ਮਸਾਲਾ ਰੈਸਟੋਰੈਂਟ ਨਿਊਜ਼ੀਲੈਂਡ ਦੇ ਮਾਲਕਾਂ ਨੂੰ ਹੋਈ ਸਜ਼ਾ – ਜੋਤੀ ਜੈਨ ਨੂੰ 11 ਮਹੀਨੇ ਦੀ ਘਰੇਲੂ ਨਜਰਬੰਦੀ ਤੇ 220 ਘੰਟੇ ਕਮਿਊਨਿਟੀ ਕੰਮ

By October 16, 2015 0 Comments


ਔਕਲੈਂਡ-16 ਅਕਤੂਬਰ- (ਹਰਜਿੰਦਰ ਸਿੰਘ ਬਸਿਆਲਾ)- ਭਾਰਤੀ ਰੇਸਤਰਾਂ ‘ਮਸਾਲਾ’ ਦੇ ਮਾਲਕਾਂ ਜਿਨ੍ਹਾਂ ਨੂੰ ਪਿਛਲੇ ਮਹੀਨੇ ਅਦਾਲਤ ਨੇ ਆਪਣੇ ਕਾਮਿਆਂ ਘੱਟ ਤਨਖਾਹ ਦੇਣ ਅਤੇ ਇਮੀਗ੍ਰੇਸ਼ਨ ਸਬੰਧੀ ਸ਼ੋਸ਼ਣ ਕਰਨ ਦਾ ਦੋਸ਼ੀ ਪਾਇਆ ਸੀ, ਨੂੰ ਅੱਜ ਸਜ਼ਾ ਸੁਣਾਈ ਹੈ। ਜੋਤੀ ਜੈਨ (42) ਦੇ ਉਤੇ 15 ਦੋਸ਼ ਆਕਲੈਂਡ ਜ਼ਿਲ੍ਹਾ ਅਦਾਲਤ ਦੇ ਵਿਚ ਸਾਬਿਤ ਹੋਏ ਸਨ, ਦੇ ਸਬੰਧ ਵਿਚ 11 ਮਹੀਨੇ ਦੀ ਘਰੇਲੂ ਨਜ਼ਰਬੰਦੀ ਅਤੇ 220 ਘੰਟੇ ਕਮਿਊਨਿਟੀ ਕੰਮ ਦੀ ਸਜ਼ਾ ਸੁਣਾਈ ਗਈ ਹੈ। 2009 ਅਤੇ 2014 ਦਰਮਿਆਨ ਬਹੁਤ ਸਾਰੇ ਅਜਿਹੇ ਕੇਸ ਹੋਏ ਸਨ ਜਿਸ ਨੂੰ ਲੈ ਕੇ ਮਨਿਸਟਰੀ ਇਨੋਵੇਸ਼ਨ ਅਤੇ ਇੰਪਲਾਇਮੈਂਟ ਛਾਣ-ਬੀਣ ਕਰ ਰਹੀ ਸੀ। ਜੋਤੀ ਜੈਨ ਜਿਸਦਾ ਅਹੁਦਾ ਕੰਪਨੀ ਡਾਇਰੈਕਟਰ ਤੋਂ ਪਰ੍ਹਾ ਕੀਤਾ ਗਿਆ ਸੀ ਅੱਜ ਅਦਾਲਤ ਦੇ ਵਿਚ 56719 ਡਾਲਰ ਦਾ ਚੈਕ ਲੈ ਕੇ ਪਹੁੰਚੀ। ਇਹ ਉਹ ਰਕਮ ਸੀ ਜੋ ਕਿ ਕਾਮਿਆਂ ਨੂੰ ਘੱਟ ਤਨਖਾਹ ਦਿੱਤੀ ਗਈ ਸੀ। ਇਨ੍ਹਾਂ ਸਾਂਝੇ ਦੋਸ਼ਾਂ ਦੇ ਵਿਚ 37 ਸਾਲਾ ਰਾਜਵਿੰਦਰ ਸਿੰਘ ਗਰੇਵਾਲ ਵੀ ਸ਼ਾਮਿਲ ਸੀ। ਸ੍ਰੀ ਗਰੇਵਾਲ ਨੂੰ 4.5 ਮਹੀਨਿਆਂ ਦੀ ਘਰ ਨਜ਼ਰਬੰਦੀ ਦੀ ਸਜ਼ਾ ਅਤੇ 4781 ਡਾਲਰ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਹੈ।