ਕੋਟਕਪੂਰੇ ਸਿੱਖ ਕੌਮ ਤੇ ਕੀਤੀ ਗਈ ਗੋਲਾਬਾਰੀ ਦੇ ਮੁੱਖ ਦੋਸ਼ੀ ਪੁਲਿਸ ਪ੍ਰਸ਼ਾਸਨ: ਗੁਰਪੀਤ ਝੱਬਰ

By October 16, 2015 0 Comments


ਡੀ ਜੀ ਪੀ ਸੁਮੇਧ ਸੈਣੀ ਅਤੇ ਸੰਬੰਧਿਤ ਆਲਾ ਅਧਿਕਾਰੀਆਂ ਤੇ ਕੀਤੀ ਜਾਵੇ ਸਖ਼ਤ ਕਾਰਵਾਈ ਅਸਤੀਫ਼ੇ ਦੀ ਕੀਤੀ ਮੰਗpolice action kotkapura
ਸੰਦੌੜ, 15 ਅਕਤੂਬਰ (ਹਰਮਿੰਦਰ ਸਿੰਘ ਭੱਟ) : ਪਿਛਲੇ ਦਿਨੀਂ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਪਵਿੱਤਰ ਧਾਰਮਿਕ ਸਰਬ ਧਰਮਾਂ ਦੇ ਸਾਂਝੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੋਰੀ ਕਰਨ ਉਪਰੰਤ ਉਸ ਦੇ ਅੰਗਾਂ ਦੀ ਬੇਅਦਬੀ ਕਰ ਕੇ ਨਿਹਾਇਤ ਹੀ ਕੋਝੀ ਅਤੇ ਜ਼ਲੀਲ ਹਰਕਤ ਕੀਤੇ ਜਾਣ ਨਾਲ ਜਿੱਥੇ ਪੰਜਾਬ ਸਮੇਤ ਦੇਸ਼-ਵਿਦੇਸ਼ ‘ਚ ਬੈਠੀਆਂ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਗਹਿਰੀ ਸੱਟ ਲੱਗੀ ਹੈ ਉੱਥੇ ਇਸ ਘਿਣਾਉਣੀ ਹਰਕਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਸਿੱਖ ਸੰਗਤਾਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਗਈ ਤਸ਼ੱਦਦ ਆਪਣੇ ਹੀ ਸੂਬੇ ਪੰਜਾਬ ਵਿਚ ਪਰਾਏ ਪਣ ਦਾ ਅਹਿਸਾਸ ਕਰਵਾ ਕੇ ਸਿੱਖ ਕੌਮ ਦੀ ਅਣਖ ਨੂੰ ਵੰਗਾਰ ਕੇ ਮਾੜੇ ਹਾਲਤਾਂ ਨੂੰ ਸਦਾ ਦੇਣ ਦੇ ਬਰਾਬਰ ਹੈ ਅਤੇ ਪੰਜਾਬ ਪੁਲਿਸ ਪ੍ਰਸਾਸਨ ਦੇ ਡੀ ਜੀ ਪੀ ਸੁਮੇਧ ਸੈਣੀ ਦਾ ਲਿਆ ਗੋਲੀ ਬਾਰੀ ਦਾ ਫੈਸਲਾ ਅਤਿ ਮੰਦ ਭਾਗਾ ਕਾਰਜ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਮੈਂਬਰ ਗੁਰਪ੍ਰੀਤ ਸਿੰਘ ਝਬਰ ਅਤੇ ਗੁਰਸੇਵਕ ਸਿੰਘ ਜਵਾਹਰ ਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ•ਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਹਰ ਧਰਮ ਦੇ ਸੂਫ਼ੀ ਸੰਤ ਤੇ ਫ਼ਕੀਰਾਂ ਦਾ ਕਲਾਮ ਦਰਜ ਹੈ ਉਨ•ਾਂ ਕਿਹਾ ਕਿ ਇਸ ਮੰਦਭਾਗੀ ਘਟਨਾ ‘ਤੇ ਹਰ ਧਰਮ ਦੇ ਲੋਕਾਂ ਨੂੰ ਬਰਾਬਰ ਦਾ ਦੁੱਖ ਹੋਇਆ ਹੈ। ਉਨ•ਾਂ ਕਿਹਾ ਕਿ ਬੇਸ਼ੱਕ ਇਹ ਜ਼ਲੀਲ ਹਰਕਤ ਕਿਸੇ ਗਹਿਰੀ ਸਾਜ਼ਿਸ਼ ਦਾ ਨਤੀਜਾ ਹੈ ਜਿਸ ਨੇ ਸਭ ਧਰਮਾਂ ਨਾਲ ਸਬੰਧਿਤ ਲੋਕਾਂ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਪਰੰਤੂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਕੋਟਕਪੂਰੇ ਵਿਖੇ ਸ਼ਾਂਤੀਪੂਰਵਕ ਰੋਸ ਕਰ ਰਹੀਆਂ ਸੰਗਤਾਂ ਤੇ ਗੋਲਾਬਾਰੀ ਕਰ ਕੇ ਹਮਲੇ ਕਰਨਾ ਜਿਸ ਵਿਚ ਕਈ ਸਿੰਘ ਸ਼ਹੀਦ ਅਤੇ ਜ਼ਖਮੀ ਹੋ ਗਏ ਜਿਸ ਦੇ ਮੁੱਖ ਦੋਸ਼ੀ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਹਨ ਅਤੇ ਸਿੱਖ ਕੌਮ ਦੇ ਪ੍ਰਚਾਰਕਾਂ, ਮਹਾਪੁਰਸ਼ਾਂ ਤੋਂ ਇਲਾਵਾ ਕਈ ਪੰਥ ਹਿਤੈਸ਼ੀ ਸਿੰਘਾਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਨਜਾਇਜ਼ ਪਰਚੇ ਕੀਤੇ ਗਏ ਉਨ•ਾਂ ਸਰਕਾਰ ਨੂੰ ਸਲਾਹ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਦਾ ਮਾਹੌਲ ਸ਼ਾਂਤੀਪੂਰਵਕ ਬਣਾਉਣ ਚਾਹੁੰਦੇ ਹਨ ਤਾਂ ਗੁਰੂ ਸਾਹਿਬ ਦੇ ਦੋਸ਼ੀਆਂ ਨੂੰ ਭਾਲ ਕੇ ਉਨ•ਾਂ ਤੇ ਧਾਰਾ 302 ਦਾ ਪਰਚਾ ਦਰਜ ਅਤੇ ਜੋ ਪ੍ਰਚਾਰਕ ਪੁਲਿਸ ਪ੍ਰਸ਼ਾਸਨ ਵੱਲੋਂ ਗ੍ਰਿਫ਼ਤਾਰ ਕਰ ਕੇ ਨਜਾਇਜ਼ ਪਰਚੇ ਦਰਜ ਕਰਵਾਏ ਗਏ ਹਨ ਉਨ•ਾਂ ਨੂੰ ਖ਼ਾਰਜ ਕਰ ਕੇ ਰਿਹਾਅ ਕੀਤਾ ਜਾਵੇ ਅਤੇ ਸਭ ਤੋਂ ਮਹੱਤਵਪੂਰਨ ਪੁਲਿਸ ਪ੍ਰਸਾਸਨ ਦੇ ਮੁੱਖੀ ਡੀ ਜੀ ਪੀ ਸੈਣੀ ਨੂੰ ਬਰਖਾਸਤ ਕੀਤ ਜਾਵੇ ਅਤੇ ਆਲਾ ਅਧਿਕਾਰੀ ਜਿਨ•ਾਂ ਦੇ ਹੁਕਮਾਂ ਵੱਲੋਂ ਕੋਟਕਪੂਰੇ ਵਿਖੇ ਗੋਲੀ ਚਲਾਈ ਗਈ ਹੈ ਉਨ•ਾਂ ਤੇ ਸਖਤ ਕਾਰਵਾਈ ਕੀਤੀ ਜਾਵੇ ।