ਸੌਦਾ ਸਾਧ ਨੂੰ ਮੁਆਫੀ ਦੇਣ ਵਾਲੇ ਪੰਜ ਤਖਤਾਂ ਦੇ ਜਥੇਦਾਰਾਂ ਨੂੰ ਪੰਜ ਪਿਆਰਿਆ ਨੇ ਕੀਤਾ 23 ਅਕਤੂਬਰ ਨੂੰ ਅਕਾਲ ਸਾਹਿਬ ਤੇ ਤਲਬ

By October 21, 2015 0 Comments


ਗਲ ਵਿੱਚ ‘‘ਮੈਂ ਪਾਪੀ ਤੂੰ ਬਖਸ਼ਣਹਾਰ’’ ਦੀਆ ਫੱਟੀਆ ਪਾਉਣ ਦੀ ਸੰਭਾਵਨਾ
ਅੰਮ੍ਰਿਤਸਰ 21 ਅਕਤੂਬਰ (ਜਸਬੀਰ ਸਿੰਘ ਪੱਟੀ) ਪੰਥਕ ਪਰੰਪਰਾਵਾਂ , ਸਿਧਾਂਤਾਂ ਤੇ ਮਰਿਆਦਾ ਦਾ ਪੂਰਾ ਤਰ•ਾ ਜ਼ਨਾਜ਼ਾ ਕੱਢਦਿਆ ਬੀਤੇ ਕਲ• ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਗੁਰੂਦੁਆਰਾ ਮੰਜੀ ਸਾਹਿਬ ਵਿਖੇ ਹੋਏ ਧਾਰਮਿਕ ਸਮਾਗਮ ਵਿੱਚ ਸ਼ਮੂਲੀਅਤ ਨੂੰ ਲੈ ਕੇ ਸ਼ਰੋਮਣੀ ਕਮੇਟੀ ਦੇ ਮੁਲਾਜ਼ਮਾਂ ਰਾਗੀ ਜੱਥਿਆ, ਪ੍ਰਚਾਰਕਾ ਤੇ ਮੁਲਾਜਮਾਂ ਵੱਲੋ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸੌਦਾ ਸਾਧ ਦੀ ਮੁਆਫੀ ਲੈ ਕੇ ਸੁਣਾਈਆ ਖਰੀਆ ਖਰੀਆ ਦੀਆ ਲੱਗੀਆ ਖਬਰਾਂ ਦੀ ਹਾਲੇ ਸਿਆਹੀ ਵੀ ਨਹੀ ਸੁੱਕੀ ਸੀ ਕਿ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਅੰਮ੍ਰਿਤ ਪਾਨ ਕਰਾਵਾਉਣ ਪੰਜ ਪਿਆਰਿਆ ਨੇ ਗੁਰਮਤਾ ਕਰਕੇ 23 ਸਤੰਬਰ 2015 ਨੂੰ ਸੌਦਾ ਸਾਧ ਨੂੰ ਮੁਆਫੀ ਦੇਣ ਵਾਲਾ ਗੁਰਮਤਾ ਕਰਨ ਵਾਲੇ ਪੰਜ ਜਥੇਦਾਰਾਂ ਨੂੰ ਅਕਾਲ ਤਖਤ ਸਾਹਿਬ ‘ਤੇ ‘‘ਮੈਂ ਪਾਪੀ ਤੂੰ ਬਖਸ਼ਣਹਾਰ’’ ਦੀ ਗਲ ਵਿੱਚ ਫੱਟੀ ਪਾ ਕੇ 23 ਅਕਤੂਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਸਪੱਸ਼ਟੀਕਰਨ ਦੇਣ ਲਈ ਤਲਬ ਕਰ ਲਿਆ ਹੈ ਜਿਸ ਨੂੰ ਲੈ ਕੇ ਸਾਬਕਾ ਤੋ ਮੋਜੂਦਾ ਜਥੇਦਾਰਾਂ ਤੇ ਪੰਥ ਦਰਦੀਆ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਸ੍ਰੀ ਅਕਾਲ ਤਖਤ ਸਾਹਿਬ ‘ਤੇ ਸੰਗਤਾਂ ਨੂੰ ਅੰਮ੍ਰਿਤ ਪਾਨ ਕਰਾਉਣ ਵਾਲੇ ਪੰਜ ਪਿਆਰਿਆ ਭਾਈ ਸਤਿਨਾਮ ਸਿੰਘ, ਭਾਈ ਮੇਜਰ ਸਿੰਘ, ਭਾਈ ਤਰਲੋਕ ਸਿੰਘ , ਭਾਈ ਮੰਗਲ ਸਿੰਘ ਤੇ ਭਾਈ ਸਤਨਾਮ ਸਿੰਘ ਨੇ ਇਕੱਤਰਤਾ ਵਿੱਚ ਗੁਰਮਤਾ ਕਰਕੇ 23 ਸਤੰਬਰ 2015 ਨੂੰ ਪੰਥ ਦੋਖੀ ਸੌਦਾ ਸਾਧ ਗੁਰਮੀਤ ਰਾਮ ਰਹੀਮ ਸਿੰਘ ਨੂੰ ਇੱਕ ਕਾਗਜ਼ ਤੇ ਲਿਖੇ ਟੁਕੜੇ ‘ਤੇ ਅਸਪੱਸ਼ਟ ਸਪੱਸਟੀਕਰਨ ਨੂੰ ਪ੍ਰਵਾਨ ਕਰਦਿਆ ਪੰਜ ਸਿੰਘ ਸਾਹਿਬਾਨ ਜਿਹਨਾਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖਤ ਸ੍ਰੀ ਕੇਸਗੜ• ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁੱਖ ਸਿੰਘ , ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਤਖਤ ਸ੍ਰੀ ਹਜੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਦੇ ਨੁੰਮਾਇੰਦੇ ਗਿਆਨੀ ਰਾਮ ਸਿੰਘ ਸ਼ਾਮਲ ਸਨ ਨੇ ਮੁਆਫ ਕਰ ਦਿੱਤਾ ਸੀ ਪਰ ਸੰਗਤਾਂ ਦੇ ਭਾਰੀ ਵਿਰੋਧ ਉਪਰੰਤ ਇਹ ਗੁਰਮਤਾ ਕੁਝ ਦਿਨਾਂ ਬਾਅਦ ਸੰਗਤਾਂ ਦੇ ਦਬਾ ਹੇਠ ਵਾਪਸ ਵੀ ਲੈ ਲਿਆ ਸੀ ਫਿਰ ਵੀ ਪੰਜਾਂ ਨੂੰ 23 ਅਕਤੂਬਰ ਨੂੰ ਅਕਾਲ ਤਖਤ ਤੇ ਤਲਬ ਕਰ ਲਿਆ ਹੈ। ਰਾਗੀ ਸਭਾ ਨੇ ਬੀਤੇ ਕਲ• ਗਿਆਨੀ ਗੁਰਬਚਨ ਸਿੰਘ ਦੇ ਗੁਰੂਦੁਆਰਾ ਮੰਜੀ ਸਾਹਿਬ ਵਿਖੇ ਇੱਕ ਧਾਰਮਿਕ ਸਮਾਗਮ ਵਿੱਚ ਜਾਣ ਤੇ ਇਤਰਾਜ ਜਤਾ ਕੇ ਜਿਹੜਾ ਵਿਰੋਧ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਠੇਸ ਪਹੁੰਚਾਈ ਸੀ ਉਸ ਕੜੀ ਨੂੰ ਜਾਰੀ ਰੱਖਦਿਆ ਅੱਜ ਪੰਜ ਪਿਆਰਿਆ ਨੇ ਪੰਜ ਤਖਤਾਂ ਦੇ ਜਥੇਦਾਰਾਂ ਨੂੰ 23 ਅਕਤੂਬਰ ਨੂੰ ਤਲਬ ਕਰਕੇ ਨਵੀ ਪਰੰਪਰਾ ਸ਼ੁਰੂ ਕਰ ਦਿੱਤੀ ਹੈ ਜਦ ਕਿ ਸਿੱਖ ਇਤਿਹਾਸ ਵਿੱਚ ਅਜਿਹੀ ਕੋਈ ਪਰੰਪਰਾ ਦਾ ਸਬੂਤ ਨਹੀ ਮਿਲ ਰਿਹਾ ਹੈ। ਜਥੇਦਾਰ ਪੰਜ ਪਿਆਰਿਆ ਅੱਗੇ ਪੇਸ਼ ਹੁੰਦੇ ਹਨ ਜਾਂ ਨਹੀ ਇਸ ਬਾਰੇ ਤਾਂ ਕੁਝ ਵੀ ਸਪੱਸ਼ਟ ਨਹੀ ਹੈ ਪਰ ਧਾਰਮਿਕ ਸੂਝ ਰੱਖਣ ਵਾਲੇ ਵਿਅਕਤੀ ਇਸ ਨੂੰ ਬਾਦਲ ਤੇ ਮੱਕੜ ਦੇ ਇਸ਼ਾਰਿਆ ਤੇ ਆਰ.ਐਸ.ਐਸ ਨੂੰ ਖੁਸ਼ ਕਰਨ ਲਈ ਚਾਲ ਦੱਸ ਰਹੇ ਹਨ
ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਪੰਜ ਪਿਆਰਿਆ ਦੀ ਇਹ ਬੱਜਰ ਗਲਤੀ ਹੈ ਤੇ ਬਾਦਲ ਦੇ ਇਸ਼ਾਰਿਆ ਤੇ ਇਹ ਸਾਰੀ ਕਾਰਵਾਈ ਹੋ ਰਹੀ ਹੈ। ਉਹਨਾਂ ਕਿਹਾ ਕਿ ਸਿੱਖ ਪੰਥ ਵਿੱਚ ਜਥੇਦਾਰਾਂ ਦਾ ਰੁਤਬਾ ਪੰਥ ਤੇ ਗ੍ਰੰਥ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਤੇ ਇੱਕ ਛੋਟੇ ਮੁਲਾਜ਼ਮ ਨੂੰ ਕੋਈ ਅਧਿਕਾਰ ਨਹੀ ਕਿ ਉਹ ਤਖਤਾਂ ਦੇ ਜਥੇਦਾਰਾਂ ਨੂੰ ਤਲਬ ਕਰ ਸਕੇ। ਉਹਨਾਂ ਕਿਹਾ ਕਿ ਜੇਕਰ ਬਾਦਲ ਮਾਰਕਾ ਜਥੇਦਾਰ ਇਹਨਾਂ ਦੇ ਅੱਗੇ ਪੇਸ਼ ਹੋਏ ਤਾਂ ਸਿੱਖ ਇਤਿਹਾਸ ਇਹਨਾਂ ਨੂੰ ਕਦੇ ਵੀ ਮੁਆਫ ਨਹੀ ਕਰੇਗਾ। ਉਹਨਾਂ ਕਿਹਾ ਕਿ ਪੰਥ ਨੂੰ ਚਾਹੀਦਾ ਹੈ ਕਿ ਬਾਦਲ ਕੋਲੋ ਸਿੱਖ ਸੰਸਥਾਵਾਂ, ਅਕਾਲ ਤਖਤ ਤੇ ਸਰਕਾਰ ਨੂੰ ਮੁਕਤ ਕਰਵਾਇਆ ਜਾਵੇ। ਉਹਨਾਂ ਕਿਹਾ ਕਿ ਜੇਕਰ ਇੱਕ ਜਥੇਦਾਰ ਕੋਈ ਗੁਨਾਹ ਕਰਦਾ ਹੈ ਤਾਂ ਸਿਰਫ ਉਸ ਤੇ ਮਹਾਂਦੋਸ਼ ਲਗਾ ਕੇ ਬਾਕੀ ਚਾਰ ਤਖਤਾਂ ਦੇ ਜਥੇਦਾਰ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਨੂੰ ਨਾਲ ਬਿਠਾ ਕੇ ਤਲਬ ਕਰ ਸਕਦੇ ਹਨ ਪਰ ਪੰਜ ਪਿਆਰਿਆ ਨੂੰ ਕੋਈ ਅਧਿਕਾਰ ਨਹੀ ਹੈ ਕਿ ਉਹ ਮਨਮਾਨੀਆ ਕਰਨ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਗੁਨਾਹਗਾਰ ਜਥੇਦਾਰ ਨੂੰ ਅਸਤੀਫਾ ਦੇ ਕੇ ਪੇਸ਼ ਹੋਣਾ ਚਾਹੀਦਾ ਹੈ? ਉਹਨਾਂ ਕਿਹਾ ਕਿ ਅਸਤੀਫਿਆ ਵਾਲਾ ਸਿਲਸਿਲਾ ਸਿਰਫ ਅੰਗਰੇਜ਼ਾਂ ਨੇ ਆਪਣੇ ਕਾਇਦੇ ਕਨੂੰਨ ਅਨੁਸਾਰ ਸ਼ੁਰੂ ਕੀਤਾ ਸੀ ਉਸ ਤੋ ਪਹਿਲਾਂ ਅਜਿਹੀ ਕੋਈ ਪਰੰਪਰਾ ਨਹੀ ਸੀ।
ਇਸੇ ਤਰ੍ਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਗਿਆਨੀ ਭਗਵਾਨ ਸਿੰਘ ਨੇ ਕਿਹਾ ਕਿ ਪੰਜ ਪਿਆਰਿਆ ਨੂੰ ਕੋਈ ਅਧਿਕਾਰ ਨਹੀ ਕਿ ਉਹ ਜਥੇਦਾਰਾਂ ਨੂੰ ਤਲਬ ਕਰਨ। ਉਹਨਾਂ ਕਿਹਾ ਕਿ ਸੌਦਾ ਸਾਧ ਨੂੰ ਮੁਆਫੀ ਦੇ ਕੇ ਜਥੇਦਾਰਾਂ ਨੇ ਬੱਜਰ ਗਲਤੀ ਕੀਤੀ ਹੈ ਜਿਹੜੀ ਮੁਆਫੀਯੋਗ ਨਹੀ ਹੈ। ਉਹਨਾਂ ਕਿਹਾ ਕਿ ਇਹਨਾਂ ਜਥੇਦਾਰਾਂ ਨੂੰ ਸਿਰਫ ਪੰਜ ਤਖਤਾਂ ਦੇ ਹੈਡ ਗ੍ਰੰਥੀ ਹੀ ਤਲਬ ਕਰ ਸਕਦੇ ਹਨ ਅਤੇ ਜਥੇਦਾਰ ਵੀ ਅਸਤੀਫਾ ਦੇ ਕੇ ਹੀ ਪੇਸ਼ ਹੋ ਸਕਦੇ ਹਨ। ਉਹਨਾਂ ਕਿਹਾ ਕਿ ਪੰਜ ਪਿਆਰਿਆ ਦੀ ਰਵਾਇਤ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ ਫਿਰ ਵੀ ਜੇਕਰ ਜਥੇਦਾਰ ਪੇਸ਼ ਹੋ ਕੇ ਮੁਆਫੀ ਦਾ ਬਹਾਨਾ ਕਰਦੇ ਹਨ ਤਾਂ ਪੰਥ ਨੇ ਇਹਨਾਂ ਨੂੰ ਇਸ ਤਰੀਕੇ ਨਾਲ ਮੁਆਫ ਨਹੀ ਕਰੇਗਾ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਤਖਤਾਂ ਦੇ ਜਥੇਦਾਰਾਂ ਨੂੰ ਪੰਜ ਪਿਆਰਿਆ ਵੱਲੋ ਤਲਬ ਕਰਨ ਦੀ ਕੋਈ ਪਰੰਪਰਾ ਨਹੀ ਹੈ ਫਿਰ ਵੀ ਜੇਕਰ ਇਹ ਪੰਜ ਪਿਆਰੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਵੀ ਜਥੇਦਾਰਾਂ ਦੇ ਨਾਲ ਹੀ ਅਸਤੀਫੇ ਲੈ ਕੇਤਲਬ ਕਰਦੇ ਹਨ ਤਾਂ ਪੰਜ ਪਿਆਰਿਆ ਦਾ ਇਸ ਕਾਰਵਾਈ ਨੂੰ ਕੁਝ ਹੱਦ ਤੱਕ ਮਾਨਤਾ ਦਿੱਤੀ ਜਾ ਸਕਦੀ ਹੈ ਨਹੀ ਤਾਂ ਇਹ ਪੂਰੀ ਤਰ•ਾ ਗਲਤ ਹੀ ਨਹੀ ਸਗੋ ਬੱਜਰ ਗਲਤੀ ਹੋਵੇਗੀ।ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਭਾਂਵੇ ਸ਼੍ਰੋਮਣੀ ਕਮੇਟੀ ਦੇ ਇਤਿਹਾਸ ਵਿੱਚ ਅਜਿਹੀ ਕੋਈ ਘਟਨਾ ਨਹੀ ਮਿਲਦੀ ਪਰ ਪੰਜ ਪਿਆਰਿਆ ਨੇ ਪੰਥ ਦੀਆ ਭਾਵਨਾਵਾਂ ਅਨੁਸਾਰ ਹੀ ਕਦਮ ਚੁੱਕਿਆ ਹੈ। ਜਿਥੋ ਤੱਕ ਪੰਜ ਪਿਆਰਿਆ ਦੀ ਨਿਯੁਕਤੀ ਦਾ ਸਵਾਲ ਹੈ ਉਹ ਜਥੇਦਾਰ ਤੇ ਪੰਜ ਪਿਆਰਿਆ ਨੂੰ ਇੱਕੋ ਹੀ ਅਥਾਰਟੀ ਸ਼੍ਰੋਮਣੀ ਕਮੇਟੀ ਨੇ ਹੀ ਨਿਯੁਕਤ ਕੀਤਾ ਹੈ। ਉਹਨਾਂ ਕਿਹਾ ਕਿ ਇਹਨਾਂ ਸਾਰੇ ਝਮੇਲਿਆ ਦਾ ਹੱਲ ਸਿਰਫ ਸਰਬੱਤ ਖਾਲਸਾ ਹੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦਾ ਫੋਨ ਕੋਟਕਪੂਰੇ ਦੇ ਫਾਟਕ ਵਾਂਗ ਬੰਦ ਪਾਇਆ ਗਿਆ ਜਿਹੜਾ ਬਾਰ ਬਾਰ ਕਰਨ ਤੇ ਵੀ ਨਹੀ ਮਿਲਿਆ।
ਪੰਜ ਪਿਆਰੇ ਭਾਈ ਸਤਨਾਮ ਸਿੰਘ ਨਾਲ ਜਦੋ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਜਥੇਦਾਰਾਂ ਨੂੰ ਪੰਥਕ ਭਾਵਾਨਵਾ ਅਨੁਸਾਰ ਹੀ ਤਲਬ ਕੀਤਾ ਗਿਆ ਹੈ ਜੇਕਰ ਉਹ ਪੇਸ਼ ਨਾ ਹੋਏ ਤਾਂ ਮਰਿਆਦਾ ਅਨੁਸਾਰ ਉਹਨਾਂ ਨੂੰ ਤਨਖਾਹੀਆ ਵੀ ਕਰਾਰ ਦਿੱਤਾ ਜਾ ਸਕਦਾ ਤੇ ਤਨਖਾਹ ਲਗਵਾਉਣ ਲਈ ਸਮਾਬੱਧ ਵੀ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਸਿੱਖ ਪੰਥ ਵਿੱਚ ਪੰਚ ਪ੍ਰਧਾਨੀ ਮਰਿਆਦਾ ਨੂੰ ਮੁੱਖ ਰੱਖ ਕੇ ਹੀ ਇਹ ਫੈਸਲਾ ਲਿਆ ਹੈ।