ਦੋਸ਼ੀ ਪੁਲਿਸ ਮੁਲਾਜਮਾ ਤੇ ਕਾਰਵਾਈ ਕਰੇ ਪੰਜਾਬ ਸਰਕਾਰ:ਕੈਪਟਨ

By October 17, 2015 0 Comments


Jaito 17C
ਜੈਤੋ 17 ਅਕਤੂਬਰ (ਗੁਰਸ਼ਾਨਜੀਤ ਸਿੰਘ)- ਅੱਜ ਇਥੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਹਿਬਲ ਕਲਾਂ ਵਿਖੇ ਪੁਲਿਸ ਦੀ ਗੋਲੀਆ ਨਾਲ ਸ਼ਹੀਦ ਹੋਏ ਦੋ ਸਿੰਘਾਂ ਕ੍ਰਿਸ਼ਨ ਭਗਵਾਨ ਸਿੰਘ, ਅਤੇ ਗੁਰਜੀਤ ਸਿੰਘ ਦੇ ਘਰ ਅਫਸੋਸ ਕਰਨ ਲਈ ਪਹੁੰਚੇ ਪ੍ਰੀਵਾਰ ਮੈਬਰਾਂ ਨਾਲ ਗੱਲਬਾਤ ਕਰਨ ਮਗਰੋ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਜੋ ਘਟਨਾਂ ਘਟੀ ਹੈ। ਬਹੁਤ ਹੀ ਮੰਦਭਾਗੀ ਘਟਨਾਂ ਹੈ। ਜਿੰਨਾਂ• ਪੁਲਿਸ ਅਧਿਕਾਰੀਆਂ ਨੇ ਬੇਦੋਸੇ ਸਿੰਘਾ ਉਪਰ ਗੋਲੀਆਂ ਚਲਾਈਆ ਚਲਾਈਆ ਹਨ । ਪੰਜਾਬ ਸਰਕਾਰ ਉਹਨਾਂ ਵਿਰੁੱਧ ਕਾਰਵਾਈ ਕਰੇ ਕੈਪਟਨ ਸਿੰਘ ਨੇ ਅੱਗੇ ਕਿਹਾ ਕਿ ਸਿਰਫ ਪੰਦਰਾਂ ਮਹੀਨੇ ਹੀ ਰਹਿ ਗਏ ਹਨ ਸਰਕਾਰ ਬਦਲਣ ਵਿੱਚ ਸਰਕਾਰ ਬਣਨ ਤੇ ਇਸ ਗੋਲੀ ਕਾਂਡ ਵਿੱਚ ਦੋਸ਼ੀ ਪੁਲਿਸ਼ ਮੁਲਾਜਮਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਪੰਜਾਬ ਸਰਕਾਰ ਵੱਲੋ ਜੋ ਜੱਜ ਰਿਟਾ: ਜੋਰਾ ਸਿੰਘ ਦੀ ਡਿਊਟੀ ਲਗਾਈ ਗਈ ਹੈ। ਉਹ ਤਾਂ ਠੀਕ ਹੈ ਪਰ ਇਸ ਕਮੇਟੀ ਦੀ ਜਾਂਚ ਕਿਨ•ੇ ਸਮੇਂ ਵਿੱਚ ਪੂਰੀ ਹੋਵੇਗੀ ਉਸ ਨੂੰ ਸਿੱਖ ਸੰਗਤਾਂ ਦੇ ਵਿੱਚ ਨਹੀ ਲਿਆਦਾ ਗਿਆ ਇਸ ਤੋ ਸਾਫ ਹੈ । ਕਿ ਬਾਦਲ ਫਿਰ ਤੋ ਕੋਈ ਚਾਲ ਚੱਲ ਰਿਹਾ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਪਹਿਲਾ ਹੀ ਕਾਂਗਰਸ ਪਾਰਟੀ ਪੰਜਾਬ ਅੰਦਰ ਰਾਸਟਰਪਤੀ ਰਾਜ ਲਾਗੂ ਕਰਨ ਲਈ ਕਹਿ ਰਹੀ ਹੈ ਅਤੇ ਜਲਦ ਹੀ ਦੇਸ਼ ਦੇ ਰਾਸਟਰਪਤੀ ਨੂੰ ਮਿਲ ਕੇ ਰਾਸਟਰਪਤੀ ਰਾਜ ਦੀ ਮੰਗ ਕਰਾਗੇ ਕਿਉਕਿ ਬਾਦਲ ਹੁਣ ਸਰਕਾਰ ਨਹੀ ਚਲਾ ਸਕਦਾ ਕਾਂਗਰਸ ਦੀ ਸਮੁੱਚੀ ਲੀਡਰਸਿੱਪ ਸਿੱਖ ਸੰਗਤਾਂ ਦੇ ਨਾਲ ਹੈ। ਕੈਪਟਨ ਅਮਰਿੰਦਰ ਸਿੰਘ ਨੇ ਬਹਿਬਲ ਕਲਾਂ ਦੀ ਉਸ ਜਗ•ਾਂ ਦਾ ਮੁਆਇਨਾ ਵੀ ਕੀਤਾ ਜਿੱਥੇ ਬੀਤੀ 13 ਅਕਤੂਬਰ ਨੂੰ ਪੁਲਿਸ ਵੱਲੋ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ ਸਨ ਤੇ ਦੋ ਸਿੰਘ ਸ਼ਹੀਦ ਕਰ ਦਿੱਤੇ ਗਏ ਸਨ।ਇਸ ਮੋਕੇ ਤੇ ਇਹਨਾਂ ਨਾਲ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ,ਕਰਨ ਕੌਰ ਬਰਾੜ ਐਮ.ਐਲ.ਏ,ਜੋਗਿੰਦਰ ਸਿੰਘ ਪੰਜਗਰਾਂਈ ਐਮ.ਐਲ.ਏ,ਸਾਬਕਾ ਐਮ.ਐਲ.ਏ ਦਰਸਨ ਬਰਾੜ, ਸਾਬਕਾ ਐਮ.ਐਲ.ਏ ਗੁਰਪ੍ਰੀਤ ਕਾਂਗੜ,ਸਾਧੂ ਸਿੰਘ ਧਰਮਸੌਤ ਐਮ.ਐਲ.ਏ, ਰਾਣਾ ਗੁਰਜੀਤ ਸਿੰਘ ਸੋਢੀ ਐਮ.ਐਲ.ਏ,ਹਰਚੰਤ ਕੌਰ ਸਾਬਕਾ ਐਮ.ਐਲ.ਏ,ਸਾਬਕਾ ਐਮ.ਐਲ.ਏ,ਮਹਿੰਦਰ ਸਿੰਘ ਰਿਣਵਾ ਤੇ ਹੋਰ ਕਾਂਗਰਸੀ ਹਾਜ਼ਰ ਸਨ।