ਕਲਯੁੱਗੀ ਪੁੱਤ ਨੇ ਕਰੋੜਾਂ ਦੀ ਜਾਇਦਾਦ ਹੜੱਪ ਕੇ ਬਜ਼ੁਰਗ ਮਾਂ ਪਿਉ ਨੂੰ ਘਰੋ ਕੱਢਿਆ

By October 17, 2015 0 Comments


Shingara Singhਅੰਮ੍ਰਿਤਸਰ 17 ਅਕਤੂਬਰ (ਜਸਬੀਰ ਸਿੰਘ ਪੱਟੀ) ਕਹਿੰਦੇ ਨੇ ਜਦੋ ਮਨੁੱਖ ਦਾ ਖੂਨ ਸਫੈਦ ਹੋ ਜਾਵੇ ਤਾਂ ਸਾਰੇ ਰਿਸ਼ਤੇ ਨਾਤੇ ਉਸ ਨੂੰ ਤੁਝ ਜਾਪਦੇ ਹਨ ਤੇ ਦੁਨਿਆਵੀ ਪਦਾਰਥ ਹੀ ਗੇ ਬੇਗਾਨੇ ਆਪਣੇ ਤੇ ਆਪਣੇ ਬੇਗਾਨੇ ਲੱਗਣ ਪੈਦੇ ਹਨ ਅਤੇ ਜਿਸ ਮਾਂ ਬਾਪ ਨੇ ਪਾਲ ਪੋਸ ਕੇ ਪਰਵਾਨ ਚੜਾਇਆ ਹੁੰਦਾ ਹੈ ਉਹ ਵੀ ਬੇਗਾਨੇ ਹੀ ਨਹੀ ਸਗੋ ਦੁਸ਼ਮਣ ਨਜ਼ਰ ਆਉਣ ਲੱਗ ਪੈਦੇ ਹਨ ਅਜਿਹਾ ਕੁਝ ਵਾਪਰਿਆ ਹੈ ਜਿਲ•ੇ ਦੇ ਪਿੰਡ ਭੋਰਸ਼ੀ ਰਾਜਪੂਤਾਂ ਵਿਖੇ ਜਿਥੇ ਇੱਕ ਵਿਅਕਤੀ ਨੇ ਆਪਣੇ ਬਜੁਰਗ ਮਾਂ ਬਾਪ ਨੂੰ ਘਰੋ ਹੀ ਨਹੀ ਕੱਢ ਕੇ ਸੜਕ ਤੇ ਸੁੱਟ ਦਿੱਤਾ ਸਗੋ ਉਹਨਾਂ ਦੀ ਜਾਇਦਾਦ ਦੀ ਵੀ ਜ਼ਾਅਲੀ ਰਜਿਸਟਰੀ ਕਰਵਾ ਕੇ ਕਬਜ਼ਾ ਕਰ ਲਿਆ ਹੈ ਪਰ ਜਿਲ•ਾ ਸਿਵਲ ਤੇ ਪੁਲੀਸ ਪ੍ਰਸ਼ਾਸ਼ਨ ਕੋਲੋ ਠੋਕਰਾਂ ਖਾਣ ਦੇ ਬਾਵਜੂਦ ਵੀ ਜਿੰਦਗੀ ਦੇ ਆਖਰੀ ਪੜਾ ਬਿਤਾ ਰਹੇ ਬਜੁਰਗਾਂ ਨੂੰ ਕਿਸੇ ਵੀ ਅਦਾਰੇ ਤੋ ਇਨਸਾਫ ਦੇ ਖੈਰ ਨਹੀ ਪਈ।
Êਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਭੋਰਸ਼ੀ ਰਾਜਪੂਤਾਂ ਦੇ ਵਸਨੀਕ ਤੇ ਕਈ ਪ੍ਰੁਕਾਰ ਦੀਆ ਬੀਮਾਰੀਆ ਤੋ ਪੀੜਤ ਸ਼ਿੰਗਾਰਾ ਸਿੰਘ ਨੇ ਆਪਣੀ 73 ਸਾਲਾ ਧਰਮ ਪਤਨੀ ਬਲਵੰਤ ਕੌਰ ਨਾਲ ਭਰੇ ਹੋਏ ਮਨ ਆਪਣੀ ਦੁੱਖ ਭਰੀ ਕਹਾਣੀ ਸੁਣਾਉਦਿਆ ਕਿਹਾ ਕਿ ਉਸ ਨੂੰ ਪਹਿਲਾ ਸੰਤਾਪ ਬਚਪਨ ਦੀ ਉਮਰ ਵਿੱਚ 1947 ਦੀ ਵੰਡ ਵੇਲੇ ਭੋਗਣਾ ਪਿਆ ਜਦੋ ਉਹ ਪਾਕਿਸਤਾਨ ਤੋ ਆਪਣੇ ਮਾਂ ਬਾਪ ਨਾਲ ਉਜੜ ਕੇ ਮਾਨਾਂਵਾਲਾ ਖੁਰਦ ਵਿਖੇ ਆ ਕੇ ਵੱਸੇ ਸਨ ਜਿਥੇ ਉਹਨਾਂ ਨੇ ਕੜੀ ਮਿਹਨਤ ਕਰਕੇ ਕੁਝ ਜ਼ਮੀਨ ਬਣਾਈ ਪਰ ਕੁਝ ਹੀ ਸਮੇਂ ਬਾਅਦ ਉਹਨਾਂ ਨੇ ਮਾਨਾਂਵਾਲਾ ਪਿੰਡ ਛੱਡ ਦਿੱਤਾ ਤੇ ਮਿਹਨਤ ਮਜਦੂਰੀ ਕਰਕੇ ਭੋਰਸ਼ੀ ਰਾਜਪੂਤਾਂ ਵਿਖੇ ਜ਼ਮੀਨ ਖਰੀਦੀ। ਉਹਨਾਂ ਦੱਸਿਆ ਕਿ ਉਹਨਾਂ ਦੀਆ ਦੋ ਲੜਕੀਆ ਤੇ ਇੱਕ ਲੜਕਾ ਹੈ ਜਿਹੜੇ ਸ਼ਾਦੀਸ਼ੁਦਾ ਹਨ। ਉਸ ਨੇ ਦੱਸਿਆ ਕਿ ਉਸ ਦੇ ਲੜਕੇ ਮੰਗਲ ਸਿੰਘ ਦਾ ਆਪਣਾ ਕੋਈ ਬੱਚਾ ਨਹੀ ਹੈ ਤੇ ਉਸ ਨੇ ਆਪਣੇ ਸਾਲੇ ਦਾ ਲੜਕਾ ਲੈ ਕੇ ਪਾਲਿਆ ਹੈ। ਉਹਨਾਂ ਦੱਸਿਆ ਕਿ ਉਹਨਾਂ ਨੇ ਚਾਰ ਏਕੜ ਜ਼ਮੀਨ ਆਪਣੇ ਨਾਮ ਅਤੇ ਪੌਣੇ ਚਾਰ ਏਕੜ ਜ਼ਮੀਨ ਆਪਣੀ ਪਤਨੀ ਬਲਵੰਤ ਕੌਰ ਜਦ ਕਿ ਤਿੰਨ ਏਕੜ ਜ਼ਮੀਨ ਆਪਣੇ ਬੇਟੇ ਮੰਗਲ ਸਿੰਘ ਦੇ ਨਾਮ ‘ਤੇ ਖਰੀਦੀ ਹੈ। ਉਹਨਾਂ ਦੱਸਿਆ ਕਿ ਉਹਨਾਂ ਨੇ ਨੰਗੇ ਪੈਰੀ ਹੱਲ ਵਾਹ ਕੇ ਇਹ ਜ਼ਮੀਨ ਆਪਣੇ ਸਰੀਰ ਤੇ ਕਈ ਪ੍ਰਕਾਰ ਦੇ ਜ਼ੋਖਮ ਝੱਲ ਕੇ ਬਣਾਈ ਅਤੇ ਇੱਕ ਆਲੀਸ਼ਾਨ ਕੋਠੀ ਵੀ ਪਾਈ ਜਿਸ ਦੀ ਕੀਮਤ ਕਰੀਬ 80 ਲੱਖ ਹੈ ਪਰ ਅੱਜ ਉਹਨਾਂ ਨੂੰ ਅਫਸੋਸ ਹੈ ਕਿ ਪਿਛਲੇ ਕਰੀਬ ਡੇਢ ਸਾਲ ਤੋ ਉਹਨਾਂ ਦੇ ਲੜਕੇ ਮੰਗਲ ਸਿੰਘ ਨੇ ਉਹਨਾਂ ਦੋਵਾਂ ਨੂੰ ਘਰੋਂ ਬਾਹਰ ਕੱਢ ਕੇ ਸੜਕ ਤੇ ਸੁੱਟ ਦਿੱਤਾ ਜਿਥੋ ਉਹਨਾਂ ਦੀ ਵਿਧਵਾ ਬੇਟੀ ਕੁਲਵਿੰਦਰ ਕੌਰ ਉਹਨਾਂ ਨੂੰ ਆਪਣੇ ਘਰ ਚੁੱਕ ਕੇ ਲੈ ਆਈ। ਉਹਨਾਂ ਦੱਸਿਆ ਕਿ ਉਹਨਾਂ ਨੂੰ ਕਈ ਪ੍ਰਕਾਰ ਦੇ ਰੋਗਾਂ ਨੇ ਘੇਰਿਆ ਹੋਇਆ ਹੈ ਤੇ ਪੈਸੇ ਦੀ ਘਾਟ ਕਾਰਨ ਉਹ ਆਪਣਾ ਇਲਾਜ ਕਰਾਉਣ ਤੋ ਵੀ ਅਸਮੱਰਥ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਹੁਣ ਤੱਕ ਜਿਲ•ਾ ਸਿਵਲ ਤੇ ਪੁਲੀਸ ਪ੍ਰਸ਼ਾਸ਼ਨ ਤੱਕ ਖੁੰਡੀਆ ਫੜ ਕੇ ਉਹਨਾਂ ਦੇ ਦਫਤਰਾਂ ਵਿੱਚ ਜਾ ਕੇ ਇਨਸਾਫ ਦੀ ਕਈ ਵਾਰ ਗੁਹਾਰ ਲਗਾਈ ਪਰ ਉਹਨਾਂ ਨੂੰ ਹਾਲੇ ਤੱਕ ਕੋਈ ਇਨਸਾਫ ਨਹੀ ਮਿਲਿਆ। ਉਹਨਾਂ ਕਿਹਾ ਕਿ ਉਹ ਜਿਲ•ੇ ਦੇ ਡਿਪਟੀ ਕਮਿਸ਼ਨਰ ਨੂੰ ਜਦੋ ਮਿਲੇ ਤਾਂ ਉਹਨਾਂ ਨੇ ਐਸ.ਡੀ.ਐਮ ਬਾਬਾ ਬਕਾਲਾ ਨੂੰ ਤੁਰੰਤ ਇਨਸਾਫ ਕਰਨ ਦੇ ਆਦੇਸ਼ ਦਿੱਤੇ ਪਰ ਐਸ.ਡੀ.