ਭਿੱਖੀਵਿੰਡ ਵਿਖੇ ਧਰਨਾ ਦੇ ਰਹੀਆਂ ਸਿੱਖ ਜਥੇਬੰਦੀਆਂ ਨੇ ਏ.ਡੀ.ਸੀ ਨੂੰ ਦਿੱਤਾ ਮੰਗ ਪੱਤਰ

By October 23, 2015 0 Comments


ਕਈ ਦਿਨਾਂ ਤੋਂ ਦਿੱਤਾ ਜਾ ਰਿਹਾ ਧਰਨਾ ਮੰਗ ਪੱਤਰ ਦੇਣ ਉਪਰੰਤ ਕੀਤਾ ਸਮਾਪਤ
1
ਭਿੱਖੀਵਿੰਡ 23 ਅਕਤੂਬਰ (ਹਰਜਿੰਦਰ ਸਿੰਘ ਗੋਲ੍ਹਣ)-ਪੰਜਾਬ ਦੇ ਬਗਰਾੜੀ ਸਮੇਤ ਵੱਖ-ਵੱਖ ਪਿੰਡਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਏ ਨਿਰਾਦਰ ਤੇ ਪੰਜਾਬ ਪੁਲਿਸ ਵੱਲੋਂ ਗੋਲੀ ਚਲਾ ਕੇ ਬੇਦੋਸ਼ੇ ਸਿੰਘਾਂ ਨੂੰ ਸ਼ਹੀਦ ਕਰ ਦੇਣ ਦੇ ਰੋਸ ਵਜੋਂ ਕਸਬਾ ਭਿੱਖੀਵਿੰਡ ਦੇ ਮੇਂਨ ਚੌਕ ਵਿਖੇ ਪਿਛਲੇ ਦਸ ਦਿਨਾਂ ਤੋਂ ਦਿੱਤਾ ਜਾ ਰਿਹਾ ਧਰਨਾ ਅੱਜ ਮੌਕੇ ਤੇ ਪਹੰੁਚੇਂ ਏ.ਡੀ.ਸੀ ਨੂੰ ਮੰਗ ਪੱਤਰ ਦੇਣ ਉਪਰੰਤ ਸਮਾਪਤ ਹੋ ਗਿਆ। ਅਖੀਰਲੇ ਦਿਨ ਧਰਨੇ ਨੂੰ ਸੰਬੋਧਨ ਕਰਦਿਆਂ ਸਤਿਕਾਰ ਕਮੇਟੀ ਆਗੂ ਚਾਨਣ ਸਿੰਘ ਦਰਾਜਕੇ, ਆਪ ਪਾਰਟੀ ਆਗੂ ਰਜਿੰਦਰ ਸਿੰਘ ਯੋਧਾ ਨੇ ਆਪਣੀ ਸੰਬੋਧਨੀ ਭਾਸ਼ਣ ਵਿੱਚ ਇੱਕਠੇ ਹੋਏ ਇਲਾਕੇ ਦੇ ਲੋਕਾਂ ਨੂੰ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕਰਨ ਵਾਲੇ ਕਿਸੇ ਦੇ ਮਿੱਤਰ ਨਹੀ ਹਨ, ਸਗੋਂ ਪੰਥ ਦੇ ਕੱਟੜ ਦੁਸ਼ਮਣ ਹਨ ਅਤੇ ਐਸੇ ਲੋਕਾਂ ਨੂੰ ਫਾਂਸੀ ਤੇ ਚਾੜਨਾ ਚਾਹੀਦਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਅਸਲ ਦੋਸ਼ੀਆਂ ਨੂੰ ਫੜ੍ਹਣ ਦੀ ਬਜਾਏ ਨਿਰਦੋਸ਼ ਗੁਰਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਅਸਲੀਅਤ ਤੇ ਪਰਦਾ ਪਾ ਰਹੀ ਹੈ, ਜੋ ਸਰਕਾਰ ਦੀ ਗਿਣੀ ਮਿੱਥੀ ਸਾਜਿਸ ਦਾ ਸਿੱਟਾ ਹੈ। ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਜੋ ਬਗਰਾੜੀ ਕਾਂਡ ਦੇ ਸੰਬੰਧ ਵਿੱਚ ਜੋ ਸਕੇ ਭਰਾਂਵਾ ਨੂੰ ਫੜਿਆ ਗਿਆ ਹੈ, ਸਰਾਸਰ ਧੱਕਾ ਹੈ ਤੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਵੱਲੋਂ ਜੋ ਬਿਆਨਬਾਜੀ ਕੀਤੀ ਜਾ ਰਹੀ ਹੈ, ਉਹ ਵੀ ਝੂਠੀ ਤੇ ਫੋਕੀ ਸ਼ੋਰਅਤ ਵਾਸਤੇ ਹੀ ਕੀਤੀ ਜਾ ਰਹੀ ਹੈ।
ਧਰਨੇ ਦੌਰਾਨ ਜਿਲ੍ਹਾ ਪ੍ਰਸ਼ਾਸਨ ਵੱਲੋਂ ਪਹੰੁਚੇਂ ਏ.ਡੀ.ਸੀ ਬਖਤਾਵਰ ਸਿੰਘ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਾਦਰ ਕਰਨ ਵਾਲੇ ਲੋਕਾਂ ਨੂੰ ਸ਼ਰਾਰਤੀ ਅਨਸਰ ਦੱਸਦਿਆਂ ਕਿਹਾ ਕਿ ਇਹ ਲੋਕ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨ ਲਈ ਹੀ ਐਸੀਆਂ ਘਟਨਾਵਾਂ ਕਰ ਰਹੇ ਹਨ, ਬਹੁਤ ਦੁੱਖ ਵਾਲੀ ਗੱਲ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਜੋ ਸ਼ਰਾਰਤੀ ਅਨਸਰ ਐਸੀਆਂ ਘਟਨਾਵਾਂ ਕਰ ਰਹੇ ਹਨ, ਉਹਨਾਂ ਖਿਲਾਫ ਸਰਕਾਰ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀ ਸਾਹਮਣੇ ਆਉਣ ਤੇ ਸਖਤ ਕਾਰਵਾਈ ਕੀਤੀ ਜਾਵੇਗੀ।
ਇਸ ਸਮੇਂ ਸਿੱਖ ਜਥੇਬੰਦੀਆਂ ਵੱਲੋ ਏ.ਡੀ.ਸੀ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ, ਜਿਸ ਵਿੱਚ ਬੇਅਦਬ ਕੀਤੇ ਗਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੰਗਤਾਂ ਨੂੰ ਦਿੱਤੇ ਜਾਣ, ਬੇਅਦਬੀ ਕਰਨ ਵਾਲੇ ਲੋਕਾਂ ਨੂੰ ਫਾਂਸੀ ਦੀ ਸਜਾ ਦਿੱਤੀ ਜਾਵੇ, ਕੋਟਕਪੁਰਾ ਨੇੜੇ ਸਿੰਘ-ਸਿੰਘਣੀਆਂ ਤੇ ਕਹਿਰ ਕਰਨ ਵਾਲੇ ਪੁਲਿਸ ਮੁਲਾਜਮਾਂ ਵਿਰੁੱਧ ਧਾਰਾ 302 ਅਧੀਨ ਕੇਸ ਦਰਜ ਕਰਕੇ ਜੇਲ ਭੇਜਿਆ ਜਾਵੇ, ਪੰਜਾਬ ਵਿੱਚ ਸਰਸੇ ਵਾਲੇ ਦੇ ਡੇਰੇ ਬੰਦ ਕੀਤੇ ਜਾਣ, ਡੀ.