ਫਰਾਂਸ ਦਾ ਮਾਈਕਲ ਸ੍ਰੀ ਅਨੰਦਪੁਰ ਸਾਹਿਬ ਆ ਕੇ ਅੰਮ੍ਰਿਤਧਾਰੀ ਦਰਸ਼ਨ ਸਿੰਘ ਬਣ ਗਿਆ

By May 15, 2015 0 Comments


ਜੈਵਿਕ ਖਾਦਾਂ ਦੀ ਵਰਤੋਂ ਕਰਕੇ ਰਿਵਾਇਤੀ ਫਸਲੀ ਚੱਕਰ ਛੱਡ ਕੇ ਕੀਤੀ ਹੈ ਵੱਖਰੀ ਮਿਸਾਲ ਪੈਦਾ
01
ਅਨੰਦਪੁਰ ਸਾਹਿਬ(15 ਮਈ, ਸੁਰਿੰਦਰ ਸਿੰਘ ਸੋਨੀ)-ਇਨਸਾਨ ਵਿਚ ਕਿਸੇ ਵੀ ਕੰਮ ਨੂੰ ਕਰਨ ਲਈ ਜੇਕਰ ਮਜਬੂਤ ਇੱਛਾ ਸ਼ਕਤੀ ਹੋਵੇ ਤਾਂ ਵੱਡੇ ਤੋਂ ਵੱਡੇ ਕੰਮ ਅਸਾਨੀ ਨਾਲ ਹੋ ਜਾਦੇ ਹਨ। ਸੰਸਾਰ ਨੂੰ ਭਾਵੇ ਵੱਖ ਵੱਖ ਦੇਸ਼ਾ ਨੇ ਸਰਹੱਦਾ ਦੀਆਂ ਲਕੀਰਾ ਨਾਲ ਵੰਡ ਦਿਤਾ ਹੈ। ਵੱਖ ਵੱਖ ਮੁਲਖਾ ਦੀ ਆਪਣੀ ਵੱਖਰੀ ਬੋਲੀ ਅਤੇ ਉਥੋ ਦਾ ਵੱਖਰਾ ਵਾਤਾਵਰਣ ਵੀ ਕਈਵਾਰ ਦ੍ਰਿੜ ਇਰਾਦੇ ਵਾਲੇ ਇਨਸਾਨ ਦੇ ਰਾਹ ਵਿਚ ਅੋਕੜ ਨਹੀਂ ਖੜੀ ਕਰ ਸਕਦਾ। ਅੱਜ ਜਦੋਂ ਸਾਡੇ ਦੇਸ਼ ਦੇ ਨੌਜਵਾਨਾ ਵਿਚ ਵਿਦੇਸ਼ਾ ਵਿਚ ਜਾ ਕੇ ਪੈਸੇ ਕਮਾਉਣ ਦੀ ਹੋੜ ਲੱਗੀ ਹੋਈ ਹੈ ਅਤੇ ਸਾਡੇ ਨੋਜਵਾਨਾ ਵਧੇਰੇ ਕਰਕੇ ਯੂਰਪ ਦੇ ਦੇਸ਼ਾ ਵੱਲ ਅਕਰਸ਼ੀਤ ਹੋ ਰਹੇ ਹਨ। ਅਜਿਹੇ ਸਮੇਂ ਵਿਚ ਪੰਜਾਬ ਵਿਚ ਇਕ ਕਿਸਾਨ ਅਜਿਹਾ ਵੀ ਹੈ ਜੋ ਇਸ ਇਲਾਕੇ ਦੇ ਲੋਕਾ ਦੇ ਲਈ ਹੀ ਨਹੀਂ ਸਗੋਂ ਸੰਸਾਰ ਭਰ ਦੇ ਲੋਕਾ ਲਈ ਇਕ ਮਿਸਾਲ ਬਣ ਗਿਆ ਹੈ।
