ਪੰਜਾਬ ‘ਚ ਅਰਧ ਸੈਨਿਕ ਬਲ ਤਾਇਨਾਤ : ਸਰਕਾਰ ਵੱਲੋ ਕੋਈ ਵੱਡਾ ਐਕਸ਼ਨ ਕਰਨ ਦੀ ਤਿਆਰੀ

By October 20, 2015 0 Comments


ਪੁਲਿਸ ਵਲੋਂ ਜ਼ਾਰੀ ਕੀਤੀ, PTC ਵਲੋਂ ਪਾਈ ਵੀਡੀਉ ਮੁਤਾਬਕ ਇਹ ਖਬਰ ਝੂਠ ਹੈ, ਇਸ ਦਾ ਮਤਲਬ ਇਹ ਨਿਕਲਦਾ ਹੈ ਕਿ ਭਾਰਤ ਦੇ ਸਾਰੇ ਚੈਨਲ ਅਤੇ ਅਖਬਾਰਾਂ ਝੂਠੀ ਖਬਰ ਦੇ ਰਹੀਆਂ ਹਨ। ਜੇ ਭਾਰਤੀ ਅਖਬਾਰਾਂ ਝੂਠੀ ਖਬਰ ਫੈਲਾ ਰਹੀਆਂ ਹਨ ਤਾਂ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ।
ਇਸ ਲਿੰਕ ਤੇ ਪੀਟੀਸੀ ਦੀ ਵੀਡੀਉ ਅਤੇ ਬਾਕੀ ਅਖਬਾਰਾਂ ਦੀ ਰਿਪੋਰਟ ਦੇਖੀ ਜਾ ਸਕਦੀ ਹੈ-
http://www.punjabspectrum.news/2015/10/2654

punjab
Photo Source : NDTV
ਅੰਮ੍ਰਿਤਸਰ 20 ਅਕਤਬਰ (ਜਸਬੀਰ ਸਿੰਘ) ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੰਜਾਬ ਵਿੱਚ ਕਈ ਥਾਵਾਂ ਤੋ ਹੋਈ ਬੇਅਦਬੀ ਨੂੰ ਲੈ ਕੇ ਪੰਜਾਬ ‘ਚ ਵੱਧ ਰਹੇ ਤਣਾਅ ਨੂੰ ਮੁੱਖ ਰੱਖਦਿਆ ਸਰਕਾਰ ਨੇ ਅਰਧ ਸੈਨਿਕ ਬਲਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ ਅਤੇ ਤਿੰਨ ਕਮਿਸ਼ਨਰੇਟ ਵਾਲੇ ਜਿਲਿ•ਆ ਵਿੱਚ ਤਿੰਨ ਤਿੰਨ ਕੰਪਨੀਆ ਤਾਇਦਾਦ ਕੀਤੀਆ ਹਨ ਜਦ ਕਿ ਇੱਕ ਕੰਪਨੀ ਤਰਨ ਤਾਰਨ ਵਿੱਚ ਤਾਇਨਾਤ ਕੀਤੀ ਗਈ ਹੈ।
ਜਾਣਕਾਰੀ ਮੁਤਾਬਕ ਫਿਲਹਾਲ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ‘ਚ ਅਰਧ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ ਜਦ ਕਿ ਤਰਨ ਤਾਰਨ ਜਿਲ•ੇ ਦੀ ਨਾਜ਼ੁਕਤਾ ਨੂੰ ਦੇਖਦਿਆ ਹੋਇਆ ਇੱਕ ਕੰਪਨੀ ਉਥੇ ਵੀ ਤਾਇਨਾਤ ਕੀਤੀ ਹੈ। ਪੰਜਾਬ ਦੇ ਵਿਗੜ ਰਹੇ ਹਾਲਾਤਾਂ ਨੂੰ ਦੇਖਦਿਆਂ ਹੋਇਆ ਬੀਤੇ ਕਲ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸੁੰਘ ਬਾਦਲ ਨਾਲ ਗੱਲਬਾਤ ਕਰਕੇ ਪੰਜਾਬ ਦਾ ਹਾਲਾਤ ਸਬੰਧੀ ਜਾਣਕਾਰੀ ਹਾਸਲ ਕਰਨ ਉਪਰੰਤ ਂ ਪ੍ਰਧਾਨ ਮੰਤਰੀ ਸ੍ਰੀ ਨਰਿੰਦ ਮੋਦੀ ਨਾਲ ਮੁਲਾਕਾਤ ਕੀਤੀ ਤੇ ਉਪਰੰਤ ਪੰਜਾਬ ਵਿੱਚ ਨੀਮ ਫੌਜੀ ਦਸਤੇ ਤਾਇਨਾਤ ਕਰਨ ਦਾ ਫੈਸਲਾ ਲਿਆ
