ਬਾਦਲਾ ਨੇ ਆਪਣੀਆ ਬੱਸਾ ਚਲਾਉਣ ਲਈ ਸਿੱਖ ਸੰਗਤਾ ਨੂੰ ਧਰਨੇ ਚੋ ਚੱਕਿਆ

By October 23, 2015 0 Comments


ਬੀਬੀਆ ਨੂੰ ਲੇਡੀ ਪੁਲਿਸ ਤੋ ਬਿਨਾ ਕੀਤਾ ਗ੍ਰਿਫਤਾਰ , ਬੀਬੀਆ ਨਾਲ 2 ਸਾਲ ਦਾ ਬੱਚਾ ਵੀ ਸਾਮਲ

ਭਾਈ ਰੂਪਾ 23 ਅਕਤੂਬਰ ( ਅਮਨਦੀਪ ਸਿੰਘ ) : ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਥਾ ਥਾ ਤੇ ਸਰੇਆਮ ਹੋ ਰਹੀ ਬੇਅਬਦੀ ਅਤੇ ਸਰਕਾਰ ਦੀ ਸਹਿ ਤੇ ਪੁਲਿਸ ਵਲੋਂ ਝੂਠੇ ਕੇਸ ਪਾ ਕੇ ਗ੍ਰਿਫਤਾਰ ਕੀਤੇ ਨੌਜਵਾਨਾ ਨੂੰ ਛੁੜਾਉਣ ਲਈ ਜਿਥੇ ਸਾਰੀ ਸਿੱਖ ਕੌਮ ਆਪਣੇ ਆਪਣੇ ਤਰੀਕੇ ਨਾਲ ਧਰਨੇ ਰੋਸ ਮੁਜਾਹਰੇ ਕਰ ਰਹੀ ਹੈ ਉੱਥੇ ਹੀ ਬਾਦਲ ਸਰਕਾਰ ਆਪਣੀਆ ਕਈ ਦਿਨਾ ਤੋ ਬੰਦ ਹੋਈਆ ਬੱਸਾ ਨੂੰ ਚਲਾਉਣ ਲਈ ਪੂਰੀ ਉਤਾਵਲੀ ਹੈ ਜਿਸ ਦੀ ਤਾਜਾ ਮਿਸਾਲ ਰਾਮਪੁਰਾ ਵਿਖੇ ਬਠਿੰਡਾ ਬਰਨਾਲਾ ਰੋਡ ਤੇ ਲੱਗੇ ਧਰਨੇ ਤੋ ਮਿਲਦੀ ਹੈ ਜਿਸ ਦੌਰਾਨ ਰੋਡ ਤੇ ਧਰਨਾ ਲਗਾਉਣ ਦੀ ਕੋਸਿਸ ਕਰਨ ਵਾਲੀਆ ਸਿੱਖ ਸੰਗਤਾ ਨੂੰ ਪੁਲਿਸ ਪ੍ਰਸਾਸਨ ਨੇ ਧੱਕੇ ਨਾਲ ਗ੍ਰਿਫਤਾਰ ਕਰ ਥਾਣਾ ਰਾਮਪੁਰਾ ਫੂਲ ਵਿਖੇ ਗ੍ਰਿਫਤਾਰ ਕਰ ਦਿਤਾ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਵਿਚ ਸਿੱਖ ਬੀਬੀਆ ਵੀ ਹਾਜਰ ਸਨ ਜਿਨਾ ਨੂੰ ਗ੍ਰਿਫਤਾਰ ਕਰਨ ਲਈ ਲੇਡੀ ਪੁਲਿਸ ਨੂੰ ਬੁਲਾਉਣਾ ਵੀ ਜਰੂਰੀ ਨਾ ਸਮਝਿਆ ਤੇ ਸਿੱਖ ਬੀਬੀਆ ਨੂੰ ਪੁਲਿਸ ਪ੍ਰਸਾਸਨ ਵਲੋਂ ਆਪ ਹੀ ਗ੍ਰਿਫਤਾਰ ਕਰ ਕੇ ਲਿਜਾਇਆ ਗਿਆ ਅਤੇ ਧਰਨੇ ਵਿਚ ਸਾਮਲ ਹੋਣ ਜਾ ਰਹੀ ਢਪਾਲੀ ਪਿੰਡ ਦੀ ਸੰਗਤ ਨੂੰ ਵੀ ਫੂਲ ਟਾਉਨ ਤੋ ਹੀ ਮੋੜ ਦਿਤਾ ਗਿਆ ਇਸ ਸਬੰਧੀ ਭਾਈ ਮਨੀ ਸਿੰਘ ਗ੍ਰੰਥੀ ਸਭਾ ਰਾਮਪੁਰਾ ਫੂਲ ਦੇ ਆਗੂ ਭਾਈ ਜਗਸੀਰ ਸਿੰਘ ਬੁੱਗਰ , ਭਾਈ ਜਗਜੀਤ ਸਿੰਘ ਖਾਲਸਾ , ਭਾਈ ਜਸਵੀਰ ਸਿੰਘ ਚੀਮਾ ਨੇ ਕਰੜੇ ਸਬਦਾ ਵਿਚ ਨਖੇਧੀ ਕਰਦਿਆ ਕਿਹਾ ਕੇ ਹੁਣ ਅਖੌਤੀ ਪੰਥਿਕ ਸਰਕਾਰ ਸਿਖਾ ਨੂੰ ਸਾਂਤਮਈ ਤਰੀਕੇ ਨਾਲ ਵੀ ਆਪਣਾ ਰੋਸ ਪ੍ਰਗਟ ਨਹੀ ਕਰਨ ਦੇ ਰਹੀ ਉਹਨਾ ਕਿਹਾ ਕਿ ਪੰਥ ਦੇ ਨਾਮ ਤੇ ਵੋਟਾ ਮੰਗਣ ਵਾਲੀ ਬਾਦਲ ਸਰਕਾਰ ਹੁਣ ਸਰੇਆਮ ਸਿੱਖ ਵਿਰੋਧੀ ਕਾਰਵਾਈਆ ਕਰ ਰਹੀ ਹੈ ਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਬਦੀ ਦੇ ਕੇਸਾ ਵਿਚ ਵੀ ਅਸਲੀ ਮੁਜਰਿਮਾ ਨੂੰ ਫੜਨ ਦੀ ਥਾ ਬੇਕਸੂਰ ਸਿੱਖ ਨੌਜਵਾਨਾ ਨੂੰ ਹੀ ਝੂਠੇ ਕੇਸਾ ਵਿਚ ਫਸਾ ਰਹੀ ਹੈ ਤਾ ਜੋ ਸਿੱਖਾ ਨੂੰ ਬਦਨਾਮ ਕਰ ਕੇ ਆਰ ਐੱਸ ਐੱਸ ਨੂੰ ਖੁਸ ਕੀਤਾ ਜਾ ਸਕੇ ਅਤੇ ਸੰਗਤਾ ਨੂੰ ਗੁਮਰਾਹ ਕਰ ਕੇ ਮਾਮਲੇ ਨੂੰ ਜਲਦੀ ਤੋ ਜਲਦੀ ਠੰਡਾ ਕਰ ਕੇ ਆਪਣੀਆ ਬੰਦ ਪਈਆ ਬੱਸਾ ਨੂੰ ਚਲਦਾ ਰੱਖਿਆ ਜਾ ਸਕੇ ਜਿਕਰਯੋਗ ਹੈ ਕੇ ਕਈ ਦਿਨਾ ਤੋ ਬੰਦ ਪਈਆ ਬਾਦਲ ਪਰਿਵਾਰ ਦੀਆ ਬੱਸਾ ਹੁਣ ਬਾਦਲਾ ਲਈ ਕਮਾਈ ਕਰਨ ਲੱਗ ਗਈਆ ਹਨ | ਗ੍ਰਿਫਤਾਰ ਕੀਤੀ ਸੰਗਤ ਵਿਚ ਬਾਬਾ ਹਰਦੀਪ ਸਿੰਘ ਮਹਿਰਾਜ , ਸੁਰਿੰਦਰ ਸਿੰਘ ਨਥਾਣਾ , ਕਰਮਜੀਤ ਸਿੰਘ ਕਰਮਾ , ਉਜਲ ਸਿੰਘ ਮੰਡੀ ਕਲਾਂ , ਬਾਬਾ ਸਤਨਾਮ ਸਿੰਘ ਦਿਆਲ ਪੁਰਾ , ਅਮਰ ਸਿੰਘ ਜੇਠੁਕੇ , ਪਰਮਿੰਦਰ ਸਿੰਘ ਜੇਠੁਕੇ , ਬੀਬੀ ਸੁਖਦੇਵ ਕੌਰ ਜੇਠਕੇ , ਕੁਲਵਿੰਦਰ ਕੌਰ ਮੰਡੀ ਕਲਾਂ ਆਦਿ ਤੋ ਇਲਾਵਾ ਵੱਡੀ ਗਿਣਤੀ ਵਿਚ ਸਿੱਖ ਸੰਗਤਾ ਹਾਜਰ ਸਨ |