ਪੰਜ ਪਿਆਰਿਆਂ ਵਲੋਂ ਸਾਰੇ ਜਥੇਦਾਰ ਅਹੁਦਿਆਂ ਤੋਂ ਹਟਾਏ : SGPC ਨੂੰ ਜਥੇਦਾਰਾਂ ਦੀਆਂ ਸੇਵਾਵਾਂ ਖਤਮ ਕਰਨ ਦਾ ਆਦੇਸ਼

By October 23, 2015 0 Commentsਅੰਮ੍ਰਿਤਸਰ, 23 ਅਕਤੂਬਰ -ਸਿਰਸੇਵਾਲੇ ਨੂੰ ਮੁਆਫ਼ੀ ਫੈਸਲੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਵਲੋਂ ਤਲਬ ਕੀਤੇ ਗਏ ਪੰਜ ਸਿੰਘ ਸਾਹਿਬਾਨ ਅੱਜ ਮਿਥੇ ਸਮੇਂ ‘ਤੇ ਹਾਜ਼ਰ ਨਹੀਂ ਹੋਏ। ਜਿਨ੍ਹਾਂ ਦੀ ਡੇਢ ਘੰਟਾ ਉਡੀਕ ਕਰਨ ਉਪਰੰਤ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਦੀ ਹਾਜ਼ਰੀ ‘ਚ ਪੰਜ ਪਿਆਰਿਆਂ ਨੇ ਫ਼ੈਸਲਾ ਸੁਣਾਇਆ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਤਲਬ ਕੀਤੇ ਜਾਣ ਦੇ ਬਾਵਜੂਦ ਵੀ ਨਾ ਪਹੁੰਚਣ ‘ਤੇ ਸਿੰਘ ਸਾਹਿਬਾਨ ਦੀਆਂ ਸੇਵਾਵਾਂ ਤੁਰੰਤ ਖ਼ਤਮ ਕੀਤੀਆਂ ਜਾਣ। ਉਨ੍ਹਾਂ ਸਿੰਘ ਸਾਹਿਬਾਨ ਨੂੰ ਤਾਕੀਦ ਕਰਦਿਆਂ ਕਿਹਾ ਕਿ ਉਹ ਸਿੱਖ ਕੌਮ ਦੀਆਂ ਭਾਵਨਾਵਾਂ ‘ਤੇ ਖਰੇ ਨਾ ਉਤਰਨ ਕਾਰਨ ਤੁਰੰਤ ਅਸਤੀਫ਼ਾ ਦੇਣ। ਜ਼ਿਕਰਯੋਗ ਹੈ ਕਿ ਪੰਜ ਪਿਆਰਿਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਮੁਅੱਤਲ ਕਰਨ ਦੇ ਪਹਿਲਾ ਦਿੱਤੇ ਹੁਕਮ ਨੂੰ ਪੰਜ ਪਿਆਰਿਆਂ ਨੇ ਇਹ ਕਹਿ ਕੇ ਨਕਾਰ ਦਿੱਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਫ਼ੈਸਲਾ ਲੈਣ ਵਾਲੇ ਪੰਜ ਪਿਆਰਿਆਂ ਨੂੰ ਮੁਅੱਤਲ ਕਰਨ ਦਾ ਅਧਿਕਾਰ ਸ਼੍ਰੋਮਣੀ ਕਮੇਟੀ ਸਮੇਤ ਕਿਸੇ ਕੋਲ ਵੀ ਨਹੀਂ ਹੈ।

