ਹੁਣ ਪਿੰਡ ਘੜਿਆਲ ਵਿਖੇ ਬੇਅਦਬੀ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ ਸਜਾਏ ਮੌਤ ਦੀ ਸਜਾ ਦਿੱਤੀ ਜਾਵੇ- ਗਿਆਨੀ ਗੁਰਬਚਨ ਸਿੰਘ

By October 25, 2015 0 Comments


ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ ਸਜਾਏ ਮੌਤ ਦੀ ਸਜਾ ਦਿੱਤੀ ਜਾਵੇ- ਗਿਆਨੀ ਗੁਰਬਚਨ ਸਿੰਘ
Giani-Gurbachan-Singh
ਅੰਮ੍ਰਿਤਸਰ 25 ਅਕਤੂਬਰ (ਜਸਬੀਰ ਸਿੰਘ) ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪਿੰਡ ਘੜਿਆਲ ਵਿਖੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਹੋਈ ਬੇਅਦਬੀ ਤੇ ਗਹਿਰਾ ਦੁੱਖ ਪ੍ਰਗਟ ਕਰਦਿਆ ਕਿਹਾ ਕਿ ਗੁਰੂ ਸਾਹਿਬ ਦੀ ਬੇਅਦਬੀ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀ ਕੀਤੀ ਜਾਵੇਗੀ ਅਤੇ ਦੋਸ਼ੀ ਨੂੰ ਸਜਾਏ ਮੌਤ ਦੀ ਸਜ਼ਾ ਦਿੱਤੀ ਜਾਵੇ।
ਜਾਰੀ ਇੱਕ ਬਿਆਨ ਰਾਹੀ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਕਿਸੇ ਸਾਜਿਸ਼ ਤਹਿਤ ਸਿੱਖਾਂ ਦੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਬਾਰ ਬਾਰ ਕੀਤੀ ਜਾ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾ ਸਕਦਾ । ਉਹਨਾਂ ਕਿਹਾ ਕਿ ਹਰੇਕ ਗੁਰੂਦੁਆਰਾ ਕਮੇਟੀ ਨੂੰ ਪਹਿਲਾ ਹੀ ਸੂਚਿਤ ਕੀਤਾ ਗਿਆ ਹੈ ਕਿ ਉਹ ਗੁਰੂਦੁਆਰੇ ਦੀ ਜਾਣਕਾਰੀ ਤੇ ਸਾਰਾ ਵੇਰਵਾ ਸ੍ਰੀ ਅਕਾਲ ਤਖਤ ਸਾਹਿਬ ਜਾਂ ਫਿਰ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੂੰ ਭੇਜਣ ਪਰ ਬਹੁਤ ਸਾਰੀਆ ਕਮੇਟੀਆ ਨੇ ਹਾਲੇ ਤੱਕ ਸ੍ਰੀ ਅਕਾਲ ਤਖਤ ਸਾਹਿਬ ਤੋ ਜਾਰੀ ਹੋਏ ਇਹਨਾਂ ਨਿਰਦੇਸ਼ਾਂ ਦੀ ਕੋਈ ਪ੍ਰਵਾਹ ਨਹੀ ਕੀਤੀ। ਉਹਨਾਂ ਕਿਹਾ ਕਿ ਜਿਸ ਵੀ ਗੁਰੂਦੁਆਰੇ ਵਿੱਚ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਉਸ ਲਈ ਪ੍ਰਬੰਧਕ ਕਮੇਟੀਆ ਵੀ ਬਰਾਬਰ ਦੀਆ ਜਿੰਮੇਵਾਰ ਹੋਣਗੀਆ ਕਿਉਕਿ ਪ੍ਰਬੰਧਕ ਕਮੇਟੀਆ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੁਰੱਖਿਆ ਲਈ ਲੋੜੀਦੇ ਪ੍ਰਬੰਧ ਕਰਨ। ਉਹਨਾਂ ਕਿਹਾ ਕਿ ਜਿਸ ਵੀ ਗੁਰੂਦੁਆਰੇ ਵਿੱਚ ਸੁਰੱਖਿਆ ਪ੍ਰਬੰਧ ਨਾ ਹੋਣ ਕਾਰਨ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਹੈ ਉਸ ਲਈ ਦੋਸ਼ੀ ਦੇ ਨਾਲ ਨਾਲ ਪ੍ਰਬੰਧਕ ਕਮੇਟੀਆ ਵੀ ਬਰਾਬਰ ਦੀਆ ਜਿੰਮੇਵਾਰ ਹੋਣਗੀਆ। ਉਹਨਾਂ ਕਿਹਾ ਕਿ ਘੁੜਿਆਲ ਪਿੰਡ ਵਿੱਚ ਗੁਰੂ ਸਾਹਿਬ ਦੀ ਹੋਈ ਬੇਅਦਬੀ ਦੇ ਦੋਸ਼ੀ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਜਾਣਾ ਇੱਕ ਉਸਾਰੂ ਉਪਰਾਲਾ ਹੈ ਪਰ ਪ੍ਰਬੰਧਕ ਕਮੇਟੀ ਵੀ ਇਸ ਲਈ ਬਰਾਬਰ ਦੀ ਜਿੰਮੇਵਾਰ ਹੈ ਜਿਸ ਨੇ ਅਜਿਹਾ ਮੌਕਾ ਕਿਸੇ ਸ਼ਰਾਰਤੀ ਅਨਸਰ ਨੂੰ ਦਿੱਤਾ। ਉਹਨਾਂ ਕਿਹਾ ਕਿ ਸਰਕਾਰ ਕਨੂੰਨ ਵਿੱਚ ਤੁਰੰਤ ਤਬਦੀਲੀ ਕਰਕੇ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ ਸਜਾਏ ਮੌਤ ਦੀ ਵਿਵਸਥਾ ਕਰੇ। ਉਹਨਾਂ ਸੰਗਤਾਂ ਦਾ ਧੰਨਵਾਦ ਕਿਹਾ ਕਿ ਸੰਗਤਾਂ ਵੱੋਲੋ ਕੀਤੇ ਗਏ ਉਪਰਾਲੇ ਸਦਕਾ ਦੋਸ਼ੀ ਮੌਕੇ ਫੜਿਆ ਗਿਆ ਹੈ। ਜਥੇਦਾਰ ਜੀ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਗੁਰੂ ਘਰਾਂ ਦੀ ਵੱਧ ਤੋਂ ਵੱਧ ਪਹਿਰੇਦਾਰੀ ਕਰਦਿਆ ਗੁਰੂ ਘਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਸੀ.ਸੀ.ਟੀ ਵੀ ਕੈਮਰੇ ਹਰ ਗੁਰੂ ਘਰ ਵਿੱਚ ਲਗਾਏ ਜਾਣ।