ਮਾਮਲਾ ਬਰਗਾੜੀ ‘ਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਸਿੰਘਾਂ ‘ਤੇ ਕੀਤੇ ਲਾਠੀ ਚਾਰਜ ਅਤੇ ਗੋਲੀਆ ਚਲਾਉਣ ਦਾ

By October 17, 2015 0 Comments


ਸਿੱਖ ਜਥੇਬੰਦੀਆਂ ਨੇ ਫਿਲੌਰ-ਨਵਾਂਸ਼ਹਿਰ ਰੋਡ ’ਤੇ ਲਾਇਆ ਜਾਮ
Phillaur_Raj_17_01
ਫਿਲੌਰ, 17 ਅਕਤੂਬਰ (ਰਾਜ) ਅੱਜ ਇਥੇ ਨੇੜਲੇ ਪਿੰਡ ਨਗਰ ਵਿਖੇ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਫਿਲੌਰ-ਨਵਾਂ ਸ਼ਹਿਰ ਰੋਡ ’ਤੇ ਅੱਪਰਾ ਵਾਲੇ ਮੋੜ ਕੋਲ ਸਿੱਖ ਜਥੇਬੰਦੀਆਂ ਦੇ ਆਗੂਆਂ ਅਤੇ ਸਿੱਖ ਸੰਗਤਾਂ ਨੇ ਐਸ.ਜੀ.ਪੀ.ਸੀ. ਮੈਂਬਰ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰਧਾਨ ਭਾਈ ਕੁਲਬੀਰ ਸਿੰਘ ਬੜਾ ਪਿੰਡ ਦੀ ਅਗਵਾਈ ਵਿਚ ਸੜਕ ’ਤੇ ਦਰੀਆਂ ਵਿਛਾ ਕੇ ਧਰਨਾ ਲਗਾਇਆ । ਇਸ ਰੋਸ਼ ਧਰਨੇ ਵਿੱਚ ਇਲਾਕੇ ਤੋਂ ਵੱਡੀ ਗਿਣਤੀ ਵਿੱਚ ਸਿੰਘ ਨੋਜਵਾਨਾ ਅਤੇ ਸਿੰਘ ਬੀਬੀਆਂ ਨੇ ਹਿੱਸਾ ਲਿਆ । ਜਿੱਥੇ ਸੰਗਤਾਂ ਸ਼ਾਂਤਮਈ ਢੰਗ ਨਾਲ ਸ਼ਬਦ ਗੁਰੂ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕਰ ਰਹੀਆਂ ਸਨ, ਉਥੇ ਮਾਈਕ ’ਤੇ ਸਿੱਖ ਆਗੂਆਂ ਨੇ ਆਪਣੇ ਵਿਚਾਰ ਸੰਗਤਾਂ ਦੇ ਸਨਮੁਖ ਰੱਖਦੇ ਹੋਏ ਕਿਹਾ ਕਿ ਬੀਤੇ ਜੁਲਾਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰੂਪਾ ਨੂੰ ਕਥਿਤ ਫਿਰਕਾਪ੍ਰਸਤ ਅੰਸਰਤਾ ਨੇ ਚੋਰੀ ਕਰ ਲਿਆ ਸੀ ਜਿਸ ਸਬੰਧੀ ਦੋਸ਼ੀਆਂ ਨੂੰ ਫੜਨ ਨੂੰ ਫੜਨ ਲਈ ਕੋਟੀ ਠੋਸ ਉਪਰਾਲਾ ਨਹੀ ਕੀਤਾ ਜਿਸ ਦੇ ਨਤੀਜੇ ਵੱਜੋਂ ਬੀਤੇ ਦਿਨੀ ਪਿੰਡ ਬਰਗਾੜੀ ਕੋਟਕਪੁਰਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਖਿਲਾਰਨ ਕੇ ਘੋਰ ਬਿਅਦਬੀ ਕੀਤੀ ਗਈ ਜਿਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਵੀ ਕੀਤੀ । ਭਾਈ ਕੁਲਬੀਰ ਸਿੰਘ ਬੜਾ ਪਿੰਡ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੇ ਸਿੱਖ ਮਨਾਂ ’ਤੇ ਬਹੁਤ ਗਹਿਰਾ ਜ਼ਖਮ ਦਿੱਤਾ ਹੈ ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ । ਉਨ•ਾ ਕਿਹਾ ਪੁਲਿਸ ਵਾਲੋਂ ਦੋਸ਼ੀਆਂ ਨੂੰ ਫੜਨ ਦੀ ਬਜਾਏ ਰੋਸ ਵੱਜੋਂ ਸ਼ਾਤਮਈ ਧਰਨਾ ਦੇ ਰਹੀਆਂ ਸੰਗਤਾ ’ਤੇ ਸਵੇਰੇ ਸਵੇਰੇ 4 ਵਜੇ ਚਲਾਈ ਗੋਲੀ ਅਤੇ ਲਾਠੀਚਾਰਜ ਨਾਲ ਸ਼ਹੀਦ ਹੋਣ ਦੀ ਵੀ ਪੁਰਜ਼ੋਰ ਸ਼ਬਦਾਂ ਵਿੱਚ ਨਿੰਦਾ ਕੀਤੀ ।

ਭਾਈ ਬੜਾ ਪਿੰਡ ਨੇ ਬਾਦਲਾਂ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਪਰੋਕਤ ਘਟਨਾ ਬਾਦਲ ਸਰਕਾਰ ਦੀ ਸੋਚੀ ਸਮਝੀ ਸਾਜਿਸ਼ ਦਾ ਹਿੱਸਾ ਹੈ । ਉਨ•ਾਂ ਕਿਹਾ ਕਿ ਬਾਦਲ ਤੋਂ ਫਖ਼ਰ-ਏ-ਕੌਮ ਦਾ ਖ਼ਿਤਾਬ ਵਾਪਿਸ ਲੈਣਾ ਚਾਹੀਦਾ ਹੈ ਕਿਉਂਕਿ ਉਨ•ਾਂ ਦੀਆਂ ਕੋਝੀਆਂ ਰਾਜਨੀਤਕ ਸਾਜਿਸ਼ਾਂ ਕਾਰਨ ਸ੍ਰੀ ਅਕਾਲ ਤਖ਼ਤ ਦੀ ਸ਼ਾਨ ਅਤੇ ਵਕਾਰ ਨੂੰ ਵੀ ਢਾਹ ਲੱਗੀ ਹੈ । ਉਨ•ਾ ਕਿਹਾ ਕਿ ਸ੍ਰੀ ਅਕਾਲ ਤਖ਼ਤ ਦੇ ਜੱਥੇਦਾਰ ਨੂੰ ਸਿੰਘਾਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਵਕਾਰ ਨੂੰ ਬਹਾਲ ਰੱਖਣ ਲਈ ਅਸਤੀਫ਼ਾ ਦੇਣਾ ਚਾਹੀਦਾ ਹੈ । ਉਨ•ਾਂ ਮੰਗ ਕੀਤੀ ਕਿ ਸਰਕਾਰ ਗੰਦੀ ਰਾਜਨੀਤੀ ਕਰਨ ਦੀ ਬਜਾਏ ਅਸਲ ਦੋਸ਼ੀਆਂ ਦੀ ਭਾਲ ਕਰ ਕੇ ਉਨ•ਾ ਨੂੰ ਨਕਾਬਪੋਸ਼ ਕਰੇ ਅਤੇ ਉਨ•ਾਂ ਦੇ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰੇ । ਉਨ•ਾ ਇਹ ਵੀ ਮੰਗ ਕੀਤੀ ਕਿ ਬੇਦੋਸ਼ੇ ਸਿੰਘਾਂ ’ਤੇ ਲਾਠੀਆਂ ਅਤੇ ਗੋਲੀਆਂ ਚਲਾਉਣ ਵਾਲੇ ਪੁਲਿਸ ਅਧਿਕਾਰੀਆਂ ਵਿਰੋਧ ਕਤਲ ਦਾ ਕੇਸ ਦਰਜ ਕਰ ਕੇ ਨੋਕਰੀ ਤੋਂ ਬਰਖਾਸਤ ਕੀਤਾ ਜਾਵੇ । ਹੋਰਨਾਂ ਤੋਂ ਇਲਾਵਾ ਇਸ ਮੌਕੇ ਕੁਲਵਿੰਦਰ ਸਿੰਘ ਤੇਹਿੰਗ, ਬਲਵੀਰ ਸਿੰਘ ਰਸੂਲਪੁਰ, ਮਨਦੀਪ ਸਿੰਘ ਰਸੂਲਪੁਰ, ਸਾਬਕਾ ਸਰਪੰਚ ਜਰਨੈਲ ਸਿੰਘ ਮੋਤੀਪੁਰ, ਸੁਰਜੀਤ ਸਿੰਘ ਤੇਹਿੰਗ, ਅਜੀਤ ਸਿੰਘ ਫਿਲੌਰ, ਅਮਰਜੀਤ ਸਿੰਘ ਫਿਲੌਰ, ਮਨਜੀਤ ਸਿੰਘ ਛੋਕਰਾਂ, ਬੀਬੀ ਨਰਿੰਦਰ ਕੌਰ, ਬੀਬੀ ਕੁਲਵਿੰਦਰ ਕੌਰ, ਸਤਿਕਾਰ ਕਮੇਟੀ ਦੇ ਮਨਪ੍ਰੀਤ ਸਿੰਘ, ਦਮਦਮੀ ਟਕਸਾਲ ਦੇ ਸੰਦੀਪ ਸਿੰਘ, ਢਾਡੀ ਇਕਬਾਲ ਸਿੰਘ, ਸ਼ਰਨਜੀਤ ਸਿੰਘ ਛੋਕਰਾਂ, ਭਾਈ ਮਨਪ੍ਰੀਤ ਸਿੰਘ, ਭਾਈ ਪ੍ਰਗਟ ਸਿੰਘ, ਅਮਰਜੀਤ ਸਿੰਘ, ਕਸ਼ਮੀਰ ਸਿੰਘ, ਜਗਤਾਰ ਸਿੰਘ ਮੋਤੀਪੁਰ, ਅਮਰੀਕ ਸਿੰਘ ਮੋਤੀਪੁਰ, ਅਜੀਤ ਸਿੰਘ ਔਜਲਾ, ਸੰਤੋਖ ਸਿੰਘ ਤਲਵੰਡੀ, ਗੁਰਮੁਖ ਸਿੰਘ, ਹਰਪ੍ਰੀਤ ਸਿੰਘ ਰੁੜਕਾ ਕਲਾਂ, ਗੁਰਦੇਵ ਸਿੰਘ ਰੁੜਕਾ ਕਲਾਂ ਆਦਿ ਵੀ ਹਾਜ਼ਰ ਸਨ ।