ਪੰਜ ਪਿਆਰਿਆਂ ਵਲੋਂ ਸਾਰੇ ਜਥੇਦਾਰ ਅਹੁਦਿਆਂ ਤੋਂ ਹਟਾਏ ,SGPC ਨੂੰ ਇਹਨਾਂ ਦੀਆਂ ਸੇਵਾਵਾਂ ਖਤਮ ਕਰਨ ਦਾ ਆਦੇਸ਼ —– ਜਥੇਦਾਰਾਂ ਨੂੰ ਸਿੱਖ ਕੌਮ ਵਿੱਚੋਂ ਬਾਹਰ ਕੱਢਿਆ::: ਜਥੇਦਾਰ ਨਿਯੁਕਤ ਕਰਨ ਦੇ ਸਾਰੇ ਅਧਿਕਾਰ ਸਰਬੱਤ ਖ਼ਾਲਸਾ ਨੂੰ

Posted by Punjab Spectrum on Friday, October 23, 2015

ਪੰਜ ਪਿਆਰਿਆ ਨੇ ਜਥੇਦਾਰਾਂ ਨੂੰ ਆਹੁਦਿਆ ਤੋ ਮੁਸਤਫੀ
ਕਰਨ ਲਈ ਸ਼੍ਰੋਮਣੀ ਕਮੇਟੀ ਨੂੰ ਕੀਤੀ ਹਦਾਇਤ
ਮੁਅੱਤਲ ਸ਼ੁੱਦਾ ਮੁਲਾਜ਼ਮਾਂ ਨੂੰ ਕੋਈ ਅਧਿਕਾਰ ਨਹੀ ਸਿੰਘ ਸਾਹਿਬਾਨਾਂ ਦੇ ਖਿਲਾਫ ਕਾਰਵਾਈ ਕਰਨ ਦਾ
ਅੰਮ੍ਰਿਤਸਰ 21 ਅਕਤੂਬਰ (ਜਸਬੀਰ ਸਿੰਘ ਪੱਟੀ) ਡੇਰਾ ਸਿਰਸਾ ਦੇ ਸੌਦਾ ਸਾਧ ਰਾਮ ਰਹੀਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋ ਦਿੱਤੀ ਗਈ ਮੁਆਫੀ ਨੂੰ ਲੈ ਸਿੱਖ ਪੰਥ ਵਿੱਚ ਆਏ ਜਵਾਰ ਭਾਟਾ ਨੇ ਸ਼੍ਰੋਮਣੀ ਕਮੇਟੀ ਵਿੱਚ ਵੀ ਉਸ ਵੇਲੇ ਹਲਚਲ ਸ਼ੁਰੂ ਕਰ ਦਿੱਤੀ ਜਦੋ ਸ੍ਰੀ ਅਕਾਲ ਤਖਤ ਸਾਹਿਬ ਤੇ ਅੰਮ੍ਰਿਤ ਪਾਨ ਕਰਾਉਣ ਵਾਲੇ ਪੰਜ ਪਿਆਰਿਆ ਨੇ ਵੀ 21ਅਕਤੂਬਰ ਨੂੰ ਮੀਟਿੰਗ ਕਰਕੇ ਜਥੇਦਾਰਾਂ ਨੂੰ ਪੰਥ ਦੋ ਦੋਸ਼ੀ ਠਹਿਰਾਉਦਿਆ 23 ਅਕਤੂਬਰ ਨੂੰ ਤਲਬ ਕਰਨ ਦਾ ਐਲਾਨ ਕਰਕੇ ਜਿਥੇ ਨਵੀ ਚਰਚਾ ਛੇੜ ਦਿੱਤੀ ਸੀ ਉਥੇ ਪੰਜ ਪਿਆਰਿਆ ਨੋ ਆਪਣੀ ਹੋਈ ਮੁਅੱਤਲੀ ਤੋ ਰਾਹਤ ਲੈਣ ਲਈ ਜਥੇਦਾਰਾਂ ਦੇ ਖਿਲਾਫ ਪੰਥਕ ਮਰਿਆਦਾ ਅਨੁਸਾਰ ਕਾਰਵਾਈ ਕਰਨ ਦੀ ਬਜਾਏ ਏਜੰਡੇ ਤੋ ਬਾਹਰ ਜਾਂਦਿਆ ਸ਼ਰੋਮਣੀ ਕਮੇਟੀ ਨੂੰ ਹੀ ਹਦਾਇਤ ਕੀਤੀ ਹੈ ਕਿ 23 ਸਤੰਬਰ ਦੀ ਜਥੇਦਾਰਾਂ ਦੀ ਮੀਟਿੰਗ ਵਿੱਚ ਸ਼ਾਮਲ ਹੋਏ ਸੌਦਾ ਸਾਧ ਨੂੰ ਮੁਆਫੀ ਦੇਣ ਵਾਲੇ ਤਖਤਾਂ ਦੇ ਜਥੇਦਾਰਾਂ ਤੋ ਤੁਰੰਤ ਅਸਤੀਫੇ ਲੈ ਕੇ ਉਹਨਾਂ ਦੀਆ ਸੇਵਾਂਵਾ ਖਤਮ ਕੀਤੀਆ ਜਾਣ।
