ਮੱਕੜ ਦੇ ਮੱਥੇ ‘ਤੇ ਮਾਰਿਆ ਰਮਨਦੀਪ ਸਿੰਘ ਨੇ ਆਪਣਾ ਅਸਤੀਫਾ ਤੇ ਲਗਾਏ ਮੱਕੜ ਮੁਰਦਾਬਾਦ ਦੇ ਨਾਅਰੇ

By October 23, 2015 0 Comments


23oct15Ramandeep.4ਅੰਮ੍ਰਿਤਸਰ 23 ਅਕਤੂਬਰ (ਜਸਬੀਰ ਸਿੰਘ ਪੱਟੀ) ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਵਿੱਚ ਉਸ ਵੇਲੇ ਮੱਕੜ-ਮੁਰਦਾਬਾਦ ਦੇ ਨਾਅਰੇ ਗੂੰਜਣੇ ਸ਼ੂਰੂ ਹੋ ਗਏ ਜਦੋਂ ਮੱਕੜ ਪੰਜ ਪਿਆਰਿਆ ਵੱਲੋ ਜਥੇਦਾਰਾਂ ਦੇ ਖਿਲਾਫ ਕੀਤੀ ਜਾ ਗਈ ਕਾਰਵਾਈ ਨੂੰ ਆਪਹੁਦਰੀ ਕਾਰਵਾਈ ਦੱਸ ਕੇ ਪੱਤਰਕਾਰਾ ਨੂੰ ਜਾਣਕਾਰੀ ਦੇ ਰਹੇ ਸਨ।
ਸ਼੍ਰੋਮਣੀ ਕਮੇਟੀ ਦੇ ਦਫਤਰ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਸ਼੍ਰ ਅਵਤਾਰ ਸਿੰਘ ਮੱਕੜ ਨੂੰ ਉਸ ਵੇਲੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋ ਉਹ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਤੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਿੱਚ ਡਾਟਾ ਆਪਰੇਟਰ ਰਮਨਦੀਪ ਸਿੰਘ ਪੁੱਤਰ ਸੁਖਬੀਰ ਸਿੰਘ ਮੂਲੇਚੱਕ ਨੇ ਮੱਕੜ ਦੇ ਮੂੰਹ ਤੇ ਆਪਣਾ ਅਸਤੀਫਾ ਮਾਰਦਿਆ ਕਿਹਾ ਕਿ ਉਸ ਨੂੰ ਇਹੋ ਜਿਹੀ ਨੌਕਰੀ ਨਹੀ ਚਾਹੀਦੀ। ਉਸ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਮੁੱਢਲਾ ਕਰਤੱਵ ਹੀ ਸ੍ਰੀ ਗੁਰੂ ਗਰੰਥ ਸਾਹਿਬ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਤੇ ਧਰਮ ਪ੍ਰਚਾਰ ਕਰਨਾ ਪਰ ਮੱਕੜ ਦੇ ਰਾਜ ਵਿੱਚ ਦੋਵੇ ਹੀ ਕਾਰਜ ਹਾਸ਼ੀਏ ਤੇ ਚੱਲੇ ਗਏ ਹਨ। ਉਸ ਨੇ ਕਿਹਾ ਕਿ ਗੁਰੂ ਸਾਹਿਬ ਦੀ ਬੇਅਦਬੀ ਹੋਈ ਹੈ ਪਰ ਮੱਕੜ ਨੇ ਅੱਜ ਤੱਕ ਕੋਈ ਵੀ ਉਸਾਰੂ ਕਾਰਵਾਈ ਨਹੀ ਕੀਤੀ ਤੇ ਨਾ ਹੀ ਪੰਥਕ ਜਥੇਬੰਦੀਆ ਦਾ ਸਾਥ ਦਿੱਤਾ ਹੈ। ਉਸ ਨੇ ਕਿਹਾ ਕਿ ਮੱਕੜ ਵਰਗੇ ਬੰਦੇ ਨੂੰ ਸ਼੍ਰੋਮਣੀ ਕਮੇਟੀ ਦਾ ਪਰਧਾਨ ਬਣਨ ਦਾ ਕੋਈ ਅਧਿਕਾਰ ਨਹੀ ਹੈ ਜਿਸ ਦੇ ਦਸ ਸਾਲਾਂ ਦੇ ਸ਼ਾਸ਼ਨ ਵਿੱਚ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਜੀਰੋ ਤੇ ਚਲਾ ਗਿਆ ਹੈ । ਉਸ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਮੱਕੜ ਐੰਡ ਕੰਪਨੀ ਦੀ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਕੇ ਰਹਿ ਗਈ ਹੈ ਜਿਸ ਵਿੱਚ ਨੌਕਰੀਆ ਸਿਰਫ ਜਥੇਦਾਰਾਂ ਦੇ ਪਰਿਵਾਰਕ ਮੈਬਰਾਂ ਨੂੰ ਹੀ ਦਿੱਤੀਆ ਜਾਂਦੀਆ ਹਨ ਤੇ ਜਥੇਦਾਰਾਂ ਨੇ ਸ਼੍ਰੋਮਣੀ ਕਮੇਟੀ ਨੂੰ ”ਇੰਮਪਲਾਈਮੈਂਟ ਐਕਸਚੇਜ” ਬਣਾ ਕੇ ਰੱਖ ਦਿੱਤਾ ਹੈ। ਉਸ ਨੇ ਕਿਹਾ ਕਿ ਉਸ ਨੇ ਮੱਕੜ ਦੀ ਨੌਕਰੀ ਛੱਡੀ ਹੈ ਪਰ ਗੁਰੂ ਘਰ ਦੀ ਸੇਵਾ ਜਾਰੀ ਰੱਖੇਗਾ। ਉਸ ਨੇ ਸ਼ਰੋਮਣੀ ਕਮੇਟੀ ਦੇ ਦਬੇ ਪਏ ਹੋਰ ਮੁਲਾਜ਼ਮਾਂ ਨੂੰ ਵੀ ਕਿਹਾ ਕਿ ਉਹ ਆਪਣੀ ਜ਼ਮੀਰ ਨੂੰ ਮਾਰ ਕੇ ਮੱਕੜ ਤੇ ਉਸ ਦੇ ਕੰਪਨੀ ਦੇ ਬੰਧੂਆ ਮਜਦੂਰ ਨਾ ਬਣਨ ਸਗੋ ਗੁਰੂ ਘਰ ਦੀ ਹੋਈ ਬੇਅਦਬੀ ਨੂੰ ਲੈ ਕੇ ਅੱਗੇ ਆਉਣ ਤੇ ਗੁਰੂ ਸਾਹਿਬ ਦੀ ਸੁੱਰਖਿਆ ਨੂੰ ਯਕੀਨੀ ਬਣਾਉਣ ਲਈ ਯਤਨ ਕਰਨ।