‘ਰਾਧੇ ਮਾਂ’ ਸੈਕਸ ਪਾਰਟੀ ਕਰਦੀ ਹੈ- ਕਪਿਲ ਅਰੋੜਾ

By August 30, 2015 0 Comments


radhe

ਮੁੰਬਈ-‘ਰਾਧੇ ਮਾਂ’ ਦੀਆਂ ਮੁਸ਼ਕਲਾਂ ਹੋਰ ਵੱਧਦੀਆਂ ਜਾ ਰਹੀਆਂ ਹਨ। ਇਸ ਬਾਰੇ ਇਕ ਹੋਰ ਨਵਾਂ ਖੁਲਾਸਾ ਹੋਇਆ ਹੈ। ਫੈਸ਼ਨ ਡਿਜ਼ਾਈਨਰ ਕਪਿਲ ਅਰੋੜਾ ਨੇ ਦੋਸ਼ ਲਗਾਇਆ ਕਿ ‘ਰਾਧੇ ਮਾਂ’ ਸਤਿਸੰਗ ਦੇ ਨਾਂ ‘ਤੇ ਸੈਕਸ ਪਾਰਟੀ ਕਰਦੀ ਹੈ। ਅਰੋੜਾ ਨੇ ਦਾਅਵਾ ਕੀਤਾ ਹੈ ਕਿ 24 ਸਾਲ ਦੇ ਉਨ੍ਹਾਂ ਦੇ ਇਕ ਮਰਦ ਰਿਸ਼ਤੇਦਾਰ ਦਾ ਵੀ ‘ਰਾਧੇ ਮਾਂ’ ਨੇ ਸੈਕਸ ਸ਼ੋਸ਼ਣ ਕੀਤਾ। ਫਿਲਮ ਕਰੀਨ ‘ਚ ਕੰਗਣਾ ਰਾਣਾਵਤ ਦੇ ਡਿਜ਼ਾਈਨਰ ਰਹੇ ਕਪਿਲ ਅਰੋੜਾ ਖੁਦ ਕਦੇ ਰਾਧੇ ਮਾਂ ਦੇ ਭਗਤ ਸਨ। ਉਨ੍ਹਾਂ ਨੇ ਮੀਡੀਆ ਰਾਹੀਂ ਉਨ੍ਹਾਂ ‘ਤੇ ਇਹ ਦੋਸ਼ ਉਦੋਂ ਲਗਾਇਆ ਜਦੋਂ ਟੀ. ਵੀ. ਅਭਿਨੇਤਰੀ ਡਾਲੀ ਬਿੰਦਰਾ ਨੇ ਅਜਿਹਾ ਹੀ ਦੋਸ਼ ਲਗਾਉਂਦੇ ਹੋਏ ਰਾਧੇ ਮਾਂ ਵਿਰੁੱਧ ਪੁਲਸ ਨੂੰ ਸ਼ਿਕਾਇਤ ਦਿੱਤੀ।
ਓਧਰ, ਰਾਧੇ ਮਾਂ ਦੇ ਭਗਤ ਅਤੇ ਫਿਲਮ ਮੇਕਰ ਪ੍ਰਹਲਾਦ ਕੱਕੜ ਨੇ ਰਾਧੇ ਮਾਂ ‘ਤੇ ਲਗਾਏ ਦੋਸ਼ਾਂ ਨੂੰ ਪਬਲੀਸਿਟੀ ਸਟੰਟ ਦੱਸਿਆ ਹੈ। ਪ੍ਰਹਲਾਦ ਨੇ ਕਿਹਾ ਕਿ ਡਾਲੀ ਦੇ ਦੋਸ਼ ਮੂਰਖਤਾਪੂਰਨ ਹਨ ਅਤੇ ਉਹ ਆਪਣੀ ਸਾਖ ਘਟਾ ਚੁੱਕੀ ਹੈ। ਓਧਰ ਰਾਧੇ ਮਾਂ ਦੇ ਸਤਿਸੰਗ ਵਿਚ ਜਾਣ ਵਾਲੇ ਭਜਨ ਗਾਇਕ ਅਨੂਪ ਜਲੋਟਾ ਨੇ ਕਿਹਾ ਕਿ ਜਾਂਚ ਚੱਲ ਰਹੀ ਹੈ, ਇਸ ਦੇ ਨਤੀਜੇ ਆਉਣ ਦਿਓ ਜੇ ਉਹ ਗਲਤ ਹੋਈ ਹੈ ਤਾਂ ਮੈਂ ਉਨ੍ਹਾਂ ਨੂੰ ਮੰਨਣਾ ਛੱਡ ਦੇਵਾਂਗਾ।