ਐਮ ਵਿਮਲ ਸੇਤੀਆ ਨੇ ਵੀ ਉਹਨਾਂ ਦੇ ਕੇਸ ਦੀਆ ਸਿਵਾਏ ਤਰੀਕਾ ਪਾਉਣ ਦੇ ਕੁਝ ਨਹੀ ਕੀਤਾ ਸਗੋ ਉਹਨਾਂ ਦਾ ਰੀਡਰ ਉਹਨਾਂ ਤੇ ਕੋਸ ਵਾਪਸ ਲੈਣ ਦਾ ਦਬਾ ਪਾਉਦਾ ਰਿਹਾ। ਉਹਨਾਂ ਦੱਸਿਆ ਕਿ ਉਹਨਾਂ ਨੇ ਜਿਲ•ਾ ਪੁਲੀਸ ਦਿਹਾਤੀ ਨੂੰ ਵੀ ਦਰਖਾਸਤ ਦੇ ਕੇ ਉਹ ਸਾਰੇ ਦਸਤਾਵੇਜ਼ ਪੇਸ਼ ਕੀਤੇ ਜਿਹਨਾਂ ਰਾਹੀ ਮੰਗਲ ਸਿੰਘ ਨੇ ਉਹਨਾਂ ਦੀ ਥਾਂ ਤੇ ਗਲਤ ਬੰਦੇ ਖੜੇ ਕਰਕੇ ਜਾਅਲੀ ਰਜਿਸਟਰੀ ਆਪਣੇ ਤੇ ਆਪਣੇ ਬੇਟੇ ਨਾਮ ਕਰਵਾਈ ਹੈ ਪਰ ਪੁਲੀਸ ਨੇ ਵੀ ਉਹਨਾਂ ਨੂੰ ਕੋਈ ਲੜ ਪੱਲਾ ਨਹੀ ਫੜਾਇਆ। ਉਹਨਾਂ ਕਿਹਾ ਕਿ ਨੰਬਰਦਾਰ ਲਖਵਿੰਦਰ ਸਿੰਘ ਤੇ ਗਵਾਹ ਰਣਜੀਤ ਸਿੰਘ ਨਾਲ ਮਿਲ ਕੇ ਪਰਵੀਨ ਕੁਮਾਰ ਵਸੀਕਾ ਨਵੀਸ ਕੋਲੋ ਇਹਨਾਂ ਨੇ 15 ਮਈ 2014 ਤੇ 27 ਅਗਸਤ 2014 ਨੂੰ ਜਾਅਲੀ ਰਜਿਸਟਰੀਆ ਕਰਵਾਈਆ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਦੇਸ ਦੀ ਸਰਵਉੱਚ ਅਦਾਲਤ ਨੇ ਕਿਹਾ ਹੈ ਕਿ ਜੇਕਰ ਮਾਂ ਬਾਪ ਆਪਣੀ ਜਾਇਦਾਦ ਆਪਣੇ ਬੱਚਿਆ ਦੇ ਨਾਮ ਵੀ ਕਰ ਚੁੱਕੇ ਹਨ ਤਾਂ ਵੀ ਬੱਚੇ ਜੇਕਰ ਉਹਨਾਂ ਦੀ ਸੇਵਾ ਸੰਭਾਲ ਨਹੀ ਕਰਦੇ ਤਾਂ ਉਹ ਜਾਇਦਾਦ ਵਾਪਸ ਲੈ ਸਕਦੇ ਹਨ ਪਰ ਪ੍ਰਸ਼ਾਸ਼ਨ ਨੇ ਉਹਨਾਂ ਦੀ ਕੋਈ ਸੁਣਵਾਈ ਨਹੀ ਕੀਤੀ। ਉਹਨਾਂ ਕਿਹਾ ਕਿ ਉਹ ਤਾਂ ਛੱਜਲਵੱਡੀ ਵਿਖੇ ਸੰਗਤ ਦਰਸ਼ਨ ਕਰਨ ਸਮੇਂ ਵੀ ਮੁੱਖ ਮੰਤਰੀ ਸਾਹਿਬ ਦੇ ਪੇਸ਼ ਹੋਏ ਸਨ ਪਰ ਸਾਰੇ ਯਤਨ ਬੇਸਿੱਟਾ ਰਹੇ। ਉਹਨਾਂ ਕਿਹਾ ਕਿ ਹੁਣ ਉਹਨਾਂ ਦੇ ਕੇਸ ਦੀ ਸੁਣਵਾਈ ਡੀ.