ਅਕਾਲ ਤਖ਼ਤ ਗੁਲਾਮ ਕਿੱਦਾਂ ?

By October 19, 2015 0 Comments


” ਅਜ਼ਾਦ ਅਕਾਲ ਤਖ਼ਤ ਸਿੱਖ ਕੌਮ ਦੇ ਦੁਸ਼ਮਣਾਂ ਦੀ ਧੁੰਨੀ ਚ ਤੀਰ ਸਾਬਿਤ ਹੋਵੇਗਾ ”
akal takht
1- ਗੁਰੂਦਵਾਰਾ ਐਕਟ 1925 ਮੁਤਾਬਿਕ SGPC ਦੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਅੰਮ੍ਰਿਤਸਰ ਸਾਹਿਬ ਦਾ DC ਕਰਦਾ ਹੈ ,
2- SGPC ਦੀਆਂ ਚੋਣਾਂ ਸਰਕਾਰ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੋ ਸਕਦੀਆਂ (ਪਿਛਲੇ ਸਮੇਂ ਸਰਕਾਰ ਵਲੋਂ 17 ਸਾਲ ਚੋਣਾਂ ਨਹੀਂ ਕਰਵਾਈਆਂ ਗਈਆਂ )
3- ਭਾਰਤੀ ਅਦਾਲਤਾਂ ਇਹ ਨਿਰਣਾਂ ਕਰਦੀਆਂ ਹਨ ਕੇ ਕੌਣ ਸਿੱਖ ਹੈ ਤੇ ਕੌਣ ਨਹੀਂ
4- ਗੁਰਦਵਾਰਾ ਐਕਟ ਵਿੱਚ ਕੋਈ ਵੀ ਬਦਲਾਵ ਕਰਨ ਲਈ ਭਾਰਤੀ ਪਾਰਲੀਮੈਂਟ ਵਿੱਚ 2/3 ਬਹੁਮਤ ਚਾਹੀਦਾ ਹੈ।

ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਲੋਂ ਅਕਾਲ ਤਖ਼ਤ ਦੀ ਸਥਾਪਨਾ ਦਿੱਲੀ ਦੇ ਤਖ਼ਤ ਤੋਂ ਮਿੱਥ ਕੇ 2 ਫੁੱਟ ਉੱਚੀ ਕੀਤੀ ਗਈ ਸੀ ਜਿਸਦਾ ਮਤਲਬ ਅਕਾਲ ਤਖ਼ਤ ਕਿਸੇ ਵੀ ਸਰਕਾਰ ਦੇ ਅਧੀਨ ਨਹੀਂ ਹੈ , ਪਰ ਅੱਜ ਗੁਰੂ ਸਾਹਿਬ ਵਲੋਂ ਸਿੱਖ ਕੌਮ ਨੂੰ ਕੀਤੀ ਗਈ ਬਖਸ਼ਿਸ਼ ਭਾਰਤੀ ਹੁਕਮਰਾਨਾਂ ਦੀ ਬੂਟ ਦੀ ਅੱਡੀ ਥੱਲੇ ਹੈ ਤੇ ਓਹ ਜਦੋਂ ਮਰਜ਼ੀ ਚਾਹੁਣ ਇਸ ਨੂੰ ਕੁਚਲ ਸਕਦੇ ਹਨ।

!! ਭਾਰਤੀ ਸਰਕਾਰ ਥੱਲੇ SGPC >>>> SGPC ਥੱਲੇ ਜਥੇਦਾਰ >>>> ਤੇ ਸਰਕਾਰੀ ਜਥੇਦਾਰ ਦੇ ਹੱਥ ਵਿੱਚ ਕੌਮ ਦੀ ਕਿਸਮਤ !!

ਦੁਨੀਆਂ ਦੇ ਪ੍ਰਮੁੱਖ ਧਰਮਾਂ ਇਸਾਈ ਅਤੇ ਮੁਸਲਿਮ ਧਰਮ ਆਪਣੇ ਆਗੂਆਂ ਦੀ ਚੋਣ ਲਈ ਕਦੇ Election ਨਹੀਂ ਕਰਵਾਉਂਦੇ , ਇਸਾਈ ਪੋਪ ਦੀ ਸਰਬਸੰਮਤੀ ਨਾਲ ਹੁੰਦੀ ਚੋਣ ਪ੍ਰਕਿਰਿਆ ਗੂਗਲ ਤੋਂ ਦੇਖੀ ਜਾ ਸਕਦੀ ਹੈ –
ਸਿੱਖ ਕੌਮ ਦੀ ਮੂਰਖਤਾ ਅਤੇ ਹੁਕਮਰਾਨਾਂ ਦੀ ਬੇਈਮਾਨੀ ਨਾਲ ਸਿੱਖ ਕੌਮ ਦੇ ਗਲ ਚੋਣਾਂ ਵਾਲਾ ਮਰਿਆ ਸੱਪ ਪਾ ਦਿੱਤਾ ਗਿਆ ਹੈ ਜੋ ਅੱਜ ਤੱਕ ਸਿੱਖ ਕੌਮ ਦੇ ਸਮੁੱਚੇ ਦੁਖਾਂਤਾਂ ਦਾ ਮੁੱਖ ਕਾਰਣ ਹੈ।
ਜਦੋਂ ਅਕਾਲ ਤਖ਼ਤ ਅਜ਼ਾਦ ਸੀ ਸਿੱਖ ਕੌਮ ਨੇ ਜਿਸ ਕਿਸੇ ਮਸਲੇ ਨੂੰ ਵੀ ਹੱਥ ਪਾਇਆ ਸੀ ਓਸ ਉੱਪਰ ਹਮੇਸ਼ਾਂ ਫ਼ਤਿਹ ਪ੍ਰਾਪਤ ਕੀਤੀ ਸੀ , ਜਿਸ ਤਖ਼ਤ ਨੇ ਮੁਗਲ ਅਤੇ ਭਾਰਤੀ ਸਰਕਾਰ ਦੇ ਗੋਡੇ ਲਵਾ ਦਿੱਤੇ ਸਨ ਅੱਜ ਓਸ ਤਖ਼ਤ ਨੂੰ ਸਰਕਾਰੀ ਜਥੇਦਾਰਾਂ ਨੇ ਇੱਕ ਬਲਾਤਕਾਰੀ ਦੇ ਪੈਰਾਂ ਵਿੱਚ ਰੋਲ ਦਿੱਤਾ ਹੈ।

ਹਾਥੀ ਦੇ ਪੈਰ ਚ ਸਭਦਾ ਪੈਰ : ਛੇਤੀ ਤੋਂ ਛੇਤੀ ਸਰਬੱਤ ਖਾਲਸਾ ਬੁਲਾ ਕੇ 1925 ਵਾਲੇ SGPC ਐਕਟ ਨੂੰ ਮੁੱਢੋੰ ਈ ਰੱਦ ਕਰਕੇ ਸਰਬ ਸੰਮਤੀ ਨਾਲ ਆਪਣਾ ਜਥੇਦਾਰ ਬਣਾਓ ਤਾਂ ਕਿ ਸਿੱਖ ਪੰਥ ਨੂੰ ਪੇਸ਼ ਸਾਰੇ ਗੰਭੀਰ ਮਸਲੇ ਹੱਲ ਹੋ ਸਕਣ , ਸਿੱਖ ਕੌਮ ਦੀ ਚੜ੍ਹਦੀ ਕਲਾ ਹੀ ਦੁਸ਼ਮਣ ਦੀ ਧੁੰਨੀ ਵਿੱਚ ਤੀਰ ਸਾਬਿਤ ਹੋਵੇਗਾ —-
ਗਗਨਦੀਪ ਸਿੰਘ , ਪਟਿਆਲਾ

Posted in: ਸਾਹਿਤ