ਸਕੂਲ ਦੀ ਕੰਧ ਤੋੜ ਕੇ ਸੁਖਬੀਰ ਨੂੰ ਗੁਰੂ ਘਰ ‘ਚ ਪਹੁੰਚਾਇਆ

By October 24, 2015 0 Comments


ਮਾਨਸਾ, 24 ਅਕਤੂਬਰ- ਸਿੱਖ ਸੰਗਤਾਂ ਦੇ ਰੋਹ ਦੇ ਮੱਦੇਨਜ਼ਰ ਅਤੇ ਸੁਰੱਖਿਆ ਦੇ ਪੱਖ ਤੋਂ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਹਿਬਜ਼ਾਦਾ ਜੁਝਾਰ ਸਿੰਘ ਪਬਲਿਕ ਸਕੂਲ ਦੀ 10 ਫ਼ੁੱਟ ਕੰਧ ਤੋੜ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਗੁਰਦੁਆਰਾ ਸੂਲੀਸਰ ਸਾਹਿਬ ਵਿਖੇ ਪਸ਼ਚਾਤਾਪ ਸਮਾਗਮ ‘ਚ ਪਹੁੰਚਾਇਆ ਗਿਆ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਬਣੇ ਸਕੂਲ ਵਿਖੇ ਹੈਲੀਪੈਡ ਬਣਾਇਆ ਗਿਆ ਸੀ। ਸੁਖਬੀਰ ਸਿੰਘ ਬਾਦਲ ਨੂੰ ਗੁਰੂ ਘਰ ਦੇ ਮੁੱਖ ਦਰਵਾਜ਼ੇ ‘ਤੇ ਲਿਆਉਣ ਦੀ ਬਜਾਏ ਉਨ੍ਹਾਂ ਨੂੰ ਸਕੂਲ ਅਤੇ ਗੁਰੂ ਘਰ ਦੀ ਸਾਂਝੀ ਕੰਧ ਤੋੜ ਕੇ ਦਰਬਾਰ ਸਾਹਿਬ ਵਿਚ ਲਿਆਉਣ ਲਈ ਰਸਤਾ ਬਣਾਉਣਾ ਪਿਆ ਜਿਸ ਦੀ ਇਲਾਕੇ ਵਿਚ ਖ਼ੂਬ ਚਰਚਾ ਹੈ।