ਪੰਜਾਬ ਦੀ ਜ਼ਰਖੇਜ਼ ਧਰਤੀ ਹੋਣ ਲੱਗੀ ਬੰਜਰ

By August 24, 2015 0 Comments


ਨਵੀਂ ਦਿੱਲੀ, (23 ਅਗਸਤ,ਵਿਭਾ ਸ਼ਰਮਾ): punjabਪੰਜਾਬ ਦੀ ਜਰਖੇਜ਼ ਧਰਤੀ ’ਤੇ ਗ਼ੈਰ ਵਿਗਿਅਾਨਕ ਢੰਗ ਨਾਲ ਪੌਸ਼ਟਿਕ ਤੱਤਾਂ ਦੀ ਕੀਤੀ ਜਾ ਰਹੀ ਵਰਤੋਂ ਨੇ ਨਾ ਸਿਰਫ਼ ਜ਼ਮੀਨ ਦੀ ੳੁਪਜਾੳੂ ਸ਼ਕਤੀ ’ਤੇ ਅਸਰ ਪਾੲਿਅਾ ਹੈ ਸਗੋਂ ਫ਼ਸਲੀ ਪੈਦਾਵਾਰ ਵੀ ਘੱਟ ਗੲੀ ਹੈ। ਸੀਨੀਅਰ ਭਾਜਪਾ ਅਾਗੂ ਮੁਰਲੀ ਮਨੋਹਰ ਜੋਸ਼ੀ ਦੀ ਅਗਵਾੲੀ ਹੇਠਲੀ ਲੋਕ ਸਭਾ ਦੀ ਕਮੇਟੀ ਵੱਲੋਂ ‘ਅਾਰਗੈਨਿਕ ਫਾਰਮਿੰਗ ਦੇ ਕੌਮੀ ਪ੍ਰਾਜੈਕਟ’ ਬਾਰੇ ਸੰਸਦ ’ਚ ਰੱਖੀ ਗੲੀ ਰਿਪੋਰਟ ’ਚ ਕਿਹਾ ਗਿਅਾ ਹੈ ਕਿ ਨਾੲੀਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਦਾ ਪੱਧਰ 39:9:1 ਦੇ ਅਨੁਪਾਤ ਅਨੁਸਾਰ ਹੈ ਜਦਕਿ ੲਿਸ ਦੀ ਸਹੀ ਮਾਤਰਾ 4:2:1 ਹੈ।
ਰਿਪੋਰਟ ’ਚ ਅਾੲੀਸੀੲੇਅਾਰ ਦੇ ਡੀਜੀ ਅਤੇ ਡੀੲੇਅਾਰੲੀ ਦੇ ਸਾਬਕਾ ਸਕੱਤਰ ਡਾਕਟਰ ਮੰਗਲਾ ਰਾੲੇ ਨਾਲ ਕੀਤੀ ਗੲੀ ਗੱਲਬਾਤ ਦੇ ਹਵਾਲੇ ਨਾਲ ਕਿਹਾ ਗਿਅਾ ਹੈ ਕਿ ਕਿਸਾਨ ਧਰਤੀ ਦੀ ੳੁਪਜਾੳੂ ਤਾਕਤ ਵਧਾੳੁਣ ਲੲੀ ਨਾੲੀਟ੍ਰੋਜਨ ਅਤੇ ਫਾਸਫੋਰਸ ਦੀ ਵਾਧੂ ਵਰਤੋਂ ਕਰ ਰਹੇ ਹਨ ਤਾਂ ਜੋ ਚੰਗੀ ਫ਼ਸਲ ਲੲੀ ਜਾ ਸਕੇ ਪਰ ੲਿਸ ਨਾਲ ਧਰਤੀ ਬੰਜਰ ਹੁੰਦੀ ਜਾ ਰਹੀ ਹੈ। ੳੁਨ੍ਹਾਂ ਕਿਹਾ ਹੈ,‘‘1950 ਤੋਂ ਲੈ ਕੇ ਸਾਲ ਦਰ ਸਾਲ ਨਾੲੀਟ੍ਰੋਜਨ ਦੀ ਵਰਤੋਂ ਵਧਦੀ ਜਾ ਰਹੀ ਹੈ। ਖਾਦਾਂ ਦੀ ਬੇਲੋਡ਼ੀ ਵਰਤੋਂ ਨਾਲ ਜ਼ਮੀਨ ਦੀ ੳੁਪਜਾੳੂ ਸ਼ਕਤੀ ਘਟਦੀ ਜਾ ਰਹੀ ਹੈ।’’ ੳੁਨ੍ਹਾਂ ਕਿਹਾ ਹੈ ਕਿ ਜ਼ਮੀਨ ’ਚ ਲੋਹੇ, ਮੈਗਨੀਜ਼ ਅਤੇ ਕਾਪਰ ਦੀ ਕ੍ਰਮਵਾਰ 12 ਫ਼ੀਸਦੀ, 5 ਅਤੇ ਤਿੰਨ ਫ਼ੀਸਦੀ ਘਾਟ ਹੈ। ਕੁਲ 41 ਫ਼ੀਸਦੀ ਧਰਤੀ ’ਚ ਸਲਫ਼ਰ ਦੀ ਕਮੀ ਹੈ।
ਰਸਾੲਿਣਕ ਖਾਦਾਂ ਦੇ ਧਰਤੀ ਅਤੇ ਮਨੁੱਖੀ ਸਿਹਤ ’ਤੇ ਪੈ ਰਹੇ ਅਸਰ ਨੂੰ ਦੇਖਦਿਅਾਂ ਕਮੇਟੀ ਨੇ ਅਾਰਗੈਨਿਕ ਖੇਤੀ ਬਾਰੇ ਵਿਅਾਪਕ ਕੌਮੀ ਨੀਤੀ ਬਣਾੳੁਣ ਸਮੇਤ ਹੋਰ ਕੲੀ ਸਿਫ਼ਾਰਸ਼ਾਂ ਕੀਤੀਅਾਂ ਹਨ। ੲਿਹ ਵੀ ਸਿਫ਼ਾਰਸ਼ ਕੀਤੀ ਗੲੀ ਹੈ ਕਿ ਨਕਲੀ ਅਾਰਗੈਨਿਕ ੳੁਤਪਾਦਾਂ ’ਤੇ ਲਗਾਮ ਲਾੳੁਣ ਲੲੀ ਸਖ਼ਤ ਸਜ਼ਾ ਦਾ ਪ੍ਰਬੰਧ ਕੀਤਾ ਜਾਵੇ। ਕਮੇਟੀ ਨੇ ੲਿਹ ਵੀ ਕਿਹਾ ਹੈ ਕਿ ਹਰੀ ਖਾਦ ਦੇ ਨਾਲ ਨਾਲ ਜਾਗਰੂਕਤਾ ਫੈਲਾ ਕੇ ਅਤੇ ਅਾਰਗੈਨਿਕ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਛੋਟਾਂ ਦੇ ਕੇ ਰਸਾੲਿਣ ਮੁਕਤ ਫ਼ਸਲਾਂ ਹਾਸਲ ਕੀਤੀਅਾਂ ਜਾ ਸਕਦੀਅਾਂ ਹਨ। ਕਮੇਟੀ ਨੇ ਅਜਿਹੀਅਾਂ ਫ਼ਸਲਾਂ ਲੲੀ ਵਧੀਅਾ ਘੱਟੋ ਘੱਟ ਸਮਰਥਨ ਮੁੱਲ ਦੇਣ ਦੀ ਵੀ ਵਕਾਲਤ ਕੀਤੀ ਹੈ। ਕਮੇਟੀ ਨੇ ਅਾਰਗੈਨਿਕ ਫਾੲੀਨਾਂਸ ਅੈਂਡ ਡਿਵੈਲਪਮੈਂਟ ਕਾਰਪੋਰੇਸ਼ਨ ਸਥਾਪਤ ਕਰਨ ਦੀ ਵੀ ਸਿਫ਼ਾਰਸ਼ ਕੀਤੀ ਹੈ।

Source : Punjabi Tribune

Posted in: ਪੰਜਾਬ