SGPC ਪ੍ਰਧਾਨ ਦੇ ‘ਮੱਥੇ ਮਾਰਿਆ’ ਅਸਤੀਫ਼ਾ

By October 23, 2015 0 Comments


ਅੰਮ੍ਰਿਤਸਰ: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਡੇਰਾ ਸਿਰਸਾ ਮੁਖੀ ਨੂੰ ਮਾਫ਼ੀ ਦੇਣ ਅਤੇ ਫਿਰ ਰੱਦ ਕੀਤੇ ਜਾਣ ਦੇ ਮਾਮਲਿਆਂ ਨੂੰ ਲੈ ਕੇ SGPC ਤੇ ਜਥੇਦਾਰਾਂ ਖ਼ਿਲਾਫ਼ ਸ਼ੁਰੂ ਹੋਇਆ ਰੋਸ ਲਗਾਤਾਰ ਲੱਗ ਰਿਹਾ ਹੈ। SGPC ਦੇ ਅੰਦਰ ਹੀ ਲਗਾਤਾਰ ਬਗ਼ਾਵਤ ਹੋ ਰਹੀ ਹੈ। ਕਈ ਮੁਲਾਜ਼ਮ ਲਗਾਤਾਰ ਜਥੇਦਾਰਾਂ ਤੇ SGPC ਪ੍ਰਧਾਨ ਖ਼ਿਲਾਫ਼ ਖੁੱਲ ਕੇ ਬੋਲ ਰਹੇ ਹਨ।
SGPC ਮੁਲਾਜ਼ਮ ਰਮਨਦੀਪ ਸਿੰਘ ਨੇ ਅੱਜ ਰੋਸ ਵਜੋਂ ਪ੍ਰਧਾਨ ਅਵਤਾਰ ਸਿੰਘ ਸਾਹਮਣੇ ਆਪਣਾ ਅਸਤੀਫ਼ਾ ਸੁੱਟਿਆ। ਅਵਤਾਰ ਸਿੰਘ ਉਸ ਵੇਲੇ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ ਕਿ ਅਚਾਨਕ ਰਮਨਦੀਪ ਸਿੰਘ ਨੇ ਆਪਣਾ ਲਿਖਤ ਅਸਤੀਫ਼ਾ ਉਨ੍ਹਾਂ ਵੱਲ ਸੁੱਟ ਦਿੱਤਾ। ਰਮਨਦੀਪ ਮੁਤਾਬਕ ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਪੰਜ ਪਿਆਰਿਆਂ ਨੂੰ ਮੁਅੱਤਲ ਕਰਨ ਅਤੇ ਹੋਰ ਪੰਥ ਵਿਰੋਧੀ ਫ਼ੈਸਲੇ ਲੈਣ ਦੇ ਰੋਸ ਵਜੋਂ ਅਸਤੀਫ਼ਾ ਦਿੱਤਾ ਹੈ। ਰਮਨਦੀਪ ਸਿੰਘ ਨੇ ਆਪਣਾ ਰੋਸ ਜਤਾਉਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।

ਇਸ ਤੋਂ ਪਹਿਲਾਂ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰੇ ਸਾਹਿਬਾਨ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਉਨ੍ਹਾਂ ਨੂੰ ਮੁਅੱਤਲ ਕੀਤੇ ਜਾਣ ਦੇ ਫ਼ੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਚੁੱਕੇ ਹਨ। ਅਜਿਹੇ ਹਲਾਤਾਂ ਨੂੰ ਦੇਖਦਿਆਂ ਸਾਫ਼ ਹੈ ਕਿ ਆਉਣ ਵਾਲੇ ਦਿਨਾਂ ਚ SGPC ਪ੍ਰਧਾਨ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