ਸ਼੍ਰੋਮਣੀ ਕਮੇਟੀ ਮੈਂਬਰਾਂ ਵਲੋਂ ਅਸਤੀਫੇ ਦੇਣ ਦਾ ਰੁਝਾਨ ਜਾਰੀ

By October 19, 2015 0 Comments


ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ ਨੇ ਵੀ ਦਿੱਤਾ ਅਸਤੀਫਾ
ਸ਼੍ਰੀ ਅਕਾਲ ਤਖਤ ਨੂੰ ਸਿਆਸੀ ਹਿੱਤਾਂ ਲਈ ਵਰਤਣਾ ਹਰੇਕ ਸਿੱਖ ਲਈ ਬ੍ਰਦਾਸ਼ਿਤ ਤੋ ਬਾਹਰ
19rpr-pb-1003
ਸੁਰਿੰਦਰ ਸਿੰਘ ਸੋਨੀ, ਸ੍ਰੀ ਅਨੰਦਪੁਰ ਸਾਹਿਬ
ਸੂਬੇ ਭਰ ਚ’ ਨਿੱਤ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੀਆਂ ਵਾਪਰ ਰਹੀਆਂ ਘਟਨਾਵਾਂ ਤੋਂ ਦੁਖੀ ਹੋ ਕੇ ਅੱਜ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ ਨੇ ਵੀ ਮੈਂਬਰੀ ਤੋਂ ਆਪਣਾ ਅਸਤੀਫਾ ਦੇ ਦਿੱਤਾ । ਸਥਾਨਕ ਗੁ: ਸੀਸ ਗੰਜ ਸਾਹਿਬ ਵਿਖੇ ਪੱਤਰਕਾਰਾਂ ਸਾਹਮਣੇ ਆਪਣੇ ਅਸਤੀਫੇ ਦਾ ਐਲਾਨ ਕਰਦਿਆਂ ਪ੍ਰਿੰਸੀਪਲ ਸੁਰਿੰਦਰ ਸਿੰਘ ਨੇ ਕਿਹਾ ਕਿ ਹਰ ਸਿੱਖ ਲਈ ਜਾਨ ਤੋਂ ਪਿਆਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਤ ਦਿਨ ਹੋ ਰਹੀ ਬੇਅਦਬੀ ਅਤੇ ਇਸ ਬਾਰੇ ਰੋਸ ਪ੍ਰਗਟ ਕਰ ਰਹੀਆਂ ਸੰਗਤਾਂ ਉ¤ਤੇ ਅੰਨਾਂ ਤਸ਼ੱਦਦ ਕਰਕੇ ਸੈਂਕੜੇ ਸਿੱਖਾਂ ਨੂੰ ਜਖਮੀ ਅਤੇ ਦੋ ਸਿੰਘਾਂ ਦੀ ਸ਼ਹੀਦੀ ਨੇ ਹਰ ਸਿੱਖ ਦਾ ਹਿਰਦਾ ਵਲੂੰਧਰ ਕੇ ਰੱਖ ਦਿੱਤਾ ਹੈ । ਉਨ•ਾਂ ਅੱਗੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਆਸੀ ਹਿੱਤਾਂ ਲਈ ਹੋ ਰਹੀ ਦੁਰਵਰਤੋਂ ਬਹੁਤ ਹੀ ਦੁਖਦਾਈ ਹੈ , ਤਖਤ ਸਾਹਿਬਾਨ ਦੀਆਂ ਸਰਬ ਉ¤ਚ ਪਦਵੀਆਂ ਤੇ ਯੋਗ ਵਿਅਕਤੀ ਨਿਯੁਕਤ ਨਾਂ ਕਰਨੇ ਤੇ ਇਹਨਾਂ ਜਿੰਮੇਵਾਰ ਸ਼ਖਸ਼ੀਅਤਾਂ ਵੱਲੋਂ ਸ਼ਬਦ ਗੁਰੂ ਦੇ ਮੁਕਾਬਲੇ ਤੇ ਦੇਹਧਾਰੀ ਗੁਰੂ ਡੰਮ ਅਤੇ ਪਾਖੰਡੀ ਸਾਧਾਂ ਸੰਤਾਂ ਦੇ ਡੇਰਿਆਂ ਵਿੱਚ ਜਾ ਕੇ ਸਿੱਖੀ ਸਿਧਾਂਤਾਂ ਦੀਆਂ ਧੱਜੀਆਂ ਉਡਾਉਣਾ ਨਿੰਦਣਯੋਗ ਕਾਰਵਾਈ ਹੈ , ਜੋ ਇੱਕ ਸੱਚੇ ਸਿੱਖ ਲਈ ਬਰਦਾਸ਼ਤ ਕਰਨਾ ਬਹੁਤ ਮੁਸ਼ਕਿਲ ਹੈ । ਉਨ•ਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਤ ਦਿਨ ਹੋ ਰਹੀ ਬੇਅਦਬੀ ਤੋਂ ਦੁਖੀ ਹੋ ਕੇ ਉਹ ਸ਼੍ਰੋਮਣੀ ਕਮੇਟੀ ਮੈਂਬਰੀ ਤੋਂ ਆਪਣਾ ਅਸਤੀਫਾ ਦੇਣ ਦਾ ਐਲਾਨ ਕਰਦੇ ਹਨ । ਇਸ ਮੋਕੇ ਉਨ•ਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਜੱਥੇਦਾਰ ਸੰਤੋਖ ਸਿੰਘ , ਪ੍ਰੌਫੈਸਰ ਹਰਦੀਪ ਸਿੰਘ , ਪ੍ਰਿੰਸੀਪਲ ਕੇਵਲ ਸਿੰਘ , ਬੀਬੀ ਗੁਰਚਰਨ ਕੋਰ ਚਰਨਜੀਤ ਸਿੰਘ, ਸੁਰਜੀਤ ਸਿੰਘ ਸੰਧੂ, ਭੁਪਿੰਦਰ ਕੌਰ, ਬੀਬੀ ਤਜਿੰਦਰ ਕੋਰ , ਬੀਬੀ ਮਨਜੀਤ ਕੋਰ , ਬੀਬੀ ਹਰਜੀਤ ਕੋਰ , ਐਡਵੋਕੇਟ ਪਾਖਰ ਸਿੰਘ ਭੱਠਲ , ਜਗਮੋਹਨ ਸਿੰਘ ਚਾਨਾ , ਇਕਬਾਲ ਸਿੰਘ ਗੂੰਬਰ , ਮੈਨੇਜਰ ਮਨੋਹਰ ਸਿੰਘ , ਜਸਵੀਰ ਕੌਰ ਖਾਲਸਾ, ਜਗਜੀਤ ਸਿੰਘ ਜੱਗੀ , ਜਸਵਿੰਦਰ ਸਿੰਘ ਰਾਜਾ , ਅਕਬਾਲ ਸਿੰਘ ਨੰਗਲ ਤੋਂ ਇਲਾਵਾ ਵੱਡੀ ਗਿਣਤੀ ਸ਼ਹਿਰ ਵਾਸੀ ਹਾਜਿਰ ਸਨ ।