆ ਨਾਲ ਸਾਰਾ ਸਿੱਖ ਜਗਤ ਦੁੱਖੀ ਹੈ ਤੇ ਸ਼੍ਰੋਮਣੀ ਕਮੇਟੀ ਦੇ ਬਜਾਏ ਹੁਣ ਪੰਥਕ ਧਿਰਾਂ ਵੱਲੋ ਬਣਾਈ ਗਈ ਪੰਜ ਮੈਬਰੀ ਕਮੇਟੀ ਪੰਥਕ ਮਸਲਿਆ ਨੂੰ ਵਿਚਾਰ ਕਰੇਗੀ ਤੇ ਦਿੱਲੀ ਦੀ ਸੰਗਤ ਪੰਥਕ ਧਿਰਾਂ ਵੱਲੋ ਲੈ ਗਏ ਇਸ ਫੈਸਲੇ ਦਾ ਸੁਆਗਤ ਕਰਦੀ ਹੈ ਤੇ ਹਰ ਪ੍ਰਕਾਰ ਦੇ ਸਹਿਯੋਗ ਦੇਣ ਦਾ ਵਾਅਦਾ ਕਰਦੀ ਹੈ।
ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਬਾਦਲਾਂ ਦਾ ਸ਼੍ਰੋਮਣੀ ਕਮੇਟੀ ਤੇ ਨਿਰੁੰਕਸ਼ ਕੰਟਰੋਲ ਤੇ ਬਾਦਲਾ ਵੱਲੋ ਇਸ ਧਾਰਮਿਕ ਸੰਸਥਾ ਨੂੰ ਆਪਣੇ ਜਾਤੀ ਤੇ ਸਿਆਸੀ ਹਿੱਤਾਂ ਲਈ ਵਰਤਣ ਨੂੰ ਲੈ ਕੇ ਸਿੱਖ ਪੰਥ ਵਿੱਚ ਪਿਛਲੇ ਲੰਮੇ ਸਮੇਂ ਤੋ ਤਨਾਅ ਚੱਲ ਰਿਹਾ ਸੀ ਤੇ ਇਹ ਤਨਾਅ ਹੁਣ ਰੋਸ ਦੇ ਵਜੋ ਪੂਰੀ ਤਰ•ਾ ਬਾਹਰ ਆ ਚੁੱਕਾ ਹੈ ਤੇ ਬਾਦਲ ਤੇ ਬਾਦਲ ਮਾਰਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਸੰਗਤਾਂ ਹੁਣ ਹੋਰ ਆਪਹੁਦਰੀਆ ਨਹੀ ਕਰਨ ਦੇਣਗੀਆ। ਉਹਨਾਂ ਕਿਹਾ ਕਿ ਪਹਿਲਾਂ ਬਾਦਲ ਨੇ ਆਪਣੇ ਗੁਲਾਮ ਜਥੇਦਾਰਾਂ ਕੋਲੋ ਫਖਰੇ-ਏ-ਕੌਮ ਪੰਥ ਰਤਨ ਅਵਾਰਡ ਲੈ ਕੇ ਲੋਕਾਂ ਵਿੱਚ ਰੋਸ ਪੈਦਾ ਕੀਤਾ ਤੇ ਫਿਰ ਮੱਕੜ ਨੇ ਕੋਈ ਵੀ ਪੰਥਕ ਪ੍ਰਾਪਤੀ ਨਾ ਹੋਣ ਦੇ ਬਾਵਜੂਦ ਵੀ ਜਥੇਦਾਰਾਂ ਨੂੰ ਦਬਾ ਕੇ ਸ਼੍ਰੋਮਣੀ ਸੇਵਕ ਅਵਾਰਡ ਲੈ ਕੇ ਲੋਕਾਂ ਦੇ ਰੋਸ ਨੂੰ ਰੋਹ ਵਿੱਚ ਤਬਦੀਲ ਕਰ ਦਿੱਤਾ। ਉਹਨਾਂ ਕਿਹਾ ਕਿ ਪਹਿਲੀ ਜੂਨ 2015 ਦੀ ਰਾਤ ਨੂੰ ਬੁਰਜ ਜਵਾਹਰ ਸਿੰਘਵਾਲਾ ਤੋ ਸਰੂਪ ਚੋਰੀ ਹੋਇਆ ਤੇ ਕਰੀਬ ਸਾਢੇ ਚਾਰ ਮਹੀਨੇ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਤੇ ਸ਼੍ਰੋਮਣੀ ਕਮੇਟੀ ਨੇ ਸਰੂਪ ਲੱਭਣ ਦੀ ਕੋਈ ਕੋਸ਼ਿਸ਼ ਨਾ ਕੀਤੀ ਜਿਸ ਦੇ ਫਲਸਰੂਪ ਸ਼ਰਾਰਤੀ ਤੱਤਾਂ ਨੇ ਉਸੇ ਸਰੂਪ ਦੇ ਅੰਗਾਂ ਨੂੰ ਬਰਗਾੜੀ ਪਿੰਡ ਦੀਆ ਗਲੀਆ ਵਿੱਚ ਖਿਲਾਰ ਦਿੱਤਾ। ਬਾਦਲ ਸਰਕਾਰ ਤੇ ਸ਼੍ਰੋਮਣੀ ਕਮੇਟੀ ਦੀ ਨੀਂਦ ਫਿਰ ਵੀ ਨਾ ਖੁੱਲੀ ਉਲਟਾ ਗੁਰੂ ਸਾਹਿਬ ਦੀ ਹੋਈ ਬੇਅਦਬੀ ਨੂੰ ਲੈ ਕੇ ਰੋਸ ਪ੍ਰਗਟ ਕਰ ਰਹੀਆ ਸੰਗਤਾਂ ਤੇ 13 ਅਕਤੂਬਰ ਨੂੰ ਸਵੇਰ ਵੇਲੇ ਹੀ ਨਿਤਨੇਮ ਕਰਨ ਸਮੇ ਹੀ ਲਾਠੀਚਾਰਜ ਕਰ ਦਿੱਤਾ। ਇਥੇ ਹੀ ਬੱਸ ਨਹੀ 14 ਅਕਤਬਰ ਨੂੰ ਸ਼ਾਤਮਈ ਰੋਸ ਪ੍ਰਗਟ ਕਰ ਰਹੇ ਸਿੰਘਾਂ ਤੇ ਗੋਲੀ ਚਲਾ ਕੇ ਬਾਦਲ ਮਾਰਕਾ ਪੁਲੀਸ ਨੇ ਦੋ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ। ਸੰਗਤਾਂ ਦਾ ਰੋਸ ਰੋਹ ਬਣ ਤੇ ਨਿਕਲਿਆ ਤੇ ਸਾਰੇ ਪੰਜਾਬ ਵਿੱਚ ਚੱਕਾ ਜਾਮ ਕਰ ਦਿੱਤਾ ਗਿਆ ਅਤੇ ਬਾਦਲ ਦਲ ਦੇ ਆਗੂਆ ਦੀ ਸੰਗਤਾਂ ਨੇ ਗਿੱਦੜਕੁੱਟ ਕਰਕੇ ਆਪਣੇ ਗੁੱਸੇ ਨੂੰ ਕੁਝ ਹੱਦ ਤੱਕ ਸ਼ਾਤ ਵੀ ਕੀਤਾ।
ਉਹਨਾਂ ਕਿਹਾ ਕਿ ਬੀਤੇ ਕਲ• ਕੋਟਕਪੂਰਾ ਵਿਖੇ ਹੋਏ ਮਿਸਾਲ ਇਕੱਠ ਨੇ ਸਾਬਤ ਕਰ ਦਿੱਤਾ ਕਿ ਲੋਕਾਂ ਵਿੱਚ ਬਾਦਲ ਸਰਕਾਰ ਦੇ ਵਿਰੁੱਧ ਰੋਹ ਦਾ ਲਾਵਾ ਪੂਰੀ ਤਰ੍ਵਾ ਫੁੱਟ ਚੁੱਕਾ ਹੈ ਤੇ ਲੋਕ ਇਹਨਾਂ ਨੂੰ ਪੈਵਲੀਅਨ ਦਾ ਰਸਤਾ ਵਿਖਾਉਣ ਲਈ ਸਮੇਂ ਦੀ ਉਡੀਕ ਬੜੀ ਬੇਸਬਰੀ ਨਾਲ ਕਰ ਰਹੇ ਹਨ। ਉਹਨਾਂ ਕਿਹਾ ਕਿ ਲੋਕਾਂ ਨੇ ਸਰਕਾਰ ਨੂੰ ਪੂਰੀ ਤਰ•ਾ ਨਾਕਾਰ ਦਿੱਤਾ ਹੈ ਅਤੇ ਪੰਥਕ ਧਿਰਾਂ ਨੇ ਸ਼੍ਰੋਮਣੀ ਕਮੇਟੀ ਨੂੰ ਨਾਕਾਰ ਤੇ ਪੰਜ ਮੈਬਰੀ ਕਮੇਟੀ ਬਣਾ ਕੇ ਜਿਹੜਾ ਏਕਤਾ ਦਾ ਸਬੂਤ ਦਿੱਤਾ ਹੈ ਉਸ ਦਾ ਸ਼੍ਰੋਮਣੀ ਅਕਾਲੀ ਦਲ ਦਿੱਲੀ , ਦਿੱਲੀ ਦੀਆ ਸੰਗਤਾਂ ਵੱਲੋ ਸੁਆਗਤ ਕਰਦਾ ਹੈ ਅਤੇ ਵਿਸ਼ਵਾਸ਼ ਦਿਵਾਉਦਾ ਹੈ ਇਸ ਕਮੇਟੀ ਨੂੰ ਹਰ ਪ੍ਰਕਾਰ ਦਾ ਸਹਿਯੋਗ ਦਿੱਤਾ ਜਾਵੇਗਾ।