ਕੈਨੇਡਾ ‘ਚ ਵਿਆਹ ਬੰਧਨ ‘ਚ ਬੱਝੀ ਨੀਰੂ ਬਾਜਵਾ

By July 8, 2015 0 Comments


neeru
ਜਲੰਧਰ, 7 ਜੁਲਾਈ (ਅ. ਬ.)-ਪੰਜਾਬੀ ਫਿਲਮਾਂ ਦੀ ਪ੍ਰਸਿੱਧ ਅਦਾਕਾਰਾ ਨੀਰੂ ਬਾਜਵਾ ਦਾ ਬੀਤੇ ਦਿਨੀਂ ਕੈਨੇਡਾ ‘ਚ ਵਿਆਹ ਹੋ ਗਿਆ | ਕੈਨੇਡਾ ਦੀ ਜੰਮਪਲ ਨੀਰੂ ਬਾਜਵਾ ਦਾ ਵਿਆਹ ਕੈਨੇਡਾ ‘ਚ ਹੀ ਰਹਿੰਦੇ ਹਰਮੀਕਪਾਲ ਸਿੰਘ ਜਵੰਦਾ ਨਾਲ ਹੋਇਆ | ਨੀਰੂ ਬਾਜਵਾ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ 1998 ‘ਚ ਬਾਲੀਵੁੱਡ ‘ਚ ਦੇਵਾ ਆਨੰਦ ਦੀ ਫਿਲਮ ‘ਮੈ ਸੋਲਾਂ ਬਰਸ ਕੀ’ ਤੋਂ ਕੀਤੀ ਸੀ | ਹਾਲਾਂਕਿ ਬਾਅਦ ਵਿਚ ਨੀਰੂ ਬਾਜਵਾ ਨੇ ਪੰਜਾਬੀ ਇੰਡਸਟਰੀ ਵੱਲ ਆਪਣਾ ਰੁਖ ਕਰ ਲਿਆ ਤੇ ਹੁਣ ਤੱਕ ਪੰਜਾਬੀ ਸਿਨੇਮਾ ਦੀ ਪੂਰੀ ਤਰਾਂ ਸਥਾਪਿਤ ਅਦਾਕਾਰਾ ਹੈ | ਪਹਿਲੀ ਵਾਰ ਨੀਰੂ ਬਾਜਵਾ ਨੇ 2003 ਵਿਚ ਉੱਘੇ ਗਾਇਕ ਕਮਲ ਹੀਰ ਦੇ ਗਾਣੇ ‘ਕੈਂਠੇ ਵਾਲਾ’ ਦੀ ਵੀਡੀਓ ‘ਚ ਕੰਮ ਕਰਕੇ ਪੰਜਾਬੀ ਇੰਡਸਟਰੀ ‘ਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ | ਇਸ ਤੋਂ ਬਾਅਦ ਨੀਰੂ ਬਾਜਵਾ ਨੇ 2004 ‘ਚ ਹਰਭਜਨ ਮਾਨ ਨਾਲ ਫਿਲਮ ‘ਅਸਾਂ ਨੂੰ ਮਾਣ ਵਤਨਾ ਦਾ’ ਵਿਚ ਕੰਮ ਕਰਕੇ ਪੰਜਾਬੀ ਸਿਨੇਮਾ ਵਿਚ ਆਪਣੀ ਸ਼ੁਰੂਆਤ ਕੀਤੀ | ਨੀਰੂ ਨੇ ਹਰਭਜਨ ਮਾਨ ਨਾਲ ਬਾਅਦ ‘ਚ 2 ਫਿਲਮਾਂ ਹੋਰ ਕੀਤੀਆਂ | ਇਸਤੋਂ ਬਾਅਦ ਨੀਰੂ ਬਾਜਵਾ ਨੇ ਮੁੜ ਕੇ ਨਹੀਂ ਵੇਖਿਆ ਤੇ ਉਨ੍ਹਾਂ ਨੇ ਹੋਰਨਾਂ ਪੰਜਾਬੀ ਅਦਾਕਾਰਾ ਜਿੰਮੀ ਸ਼ੇਰਗਿੱਲ, ਅਮਰਿੰਦਰ ਗਿੱਲ, ਦਿਲਜੀਤ ਦੁਸਾਂਝ, ਗਿੱਪੀ ਗਰੇਵਾਲ ਨਾਲ ਫਿਲਮਾਂ ਕੀਤੀਆਂ | ਇਸ ਸਮੇਂ ਪੰਜਾਬੀ ਸਿਨੇਮਾ ‘ਚ ਨੀਰੂ ਬਾਜਵਾ ਸਰਬੋਤਮ ਅਦਾਕਾਰਾ ਹੈ, ਉਸ ਦੀਆਂ ਕਈ ਫਿਲਮਾਂ ‘ਜਿਨੇ ਮੇਰਾ ਦਿੱਲ ਲੁੱਟਿਆ, ‘ਮੇਲ ਕਰਾ ਦੇ ਰੱਬਾ, ‘ਜੱਟ ਐਾਡ ਜੂਲੀਅਟ’, ਜੱਟ ਐਾਡ ਜੂਲੀਅਟ-2′ ਆਦਿ ਸੁਪਰਹਿੱਟ ਰਹੀਆਂ | ਨੀਰੂ ਬਾਜਵਾ ਦੀ ਹਾਲ ਹੀ ਵਿਚ ਦਿਲਜੀਤ ਨਾਲ ਆਈ ਫਿਲਮ ‘ਸਰਦਾਰ ਜੀ’ ਵੀ ਬਾਕਸ ਆਫਿਸ ‘ਤੇ ਆਪਣਾ ਧਮਾਲ ਮਚਾ ਰਹੀ ਹੈ | ਨੀਰੂ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਦੀ ਇਕ ਹੋਰ ਨਵੀਂ ਪੰਜਾਬੀ ਫਿਲਮ ਜਲਦ ਆ ਰਹੀ ਹੈ, ਜਿਸ ਲਈ ਉਨ੍ਹਾਂ ਨੇ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ |
Source: ajit jalandhar