ਸੀ ਸਾਹਿਬ ਕਰ ਰਹੇ ਹਨ ਪਰ ਸੁਣਵਾਈ ਦਾ ਕੰਮ ਇੰਨਾ ਢਿੱਲਾ ਚੱਲ ਰਿਹਾ ਹੈ ਕਿ ਇਨਸਾਫ ਤੱਕ ਸ਼ਾਇਦ ਉਹ ਇਸ ਦੁਨੀਆ ਤੋ ਕੂਚ ਕਰ ਗਏ ਹੋਣਗੇ।
ਇਸੇ ਤਰ•ਾ ਜਦੋ ਮੰਗਲ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਰਜਿਸਟਰੀਆ ਉਹਨਾਂ ਨੇ ਮਾਂ ਬਾਪ ਨੇ ਖਦ ਕਰਕੇ ਦਿੱਤੀਆ ਹਨ ਅਤੇ ਇਸ ਸਬੰਧ ਵਿੱਚ ਐਸ.ਜੀ.ਐਮ. ਬਾਬਾ ਬਕਾਲਾ, ਐਸ.ਐਸ.ਪੀ ਜਿਲ•ਾ ਦਿਹਾਤੀ ਤੇ ਡੀ.ਸੀ ਸਾਹਿਬ ਕੋਲ ਵੀ ਸੁਣਵਾਈ ਹੋ ਚੁੱਕੀ ਹੈ ਅਤੇ ਉਹਨਾਂ ਨੇ ਤਿੰਨ ਹਜ਼ਾਰ ਰੁਪਏ ਖਰਚਾ ਬੰਨਿਆ ਹੈ ਜਿਹੜਾ ਹਰ ਮਹੀਨੇ ਦੀ ਸੱਤ ਤਰੀਕ ਤੋ ਪਹਿਲਾਂ ਪਹਿਲਾਂ ਉਹਨਾਂ ਦੇ ਖਾਤੇ ਵਿੱਚ ਪਾ ਦਿੱਤਾ ਜਾਂਦਾ ਹੈ। ਉਸ ਨੇ ਦੋਸ਼ ਲਾਇਆ ਕਿ ਉਸ ਦੀ ਭੈਣ ਕਲਵਿੰਦਰ ਕੌਰ ਸਭ ਕੁਝ ਕਰ ਰਹੀ ਹੈ ਜਦ ਕਿ ਕਲਵਿੰਦਰ ਕੌਰ ਨੇ ਕਿਹਾ ਕਿ ਉਹ ਤਾਂ ਸਿਰਫ ਆਪਣੇ ਬੀਮਾਰ ਮਾਂ ਬਾਪ ਨੂੰ ਸੰਭਾਲ ਕੇ ਆਪਣਾ ਫਰਜ਼ ਪੂਰਾ ਕਰ ਰਹੀ ਹੈ ਪਰ ਉਸ ਦੇ ਭਰਾ ਨੇ ਜੋ ਕੁਝ ਉਸ ਦੇ ਬਾਪ ਨਾਲ ਕੀਤਾ ਹੈ ਉਹ ਅਸਮਾਨੋ ਵੀ ਗਲਤ ਤੇ ਜਹਾਨੋ ਵੀ ਗਲਤ ਹੈ। ਉਸ ਨੇ ਕਿਹਾ ਕਿ ਉਸ ਨੂੰ ਕੋਈ ਲਾਲਚ ਨਹੀ ਹੈ ਜੇਕਰ ਲਾਲਚ ਹੁੰਦਾ ਤਾਂ ਉਹ ਮਾਂ ਬਾਪ ਦੀ ਜਾਇਦਾਦ ਵਿੱਚੋ ਹਿੱਸਾ ਲੈ ਸਕਦੀ ਸੀ।