ਮੁੱਖ ਮੰਤਰੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸੂਬੇ ਵਿਚ ਅਮਨ ਅਤੇ ਭਾਈਚਾਰਕ ਏਕਤਾ ਲਈ ਕੀਤੀ ਅਰਦਾਸ

By October 17, 2015 0 Comments


badal
ਅੰਮ੍ਰਿਤਸਰ 17 ਅਕਤੂਬਰ (ਜਸਬੀਰ ਸਿੰਘ) ਪੰਜਾਬ ਦੇ ਮੁੱਖ ਸ੍ਰੀ ਪਰਕਾਸ਼ ਸਿੰਘ ਬਾਦਲ ਨੇ ਭਾਂਵੇ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਮੀਡੀਆ ਨਾਲ ਮੌਜੂਦਾ ਹਾਲਾਤਾਂ ਬਾਰੇ ਕੋਈ ਵੀ ਟਿੱਪਣੀ ਕਰਨ ਤੋ ਇਨਕਾਰ ਕਰ ਦਿੱਤਾ ਪਰ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਜਾ ਕੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨਾਲ ਜਿਥੇ ਫਤਹਿ ਸਾਂਝੀ ਕੀਤੀ ਉਥੇ ਆਪਣੇ ਅੰਦਰ ਉਗਲਦੇ ਵਲਵਲਿਆ ਸਬੰਧੀ ਇੱਕ ਪੱਤਰ ਵੀ ਜਥੇਦਾਰ ਸਾਹਿਬ ਨੂੰ ਦਿੱਤਾ ਜਿਸ ਵਿੱਚ ਪੰਜਾਬ ਦੀ ਵਿਗੜ ਰਹੇ ਮਾਹੌਲ ਸਬੰਧੀ ਅਰਦਾਸ ਕਰਨ ਲਈ ਬੇਨਤੀ ਕੀਤੀ ਹੈ ਜਦ ਕਿ ਖੁਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋ ਕੇ ਅਰਦਾਸ ਜੋਦੜੀ ਕੀਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ ਪਰ ਉਨ•ਾਂ ਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਗੁਰੇਜ਼ ਕੀਤਾ। ਉਹਨਾਂ ਮੀਡੀਆ ਕਰਮੀਆ ਨੂੰ ਬੇਨਤੀ ਕਰਦਿਆ ਕਿਹਾ ਕਿ ਉਹ ਅੱਜ ਮੀਡੀਆ ਦੇ ਕਿਸੇ ਸਵਾਲ ਦਾ ਜਵਾਬ ਨਹੀਂ ਦੇਣਗੇ ਕਿਉਂਕਿ ਉਹ ਸਿਰਫ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਏ ਹਨ।ਇਸ ਸਮੇਂ ਉਹਨਾਂ ਦੇ ਨਾਲ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਵੀ ਨਾਲ ਸਨ।
ਸ੍ਰ ਬਾਦਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਅਕਾਲ ਤਖ਼ਤ ਦੇ ਜਥੇਦਾਰ ਨਾਲ ਮੁਲਾਕਾਤ ਕਰਨ ਲਈ ਅਕਾਲ ਤਖ਼ਤ ਸਕੱਤਰੇਤ ਗਏ ਜਿਥੇ ਇੱਕ ਚਿੱਠੀ ਪਕੜਾ ਕੇ ਉਹ ਤੁਰੰਤ ਵਾਪਸ ਆ ਗਏ। ਚਿੱਠੀ ਬਾਰੇ ਚਰਚਾ ਹੈ ਕਿ ਸ੍ਰ ਬਾਦਲ ਨੇ ਚਿੱਠੀ ਬੜੇ ਹੀ ਦੁੱਖ ਹਿਰਦੇ ਨਾਲ ਜਥੇਦਾਰ ਸਾਹਿਬ ਨੂੰ ਸੰਬੋਧਨ ਹੁੰਦਿਆ ਲਿਖੀ ਹੈ ਜਿਸ ਵਿੱਚ ਮੌਜੂਦਾ ਹਾਲਾਤਾਂ ਨੂੰ ਲੈ ਕੇ ਸ੍ਰ ਬਾਦਲ ਨੇ ਆਪਣੀ ਅੰਦਰੂਨੀ ਮਾਨਸਿਕਤਾ ਦਾ ਵਰਨਣ ਕੀਤਾ ਹੈ। ਮੌਜੂਦਾ ਹਾਲਾਤਾ ਬਾਰੇ ਸ੍ਰ ਬਾਦਲ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਚਿੰਤਾ ਦਾ ਵਿਸ਼ਾ ਹੈ ਅਤੇ ਕਈ ਅਣਕਿਆਸੀਆ ਅਜਿਹੀਆ ਵਾਪਰ ਜਾਣਦੀਆ ਹਨ ਜਿਹੜੀਆ ਜੀ ਦਾ ਜੰਜਾਲ ਬਣ ਜਾਂਦੀਆ ਹਨ। ਉਹਨਾਂ ਕਿਹਾ ਕਿ ਕਈ ਅਣਕਿਆਸੀਆ ਘਟਨਾਵਾਂ ਜਦੋ ਨਵੇ ਰੂਪ ਧਾਰਨ ਕਰਕੇ ਅੱਗੇ ਆ ਜਾਂਦੀਆ ਹਨ ਤੇ ਨਵੇਂ ਖਤਰੇ ਪੈਦਾ ਕਰ ਦਿੰਦੀਆ ਹਨ। ਉਹਨਾਂ ਲਿਖਿਆ ਕਿ ਉਹ ਅੰਦਰੋ ਸਮਾਜਿਕ, ਧਾਰਮਿਕ ਤੇ ਰਾਜਸੀ ਤੌਰ ਤੇ ਇਹਨਾਂ ਘਟਨਾਵਾਂ ਨੂੰ ਲੈ ਕੇ ਕਾਫੀ ਪਰੇਸ਼ਾਨ ਹਨ। ਉਹਨਾਂ ਕਿਹਾ ਕਿ ਉਹ ਮਾਨਸਿਕ ਤੌਰ ਤੇ ਬਹੁਤ ਪਰੇਸ਼ਾਨ ਹਨ ਤੇ ਗੁਰੂ ਸਾਹਿਬ ਅੱਗੇ ਅਰਦਾਸ ਜੋਦੜੀ ਕਰਨ ਲਈ ਆਏ ਹਨ ਕਿ ਪੰਜਾਬ ਵਿੱਚ ਵਿੱਚ ਸ਼ਾਂਤੀ ਤੇ ਅਮਨ ਸਥਾਪਤ ਬਣਿਆ ਰਹੇ। ਉਹਨਾਂ ਕਿਹਾ ਹੈ ਉਹ ਪ੍ਰਸ਼ਾਸ਼ਨਿਕ ਮੁੱਖੀ ਹੋਣ ਦੇ ਨਾਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋ ਰਹੀ ਬੇਅਦਬੀ ਦੀਆ ਘਟਨਾਵਾਂ ਪ੍ਰਤੀ ਜਿੰਮੇਵਾਰੀ ਨੂੰ ਕਬੂਲਦੇ ਹਨ ਅਤੇ ਇਹਨਾਂ ਘਟਨਾਵਾਂ ਨੇ ਉਹਨਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਹ ਮੁੱਖ ਮੰਤਰੀ ਹੁੰਦਿਆ ਗੁਰੂ ਸਾਹਿਬ ਨੂੰ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਨਾਕਾਮ ਰਹਿਣ ਕਾਰਨ ਪਸ਼ਛਤਾਅ ਕਰਨ ਲਈ ਆਏ ਹਨ ਕਿ ਗੁਰੂ ਸਾਹਿਬ ਉਹਨਾਂ ਨੂੰ ਬਲ ਤੇ ਬੁੱਧੀ ਬਖਸ਼ਣ। ਉਹਨਾਂ ਕਿਹਾ ਹੈ ਕਿ ਜਿੰਨੀ ਪਰੇਸ਼ਾਨੀ ਇਸ ਵੇਲੇ ਉਹਨਾਂ ਨੂੰ ਹੋਈ ਹੈ ਇੰਨੀ ਪੂਰੀ ਜਿੰਦਗੀ ਵਿੱਚ ਕਦੇ ਨਹੀ ਹੋਈ। ਅਖੀਰ ਵਿੱਚ ਉਹਨਾਂ ਗੁਰੂ ਸਾਹਿਬ ਨੂੰ ਮੁਖਾਤਿਬ ਹੁੰਦਿਆ ਕਿਹਾ ਕਿ ਗੁਰੂ ਸਾਹਿਬ ਉਹਨਾਂ ਤੇ ਕਿਰਪਾ ਕਰਨ ਤਾਂ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਦਾ ਮਾਹੌਲ ਸਥਾਪਤ ਹੋ ਸਕੇ।
ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿੱਚੋ ਬਾਹਰ ਨਿਕਲਦਿਆ ਜਦੋ ਮੀਡੀਆ ਵਾਲਿਆ ਦਨਾਲ ਉਹਨਾਂ ਦਾ ਇੱਕ ਵਾਰੀ ਫਿਰ ਸਾਹਮਣਾ ਹੋ ਗਿਆ ਤਾਂ ਚੱਲਦੇ ਚੱਲਦੇ ਉਹਨਾਂ ਨੇ ਮੀਡੀਆ ਨੂੰ ਸਿਰਫ ਇੰਨਾ ਹੀ ਕਿਹਾ ਕਿ ਕੁਝ ਸ਼ਰਾਰਤੀ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ ਜਿਨ•ਾਂ ਬਾਰੇ ਜਲਦ ਹੀ ਪਤਾ ਲੱਗ ਜਾਵੇਗਾ।ਮੀਡੀਆ ਜਦੋਂ ਨੇ ਉਨ•ਾਂ ਨੂੰ ਪੰਜਾਬ ‘ਚ ਪੈਦਾ ਹੋਏ ਹਾਲਾਤਾਂ ਬਾਰੇ ਸਵਾਲ ਕੀਤੇ ਤਾਂ ਬਾਦਲ ਨੇ ਕਿਹਾ ਕਿ ਉਹ ਅੱਜ ਸਿਰਫ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਏ ਹਨ ਅਤੇ ਕਿਸੇ ਵੀ