ਸੂਬੇ ਵਿੱਚ ਥਾਂ ਥਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਤੋਂ ਬਾਅਦ ਲਗਾਤਾਰ ਪੰਜਾਬ ਵਿੱਚ ਚੱਲ ਰਹੇ ਧਰਨੇ ਪ੍ਰਦਰਸ਼ਨ ਅਤੇ ਲਗਾਤਾਰ ਫੈਲ ਰਹੀਆਂ ਅਫ਼ਵਾਹਾਂ ਤੋਂ ਬਾਅਦ ਮਾਹੌਲ ‘ਤੇ ਕਾਬੂ ਪਾਉਣ ਲਈ ਗੁਰੂ ਨਗਰੀ ਅੰਮ੍ਰਿਤਸਰ ਦੀ ਸੁਰੱਖਿਆ ਨੂੰ ਸਹੀ ਢੰਗ ਨਾਲ ਕਰਨ ਲਈ ਬੀ.ਐਸ.ਐਫ ਨੂੰ ਤੈਨਾਤ ਕਰ ਦਿੱਤਾ ਗਿਆ ਹੈ ਅਤੇ ਮਹੱਤਵਪੂਰਣ ਚੌਕਾਂ ਵਿੱਚ ਬੀ.ਐਸ.ਐਫ ਦੇ ਜਵਾਨ ਤਾਇਨਾਤ ਕਰ ਦਿੱਤੇ ਗਏ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਕੋਟਕਪੂਰਾ ‘ਚ ਸ਼ਾਂਤਮਈ ਧਰਨੇ ‘ਤੇ ਬੈਠੇ ਸਿੱਖਾਂ ‘ਤੇ ਪੁਲਿਸ ਨੇ ਲਾਠੀਚਾਰਜ ਕਰਨ ਦੇ ਨਾਲ ਨਾਲ ਪ੍ਰਦਰਸ਼ਨਕਾਰੀਆ ਨੂੰ ਖਿੰਡਾਉਣ ਲਈ ਗੋਲੀਬਾਰੀ ਵੀ ਕੀਤੀ ਸੀ ਜਿਸ ਨਾਲ ਦੋ ਸਿੱਖ ਸ਼ਹੀਦ ਹੋ ਗਏ ਅਤੇ ਸੈਕੜੇ ਫੱਟੜ ਹੋ ਗਏ ਸਨ। ਇਸ ਉਪੰਰਤ ਪੰਜਾਬ ਵਿੱਚ ਪੁਲਿਸ ਅਤੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨਾਂ ਦਾ ਸਿਲਸਿਲਾ ਜੰਗੀ ਪੱਧਰ ‘ਤੇ ਸ਼ੁਰੂ ਹੋ ਗਿਆ ਸੀ ਅਤੇ ਸਾਰਾ ਪੰਜਾਬ ਇਸ ਵੇਲੇ ਸੜਕੀ ਆਵਾਜਾਈ ਤੋ ਟੁੱਟਾ ਹੋਇਆ ਹੈ। ਪ੍ਰਦਰਸ਼ਨਕਾਰੀ ਜਿੱਥੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ ਉਥੇ ਹੀ ਪੰਜਾਬ ਪੁਲਿਸ ਦਾ ਵੀ ਖੁੱਲ ਕੇ ਵਿਰੋਧ ਕਰ ਰਹੇ ਹਨ ਜਿਸ ਕਾਰਨ ਨੀਮ ਫੌਜੀ ਦਸਤੇ ਤਾਇਨਾਤ ਕੀਤੇ ਗਏ ਹਨ।
ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੇ ਨੀਮ ਫੌਜੀ ਦਸਤੇ ਤਾਇਨਾਤ ਕੀਤੇ ਜਾਣ ਦੀ ਪੁਸ਼ਟੀ ਕਰਦਿਆ ਦੱਸਿਆ ਕਿ ਸ਼ਹਿਰ ਵਿੱਚ ਤਿੰਨ ਬੀ.ਐਸ.ਐਫ, ਇੱਕ ਏ.ਆਰ.ਪੀ ਅਤੇ ਤਿੰਨ ਪੀ.ਏ.ਪੀ ਦੀਆਂ ਕੰਪਨੀਆਂ ਨੂੰ ਤੈਨਾਤ ਕਰ ਦਿੱਤਾ ਗਿਆ ਹੈ। ਦੂਸਰੇ ਪਾਸ਼ੇ ਸੋਸ਼ਲ ਮੀਡੀਆ ‘ਤੇ ਕਈ ਤਰਾਂ ਦੇ ਮੈਸੇਜ ਆਉਣ ਨਾਲ ਪੰਜਾਬ ਵਾਸੀਆਂ ‘ਚ ਲਗਾਤਾਰ ਦਹਿਸ਼ਤ ਪੈਦਾ ਹੋ ਰਹੀ ਸੀ, ਇਸ ਲਈ ਸਰਕਾਰ ਵੱਲੋਂ ਪੁਲਿਸ ਦੇ ਨਾਲ ਨਾਲ ਬੀ.ਐਸ.ਐਫ ਅਤੇ ਏ.ਆਰ.ਪੀ ਨੂੰ ਤੈਨਾਤ ਕਰਨ ਦਾ ਫ਼ੈਸਲਾ ਕੀਤਾ ਗਿਆ। ਇਹ ਵੀ ਚਰਚਾ ਪਾਈ ਜਾ ਰਹੀ ਹੈ ਕਿ ਸਰਕਾਰ ਕੋਈ ਵੱਡਾ ਐਕਸ਼ਨ ਕਰਨ ਜਾ ਰਹੀ ਹੈ ਜਿਸ ਲਈ ਨੀਮ ਫੌਜੀ ਦਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਤੋ ਪਹਿਲਾਂ ਵੀ ਕਈ ਵਾਰੀ ਨੀਮ ਫੌਜੀ ਦਸਤੇ ਤਾਇਨਾਤ ਕੀਤੇ ਜਾਂਦੇ ਰਹੇ ਹਨ ਅਤੇ ਅੱਤਵਾਦ ਦੇ ਸਮੇਂ ਤਾਂ ਪੰਜਾਬ ਨੀਮ ਫੌਜੀ ਦਸਤਿਆ ਦਾ ਗੜ ਬਣਿਆ ਰਿਹਾ ਹੈ। ਨੀਮ ਫੌਜੀ ਦਸਤਿਆ ਤੋ ਬਾਅਦ ਪੰਜਾਬ ਦੇ ਵਾਸੀਆ ਵਿੱਚ ਸਹਿਮ ਪਾਇਆ ਜਾ ਰਿਹਾ ਹੈ ਤੇ ਉਹਨਾਂ ਨੇ ਆਪਣੇ ਘਰਾਂ ਵਿੱਚ ਰਾਸ਼ਨ ਜਮਾਂ ਕਰਨਾ ਸ਼ੁਰੂ ਕਰ ਦਿੱਤਾ ਤਾਂ ਕਿ ਕਰਫਿਊ ਲੱਗਣ ਦੀ ਹਾਲਤ ਵਿੱਚ ਉਹ ਘਰਾਂ ਵਿੱਚ ਰੋਟੀ ਪਾਣੀ ਤਾਂ ਖਾ ਸਕਣ।
ਸ਼੍ਰੋਮਣੀ ਅਕਾਲੀ ਦਲ ( ਪੰਚ ਪ੍ਰਧਾਨੀ) ਦੇ ਮੀਤ ਪ੍ਰਧਾਨ ਸ੍ਰ ਬਲਦੇਵ ਸਿੰਘ ਸਿਰਸਾ ਨੇ ਨੀਮ ਫੌਜੀ ਦਸਤੇ ਤਾਇਨਾਤ ਕਰਨ ਦੀ ਨਿਖੇਧੀ ਕਰਦਿਆ ਕਿਹਾ ਕਿ ਬਾਦਲ ਸਰਕਾਰ ਇੱਕ ਵਾਰੀ ਫਿਰ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਕੇ ਨੌਜਵਾਨਾਂ ਦਾ ਘਾਣ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਅਨਸਰਾਂ ਨੂੰ ਫੜਣ ਦੀ ਬਜਾਏ ਸਰਕਾਰ ਵੱਲੇ ਆਰ.ਐਸ.ਐਸ ਨਾਲ ਮਿਲ ਨਵੇਂ ਮਨਸੂਬੇ ਘੜੇ ਜਾ ਰਹੇ ਹਨ ਕਿਉਕਿ 20 ਸਾਲ ਬਾਅਦ ਸਿੱਖ ਨੌਜਵਾਨਾਂ ਦੀ ਨਵੀ ਤਿਆਰ ਹੋਈ ਪਨੀਰੀ ਨੂੰ ਖਤਮ ਕੀਤਾ ਜਾ ਸਕੇ। ਉਹਨਾਂ ਪੰਥਕ ਜਥੇਬੰਦੀਆ ਨੂੰ ਅਪੀਲ ਕੀਤੀ ਕਿ ਉਹ ਸੋਚ, ਸੰਜਮ ਤੇ ਸਿਆਣਪ ਤੋ ਕੰਮ ਲੈ ਕੇ ਸਰਕਾਰ ਦੇ ਇਸ ਮਨਸੂਬੇ ਨੂੰ ਕਿਸੇ ਵੀ ਕੀਮਤ ਤੇ ਕਾਮਯਾਬ ਨਾ ਹੋਣ ਦੇਣ।