ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨੇ ਪਿੰਗਲਵਾੜਾ ਨੂੰ ਕੀਤੇ 21 ਹਜ਼ਾਰ ਦਾਨ

By September 16, 2015 0 Comments


sgpcਅੰਮ੍ਰਿਤਸਰ 15 ਸਤੰਬਰ (ਜਸਬੀਰ ਸਿੰਘ) ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਸ੍ਰ ਹਰਚਰਨ ਸਿੰਘ ਨੇ ਆਪਣੀ ਪਹਿਲੀ ਤਨਖਾਹ ਮਿਲਣ ਤੋ ਪਹਿਲਾਂ ਹੀ ਆਪਣੀ ਜੇਬ ਵਿੱਚੋ 21 ਹਜ਼ਾਰ ਰੁਪਏ ਪਿੰਗਲਵਾੜਾ ਵਿਖੇ ਦਾਨ ਦੇ ਕੇ ਪਿੰਗਲਵਾੜਾ ਸੰਸਥਾ ਪ੍ਰਤੀ ਆਪਣਾ ਸਨੇਹ ਪ੍ਰਗਟ ਕਰਦਿਆ ਸੰਸਥਾ ਦੇ ਪ੍ਰਧਾਨ ਬੀਬੀ (ਡਾਂ) ਇੰਦਰਜੀਤ ਕੌਰ ਨਾਲ ਵਾਅਦਾ ਕੀਤਾ ਕਿ ਉਹ ਜਲਦੀ ਹੀ ਹੋਰ ਵੀ ਮਾਇਆ ਪਿੰਗਲਵਾੜਾ ਨੂੰ ਭੇਂਟ ਕਰਨਗੇ ਕਿਉਕਿ ਇਸ ਨਿਸ਼ਕਾਮ ਸੇਵਾ ਕਰਨ ਵਾਲੀ ਸੰਸਥਾ ਦੇ ਪ੍ਰਬੰਧਕ ਭਗਤ ਪੂਰਨ ਸਿੰਘ ਦੁਆਰਾ ਲਗਾਏ ਗਏ ਬੂਟੇ ਨੂੰ ਹੋਰ ਬੁਲੰਦੀਆ ਤੇ ਲਿਜਾਣ ਲਈ ਯਤਨਸ਼ੀਲ ਹੈ।

ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ• ਵਿਖੇ ਬਿਰਧ ਘਰ ਚਲਾ ਰਹੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ੍ਰ ਹਰਚਰਨ ਸਿੰਘ ਪਿੰਗਲਵਾੜਾ ਵਿਖੇ ਇੱਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਗਏ ਸਨ ਪਰ ਸਮਾਂ ਘੱਟ ਹੋਣ ਕਾਰਨ ਉਹ ਸਮਾਗਮ ਤੋ ਪਹਿਲਾਂ ਹੀ ਪ੍ਰਧਾਨ ਡਾਂ ਇੰਦਰਜੀਤ ਕੌਰ ਤੇ ਮੁਆਫੀ ਮੰਗ ਕੇ ਚਲੇ ਗਏ ਤੇ ਉਹਨਾਂ ਨੇ ਆਪਣੇ ਬੈਗ ਵਿੱਚੋ ਚੈਕ ਬੁੱਕ ਕੱਢੀ ਤੇ ਪਿੰਗਲਵਾੜਾ ਨੂੰ 21 ਹਜ਼ਾਰ ਰੁਪਏ ਦਾਨ ਕਰਨ ਲਈ ਬੀਬੀ ਜੀ ਨੂੰ ਦਿੱਤੇ। ਬੀਬੀ ਜੀ ਨੇ ਜਦੋ ਸ੍ਰ ਹਰਚਰਨ ਸਿੰਘ ਨੂੰ ਦਸਵੰਧ ਦਾ ਪਾਠ ਪੜਾਇਆ ਤਾਂ ਉਹਨਾਂ ਨੇ ਹੱਥ ਜੋੜ ਕੇ ਕਿਹਾ ਕਿ ਭੈਣ ਜੀ ਤੁਸੀ ਨਿਸ਼ਕਾਮ ਸੇਵਾ ਕਰ ਰਹੇ ਹੋ ਚਿੰਤਾ ਨਾ ਕਰੋ ਜਲਦੀ ਹੀ ਪਿੰਗਲਵਾੜਾ ਨੂੰ ਹੋਰ ਵੀ ਗੱਫੇ ਦਿੱਤੇ ਜਾਣਗੇ। ਮੁੱਖ ਸਕੱਤਰ ਦੇ ਚੱਲੇ ਜਾਣ ਤੋ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ ਤੇ ਉਹਨਾਂ ਨੇ ਹਰ ਸਾਲ ਪਿੰਗਲਵਾੜਾ ਨੂੰ ਦਿੱਤੀ ਜਾਣ ਵਾਲੀ 10 ਲੱਖ ਦੀ ਸਹਾਇਤਾ ਵਿੱਚ ਵਾਧਾ ਕਰਦਿਆ 15 ਲੱਖ ਕਰਨ ਦਾ ਐਲਾਨ ਕਰ ਦਿੱਤਾ ਪਰ ਸੰਗਤਾਂ ਨੇ ਕਿਹਾ ਕਿ ਇਹ ਰਾਸ਼ੀ ਸ਼੍ਰੋਮਣੀ ਕਮੇਟੀ ਵੱਲੋ ਦਿੱਤੀ ਜਾਣ ਵਾਲੀ ਬਹੁਤ ਘੱਟ ਹੈ ਤੇ ਪ੍ਰਧਾਨ ਨੇ ਵੀ ਵਾਅਦਾ ਕੀਤਾ ਕਿ ਪਿੰਗਲਵਾੜਾ ਨੂੰ ਕਿਸੇ ਪ੍ਰਕਾਰ ਦੇ ਮੁਸ਼ਕਲ ਪੇਸ਼ ਨਹੀ ਆਉਣ ਦਿੱਤੀ ਜਾਵੇਗੀ।

ਸ੍ਰ ਹਰਚਰਨ ਸਿੰਘ ਦੇ ਧਿਆਨ ਵਿੱਚ ਜਦੋ ਪਿੰਗਲਵਾੜਾ ਵੱਲੋ ਲਗਾਏ ਗਏ ਧਰਨੇ ਬਾਰੇ ਦੱਸਿਆ ਤਾਂ ਉਹਨਾਂ ਨੇ ਬੀਬੀ (ਡਾ) ਇੰਦਰਜੀਤ ਕੌਰ ਨੂੰ ਭਰੋਸਾ ਦਿਵਾਇਆ ਕਿ ਭਵਿੱਖ ਵਿੱਚ ਅਜਿਹੀ ਨੌਬਤ ਨਹੀ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਉਹ ਪਿੰਗਲਵਾੜੇ ਸੰਸਥਾ ਦਾ ਦਿਲੋ ਸਤਿਕਾਰ ਕਰਦੇ ਹਨ ਤੇ ਇਸ ਸੰਸਥਾ ਦੀ ਹਮੇਸ਼ਾਂ ਹੀ ਸੁੱਖ ਮੰਗਦੇ ਰਹਿਣਗੇ। ਵਰਨਣਯੋਗ ਹੈ ਕਿ ਚੰਡੀਗੜ• ਵਿਖੇ ਜਦੋ ਸ੍ਰ ਹਰਚਰਨ ਸਿੰਘ ਨੇ ਬਿਰਧ ਘਰ ਦਾ ਉਦਘਾਟਨ ਕੀਤਾ ਸੀ ਤਾਂ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਬੀਬੀ (ਡਾ) ਇੰਦਰਜੀਤ ਕੌਰ ਨੂੰ ਵੀ ਬੁਲਾਇਆ ਗਿਆ ਸੀ ਤੇ ਉਦਘਾਟਨ ਵਾਲੀ ਸਿਲ ਉਪਰ ਮੁੱਖ ਮੰਤਰੀ ਦੇ ਨਾਲ ਬੀਬੀ ਜੀ ਦਾ ਨਾਮ ਵੀ ਉਦਘਾਟਨ ਕਰਨ ਵਾਲੀਆ ਸ਼ਖਸ਼ੀਅਤਾਂ ਵਿੱਚ ਬਾਦਲ ਦੇ ਨਾਲ ਲਿਖਿਆ ਗਿਆ ਸੀ। ਭਾਰੀ ਸੁਰੱਖਿਆ ਦੇ ਪ੍ਰਬੰਧ ਹੋਣ ਦੇ ਬਾਵਜੂਦ ਵੀ ਸ੍ਰ ਬਾਦਲ ਨੇ ਉਦਘਾਟਨ ਬੀਬੀ ਦੇ ਕਰ ਕਮਲਾਂ ਤੋ ਹੀ ਕਰਵਾਇਆ ਸੀ।