ਫਰਾਸ ਵਰਗੇ ਅਤਿ-ਵਿਕਸੀਤ ਦੇਸ਼ ਵਿਚ ਜਮਪੱਲ 5 ਅਗਸਤ 1958 ਨੂੰ ਪੈਦਾ ਹੋਇਆ ਮਾਇਕਲ ਨਾਮ ਦਾ ਇਕ ਸ਼ਖਸ਼ ਜੋ 1976-77 ਵਿਚ ਭਾਰਤ ਵਿਚ ਘੁੰਮਣ ਆਇਆ ਅਤੇ ਸਦਾ ਲਈ ਇਥੋ ਦਾ ਹੀ ਹੋ ਕੇ ਰਹਿ ਗਿਆ । ਆਪਣਾ ਵਤਨ ਛੱਡਣ ਦੇ ਨਾਲ ਮਾਇਕਲ ਨੇ ਆਪਣੇ ਜੀਵਨ ਵਿਚ ਜੋ ਉਪਲੱਬਧੀਆਂ ਹਾਸਲ ਕੀਤੀਆ ਉਹਨਾਂ ਨੂੰ ਸਬਦਾ ਵਿਚ ਬਿਆਨ ਕਰਨਾ ਬੇਹੱਦ ਕਠੀਨ ਹੈ। ਮਾਇਕਲ ਜਦੋ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਆਉਦਾ ਸੀ ਤਾ ਉਹ ਗੁਰੂ ਸਾਹਿਬਾਨ ਦੇ ਜੀਵਨ ਦੀਆਂ ਪ੍ਰਾਪਤੀਆਂ ਅਤੇ ਕੁਰਬਾਨੀਆਂ ਦੇ ਕਿਸੇ ਸੁਣ ਕੇ ਇੰਨਾ ਪ੍ਰਵਾਵਿਤ ਹੋ ਗਿਆ ਕਿ ਉਸਨੇ ਗੁਰੂ ਦਾ ਸਿੱਖ ਬਣਨ ਦਾ ਮਨ ਬਣਾ ਲਿਆ ਅਤੇ 1991 ਵਿਚ ਇਸਨੂੰ ਅਮਲੀ ਜਾਮਾ ਵੀ ਪਹਿਨਾ ਦਿੱਤਾ ਤੇ ਅ੍ਰੰਮਿਤ ਛੱਕ ਕੇ ਸਿੰਘ ਸੱਜ ਗਿਆ। ਉਸਨੇ ਆਪਣਾ ਨਾਮ ਵੀ ਦਰਸਣ ਸਿੰਘ ਰੱਖ ਲਿਆ ਅਤੇ ਅ੍ਰੰਮਿਤ ਧਾਰੀ ਅੋਰਤ ਮਾਇਵਿੰਦਰ ਕੋਰ ਨਾਲ 1996 ਵਿਚ ਵਿਆਹ ਕਰ ਲਿਆ।
1997-98 ਵਿਚ ਮਾਇਕਲ ਉਰਫ ਦਰਸਣ ਸਿੰਘ ਨੇ ਰਿਵਾÎÎÎਇਤੀ ਫਸਲੀ ਚਕਰ ਵਿਚ ਉਲਝੇ ਹੋਏ ਪੰਜਾਬ ਦੇ ਕਿਸਾਨਾ ਨੂੰ ਇਕ ਨਵੀਂ ਦਿਸ਼ਾ ਅਤੇ ਇਕ ਸੇਧ ਦੇਣ ਦੇ ਮੰਤਵ ਨਾਲ ਗੁਰੂਆ ਦੀ ਚਰਨ ਛੋਅ ਪ੍ਰਾਪਤ ਇਸ ਪਵਿੱਤਰ ਧਰਤੀ ਦੇ ਕੁਦਰਤੀ ਮਨਮੋਹਕ ਵਾਤਾਰਵਣ ਵਿਚ ਖੇਤੀਬਾੜੀ ਦਾ ਧੰਦਾ ਅਪਣਾ ਲਿਆ ਅਤੇ ਨੂਰਪੁਰ ਬੇਦੀ ਇਲਾਕੇ ਦੇ ਕਾਂਗੜ ਪਿੰਡ ਵਿਚ 12 ਏਕੜ ਵਿਚ ਆਰਗੈਨਿੰਕ ਖੇਤੀ ਕਰਨੀ ਸੁਰੂ ਕਰ ਦਿੱਤੀ। ਕਾਂਗੜ ਇਲਾਕੇ ਦੇ ਲੋਕ ਉਸਨੂੰ ਗੋਰਾ ਸਿੰਘ ਦੇ ਨਾਮ ਨਾਲ ਜਾਣਦੇ ਹਨ। ਉਸਦੇ ਇਸ ਆਰਗੈਨਿੰਕ ਫਾਰਮ ਵਿਚ ਸਰਾਬ ਪੀ ਕੇ ਜਾ ਨਸ਼ਾ ਕਰਕੇ ਅੰਦਰ ਜਾਣਾ ਸਖਤ ਮਨਾ ਹੈ।
ਦਰਸਣ ਸਿੰਘ ਉਰਫ ਮਾਇਕਲ ਦਾ ਕਹਿਣਾ ਹੈ ਕਿ ਉਸ ਕੋਲ ਅਕਸਰ ਹੀ ਪੰਜਾਬ ਖੇਤੀਬਾੜੀ ਯੂਨੀਵਰਸਟੀ ਦੇ ਮਾਹਿਰਾਂ ਦੀਆਂ ਟੀਮਾਂ ਆਉਦੀਆਂ ਹਨ ਅਤੇ ਉਸਨਾਲ ਖੇਤੀਬਾੜੀ ਦੀ ਵਿੱਧੀ ਉਤੇ ਚਰਚਾ ਵੀ ਕਰਦੇ ਹਨ। ਉਸਨੇ ਕਦੇ ਵੀ ਆਪਣੇ ਖੇਤਾ ਵਿਚ ਰਸਾਇਣ ਖਾਦਾ ਦੀ ਵਰਤੋਂ ਨਹੀਂ ਕੀਤੀ ਸਗੋ ਉਹ ਜੈਵਿਕ ਖਾਦਾ ਹਰੀ ਗਡੋਇਆ ਤੋਂ ਤਿਆਰ ਕੀਤੀ ਖਾਦ ਅਤੇ ਮੁਰਗੀਆਂ ਤੇ ਬੱਕਰੀਆਂ ਤੋਂ ਤਿਆਰ ਕੀਤੀ ਖਾਦ ਦੀ ਹੀ ਵਰਤੋ ਕਰਦਾ ਹੈ। ਉਸਦੇ ਖੇਤਾ ਵਿਚ ਤੇਜ ਤੇ ਹਾਨੀਕਾਰ ਕੀਟ-ਨਾਸ਼ਕ ਦਵਾਈਆਂ ਨਹੀਂ ਵਰਤੀਆਂ ਜਾਂਦੀਆ ਉਹ ਕਣਕ ਤੇ ਝੋਨੇ ਦੇ ਰਿਵਾਇਤੀ ਫਸਲੀ ਚਕਰ ਨੂੰ ਛੱਡ ਕੇ ਆਪਣੇ ਖੇਤਾ ਵਿਚ ਕਿਨੂੰ, ਹਲਦੀ, ਮੱਕੀ,ਮੂੰਗੀ ਅਤੇ ਫਲਾਂ ਤੇ ਸਬਜੀਆ ਦੀ ਕਾਸ਼ਤ ਕਰਦਾ ਹੈ ਇਹ ਰੇਤਲੀ ਜਮੀਨ ਜੋ ਕਿ ਖੇਤੀ ਲਈ ਕਾਫੀ ਉਤਮ ਹੈ ਵਿਚ ਉਸ ਵਲੋਂ ਕੀਤੀ ਫਸਲਾ ਦੀ ਪੈਦਾਵਾਰ ਦਾ ਉਸਨੂੰ ਆਮ ਫਸਲਾ ਦੀ ਕੀਮਤ ਨਾਲੋ ਚੋਖਾ ਮੁੱਲ ਮਿੱਲ ਜਾਂਦਾ ਹੈ ਜਿਸਨਾਲ ਮੁਨਾਫਾ ਚੋਖਾ ਹੋ ਰਿਹਾ ਹੈ। ਚੰਡੀਗੜ• ਵਿਚ ਉਸ ਦੀ ਪੈਦਾਵਾਰ ਦੀ ਕਾਫੀ ਮੰਗ ਹੈ ਉਸ ਦਾ ਤਿਆਰ ਕੀਤਾ ਹੋਈਆ ਗੁੜ ਵੀ ਲੋਕ ਬਹੁਤ ਪਸੰਦ ਕਰਦੇ ਹਨ।
ਦਰਸਣ ਸਿੰਘ ਉਰਫ ਮਾਇਕਲ ਨੇ ਆਪਣੇ ਜੀਵਨ ਨੂੰ ਸਾਦੇ ਢੰਗ ਨਾਲ ਬਤੀਤ ਕਰਨ ਦਾ ਪੱਕਾ ਨਿਸਚਾ ਕੀਤਾ ਹੋਇਆ ਹੈ। ਆਪਣੇ ਫਾਰਮ ਹਾਊਸ ਤੇ ਉਹ ਖੇਤੀਬਾੜੀ ਦਾ ਕੰਮ ਆਪ ਕਰਦਾ ਹੈ ਅਤੇ ਪੰਜਾਬੀ ਵਿਚ ਚੰਗੀ ਤਰ•ਾ ਬੋਲ ਤੇ ਸਮਝ ਸਕਦਾ ਹੈ। ਉਹ ਕਦੇ ਵੀ ਮੋਬਾਇਲ ਟੈਲੀਫੋਨ ਦੀ ਵਰਤੋ ਨਹੀਂ ਕਰਦਾ ਸਗੋਂ ਉਸਨੇ ਆਪਣੇ ਘਰ ਵਿਚ ਇਕ ਲੈਡ-ਲਾਈਨ ਟੈਲੀਫੋਨ ਲਗਵਾਇਆ ਹੋਇਆ ਹੈ। ਉਸਦਾ ਮੰਨਣਾ ਹੈ ਕਿ ਮੋਬਾਇਲ ਟੈਲੀਫੋਨ ਉਸਦਾ ਕੀਮਤੀ ਸਮਾਂ ਖਰਾਬ ਕਰਦੇ ਹਨ ਅਤੇ ਉਸਨੂੰ ਖੇਤੀਬਾੜੀ ਤੋਂ ਵੇਹਲ ਨਹੀ ਹੈ ਅੱਜ ਦੇ ਸਮੇਂ ਵਿਚ ਜਦੋ ਅਸੀਂ ਧਰਤੀ ਦੀ ਉਪਜਾਊ ਸਕਤੀ ਨੂੰ ਲਗਾਤਾਰ ਘਟਾ ਰਹੇ ਹਾਂ ਅਤੇ ਵੱਧ ਤੋਂ ਵੱਧ ਮੁਨਾਫਾ ਹਾਸਲ ਕਰਨ ਲਈ ਧਰਤੀ ਉਤੇ ਲਗਾਤਾਰ ਫਸਲਾ ਉਪਜਾ ਰਹੇ ਹਾਂ ਅਜਿਹੇ ਸਮੇਂ ਵਿਚ ਸਾਨੂੰ ਮਾਇਕਲ ਉਰਫ ਦਰਸ਼ਨ ਸਿੰਘ ਵਰਗੇ ਸੁਝਬਾਨ ਵਿਅਕਤੀ ਤੋਂ ਸੇਧ ਲੈਣ ਦੀ ਜਰੂਰਤ ਹੈ ਜਿਸਨੇ ਆਪਣੇ ਵਤਨ ਤੇ ਬੋਲੀ ਨੂੰ ਛੱਡ ਕੇ ਪੰਜਾਬ ਦੇ ਇਸ ਖੇਤਰ ਵਿਚ ਆ ਕੇ ਪੰਜਾਬ ਦੇ ਸਭਿਆਚਾਰ ਅਤੇ ਵਾਤਾਵਰਣ ਵਿਚ ਆਪਣੀ ਇਕ ਨਵੇਖਲੀ ਪਹਿਚਾਣ ਬਣਾਈ ਹੈ ਉਸਨੇ ਯੂਰਪ ਦੇ ਫਰਾਸ ਵਰਗੇ ਵਿਕਸੀਤ ਦੇਸ਼ ਨੂੰ ਛੱਡ ਕੇ ਪੰਜਾਬ ਦੇ ਵਾਤਾਵਰਣ ਇਥੋ ਦੇ ਸਭਿਆਚਾਰ ਗੁਰੂ ਸਾਹਿਬਾਨ ਦੀ ਸਿੱਖਿਆ ਅਤੇ ਆਪਣੇ ਜੀਵਨ ਸਾਥੀ ਦੀ ਚੋਣ ਕਰਨ ਸਮੇਂ ਵੀ ਇਸ ਇਲਾਕੇ ਨੂੰ ਹੀ ਚੁÎਣਿਆ ਹੈ ਉਸ ਦੇ ਘਰ ਜੋ ਇੱਕ ਪੁੱਤਰੀ ਪੈਦਾ ਹੋਈ ਉਸ ਦਾ ਨਾਮ ਵੀ ਨਾਨਕੀ ਹੈ। ਉਸਨੇ ਆਪਣੇ ਜੀਵਨ ਵਿਚ ਭਾਸ਼ਾ ਨੂੰ ਵੀ ਕਦੇ ਅੜਿਕਾ ਨਹੀਂ ਬਣਨ ਦਿੱਤਾ ਅਤੇ ਨੌਜਵਾਨਾ ਨੂੰ ਮਿਹਨਤ ਤੇ ਲਗਨ ਨਾਲ ਖੇਤੀਬਾੜੀ ਵਰਗੇ ਧੰਦੇ ਨੂੰ ਵੀ ਲਾਹੇਬੰਦ ਧੰਦੇ ਵਜੋ ਅਪਨਾਉਣ ਦੀ ਸੇਧ ਦਿੱਤੀ ਹੈ। ਮਾਈਕਲ ਉਰਫ ਦਰਸ਼ਨ ਸਿੰਘ ਦਾ ਮੰਨਣਾ ਹੈ ਕਿ ਕਿਸਾਨ ਜੇਕਰ ਸਖਤ ਮਿਹਨਤ ਕਰੇ ਤਾਂ ਉਹ ਆਪਣਾ ਜੀਵਨ ਵਧੀਆ ਢੰਗ ਨਾਲ ਬਤੀਤ ਕਰ ਸਕਦਾ ਹੈ। ਜਪਾਨ ਵਿਚ ਕੇਵਲ 3 ਜਾ 4 ਏਕੜ ਜ਼ਮੀਨ ਦੇ ਮਾਲਕ ਕਿਸਾਨਾ ਨੂੰ ਉਸ ਨੇ ਰਵਾਇਤੀ ਫਸਲੀ ਚੱਕਰ ਛੱਡ ਕੇ ਵੱਖ ਵੱਖ ਤਰ•ਾਂ ਦੀ ਫਸਲਾ ਦੀ ਪੈਦਾਵਾਰ ਨਾਲ ਉੱਤਮ ਕਿਸਾਨ,ਸੰਪੰਨ ਕਿਸਾਨ ਬਣਦੇ ਹੋਏ ਵੇਖੀਆ ਹੈ ਉਹ ਹਰ ਸਾਲ ਵਿਸਾਖੀ ਮੋਕੇ ਆਪਣੇ ਸਾਈਕਲ ਉਤੇ ਤਖ਼ਤ ਸ੍ਰੀ ਕੇਸਗੜ• ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਜਾਦਾ ਹੈ।