ਕੀ ਪ੍ਰਕਾਸ਼ ਸਿੰਘ ਬਾਦਲ ਨੂੰ ਅਕਾਲ ਤਖਤ ‘ਤੇ ਤਲਬ ਕੀਤਾ ਜਾਵੇਗਾ?

By October 18, 2015 0 Comments


badal ਅੰਮ੍ਰਿਤਸਰ 18 ਅਕਤੂਬਰ (ਜਸਬੀਰ ਸਿੰਘ ਪੱਟੀ) ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਨੇ ਇੱਕ ਪੱਤਰ ਦੇ ਕੇ ਇੱਕ ਨਵਾਂ ਅਧਿਆਇ ਸ਼ੁਰੂ ਕਰ ਦਿੱਤਾ ਹੈ ਅਤੇ ਸਿਆਸੀ ਪੰਡਤਾਂ ਵਿੱਚ ਚਰਚਾ ਪਾਈ ਜਾ ਰਹੀ ਹੈ ਕਿ ਮੌਜੂਦਾ ਪੰਜਾਬ ਵਿੱਚ ਵਾਪਰੀਆ ਘਟਨਾਵਾਂ ਤੋ ਰਾਹਤ ਦੇਣ ਲਈ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਤੇ ਤਲਬ ਕਰਨ ਦਾ ਇੱਕ ਵਾਰੀ ਫਿਰ ਡਰਾਮਾ ਕੀਤਾ ਜਾ ਸਕਦਾ ਹੈ ਪਰ ਉਹਨਾਂ ਦੀ ਅਜਿਹੀ ਪੇਸ਼ੀ ਵਿੱਚ ਸਭ ਤੋ ਵੱਡੀ ਰੁਕਾਵਟ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੋ ਮਿਲਿਆ ਅਵਾਰਡ ਪਾ ਸਕਦਾ ਹੈ।
ਬੀਤੇ ਕਲ• ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿੱਚ ਵਾਪਰੀਆ ਅਣਸੁਖਾਵੀਆ ਘਟਨਾਵਾਂ ਨੂੰ ਲੈ ਕੇ ਚਿੰਤਾ ਦਾ ਚਿੰਤੁਨ ਕਰਨ ਲਈ ਇਸ ਵਾਰੀ ਗੋਆ ਦੀ ਬੀਚ ਜਾਂ ਹਿਮਾਚਲ ਦੇ ਰੰਗੀਨ ਪਹਾੜੀ ਖੇਤਰ ਵਿਖੇ ਜਾਣ ਦੀ ਬਜਾਏ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਨੱਕ ਰਗੜ ਕੇ ਅਰਦਾਸ ਜੋਦੜੀ ਕੀਤੀ ਕਿ ਪੰਜਾਬ ਵਿੱਚ ਗੁਰੂ ਸਾਹਿਬ ਅਮਨ ਤੇ ਸ਼ਾਂਤੀ ਬਖਸ਼ਣ ਤਾਂ ਕਿ ਪੰਜਾਬ ਨੂੰ ਵਿਕਾਸ ਦੀਆ ਲੀਹਾਂ ਤੇ ਲਿਆਦਾ ਜਾ ਸਕੇ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਉਹਨਾਂ ਨੇ ਪੂਰੀ ਮਰਿਆਦਾ ਅਨੁਸਾਰ ਮੱਥਾ ਟੇਕਿਆ ਤੇ ਕਈ ਮਿੰਟਾਂ ਤੱਕ ਅਰਦਾਸ ਕੀਤੀ। ਉਹਨਾਂ ਦਾ ਚਿਹਰਾ ਵੀ ਉਹਨਾਂ ਦੇ ਚਿੰਤੁਤ ਹੋਣ ਬਾਰੇ ਵੀ ਸਪੱਸ਼ਟ ਝਲਕ ਪੇਸ਼ ਕਰ ਰਿਹਾ ਸੀ ਅਤੇ ਉਹ ਪਹਿਲਾਂ ਨਾਲੋ ਥੱਕਿਆ ਥੱਕਿਆ ਮਹਿਸੂਸ ਕਰ ਰਹੇ ਸਨ। ਝੰਡੇ ਬੁੰਗੇ ਨਿਸ਼ਾਨ ਸਾਹਿਬ ਤੇ ਵੀ ਸ੍ਰ ਬਾਦਲ ਨੇ ਬੜੀ ਸ਼ਰਧਾ ਨਾਲ ਮੱਥਾ ਟੇਕਿਆ ਤੇ ਇਸੇ ਰਸਤਿਉ ਹੀ ਬਾਹਰ ਨਿਕਲੇ। ਰਸਤੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦਾ ਸਕੱਤਰੇਤ ਵੀ ਚਰਨ ਗੰਗਾ ਨਾਲ ਹੀ ਹੀ ਹੈ ਜਿਥੋ ਸ੍ਰ ਬਾਦਲ ਕਈ ਵਾਰੀ ਪਹਿਲਾਂ ਵੀ ਲੰਘਦੇ ਰਹੇ ਪਰ ਉਹ ਸਕੱਤਰੇਤ ਵਿਖੇ ਜਾਣ ਦੀ ਬਜਾਏ ਸੂਚਨਾ ਕੇਂਦਰ ਵਿਖੇ ਹੀ ਲੋੜ ਪੈਣ ਤੇ ਜਥੇਦਾਰਾਂ ਨਾਲ ਮੀਟਿੰਗ ਕਰਦੇ ਰਹੇ ਹਨ। ਸ੍ਰ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਅੰਦਰ ਗਏ ਤੇ ਉਹਨਾਂ ਨੇ ਪੰਥਕ ਰਵਾਇਤਾਂ ਅਨੁਸਾਰ ਜਥੇਦਾਰ ਜੀ ਨੂੰ ਮੁਖਾਤਿਬ ਹੁੰਦਿਆ ਕੰਬਦੇ ਹੱਥਾਂ ਤੇ ਫਰਕਦੇ ਬੁੱਲਾਂ ਫਤਹਿ ਗਜਾਈ । ਸ੍ਰ. ਬਾਦਲ ਨੇ ਇੱਕ ਪੱਤਰ ਜਥੇਦਾਰ ਜੀ ਦੇ ਹੱਥਾਂ ਵਿੱਚ ਪਕੜਾਉਦਿਆ ਉਹਨਾਂ ਕੋਲੋ ਇਸ ਆਸ ਨਾਲ ਵਿਦਾਇਗੀ ਲਈ ਕਿ ਸ਼ਾਇਦ ਜਥੇਦਾਰ ਉਹਨਾਂ ਲਈ ਸੰਕਟ ਮੋਚਨ ਬਣ ਸਕਣ। ਇਸ ਪੱਤਰ ਵਿੱਚ ਸ੍ਰ ਬਾਦਲ ਨੇ ਆਪਣੇ ਧੁਰ ਅੰਦਰ ਤੋ ਪੀੜਾਂ ਦਾ ਬਿਆਨ ਕਰਦਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ‘ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।
ਪੰਥਕ ਹਲਕਿਆ ਵਿੱਚ ਇਹ ਚਰਚਾ ਪਾਈ ਜਾ ਰਹੀ ਹੈ ਕਿ ਸ੍ਰ ੁਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਹਾਲਾਤਾਂ ਨੂੰ ਸ਼ਾਂਤ ਕਰਨ ਵਿੱਚ ਨਾ ਕਾਮਯਾਬ ਰਹਿਣ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਲੋਕਾਂ ਦੇ ਹਿਰਦਿਆ ਨੂੰ ਸ਼ਾਂਤ ਕਰਨ ਦਾ ਕੋਈ ਨਵਾਂ ਡਰਾਮਾ ਕਰ ਸਕਦੇ ਹਨ ਕਿਉਕਿ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਰ ਰੋਜ਼ ਹੋ ਬੇਅਦਬੀ ਦੀਆ ਵਾਪਰ ਰਹੀਆ ਘਟਨਾਵਾਂ ਨੇ ਬਾਦਲ ਸਰਕਾਰ ੍ਰਲਈ ਗੰਭੀਰ ਸੰਕਟ ਵਿੱਚ ਫਸ ਜਾਣ ਕਾਰਨ ਸਰਕਾਰ ਦਾ ਗਰਾਫ ਕਾਫੀ ਥੱਲੇ ਲਿਆ ਦਿੱਤਾ ਹੈ ਜਿਸ ਕਾਰਨ ਕੇਂਦਰ ਕਿਸੇ ਵੇਲੇ ਵੀ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਸਕਦਾ ਹੈ। ਇਸ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਤੇ ਜਨਰਲ ਸਕੱਤਰ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਵੀ ਕੇਂਦਰੀ ਗ੍ਰਹਿ ਮੰਤਰੀ ਸ੍ਰ ਰਾਜਨਾਥ ਵਿੱਚ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਪੰਜਾਬ ਦੀ ਵਿਗੜਦੀ ਅਮਨ ਕਨੂੰਨ ਦੀ ਵਿਵਸਥਾ ਤੋ ਜਾਣੂ ਕਰਵਾਇਆ ਤੇ ਮੰਗ ਕੀਤੀ ਕਿ ਪੰਜਾਬ ਦੇ ਹਾਲਾਤਾਂ ਨੂੰ ਗੰਭੀਰਤਾ ਨਾਲ ਲੈਦਿਆ ਹੋਇਆ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ।
ਸ੍ਰ ਬਾਦਲ ਇਸ ਵੇਲੇ ਚਾਰੋ ਪਾਸਿਆ ਤੋ ਘਿਰ ਗਏ ਹਨ ਤੇ ਉਹਨਾਂ ਕੋਲ ਹੁਣ ਬਚਾਉ ਦਾ ਰਸਤਾ ਸਿਰਫ ਅਕਾਲ ਤਖਤ ਸਾਹਿਬ ਹੀ ਰਹਿ ਗਿਆ ਜਿਥੋ ਉਹਨਾਂ ਨੂੰ ਰਾਹਤ ਮਿਲ ਸਕਦੀ ਹੈ। ਸ੍ਰ ਬਾਦਲ ਨੂੰ ਇਸ ਤੋ ਪਹਿਲਾਂ ਵੀ ਜਦੋ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਸਨ ਉਸ ਵੇਲੇ ਵੀ ਸਿਆਸੀ ਮੰਝਧਾਰ ਤੋ ਨਿਕਲਣ ਲਈ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਪਿਆ ਸੀ ਤੇ 31 ਦਸੰਬਰ 1998 ਦੇ ਹੁਕਮਨਾਮੇ ਦੀ ਉਲੰਘਣਾਂ ਕਰਨ ਦੇ ਦੋਸ਼ ਵਿੱਚ ਸ੍ਰ ਬਾਦਲ ਨੂੰ ਇੱਕ ਅਖੰਡ ਪਾਠ ਕਰਵਾ ਕੇ ਖਿਮਾ ਜਾਚਨਾ ਕਰਨ ਦੀ ਅਰਦਾਸ ਕਰਾਉਣ ਤੇ ਬਾਣੀ ਪੜ•ਣ ਦੀ ਤਨਖਾਹ ਲਗਾਈ ਗਈ ਸੀ। ਉਸੇ ਵੇਲੇ ਵੀ ਸ੍ਰ ਬਾਦਲ ਦਾ ਵਿਰੋਧ ਕਰਨ ਵਾਲੀਆ ਸ਼ਕਤੀਆ ਦੇ ਇੱਕ ਵਾਰੀ ਮੂੰਹ ਬੰਦ ਹੋ ਗਏ ਸਨ ਤੇ ਉਹਨਾਂ ਕੋਲ ਸ੍ਰ ਬਾਦਲ ਦੇ ਖਿਲਾਫ ਕੋਈ ਮੁੱਦਾ ਵੀ ਨਹੀ ਬਚਿਆ ਸੀ ਕਿ ਉਹ ਬਾਦਲ ਦਾ ਵਿਰੋਧ ਕਰ ਸਕਦੇ।
