ਵਟਸਐੱਪ ’ਤੇ ਇਤਰਾਜ਼ਯੋਗ ਤਸਵੀਰਾਂ ਪਾੳੁਣ ਵਾਲਾ ਪੱਤਰਕਾਰ ਗ੍ਰਿਫ਼ਤਾਰ

By October 25, 2015 0 Comments


ਮੋਗਾ, 25 ਅਕਤੂਬਰ : ਥਾਣਾ ਕੋਟ ਈਸੇ ਖਾਂ ਪੁਲੀਸ ਨੇ ਡੇਰਾ ਸਿਰਸਾ ਮੁਖੀ ਨਾਲ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਬਾਦਲ ਦੀਆਂ ਇਤਰਾਜ਼ਯੋਗ ਤਸਵੀਰਾਂ ਵਟਸਐਪ ’ਤੇ ਅਪਲੋਡ ਕਰਨ ਦੇ ਦੋਸ਼ ਹੇਠ ਇਕ ਹਿੰਦੀ ਅਖ਼ਬਾਰ ਦੇ ਪੱਤਰਕਾਰ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਕਥਿਤ ਮੁਲਜ਼ਮ ਨੂੰ ਡਿੳੂਟੀ ਮੈਜਿਸਟਰੇਟ ਅੱਗੇ ਪੇਸ਼ ਕਰ ਕੇ ਹੋਰ ਪੁੱਛ-ਪਡ਼ਤਾਲ ਲਈ ਇਕ ਦਿਨ ਦਾ ਪੁਲੀਸ ਰਿਮਾਂਡ ਲਿਆ ਹੈ।
ਇਸ ਮਾਮਲੇ ਦੀ ਤਫ਼ਤੀਸ਼ ਕਰ ਰਹੇ ਥਾਣਾ ਮੁਖੀ ਪਰਵਿੰਦਰ ਸਿੰਘ ਨੇ ਦੱਸਿਆ ਕਿ ਕੋਟ ਈਸੇ ਖਾਂ ਦੇ ਜਨਰਲ ਸਟੋਰ ਮਾਲਕ ਤੇ ਅਕਾਲੀ ਸਮਰਥਕ ਹਰਸਿਮਰਨ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਅਾ ਸੀ ਕਿ ਇੱਥੋਂ ਦੇ ਪੱਤਰਕਾਰਾਂ ਨੇ ਵਟਸਐਪ ੳੁਤੇ ਇਕ ਗਰੁੱਪ ਬਣਾਇਆ ਹੋਇਆ ਹੈ, ਇਸ ਗਰੁੱਪ ਵਿੱਚ ਉਸ ਦਾ ਭਰਾ ਗੁਰਮੀਤ ਸਿੰਘ ਖਾਲਸਾ ਵੀ ਸ਼ਾਮਲ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੱਤਰਕਾਰ ਤਰਸੇਮ ਲਾਲ ਸੱਚਦੇਵਾ ਨੇ ਜਾਣ ਬੁੱਝ ਕੇ ਰੰਜ਼ਿਸ਼ ਤੇ ਪਾਰਟੀ ਨੂੰ ਬਦਨਾਮ ਕਰਨ ਲਈ ਇਤਰਾਜ਼ਯੋਗ ਤਸਵੀਰਾਂ ਅਪਲੋਡ ਕਰ ਦਿੱਤੀਅਾਂ। ਇਨ੍ਹਾਂ ਗਲਤ ਤਸਵੀਰਾਂ ਉੱਤੇ ਇਕ ਸਵਰਨ ਸਿੰਘ ਇੰਸਾਂ ਨਾਂ ਦੇ ਵਿਅਕਤੀ ਨੇ ਵੀ ਇਤਰਾਜ਼ ਕੀਤਾ। ਪੁਲੀਸ ਨੇ ਇਸ ਮਾਮਲੇ ਵਿੱਚ ਪੱਤਰਕਾਰ ਤਰਸੇਮ ਲਾਲ ਸਚਦੇਵਾ ਖ਼ਿਲਾਫ਼ 509/505 (2) ਆਈਪੀਸੀ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।