ਬਗਰਾੜੀ ਵਾਲਾ ਧਰਨਾ ਤੇ ਚੱਕਾ ਜਾਮ 24 ਘੰਟੇ

By October 17, 2015 0 Comments


ਹਰ ਜਿਲ•ੇ ਵਿਚ 10 ਤੋਂ 1 ਵਜੇ ਤੱਕ ਧਰਨਾ ਤੇ ਚੱਕਾ ਜਾਮ ਸਿੰਘਾਂ ਦੀ ਅੰਤਿਮ ਅਰਦਾਸ ਤੱਕ
Jaito 17
ਜੈਤੋ 17 ਅਕਤੂਬਰ (ਗੁਰਸ਼ਾਨਜੀਤ ਸਿੰਘ)- ਬਗਰਾੜੀ ਵਿਖੇ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਾਰਨ ਰੋਸ ਵੱਜੋ ਸਿੱਖਾਂ ਵੱਲੋਂ ਸ਼ਾਂਤ ਮਈ ਧਰਨੇ ਲਗਾਏ ਜਾ ਰਹੇ ਸਨ। ਇਹਨਾਂ ਸ਼ਾਂਤ ਮਈ ਧਰਨਿਆਂ ਵਿਚ 2 ਸਿੰਘ ਸ਼ਹੀਦ ਹੋ ਗਏ ਤੇ ਅਨੇਕਾਂ ਸਿੰਘ ਜਖ਼ਮੀ ਵੀ ਹੋ ਗਏ ਸਨ। ਇਹ ਧਰਨੇ ਲਗਾਤਾਰ ਚੱਲ ਜਹੇ ਸਨ। ਉਨ•ਾਂ ਨੇ ਸਬੰਧ ਵਿਚ ਅੱਜ ਸਾਬਕਾ ਜੱਥੇਦਾਰ ਗਿਆਨੀ ਕੇਵਲ ਸਿੰਘ ,ਭਾਈ ਪ੍ਰੰਥਪ੍ਰੀਤ ਸਿੰਘ ਖਾਲਸਾ, ਸੰਤ ਰਣਜੀਤ ਸਿੰਘ ਢੱਡਰੀਆਵਾਲਾ, ਭਾਈ ਬਲਜੀਤ ਸਿੰਘ ਦਾਦੂਵਾਲਾ, ਭਾਈ ਸੁਖਜੀਤ ਸਿੰਘ ਖੋਸਾ,ਸਰਬਜੀਤ ਸਿੰਘ ਧੁੰਦਾਂ,ਹਰਪ੍ਰੀਤ ਸਿੰਘ ਢਪਾਲੀ, ਸਤਨਾਮ ਸਿੰਘ ਚੰਦੜ, ਹਰਜਿੰਦਰ ਸਿੰਘ ਮਾਝੀ, ਭਾਈ ਅਮਰੀਕ ਸਿੰਘ ਚੰਡੀਗੜ,ਹਰਜੀਤ ਸਿੰਘ ਰੰਧਾਵਾ, ਸੁਖਵਿੰਦਰ ਸਿੰਘ ਸਤਿਕਾਰ ਸਭਾ ਹਰਿਆਣਾ ਆਦਿ ਸਿੱਖ ਸੰਗਤਾਂ ਨੇ ਸੰਗਤ ਦੀ ਰਾਇ ਨਾਲ ਇਹ ਗੁਰਮਤਾ ਕੀਤਾ ਕਿ ਪੰਜਾਬ ਵਿਚ ਵੱਖ-ਵੱਖ ਥਾਈ ਲੱਗ ਰਹੇ ਧਰਨੇ ਤੇ ਚੱਕਾ ਜਾ ਦਾ ਰੁੱਪ ਬਦਲ ਕੇ ਹਰ ਜਿਲ•ੇ ਵਿਚ 3 ਘੰਟੇ ਸਵੇਰੇ 10 ਵਜੇ ਤੋਂ 1 ਵੱਜੇ ਤੱਕ ਚੱਕਾ ਜਾਮ ਕਰਕੇ ਸਰਕਾਰ ਤੇ ਦਬਾਅ ਬਣਾਇਆ ਜਾਵੇ ਤੇ ਨਾਲ ਹੀ ਆਮ ਜਨ ਜੀਵਨ ਪ੍ਰਭਾਵਿਤ ਨਾ ਹੋਵੇ ਬੱਚੇ ਸਕੂਲ ਜਾ ਸਕਣ। ਸਰਕਾਰ ਸ਼ਰਾਰਤੀ ਅਨਸਰਾਂ ਦੀ ਭਾਲ ਕਰੇ ਜਿਨ•ਾਂ ਨੇ ਸ਼੍ਰੀ ਗੁਰੂ ਗੰ੍ਰਥ ਸਹਿਬ ਜੀ ਦੀ ਬੇਅਦਬੀ ਕੀਤੀ ਹੈ। ਸ਼ਹੀਦ ਸਿੰਘਾਂ ਦੀ ਅਤਿੰਮ ਅਰਦਾਸ ਤੱਕ ਕੋਈ ਵੀ ਕਾਰਵਾਈ ਨਾ ਕੀਤੀ ਤਾਂ ਸੰਘਰਸ਼ ਨੂੰ ਤੇਜ ਕੀਤਾ ਜਾਵੇਗਾ। ਸੰਗਤ ਨੇ ਮੰਗ ਕੀਤੀ ਕਿ ਪੰਜਗਰਾਈ ਤੋਂ ਨਿਰਦੋਸ਼ ਚੁੱਕੇ ਗਏ ਸਿੰਘਾਂ ਨੂੰ ਨਾ ਛੱਡਿਆ ਤਾ ਸੰਗਤ ਨੂੰ ਕੋਈ ਕਦਮ ਚੁੱਕਣਾ ਪਵੇਗਾ। ਬਗਰਾੜੀ ਵਾਲਾ ਚੱਕਾ ਜਾਮ ਅਤੇ ਧਰਨਾ ਪੱਕਾ ਲੱਗੇਗਾ। ਸ਼ਹੀਦ ਸਿੰਘਾਂ ਦੀ ਅਤਿੰਮ ਅਰਦਾਸ ਤੋਂ ਬਾਅਦ ਅਗਲਾ ਪ੍ਰੋਗਰਾਮ ਸੰਗਤ ਫ਼ੇਰ ਉਲੀਕੇਗੀ।