ਉਸ ਵੇਲੇ ਬਾਦਲ ਦਲੀਆ ਨੇ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਜਾਣਕਾਰੀ ਦਿੱਤੀ ਸੀ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਵੀ ਹੁਕਮਨਾਮੇ ਤੋ ਬਾਅਦ ਇਸੇ ਮੁੱਦੇ ਨੂੰ ਲੈ ਕੇ ਜਲੰਧਰ ਵਿਖੇ ਆਪਣੇ 50 ਦੇ ਕਰੀਬ ਸ਼ਰੋਮਣੀ ਕਮੇਟੀ ਮੈਬਰਾਂ ਨਾਲ ਮੀੰਿਟਗ ਕੀਤੀ ਸੀ ਜਿਹੜੀ ਹੁਕਮਨਾਮ ੇਦੀ ਉਲੰਘਣਾ ਸੀ ਤੇ ਤੱਤਕਾਲੀ ਜਥੇਦਾਰ ਦੇ ਨਿੱਜੀ ਸਹਾਇਕ ਗੁਰਦਰਸ਼ਨ ਸਿੰਘ ਬਾਹੀਆ ਜਥੇਦਾਰ ਟੌਹੜਾ ਨੂੰ ਤਲਬ ਕਰਨ ਲਈ ਅਪੋਲੋ ਹਸਪਤਾਲ ਲੈ ਕੇ ਗਏ ਸਨ ਪਰ ਉਥੋ ਟੌਹੜੇ ਦੇ ਸਮੱਰਥਕਾਂ ਨੇ ਉਸ ਨੂੰ ਪਿਛਲੇ ਖੁਰੀ ਭਜਾਇਆ ਸੀ ਕਿ ਜਥੇਦਾਰ ਟੌਹੜਾ ਤਾਂ ਹਸਪਤਾਲ ਵਿੱਚ ਆਈ.ਸੀ.ਯੂ ਵਿੱਚ ਹਨ । ਕੁਝ ਦਿਨਾਂ ਬਾਅਦ ਹੀ ਬਾਦਲ-ਟੌਹੜਾ ਦਾ ਦਿੱਲੀ ਦੇ ਅਪੋਲੋ ਹਸਪਤਾਲ ਵਿਖੇ ਸਮਝੌਤਾ ਹੋ ਗਿਆ ਸੀ ਤੇ ਫਿਰ ਜਥੇਦਾਰ ਟੌਹੜਾ ਨੂੰ ਤਲਬ ਕਰਨ ਦਾ ਮਾਮਲਾ ਖਟਾਈ ਵਿੱਚ ਪੈ ਗਿਆ ਸੀ।
ਸ੍ਰ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਨ ਵਿੱਚ ਸਭ ਤੋ ਵੱਡੀ ਰੁਕਾਵਟ ਇਸ ਵੇਲੇ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋ ਦਿੱਤੇ ਗਏ ਫਖਰੇ-ਏ-ਕੌਮ ਪੰਥ ਰਤਨ ਹੈ ਕਿਉਕਿ ਜਿਸ ਵਿਅਕਤੀ ਨੂੰ ਇਹ ਅਵਾਰਡ ਦਿੱਤਾ ਜਾਂਦਾ ਹੈ ਉਸ ਨੂੰ ਪੰਥ ਦਾ ਮਹਾਨ ਸੇਵਕ ਮੰਨਿਆ ਜਾਂਦਾ ਹੈ, ਇਸ ਲਈ ਸ੍ਰ ਬਾਦਲ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕਰਨ ਵਿੱਚ ਸਭ ਤੋ ਵੱਡੀ ਰੁਕਾਵਟ ਇਸ ਵੇਲੇ ਇਹ ਅਵਾਰਡ ਹੈ ਫਿਰ ਵੀ ਜੇਕਰ ਉਹਨਾਂ ਨੂੰ ਪੇਸ਼ ਕਰਨ ਦੀ ਲੋੜ ਪੈਦੀ ਹੈ ਤਾਂ ਸਭ ਤੋ ਪਹਿਲਾਂ ਉਹਨਾਂ ਨੂੰ ਇਹ ਅਵਾਰਡ ਵਾਪਸ ਕਰਨਾ ਪਵੇਗਾ।
ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਸਾਬਕਾ ਹੈਡ ਗ੍ਰੰਥੀ ਗਿਆਨੀ ਭਗਵਾਨ ਸਿੰਘ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਪੰਜਾਬੀ ਦੀ ਕਹਾਵਤ ਹੈ ਕਿ, ‘‘ਆਪੈ ਫਾਥੜੀਏ ਨੂੰ ਤੈਨੂੰ ਕੌਣ ਛੁਡਾਏ’’ ਅਨੁਸਾਰ ਬਾਦਲ ਸਾਹਿਬ ਦੇ ਗਲੇ ਦੀ ਹੱਡੀ ਬਣਿਆ ਫਖਰੇ -ਏ-ਕੌਮ ਪੰਥ ਰਤਨ ਸ੍ਰ ਬਾਦਲ ਲਈ ਵਰਦਾਨ ਨਹੀ ਸਗੋ ਸਰਾਪ ਸਿੱਧ ਹੋਵੇਗਾ। ਉਹਨਾਂ ਕਿਹਾ ਕਿ ਜਿਹੜੇ ਸਿੱਖ ਨੂੰ ਇਹ ਅਵਾਰਡ ਦਿੱਤਾ ਜਾਂਦਾ ਹੈ ਉਸ ਨੂੰ ਜਿਵੇਂ ਹਿੰਦੋਸਤਾਨ ਦੇ ਰਾਸ਼ਟਰਪਤੀ ਨੂੰ ਕਿਸੇ ਵੀ ਅਦਾਲਤ ਵਿੱਚ ਸੰਮਨ ਕੀਤਾ ਜਾ ਸਕਦਾ ਉਸੇ ਤਰ•ਾ ਇਹ ਅਵਾਰਡ ਪ੍ਰਾਪਤ ਕਰਨ ਵਾਲੇ ਨੂੰ ਧਾਰਮਿਕ ਪਰੰਪਰਾ ਤੇ ਮਰਿਆਦਾ ਅਨੁਸਾਰ ਤਲਬ ਨਹੀ ਕੀਤਾ ਜਾ ਸਕਦਾ। ਇਸ ਲਈ ਪੇਸ਼ੀ ਤੋ ਪਹਿਲਾਂ ਅਵਾਰਡ ਵਾਪਸ ਕਰਨਾ ਪਵੇਗਾ ਜਿਹੜਾ ਬਾਦਲ ਸਾਹਿਬ ਕਦੇ ਸੋਚ ਵੀ ਨਹੀ ਸਕਦੇ।
ਪੰਜਾਬ ਦੇ ਹਾਲਾਤਾਂ ਬਾਰੇ ਕੁਝ ਪੁਲੀਸ ਅਧਿਕਾਰੀਆ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਸਾਹਿਬ ਦੀ ਬੇਅਦਬੀ ਹੋਣੀ ਬਹੁਤ ਹੀ ਮੰਦਭਾਗੀ ਹੈ ਪਰ ਅਕਾਲੀ ਜਥੇਦਾਰਾਂ ਵੱਲੋ ਲੋਕਾਂ ਦੇ ਖਿਲਾਫ ਦਰਜ ਕਰਵਾਏ ਗਏ ਝੂਠੇ ਪਰਚੇ ਵੀ ਲੋਕ ਰੋਹ ਦਾ ਵੱਡਾ ਕਾਰਨ ਹਨ ਅਤੇ ਲੋਕ ਹੁਣ ਆਪਣੇ ਦਿਲ ਦੀ ਭੜਾਸ ਜੰਮ ਕੇ ਕੱਢ ਰਹੇ ਹਨ ਜਿਸ ਕਰਕੇ ਅਕਾਲੀ ਦਲ ਦੇ ਜਥੇਦਾਰਾਂ ਨੂੰ ਕਿਸੇ ਵੀ ਧਰਨੇ ਦੇ ਲਾਗੇ ਵੀ ਨਹੀ ਫੱਟਕਣ ਦਿੱਤਾ ਜਾਂਦਾ ਤੇ ਜਿਥੇ ਇਹ ਜਥੇਦਾਰ ਕਾਬੂ ਆ ਜਾਂਦੇ ਹਨ ਉਹਨਾਂ ਦੀ ਛਿੱਤਰ ਪਰੇਡ ਵੀ ਕੀਤੀ ਜਾਂਦੀ ਹੈ। ਉਹਨਾਂ ਮੋਗੇ ਵਾਲੀ ਵਾਪਰੀ ਘਟਨਾ ਤੇ ਅਫਸੋਸ ਪ੍ਰਗਟ ਕਰਦਿਆ ਕਿਹਾ ਕਿ ਉਹ ਵੀ ਪੰਜਾਬ ਦੇ ਲੋਕਾਂ ਦਾ ਹਿੱਸਾ ਹਨ ਤੇ ਲੋਕਾਂ ਨਾਲ ਕਿਉ ਵਿਗਾੜਨਗੇ?