ਸੜਕਾਂ ਕਿਨਾਰੇ ਅਖੰਡ ਪਾਠ ਨਾ ਰੱਖੇ ਜਾਣ–ਗਿਆਨੀ ਗੁਰਬਚਨ ਸਿੰਘ

By October 19, 2015 0 Comments


ਮੌਜੂਦਾ ਤੇ ਸਾਬਕਾ ਜਥੇਦਾਰਾਂ ਦੀ ਮੀਟਿੰਗ 20 ਅਕਤੂਬਰ ਨੂੰ ਹੋਵੇਗੀ
Giani-Gurbachan-Singh
ਅੰਮ੍ਰਿਤਸਰ 19 ਅਕਤੂਬਰ (ਜਸਬੀਰ ਸਿੰਘ) ਪੰਜਾਬ ਵਿੱਚ ਸੌਦਾ ਸਾਧ ਦੀ ਮੁਆਫੀ ਨੂੰ ਲੈ ਕੇ ਭਾਂਵੇ ਬਹੁਤ ਸਾਰੀਆ ਪੰਥਕ ਜਥੇਬੰਦੀਆ ਨੇ ਤਖਤਾਂ ਦੇ ਜਥੇਦਾਰਾਂ ਦਾ ਬਾਈਕਾਟ ਕੀਤਾ ਹੋਇਆ ਹੈ ਤੇ ਇਹ ਜਥੇਬੰਦੀਆ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਵੱਖ ਵੱਖ ਸੜਕਾਂ ਤੇ ਧਰਨੇ ਲਗਾ ਕੇ ਜਿਥੇ ਪੰਜਾਬ ਸਰਕਾਰ ਨੂੰ ਕੋਸ ਰਹੀਆ ਹਨ ਉਥੇ ਤਖਤਾਂ ਦੇ ਜਥੇਦਾਰਾਂ ਦੀ ਆਲੋਚਨਾ ਕਰਨ ਤੋ ਗੁਰੇਜ਼ ਨਹੀ ਕਰਦੀਆ ਪਰ ਫਿਰ ਵੀ ਧਰਨਿਆ ਤੇ ਬੈਠੀ ਸੰਗਤ ਨੂੰ ਉਠਾਉਣ ਲਈ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਮੌਜੂਦਾ ਤੇ ਸਾਬਕਾ ਤਖਤਾਂ ਦੇ ਜਥੇਦਾਰਾਂ ਦੀ ਇੱਕ ਹੰਗਾਮੀ ਮੀਟਿੰਗ ਭਲਕੇ 11 ਵਜੇ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਬੁਲਾਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਕੱਤਰੇਤ ਵਿਖੇ ਬੁਲਾਈ ਗਈ ਮੀਟਿੰਗ ਵਿੱਚ ਇੱਕ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਛੱਡ ਕੇ ਬਾਕੀ ਸਾਰੇ ਜਥੇਦਾਰਾਂ ਦੀ ਮੀਟਿੰਗ ਬੁਲਾਈ ਗਈ ਹੈ ਜਿਹਨਾਂ ਨਾਲ ਮੌਜੂਦਾ ਹਾਲਾਤਾਂ ਬਾਰੇ ਵਿਚਾਰਾਂ ਕਰਨ ਤੋ ਇਲਾਵਾ ਪੰਥਕ ਜਥੇਬੰਦੀਆ ਨਾਲ ਗੱਲਬਾਤ ਕਰਕੇ ਸੜਕਾਂ ਖਾਲੀ ਕਰਾਉਣ ਦੀ ਮੁਹਿੰਮ ਵਿੱਢਣ ਦਾ ਫੈਸਲਾ ਲਿਆ ਜਾਵੇਗਾ।
ਇਸੇ ਤਰ•ਾ ਗਿਆਨੀ ਗੁਰਬਚਨ ਸਿੰਘ ਨੇ ਜਾਰੀ ਇੱਕ ਬਿਆਨ ਰਾਹੀ ਕਿਹਾ ਕਿ ਸੰਗਤਾਂ ਨੂੰ ਪਹਿਲਾਂ ਵੀ ਸਮੇ ਸਮੇਂਂ ‘ਤੇ ਆਦੇਸ਼ ਦਿੱਤੇ ਜਾਂਦੇ ਰਹੇ ਹਨ ਕਿ ਸੜਕਾਂ ਦੇ ਕਿਨਾਰੇ ਜਾਂ ਟਰੈਕਟਰ ਟਰਾਲੀਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਾ ਕੀਤਾ ਜਾਵੇ ਪਰ ਕੁਝ ਧਰਨੇ ਉਪਰ ਬੈਠੀਆਂ ਸੰਗਤਾਂ ਸੜਕਾਂ ਉਪਰ ਸ੍ਰੀ ਅਖੰਡਪਾਠ ਸਾਹਿਬ ਆਰੰਭ ਕਰਵਾ ਰਹੀਆਂ ਹਨ ਜੋ ਉਚਿਤ ਨਹੀਂ ਹੈ। ਉਹਨਾਂ ਕਿਹਾ ਕਿ ਮੀਂਹ ਹਨੇਰੀ ਕਿਸੇ ਵੇਲੇ ਵੀ ਆ ਸਕਦੀ ਹੈ ਅਤੇ ਸੜਕ ਉਪਰੋਂ ਲੰਘਦੇ ਵਾਹਨਾਂ ਨਾਲ ਘੱਟਾ-ਮਿੱਟੀ ਪੈਂਦਾ ਹੈ, ਇਸ ਲਈ ਸੰਗਤਾਂ ਸੜਕਾਂ ਉਪਰ ਸ੍ਰੀ ਅਖੰਡਪਾਠ ਸਾਹਿਬ ਆਰੰਭ ਨਾ ਕਰਵਾਉਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਣ-ਸਤਿਕਾਰ ਨੂੰ ਕਾਇਮ ਰੱਖਦਿਆਂ ਸ੍ਰੀ ਅਖੰਡਪਾਠ ਸਾਹਿਬ ਕੇਵਲ ਗੁਰੂ-ਘਰ ਜਾਂ ਘਰਾਂ ਵਿਚ ਹੀ ਕਰਵਾਏ ਜਾਣ।