ਬਰਗਾੜੀ, ਬਾਜਾਖਾਨਾ ਜੈਤੋ ਵਿਖੇ ਦਿੱਤੇ ਧਰਨੇ, ਸਿੱਖ ਜਥੇਬੰਦੀਆਂ ਦਾ ਧਰਨਾਂ ਪੰਜਵੇਂ ਦਿਨ ਵਿੱਚ ਸੜਕੀ ਆਵਾਜਾਈ ਬੰਦ

By October 17, 2015 0 Comments


Jaito 17Aਜੈਤੋ 17 ਅਕਤੂਬਰ (ਗੁਰਸ਼ਾਨਜੀਤ ਸਿੰਘ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਪਿਛਲੇ ਪੰਜ ਦਿਨਾਂ ਤੋ ਬਰਗਾੜੀ ਬਠਿੰਡਾ ਨੈਸ਼ਨਲ ਹਾਈਵੇਅ ਐਨ.ਐਚ 15 ਤੇ ਸਿੱਖ ਜਥੇਬੰਦੀਆਂ ਵੱਲੋ ਲਗਾਏ ਗਏ ਧਰਨੇ ਵਿੱਚ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ, ਐਮ.ਐਲ.ਏ.ਕਰਨ ਕੌਰ ਬਰਾੜ,ਐਮ.ਐਲ.ਏ.ਜੋਗਿੰਦਰ ਸਿੰਘ ਪੰਜਗਰਾਂਈ ,ਸਾਬਕਾ ਐਮ.ਐਲ.ਏ ਦਰਸਨ ਬਰਾੜ, ਸਾਬਕਾ ਐਮ.ਐਲ.ਏ ਗੁਰਪ੍ਰੀਤ ਕਾਂਗੜ, ਐਮ.ਐਲ.ਏ ਸਾਧੂ ਸਿੰਘ ਧਰਮਸੌਤੇ, ਰਾਣਾ ਐਮ.ਐਲ.ਏ. ਗੁਰਜੀਤ ਸਿੰਘ ਸੋਢੀ, ਸਾਬਕਾ ਐਮ.ਐਲ.ਏ.ਹਰਚੰਤ ਕੌਰ,ਸਾਬਕਾ ਐਮ.ਐਲ.ਏ ਮਹਿੰਦਰ ਸਿੰਘ ਰਿਣਵਾ ਨੇ ਸਮੂਲੀਅਤ ਕੀਤੀ ਕੈਪਟਨ ਅਮਰਿੰਦਰ ਸਿੰਘ ਨੇ ਬਰਗਾੜੀ ਤੇ ਬਾਜਾਖਾਨਾ ਵਿਖੇ ਲੱਗੇ ਧਰਨੇ ਵਿੱਚ ਬੈਠੇ ਸਿੱਖਾਂ ਨੂੰ ਸੁਬੋਧਨ ਕਰਦਿਆ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਬਹੁਤ ਹੀ ਮਤਭਾਗੀ ਘਟਨਾਂ ਹੈ ਅਤੇ ਮੈ ਖੁਦ ਇੱਕ ਸਿੱਖ ਹਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰਮੰਨਣ ਵਾਲਾ ਹਾਂ ਛੇਵੇ ਪਾਤਸ਼ਾਹ ਦੀ ਸਾਡੇ ਪ੍ਰੀਵਾਰ ਤੇ ਬਹੁਤ ਮਿਹਰ ਹੈ ਇਸ ਲÂਂੀ ਮੈ ਇਸ ਦਾ ਦਰਦ ਜਾਣਦਾ ਹਾਂ ਮੇਰੇ ਪੁਰਖੇ ਵੀ ਇਥੋ ਦੇ ਹੀ ਹਨ। ਇਸ ਲਈ ਜੋ ਸਰਕਾਰ ਨੇ ਕਮੇਟੀ ਬਣਾਈ ਹੈ। ਉਸ ਦੀ ਜਾਂਚ ਦੀ ਉਡੀਕ ਕਰਦੇ ਂÂ ਤੇ ਦੇਖਦੇ ਹਾਂ ਕਿ ਫੈਸਲਾ ਆਞੁਦਾ ਹੈ ਤਦ ਤੱਕ ਆਪਾ ਸਾਰੇ ਸ਼ਾਂਤੀ ਬਣਾਈ ਰੱਖੀਏ। ਇਸ ਤੋ ਬਾਅਦ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਸੰਗਤਾਂ ਦੇ ਸਨਮੁੱਖ ਹੁੰਦਿਆ ਕਿਹਾ ਕਿ ਇਹ ਜੋ ਘਟਨਾਂ ਘਟੀ ਹੈ ਅਤਿ ਮੰਤਭਾਗੀ ਹੈ। ਪਰ ਸਾਨੂੰ ਸਾਰਿਆ ਨੂੰ ਸੰਜਮ ਨਾਲ ਕੰਮ ਲੈਦਾਂ ਚਾਹੀਦਾ ਹੈ। ਇਸ ਲਈ ਹਰ ਸਿੱਖ ਸ਼ਾਂਤੀ ਬਣਾਈ ਰੱਖਣ । ਉਥਰ ਅੱਜ ਪੰਜਵੇਂ ਦਿਨ ਵੀ ਐਨ.ਐਚ.15 ਬਾਜਾਖਾਨਾ, ਬਹਿਬਲ ਕਲਾਂ, ਬਰਗਾੜੀ ਵਿਖੇ ਧਰਨੇ ਜਾਰੀ ਹਨ ਤੇ ਅਵਾਜਾਈ ਵੀ ਬੰਦ ਰਹੀ ਜਦਕਿ ਜੈਤੋ ਵਿਖੇ ਵੀ ਸੰਗਤਾਂ ਵੱਲੋ ਅੱਜ ਮੁੱਖ ਚੌਕ ਵਿਖੇ ਸਿੱਖ ਸੰਗਤਾਂ ਨੇ ਧਰਨਾਂ ਦਿੱਤਾ ਖਬਰ ਲਿਖੇ ਜਾਣ ਤੱਕ ਬਾਜਾਖਾਨਾ, ਬਰਗਾੜੀ ਤੇ ਬਹਿਬਲ ਕਲਾਂ ਵਿਖੇ ਧਰਨੇ ਲਗਾਤਾਰ ਜਾਰੀ ਸਨ।