ਬਰਗਾੜੀ ਵਿਖੇ ਗੁਰੂ ਸਾਹਿਬ ਦੇ ਹੋਈ ਬੇਅਦਬੀ ਦੇ ਪਛਤਾਵੇ ਵਿਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ

By October 18, 2015 0 Comments


harminder news 01 sandaurਸੰਦੌੜ 18 ਅਕਤੂਬਰ (ਹਰਮਿੰਦਰ ਸਿੰਘ ਭੱਟ): ਬਰਗਾੜੀ ਅਤੇ ਹੋਰ ਅਸਥਾਨਾਂ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਕਰ ਕੇ ਦੇਸ਼ਾਂ ਵਿਦੇਸ਼ਾਂ ਵਿਚ ਪਰਮਾਰਥਿਕ ਸਰੂਪ ਜਾਣ ਕੇ ਨਤਮਸਤਕ ਹੋ ਰਹੀਆਂ ਲੱਖਾਂ ਕਰੋੜਾਂ ਲੋਕਾਂ ਦੇ ਹਿਰਦੇ ਵਲੂੰਧਰੇਂ ਗਏ ਹਨ। ਇਸੇ ਦੁਖਦਾਈ ਘਟਨਾ ਦੇ ਪਛਤਾਪ ਵਿਚ ਨਾਨਕਸਰ ਠਾਠ ਮਾਨਾਂ ਪਤੀ ਬੜੂੰਦੀ ਵਿਖੇ ਸੰਤ ਬਾਬਾ ਜਗੀਰ ਸਿੰਘ ਜੀ ਦੇ ਤਪ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਧੰਨਾ ਸਿੰਘ ਜੀ ਦੇਖ ਰੇਖ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ। ਉਪਰੰਤ ਬਾਬਾ ਧੰਨਾ ਸਿੰਘ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਹਿਬ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਮਹਾਰਾਜ ਸਿੱਖ ਕੌਮ ਦੇ ਰਹਿਬਰ, ਆਤਮਿਕ ਤੇ ਪਰਮਾਰਥਿਕ ਸਰੂਪ ਤਾਂ ਹੈ ਹੀ ਹਨ ਇਸ ਤੋਂ ਇਲਾਵਾ ਹਰੇਕ ਧਰਮਾਂ ਦੇ ਸਤਿਕਾਰਯੋਗ ਸੰਤ, ਮਹਾਂਪੁਰਖ ਅਤੇ ਹਰ ਵਰਗ ਦੇ ਲੋਕ ਵਹਿਮਾਂ ਭਰਮਾਂ, ਉੱਚ ਨੀਚ ਦੇ ਵਿਤਕਰੇ ਨੂੰ ਤਿਆਗ ਕੇ ਗੁਰੂ ਸਾਹਿਬ ਦੇ ਅਨਮੋਲ ਵਚਨਾਂ ਰਾਹੀ ਅਤੇ ਗਿਆਨ ਰੂਪੀ ਖ਼ਜ਼ਾਨੇ ਤੋਂ ਆਪਣੇ ਜੀਵਨ ਨੂੰ ਸੇਧ ਦੇ ਰਹੇ ਹਨ ਉਨ•ਾਂ ਕਿਹਾ ਕਿ ਗੁਰੂ ਸਾਹਿਬ ਵਿਚ ਦਰਜ ”ਕੁਦਰਤ ਕੇ ਸਭ ਬੰਦੇ” ਤੋਂ ਪ੍ਰਤੱਖ ਏਕਤਾ ਦੇ ਸਬੂਤ ਦੇਣ ਵਾਲੇ ਮਹਾਂਵਾਕ ਸੁਸ਼ੋਭਿਤ ਹਨ ਅਤੇ ਪ੍ਰਮਾਤਮਾ ਨੂੰ ਇੱਕ ਰੂਪ ਜਾਣ ਕੇ ਮੰਨਣਾ ਅਤੇ ਕੁਦਰਤ ਦੇ ਬਣਾਏ ਹਰ ਜੀਵ ਦੀ ਸੇਵਾ ਭਾਵਨਾ ਲਈ ਪ੍ਰੇਰਿਤ ਕਰਨਾ ਗੁਰੂ ਸਾਹਿਬ ਦਾ ਮੁੱਖ ਸੰਦੇਸ਼ ਹੈ ਪਰ ਅਫ਼ਸੋਸ ਕੁੱਝ ਸ਼ੈਤਾਨ ਵ੍ਰਿਤੀ ਵਾਲੇ ਕਲਯੁਗੀ ਅਨਸਰਾਂ ਵੱਲੋਂ ਪੰਜਾਬ ਦੀ ਸਰਬ ਧਰਮ ਏਕਤਾ ਨੂੰ ਖੰਡਿਤ ਕਰਨ ਦੇ ਤਹਿਤ ਇਹੋ ਜਿਹੀਆਂ ਘਿਣਾਉਣੀਆਂ ਹਰਕਤਾਂ ਕਰਨਾ ਅਤਿ ਨਿੰਦਣਯੋਗ ਹਨ ਜੋ ਕੇ ਕਦੇ ਵੀ ਨਾ ਬਖ਼ਸ਼ਣ ਯੋਗ ਹਨ। ਉਨ•ਾਂ ਸੰਗਤਾਂ ਨੂੰ ਬੇਨਤੀ ਕੀਤੀ ਕੀ ਹਰੇਕ ਪਿੰਡ ਕਸਬੇ ਸ਼ਹਿਰ ਦੇ ਗੁਰੂ ਘਰਾਂ ਵਿਚ ਸਖ਼ਤ ਪਹਿਰੇ ਦਿੱਤੇ ਜਾਣ ਅਤੇ ਗੁਰੂ ਸਾਹਿਬ ਜੀ ਦੀ ਹੋਈ ਇਸ ਬੇਅਦਬੀ ਦੇ ਪਛਤਾਪ ਵਿਚ ਸ੍ਰੀ ਅਖੰਡ ਪਾਠ ਸਾਹਿਬ ਜੀ ਪਾਠ ਆਰੰਭ ਕਰਵਾਏ ਜਾਣਗੇ। ਇਸ ਮੌਕੇ ਬਾਬਾ ਤੇਜਿੰਦਰ ਸਿੰਘ, ਭਾਈ ਗੁਰਮੇਲ ਸਿੰਘ ਨੀਲੂ, ਭਾਈ ਅਮਰੀਕ ਸਿੰਘ, ਭਾਈ ਭਾਤੀ ਸਿੰਘ, ਭਾਈ ਰਵੀ ਸਿੰਘ, ਭਾਈ ਘੱੜਲਾ ਸਿੰਘ, ਮੇਜਰ ਸਿੰਘ ਬਿੱਟੂ, ਗੁਰਪ੍ਰੀਤ ਸਿੰਘ ਮੋਟਾ, ਸੋਨੂੰ ਸਿੰਘ ਤੋਂ ਇਲਾਵਾ ਸੰਗਤਾਂ ਦਾ ਭਾਰੀ ਇਕੱਠ ਹਾਜ਼ਰ ਸੀ।