ਸਿੱਖ ਪੰਥ ਵਿੱਚ ਪੰਚ ਪ੍ਰਧਾਨੀ ਮਰਿਆਦਾ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਸੰਗਤਾਂ ਨੂੰ ਅੰਮ੍ਰਿਤ ਪਾਨ ਕਰਾਉਣ ਵਾਲੇ ਪੰਜ ਪਿਆਰਿਆ ਨੇ ਸੌਦਾ ਸਾਧ ਵੱਲੋ ਦਿੱਤੇ ਗਏ ਅਪੁੱਸ਼ਟ ਸਪੱਸ਼ਟੀਕਰਨ ਨੂੰ ਪੂਰੀ ਨਕਾਰਦਿਆ ਮੁਆਫੀ ਦੇਣ ਵਾਲੇ ਜਥੇਦਾਰਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ , ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਕਾਰਜਕਾਰੀ ਜਥੇਦਾਰ ਦਮਦਮਾ ਸਾਹਿਬ, ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਹਜ਼ੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਦੇ ਨੁੰਮਾਇੰਦੇ ਗਿਆਨੀ ਰਾਮ ਸਿੰਘ ਨੂੰ ਪੰਜ ਪਿਆਰਿਆ ਨੇ ਮੀਟਿੰਗ ਕਰਕੇ 23 ਅਕਤੂਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸਵੇਰੇ 10 ਵਜੇ ਪੇਸ਼ ਹੋਣ ਦੇ ਨਿਰਦੇਸ਼ ਜਾਰੀ ਕੀਤੇ ਸਨ ਪਰ ਅੱਜ ਪੰਜ ਪਿਆਰਿਆ ਵੱਲੋ ਡੇਢ ਘੰਟਾ ਉਡੀਕਣ ਉਪਰੰਤ ਵੀ ਜਦੋ ਕੋਈ ਜਥੇਦਾਰ ਅਕਾਲ ਤਖਤ ਸਾਹਿਬ ਤੇ ਪੇਸ਼ ਨਹੀ ਹੋਇਆ ਤਾਂ ਭਾਈ ਸਤਨਾਮ ਸਿੰਘ ਖੰਡਾ ਨੇ ਅਰਦਾਸ ਕਰਨ ਉਪਰੰਤ ਇੱਕ ਗੁਰਮਤਾ ਕਰਕੇ ਸ੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਕਿ ਪੰਥਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਜਥੇਦਾਰਾਂ ਨੂੰ ਤੁਰੰਤ ਸੇਵਾਂਵਾਂ ਤੋ ਮੁਸਤਫੀ ਕਰਕੇ ਬਰਖਾਸਤ ਕੀਤਾ ਜਾਵੇ। ਉਹਨਾਂ ਕਿਹਾ ਕਿ ਸ਼ਰੋਮਣੀ ਕਮੇਟੀ ਜਥੋਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਦਾ ਅਧਿਕਾਰ ਰੱਖਦੀ ਹੈ। ਉਹਨਾਂ ਕਿਹਾ ਕਿ ਇਹਨਾਂ ਦੀ ਤੁਰੰਤ ਬਰਖਾਸਤਗੀ ਨਾ ਕੀਤੀ ਗਈ ਤਾਂ ਪੰਜ ਪਿਆਰੇ ਫਿਰ ਮੀਟਿੰਗ ਕਰਕੇ ਅਗਲਾ ਫੁਰਮਾਨ ਜਾਰੀ ਕਰ ਸਕਦੇ ਹਨ। ਜਦੋ ਭਾਈ ਸਤਿਨਾਮ ਸਿੰਘ ਖੰਡੇ ਨੂੰ ਪੁੱਛਿਆ ਗਿਆ ਕਿ ਉਹਨਾਂ ਨੂੰ ਤਾਂ ਸ਼੍ਰੋਮਣੀ ਕਮੇਟੀ ਨੇ ਮੁਅੱਤਲ ਕਰਕੇ ਉਹਨਾਂ ਦਾ ਹੈੱਡ ਕੁਆਟਰ ਵੀ ਹਾਪੜ ਤੇ ਕਰੂਰਸ਼ੇਤਰ ਬਣਾਇਆ ਦਿੱਤਾ ਹੈ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਹਾਲੇ ਤੱਕ ਇਸ ਸਬੰਧੀ ਕੋਈ ਵੀ ਪੱਤਰ ਨਹੀ ਮਿਲਿਆ। ਉਹਨਾਂ ਕਿਹਾ ਕਿ ਪੰਚ ਪ੍ਰਧਾਨੀ ਮਰਿਆਦਾ ਵੱਖਰੀ ਹੈ ਅਤੇ ਨੌਕਰੀ ਵੱਖਰੀ ਹੈ। ਉਹਨਾਂ ਕਿਹਾ ਕਿ ਜਥੇਦਾਰਾਂ ਦੇ ਖਿਲਾਫ ਕਾਰਵਾਈ ਉਹਨਾਂ ਨੇ ਪੰਜ ਪਿਆਰਿਆ ਦਾ ਰੂਪ ਵਿੱਚ ਕੀਤੀ ਹੈ ਜਿਸ ਦਾ ਨੌਕਰੀ ਨਾਲ ਕੋਈ ਸਬੰਧ ਨਹੀ ਹੈ। ਸਰਬੱਤ ਖਾਲਸਾ ਬੁਲਾਏ ਜਾਣ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਇਹ ਪੰਥਕ ਜਥੇਬੰਦੀਆ ਦਾ ਕੰਮ ਹੈ ਉਹ ਫੈਸਲਾ ਲੈ ਕੇ ਸਰਬੱਤ ਖਾਲਸਾ ਬੁਲਾ ਸਕਦੀਆ ਹਨ।
ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਸਿਰਫ ਅੰਮ੍ਰਿਤਧਾਰੀ ਉਹੀ ਵਿਅਕਤੀ ਜਾ ਸਕਦਾ ਹੈ ਜਿਸ ਦੀ ਉਥੇ ਡਿਊਟੀ ਹੁੰਦੀ ਹੈ ਪਰ ਮਰਿਆਦਾ ਦਾ ਉਲੰਘਣਾਂ ਕਰਕੇ ਜੰਗਲੇ ਦੇ ਅੰਦਰ ਉਹ ਪੰਜ ਵਿਅਕਤੀ ਕਰੀਬ ਦੋ ਘੰਟੇ ਬੈਠੇ ਰਹੇ ਜਿਹਨਾਂ ਨੂੰ ਨਿਯਮਾਂ ਦੀ ਉਲੰਘਣਾ ਕਰਨ ਦੋਸ਼ ਵਿੱਚ ਸ੍ਰੋਮਣੀ ਕਮੇਟੀ ਮੁਅੱਤਲ ਕਰ ਚੁੱਕੀ ਹੈ। ਮੈਨੇਜਰ ਸ੍ਰੀ ਦਰਬਾਰ ਸਾਹਿਬ ਸ੍ਰੀ ਪਰਤਾਪ ਸਿੰਘ ਵੀ ਇਹਨਾਂ ਵਿਅਕਤੀਆ ਨਾਲ ਕੁਝ ਕਾਨਾਫੂਸੀ ਕਰਕੇ ਚੱਲਦਾ ਬਣੇ ਤੇ ਉਸ ਨੇ ਇਸ ਦਾ ਕੋਈ ਵੀ ਨੋਟਿਸ ਨਹੀ ਲਿਆ ਜਿਸ ਤੋ ਸਪੱਸ਼ਟ ਹੋ ਰਿਹਾ ਸੀ ਕਿ ਜਥੇਦਾਰਾਂ ਦੇ ਖਿਲਾਫ ਮੱਕੜ ਵੱਲੋ ਗਿਣੀ ਮਿਣੀ ਸ਼ਾਜਿਸ਼ ਜਥੇਦਾਰਾਂ ਨੂੰ ਬਦਨਾਮ ਕਰਨ ਲਈ ਕਾਰਵਾਈ ਜਾਣ ਬੁੱਝ ਕੇ ਕਰਵਾਈ ਜਾ ਰਹੀ ਹੈ। ਸ੍ਰੋਮਣੀ ਕਮੇਟੀ ਦੀ ਟਾਸਕ ਫੋਰਸ ਤੇ ਲੱਠਮਾਰ ਵੀ ਇਸੇ ਸਮੇਂ ਪੂਰੀ ਤਰ•ਾ ਗਾਇਬ ਰਹੇ ਜਿਹੜੇ ਆਮ ਸ਼ਰਧਾਲੂਆ ਦੀ ਮਾਮੂਲੀ ਜਿਹੀ ਅਵੱਗਿਆ ਹੋਣ ਤੇ ਗਿੱਦੜ ਕੁੱਟ ਕਰਨ ਤੋ ਵੀ ਗੁਰੇਜ਼ ਨਹੀ ਕਰਦੇ।
ਇਸੇ ਤਰ•ਾ ਸ਼੍ਰੋਮਣੀ ਕਮੇਟੀ ਪਰਧਾਨ ਸ੍ਰ ਅਵਤਾਰ ਸਿੰਘ ਮੱਕੜ ਨੇ ਪੰਜ ਪਿਆਰਿਆ ਵੱਲੋ ਕੀਤੀ ਗਈ ਕਾਰਵਾਈ ਨੂੰ ਮੁੱਢੋ ਹੀ ਨਕਾਰਦਿਆ ਕਿਹਾ ਕਿ ਇਹ ਕਾਰਵਾਈ ਜਿਥੇ ਮਰਿਆਦਾ ਦੇ ਉਲਟ ਹੈ ਉਥੇ ਸ਼੍ਰੋਮਣੀ ਕਮੇਟੀ ਦੇ ਨਿਯਮਾਂ ਦੇ ਵੀ ਉਲਟ ਹੈ। ਉਹਨਾਂ ਕਿਹਾ ਕਿ ਇਹ ਸ਼੍ਰ੍ਰੋਮਣੀ ਕਮੇਟੀ ਦੀ ਮੁਅੱਤਲ ਸ਼ੁੱਦਾ ਮੁਲਾਜ਼ਮ ਹਨ ਤੇ ਇਹਨਾਂ ਨੂੰ ਤਖਤਾਂ ਦਾ ਸਤਿਕਾਰਯੋਗ ਸਿੰਘ ਸਾਹਿਬਾਨਾਂ ਦੇ ਖਿਲਾਫ ਕੋਈ ਵੀ ਕਾਰਵਾਈ ਕਰਨ ਦਾ ਅਧਿਕਾਰ ਨਹੀ ਹੈ। ਉਹਨਾਂ ਕਿਹਾ ਕਿ ਆਦੇਸ਼, ਸੰਦੇਸ਼ ਤੇ ਹੁਕਮਨਾਮੇ ਸਿਰਫ ਤਖਤਾਂ ਦੇ ਜਥੇਦਾਰਾਂ ਨੂੰ ਅਧਿਕਾਰ ਹਾਸਲ ਹੈ ਤੇ ਮੁਅੱਤਲ ਮੁਲਾਜ਼ਮ ਕੋਲੋ ਕੋਈ ਵੀ ਕੰਮ ਨਹੀ ਲਿਆ ਜਾਂਦਾ। ਉਹਨਾਂ ਕਿਹਾ ਕਿ ਜਿਹੜੀ ਅਵੱਗਿਆ ਇਹਨਾਂ ਪੰਜ ਪਿਆਰਿਆ ਨੇ ਅੱਜ ਕੀਤੀ ਹੈ ਉਸ ਤੇ ਕਾਰਵਾਈ ਕਰਨ ਲਈ ਫੈਸਲਾ ਸ਼ਰੋਮਣੀ ਕਮੇਟੀ ਦੀ ਕਾਰਜਕਰਨੀ ਕਮੇਟੀ ਦੀ ਚੰਡੀਗੜ• ਸਬ ਆਫਿਸ ਵਿਖੇ ਹੋਣ ਵਾਲੀ 26 ਅਕਤੂਬਰ ਨੂੰ ਮੀਟਿੰਗ ਵਿੱਚ ਲਿਆ ਜਾਵੇਗਾ।