ਜੀ.ਪੀ ਪੰਜਾਬ ਸੁਮੇਧ ਸੈਣੀ ਨੂੰ ਅਹੁਦੇ ਤੋਂ ਹਟਾਇਆ ਜਾਵੇ ਆਦਿ ਮੰਗਾਂ ਮੁੱਖ ਸਨ।
ਏ.ਡੀ.ਸੀ ਬਖਤਾਵਰ ਸਿੰਘ ਨੇ ਸੰਗਤਾਂ ਨੂੰ ਕਿਹਾ ਕਿ ਇਹ ਮੰਗ ਪੱਤਰ ਸਰਕਾਰ ਨੂੰ ਭੇਜਿਆ ਜਾਵੇਗਾ ਤੇ ਦੋਸ਼ੀਆ ਚਾਹੇ ਕੋਈ ਵੀ ਹੋਵੇ, ਉਸ ਨੂੰ ਬਖਸਿਆ ਨਹੀ ਜਾਵੇਗਾ। ਅਖੀਰ ਵਿੱਚ ਉਹਨਾਂ ਨੇ ਧਰਨੇ ਨੂੰ ਸਮਾਪਤ ਕਰਨ ਤੇ ਪ੍ਰਸਾਸ਼ਨ ਵੱਲੋਂ ਧੰਨਵਾਦ ਕੀਤਾ।
ਧਰਨੇ ਨੂੰ ਸਮਾਪਤ ਕਰਨ ਉਪਰੰਤ ਸਿੱਖ ਜਥੇਬੰਦੀਆਂ ਨੇ ਆਗੂਆਂ ਨੇ ਲੋਕਾਂ ਨੂੰ ਅਪੀਲ਼ ਕੀਤੀ ਕਿ ਉਹ 25 ਅਕਤੂਬਰ ਤੱਕ ਹਰੀਕੇ ਹੈਡ ਤੇ ਲਗਾਏ ਜਾ ਰਹੇ ਧਰਨਿਆਂ ਵਿੱਚ ਸਾਮਲ ਹੋਣ ਤਾਂ ਜੋ ਦੋਸ਼ੀਆਂ ਵਿਰੁੱਧ ਕਾਰਵਾਈ ਕਰਵਾਈ ਜਾ ਸਕੇ। ਇਸ ਸਮੇਂ ਸਰਪੰਚ ਹਰਜਿੰਦਰ ਸਿੰਘ ਸੰਧੂ, ਸਰਪੰਚ ਰਸਾਲ ਸਿੰਘ ਕਾਲੇ, ਸਰਪੰਚ ਸ਼ਰਨਜੀਤ ਸਿੰਘ ਸ਼ੰਨੂ, ਬਲਵੀਰ ਸਿੰਘ ਡੀਪੂ ਵਾਲੇ, ਅਮਨ ਸ਼ਰਮਾ, ਪ੍ਰਵੇਸ਼ ਕੁਮਾਰ ਲਾਟੀ, ਸਰਪੰਚ ਹਰਜੀਤ ਸਿੰਘ ਬਲ੍ਹੇਰ, ਸਰਪੰਚ ਹਰਪਾਲ ਸਿੰਘ ਫਰੰਦੀਪੁਰ ਤੋਂ ਇਲਾਵਾ ਰਣਜੀਤ ਸਿੰਘ ਉਦੋਕੇ, ਗੁਰਬਿੰਦਰ ਸਿੰਘ ਭੁੱਚਰ, ਰਮਨੀਕ ਸਿੰਘ ਭਗਵਾਨਪੁਰਾ, ਗੁਰਬਿੰਦਰਜੀਤ ਸਿੰਘ, ਸੁਖਚੈਨ ਸਿੰਘ, ਮਨਪ੍ਰੀਤ ਸਿੰਘ, ਡਾ:ਸਤਿੰਦਰਪਾਲ ਸਿੰਘ, ਨਿਰਮਲ ਸਿੰਘ ਉਦੋਕੇ, ਬਾਬਾ ਪ੍ਰਗਟ ਸਿੰਘ, ਗੁਰਪ੍ਰੀਤ ਸਿੰਘ ਮੱਲੀ, ਸਤਨਾਮ ਸਿੰਘ, ਬਖਸੀਸ ਸਿੰਘ ਫੋਜੀ, ਮਨਜੀਤ ਸਿੰਘ ਆਦਿ ਵੱਡੀ ਗਿਣਤੀ ਵਿੱਚ ਸਿੱਖ ਜਥੇਬੰਦੀਆਂ ਦੇ ਆਗੂ ਤੇ ਲੋਕ ਹਾਜਰ ਸਨ।

Posted in: ਪੰਜਾਬ