ਜੇਲ• ਵਿੱਚ ਭੁੱਖ ਹੜਤਾਲ ਤੇ ਬੈਠੇ ਸਤਿਕਾਰ ਕਮੇਟੀ ਵਾਲੇ ਸਿੰਘਾਂ ਦੀ ਹਾਲਤ ਗੰਭੀਰ

By September 28, 2015 0 Comments


ਅਣਸੁਖਾਵੀ ਘਟਨਾ ਲਈ ਸਰਕਾਰ ਜਿੰਮੇਵਾਰ ਹੋਵੇਗੀ- ਕੁਲਵਿੰਦਰ ਸਿੰਘ
khose
ਅੰਮ੍ਰਿਤਸਰ 28 ਸਤੰਬਰ (ਜਸਬੀਰ ਸਿੰਘ) ਕਪੂਰਥਲਾ ਜੇਲ• ਵਿੱਚ ਬੰਦ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਸ੍ਰ ਸੁਖਜੀਤ ਸਿੰਘ ਖੋਸੇ ਸਮੇਤ ਛੇ ਮੈਬਰਾਂ ਵੱਲੋ ਪਿਛ੍ਰਲੇ ਛੇ ਦਿਨਾਂ ਤੋ ਜੇਲ ਵਿੱਚ ਹੀ ਸ਼ੁਰੂ ਕੀਤੀ ਭੁੱਖ ਹੜਤਾਲ ਕਾਰਨ ਇਹਨਾਂ ਵਿਅਕਤੀ ਦੀ ਹਾਲਤ ਗੰਭੀਰ ਹੁੰਦੀ ਜਾ ਰਹੀ ਹੈ ਜਿਹਨਾਂ ਵਿੱਚੋ ਇੱਕ ਮੈਂਬਰ ਤਾਂ ਪਾਣੀ ਪੀਣਾ ਵੀ ਛੱਡ ਦਿੱਤਾ ਹੈ।
ਬੰਦੀ ਸਿੰਘਾਂ ਦੀ ਰਿਹਾਈ ਲਈ ਪਿਛਲੇ ਕਰੀਬ 250 ਦਿਨਾਂ ਤੋ ਭੁੱਖ ਹੜਤਾਲ ਤੇ ਬੈਠੇ ਬਾਪੂ ਸੂਰਤ ਸਿੰਘ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਤੇ ਪੰਜਾਬ ਸਰਕਾਰ ਲਈ ਨਵੀ ਸਿਰਦਰਦੀ ਸ਼ੁਰੂ ਕਰਦਿਆ ਬੀਤੀ 23 ਸਤੰਬਰ ਨੂੰ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਰੋਕਣ ਗਏ ਸਤਿਕਾਰ ਕਮੇਟੀ ਦੇ ਛੇ ਮੈਂਬਰ ਮੈਬਰਾਂÎ ਵਿਰੱਧ ਝੂਠਾ ਕੇਸ ਦਰਜ ਕਰਕੇ ਕਪੂਰਥਲਾ ਜੇਲ ਵਿੱਚ ਭੇਜ ਦਿੱਤਾ ਗਿਆ ਜਿਹਨਾਂ ਨੇ ਉਸੇ ਦਿਨ ਤੋ ਜੇਲ• ਅੰਦਰ ਭੁੱਖ ਹੜਤਾਲ ਆਰੰਭ ਕਰ ਦਿੱਤੀ ਹੈ ਤੇ ਇੱਕ ਮੈਂਬਰ ਗੁਰਪ੍ਰੀਤ ਸਿੰਘ ਵੱਲੋ ਪਾਣੀ ਦਾ ਤਿਆਗ ਵੀ ਕਰ ਦੇਣ ਨਾਲ ਉਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ।
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਘਟਨਾ ਦੀ ਜਾਣਕਾਰੀ ਦੇਣ ਪੁੱਜੇ ਸ੍ਰੀ ਗੁਰੂ ਗ੍ਰੰਥ ਸਤਿਕਾਰ ਕਮੇਟੀ ਦੇ ਮੀਤ ਪ੍ਰਧਾਨ ਸ੍ਰ ਕਲਵਿੰਦਰ ਸਿੰਘ ਨੇ ਦੱਸਿਆ ਕਿ ਸਤਿਕਾਰ ਕਮੇਟੀ ਦੇ ਪ੍ਰਧਾਨ ਭਾਈ ਸੁਖਜੀਤ ਸਿੰਘ ਖੋਸੇ ਦੀ ਅਗਵਾਈ ਹੇਠ ਸਤਿਕਾਰ ਕਮੇਟੀ ਵਾਲੇ ਜਦੋ ਪਿੰਡ ਕਾਕੜ ਕਲਾਂ ਵਿਖੇ ਗੁੱਦੜ ਸ਼ਾਹ ਦੀ ਸਮਾਧ ਤੇ ਅਖੰਡ ਪਾਠ ਰਖਵਾਉਣ ਤੋ ਰੋਕਣ ਲਈ ਥਾਣਾ ਸ਼ਾਹਕੋਟ ਵਿਖੇ ਪੁੱਜੇ ਤਾਂ ਹਲਕੇ ਦੇ ਮੰਤਰੀ ਸ੍ਰੀ ਅਜੀਤ ਸਿੰਘ ਕੁਹਾੜ ਦੇ ਆਦੇਸ਼ਾਂ ਤੇ ਪੁਲੀਸ ਨੇ ਛੇ ਵਿਅਕਤੀਆ ਭਾਈ ਸੁਖਜੀਤ ਸਿੰਘ ਖੋਸੇ, ਗੁਰਪ੍ਰੀਤ ਸਿੰਘ, ਆਤਮਾ ਸਿੰਘ, ਸੁਰਿੰਦਰ ਸਿੰਘ, ਜਾਤਿੰਦਰ ਸਿੰਘ ਅਤੇ ਸਤਨਾਮ ਸਿੰਘ ਦੇ ਖਿਲਾਫ ਝੂਠਾ ਕੇਸ ਦਰਜ ਕਰਕੇ ਸਤਿਕਾਰ ਕਮੇਟੀ ਦੇ ਇਹਨਾਂ ਆਗੂਆਂ ਤੇ ਪਹਿਲਾਂ ਅਣਮਨੁੱਖੀ ਤਸ਼ੱਦਦ ਕੀਤਾ ਤੇ ਫਿਰ ਉਹਨਾਂ ਨੂੰ ਕਪੂਰਥਲਾ ਜੇਲ• ਵਿੱਚ ਭੇਜ ਦਿੱਤਾ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਮਾਣ ਮਰਿਆਦਾ ਨੂੰ ਬਹਾਲ ਰੱਖਣ ਤੋ ਬਾਦਲ ਸਰਕਾਰ ਉਹਨਾਂ ਨੂੰ ਜੇਲਾਂ ਵਿੱਚ ਬੰਦ ਕਰਕੇ ਰੋਕ ਨਹੀ ਸਕਦੀ ਤੇ ਉਹ ਕਿਸੇ ਵੀ ਕੀਮਤ ‘ਤੇ ਗੁਰੂ ਸਾਹਿਬ ਦੀ ਬੇਅਦਬੀ ਨਹੀ ਹੋਣ ਦੇਣਗੇ। ਉਹਨਾਂ ਕਿਹਾ ਕਿ ਅਜੀਤ ਸਿੰਘ ਕੋਹਾੜ ਵੱਲੋ ਸਿੰਘਾਂ ਨੂੰ ਬੰਦ ਕਰਕੇ ਗੁੱਦੜ ਸ਼ਾਹ ਦੀ ਸਮਾਧ ਤੇ ਅਖੰਡ ਪਾਠ ਰਖਵਾਇਆ ਗਿਆ ਹੈ ਜਿਹੜਾ ਸ੍ਰੀ ਅਕਾਲ ਤਖਤ ਤੋ ਜਾਰੀ ਹੋਏ ਹੁਕਮਨਾਮੇ ਵੀ ਉਲੰਘਣਾ ਹੈ। ਉਹਨਾਂ ਕਿਹਾ ਕਿ ਇਸ ਅਖੌਤੀ ਅਕਾਲੀ ਸਰਕਾਰ ਦੇ ਰਾਜ ਵਿੱਚ ਹੀ ਜੇਕਰ ਸਿੰਘਾਂ ਨੂੰ ਜੇਲਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ ਤਾਂ ਫਿਰ ਸਿੱਖਾਂ ਦਾ ਹੋਰ ਕੋਈ ਇਸ ਤੋ ਵੱਡਾ ਦੁਸ਼ਮਣ ਨਹੀ ਹੋ ਸਕਦਾ।
ਉਹਨਾਂ ਦੱਸਿਆ ਕਿ ਜੇਲ• ਵਿੱਚ ਸਾਰੇ ਸਿੰਘਾਂ ਨੇ 23 ਸਤੰਬਰ ਤੋ ਭੁੱਖ ਹੜਤਾਲ ਰੱਖੀ ਹੋਈ ਹੈ ਤੇ ਉਹਨਾਂ ਇੱਕ ਦਾਣਾ ਵੀ ਉਸ ਦਿਨ ਦਾ ਆਪਣੇ ਮੂੰਹ ਵਿੱਚ ਨਹੀ ਪਾਇਆ ਤੇ ਉਹ ਮੰਗ ਕਰ ਰਹੇ ਹਨ ਕਿ ਉਹਨਾਂ ਦੇ ਖਿਲਾਫ ਦਰਜ ਕੀਤੇ ਝੂਠੇ ਪਰਚੇ ਰੱਦ ਕਰਕੇ ਅਸਲ ਦੋਸ਼ੀਆ ਦੇ ਖਿਲਾਫ ਪਰਚੇ ਦਰਜ ਕੀਤੇ ਜਾਣ। ਉਹਨਾਂ ਕਿਹਾ ਕਿ ਭੁੱਖ ਹੜਤਾਲ ਤੇ ਬੈਠੇ ਸਿੰਘਾਂ ਵਿੱਚ ਦੋ ਹਾਲਤ ਕਾਫੀ ਖਰਾਬ ਹੈ ਤੇ ਉਹਨਾਂ ਦੇ ਗੁਪਤ ਅੰਗ ਵਿੱਚੋ ਖੂਨ ਵਗਣਾ ਸ਼ੁਰੂ ਹੋ ਗਿਆ ਹੈ ਪਰ ਸਿੰਘ ਪੂਰੀ ਦ੍ਰਿੜਤਾ ਨਾਲ ਆਪਣੇ ਇਰਾਦੇ ਤੇ ਕਾਇਮ ਹਨ। ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਸਿੰਘ ਦਾ ਕਿਸੇ ਵੀ ਪ੍ਰਕਾਰ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਤੋ ਨਿਕਲਣ ਵਾਲੇ ਸਿੱਟਿਆ ਲਈ ਅਜੀਤ ਸਿੰਘ ਕੋਹਾੜ ਤੇ ਪੰਜਾਬ ਸਰਕਾਰ ਜਿੰਮੇਵਾਰ ਹੋਵੇਗੀ।