ਮਕੱੜ ਵਲੋਂ ਜਥੇਦਾਰਾਂ ਨੂੰ ਤਲਬ ਕਰਨ ਵਾਲੇ ਪੰਜ ਪਿਆਰਿਆਂ ਸਮੇਤ ਦੋ ਸਕੱਤਰ ਅਤੇ ਚਾਰ ਮੁਲਾਜ਼ਮ ਮੁਅੱਤਲ

By October 21, 2015 0 Comments


ਅੰਮ੍ਰਿਤਸਰ 21 ਅਕਤੂਬਰ (ਜਸਬੀਰ ਸਿੰਘ) ਸ਼੍ਰ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਖਤਾਂ ਦੇ ਜਥੇਦਾਰਾਂ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕਰਨ ਦੇ ਨਿਰਦੇਸ਼ ਦੇਣ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਭਾਈ ਸਤਨਾਮ ਸਿੰਘ ਖੰਡਾ, ਭਾਈ ਮੇਜਰ ਸਿੰਘ, ਭਾਈ ਸਤਨਾਮ ਸਿੰਘ (ਦੋ), ਭਾਈ ਮੰਗਲ ਸਿੰਘ ਤੇ ਭਾਈ ਤਰਲੋਕ ਸਿੰਘ ਨੂੰ ਮੁਅੱਤਲ ਕਰਕੇ ਪੰਥਕ ਪਰੰਪਰਾਵਾਂ ਨੂੰ ਬਹਾਲ ਰੱਖਦਿਆ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਪ੍ਰੰਪਰਾਵਾਂ ਅਤੇ ਦਫ਼ਤਰੀ ਨਿਯਮਾਂ ਖਿਲਾਫ ਇਕੱਤਰਤਾ ਕਰਕੇ ਪੰਜ ਸਿੰਘ ਸਾਹਿਬਾਨ ਨੂੰ 23 ਅਕਤੂਬਰ 2015 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਨ ਦਾ ਜਾਰੀ ਕੀਤਾ ਫੈਸਲਾ ਪੰਥ ਵਿੱਚ ਬਖੇੜਾ ਤੇ ਦੁਫੇੜ ਪਾਉਣ ਵਾਲਾ ਅਤੇ ਆਪਾ-ਧਾਪੀ ਦੀ ਭਾਵਨਾ ਨੂੰ ਉਜਾਗਰ ਕਰਨ ਵਾਲਾ ਹੈ ਅਤੇ ਅਜਿਹੀ ਆਪਹੁਦਰੀ ਕਿਸੇ ਵੀ ਅਧਿਕਾਰੀ ਜਾਂ ਮੁਲਾਜ਼ਮ ਨਹੀ ਕਰਨ ਦਿੱਤੀ ਜਾਵੇਗੀ।
ਪੰਜ ਪਿਆਰਿਆਂ ਦੀ ਇਸ ਕਾਰਵਾਈ ਨੂੰ ਮੁੱਖ ਰੱਖਦਿਆਂ ਇਨ•ਾਂ ਨੂੰ ਮੁਅੱਤਲ ਕਰਕੇ ਤਿੰਨਾਂ ਦਾ ਹੈੱਡਕੁਆਰਟਰ ਯੂ.ਪੀ. ਸਿੱਖ ਮਿਸ਼ਨ ਹਾਪੜ ਵਿਖੇ ਅਤੇ ਬਾਕੀ ਦੋਹਾਂ ਦਾ ਸਿੱਖ ਮਿਸ਼ਨ ਕੁਰੂਕਸ਼ੇਤਰ (ਹਰਿਆਣਾ) ਵਿਖੇ ਬਣਾਇਆ ਗਿਆ ਹੈ।ਉਨ•ਾਂ ਕਿਹਾ ਕਿ ਇਨ•ਾਂ ਦੀ ਮਨਮੱਤੀ ਕਾਰਵਾਈ ਨਾਲ ਪੰਥਕ ਰਵਾਇਤਾਂ ਨੂੰ ਢਾਹ ਲੱਗੀ ਹੈ ਜੋ ਬਰਦਾਸ਼ਤਯੋਗ ਨਹੀਂ ਹੈ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ.ਰੂਪ ਸਿੰਘ ਤੇ ਸ. ਮਨਜੀਤ ਸਿੰਘ ਨੂੰ ਵੀ ਪ੍ਰਬੰਧਕੀ ਨਾਕਾਮੀ ਕਾਰਣ ਮੁਅੱਤਲ ਕਰ ਦਿੱਤਾ ਗਿਆ ਹੈ।ਉਨ•ਾਂ ਕਿਹਾ ਕਿ 20 ਅਕਤੂਬਰ ਨੂੰ ਕੁਝ ਮੁਲਾਜ਼ਮਾਂ ਵੱਲੋਂ ਜਿਨ•ਾਂ ਵਿੱਚ ਭਾਈ ਕਾਰਜ ਸਿੰਘ ਜਥੇਦਾਰ ਰਾਗੀ, ਭਾਈ ਹਰਚਰਨ ਸਿੰਘ ਖ਼ਾਲਸਾ ਜਥੇਦਾਰ ਰਾਗੀ, ਭਾਈ ਹਰਪਾਲ ਸਿੰਘ ਸੁਪਰਵਾਈਜ਼ਰ ਤੇ ਭਾਈ ਸੁਰਜੀਤ ਸਿੰਘ ਪ੍ਰਚਾਰ ਸ਼ਾਮਲ ਸਨ ਨੇ ਸਥਾਨਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਸੀ ਨੂੰ ਵੀ ਮੁਅੱਤਲ ਕੀਤਾ ਗਿਆ ਹੈ।