ਵਡਭਾਗ ਸਿੰਘ ਨਾਲ ਨਾ-ਮਿਲਵਰਤਨ ਦਾ ਅਦੇਸ਼ ਹਰੇਕ ਸਿੱਖ ਲਈ: ਪੰਥਕ ਤਾਲਮੇਲ ਸੰਗਠਨ

By September 7, 2015 0 Comments


ਜਥੇਦਾਰ ਆਪਣੇ ਕੌਮੀ ਫਰਜਾਂ ਨੂੰ ਪਹਿਲ ਦੇਣ: ਗਿ:ਕੇਵਲ ਸਿੰਘ
Kewal
ਸੁਰਿੰਦਰ ਸਿੰਘ ਸੋਨੀ, ਸ਼੍ਰੀ ਅਨੰਦਪੁਰ ਸਾਹਿਬ
ਪੰਥਕ ਤਾਲਮੇਲ ਸੰਗਠਨ ਨੇ ਵਡਭਾਗ ਸਿੰਘ ਸੰਪਰਦਾ ਸਬੰਧੀ ਛਿੜੇ ਵਿਵਾਦ ਸਬੰਧੀ ਸਖਤ ਪ੍ਰਤੀਕਰਮ ਕਰਦਿਆਂ ਕਿਹਾ ਹੈ ਕਿ ਸਿੱਖ ਪੰਥ ਦੀ ਕਰੜੀ ਘਾਲਣਾ ਨਾਲ 1936 ਵਿਚ ਸਿੱਖ ਰਹਿਤ ਮਰਿਆਦਾ ਦਾ ਦਸਤਾਵੇਜ਼ ਤਿਆਰ ਕੀਤਾ ਗਿਆ ਸੀ। ਜਿਸ ਵਿਚ ਪੰਥ-ਦੋਖੀ ਧੀਰਮੱਲੀਏ ਤੇ ਰਾਮਰਾਈਏ ਆਦਿਕ ਨਾਲ ਨਾ-ਮਿਲਵਰਤਨ ਰੱਖਣ ਦੇ ਆਦੇਸ਼ ਹਨ। ਜੇਕਰ ਵਡਭਾਗ ਸਿੰਘ ਨੇ ਅੰਮ੍ਰਿਤ ਛਕ ਲਿਆ ਹੋਇਆ ਸੀ ਤਾਂ ਫਿਰ ਇਹ ਆਦੇਸ਼ ਕੌਮੀ ਦਸਤਾਵੇਜ਼ ਵਿਚ ਕਿਵੇਂ ਦਿੱਤੇ ਹੋਏ ਹਨ।

ਸੰਗਠਨ ਦੇ ਮੁਖੀ ਗਿ:ਕੇਵਲ ਸਿੰਘ ਨੇ ਕਿਹਾ ਕਿ ਸੱਚ ਇਹ ਹੈ ਕਿ ਦਸਤਾਵੇਜ਼ ਦਰੁਸਤ ਹੈ। ਕੌਮ ਦੀ ਸੋਚ ਦਾ ਪ੍ਰਗਟਾਵਾ ਕਰਨ ਵਾਲੀ ਪ੍ਰਣਾਲੀ ਦਾ ਪ੍ਰਬੰਧ ਸਵਾਰਥੀ ਤੇ ਸ਼ਰਾਰਤੀ ਹੱਥਾਂ ਵਿਚ ਜਾ ਚੁੱਕਾ ਹੋਇਆ ਹੈ। ਵਰਤਮਾਨ ਸਥਿਤੀ ਲਈ ਸਿੱਖ ਕੌਮ ਦੀਆਂ ਸਿਰਮੌਰ ਸੰਸਥਾਵਾਂ ਤੇ ਸ਼ਖਸੀਅਤਾਂ ਜਿੰਮੇਵਾਰ ਹਨ, ਜਿਨ•ਾਂ ਨੇ ਆਪਣਾ ਫਰਜ ਨਿਭਾਉਣ ਵਿਚ ਕੁਤਾਹੀ ਕੀਤੀ ਹੋਈ ਹੈ ਅਤੇ ਜਥੇਦਾਰਾਂ ਦੀਆਂ ਲਗਾਮਾਂ ਖੁੱਲੀਆਂ ਛੱਡੀਆਂ ਹੋਈਆਂ ਹਨ। ਜਥੇਦਾਰ ਆਪਣੀ ਹੈਸੀਅਤ ਤੋਂ ਬਾਹਰ ਹਨ। ਉਹਨਾਂ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਵਿਸ਼ਵ ਭਰ ਵਿਚ ਵਸਦੀ ਕੌਮ ਦੀਆਂ ਭਾਵਨਾਵਾਂ ਸੁਣਨ ਤੋਂ ਬਿਨਾਂ ਕਿਸੇ ਵੀ ਮੁੱਦੇ ਉੱਪਰ ਕੋਈ ਪ੍ਰਗਟਾਵਾ ਕਰਨ। ਇਸੇ ਦਾ ਨਤੀਜਾ ਹੈ ਕਿ ਅੱਜ ਜਥੇਦਾਰਾਂ ਦੀ ਪਦਵੀ ਨੂੰ ਮਾਨਤਾ ਦੇਣ ਤੋਂ ਕੌਮ ਇਨਕਾਰੀ ਹੋ ਰਹੀ ਹੈ।

ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਕਿਹਾ ਕਿ ਅੱਜ ਸੂਝਵਾਨ ਸਿੱਖ ਸੰਸਥਾਵਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖਤਾਂ ਦੇ ਜਥੇਦਾਰਾਂ ਤੋਂ ਕੋਈ ਉਮੀਦ ਨਹੀਂ ਹੈ। ਕੌਮ ਦੇ ਸਿੱਖੀ ਸਿਧਾਤਾਂ ਅਤੇ ਨਿਆਰੇਪਨ ਨੂੰ ਜੀਵਤ ਰੱਖਣ ਲਈ ਕੇਵਲ ਕੌਮ ਦੀਆਂ ਨੁਮਾਇੰਦਾ ਸੰਸਥਾਵਾਂ ਤੇ ਸੰਪਰਦਾਵਾਂ ਅਤੇ ਸੰਗਤਾਂ ਤੋਂ ਹੀ ਉਮੀਦ ਹੈ। ਜਿਸ ਲਈ ਸਾਂਝੇ ਮਾਣ-ਮੱਤੇ ਨਕਸ਼ੇ ਕਦਮਾਂ ਉਪਰ ਕੇਂਦ੍ਰਿਤ ਹੋਣਾ ਅੱਜ ਦੀ ਲੋੜ ਹੈ।