10ਵੀਂ ਦੇ ਵਿਦਿਆਰਥੀ ਨੇ ਬਣਾਇਆ ਆਵਾਜ਼ ਨਾਲ ਚੱਲਣ ਵਾਲਾ ਐਪ

By March 18, 2015 0 Comments


appਗੁਰਦਾਸਪੁਰ ,18 ਮਾਰਚ (ਏਜੰਸੀ)–ਪੰਜਾਬ ਦੇ ਗੁਰਦਾਸਪੁਰ ਵਿਚ ਲਿਟਿਲ ਫਲਾਵਰ ਕਾਨਵੈਂਟ ਸਕੂਲ ਦੇ ਦਸਵੀਂ ਦੇ ਵਿਦਿਆਰਥੀ ਅੰਸ਼ੁਲ ਨੇ ਮੋਬਾਈਲ ਫ਼ੋਨ ‘ਤੇ ਵਾਇਸ ਕਮਾਂਡ ( ਆਵਾਜ਼ ਨਾਲ ) ਦੇ ਕੇ ਬਿਜਲੀ ਦੇ ਬਲਬ ਅਤੇ ਲਾਈਟ ਨੂੰ ਆਨ ਆਫ਼ ਕਰਨ ਦਾ ਪ੍ਰੋਜੈਕਟ ਤਿਆਰ ਕੀਤਾ ਹੈ । ਇਸ ਨੂੰ ਸਮਾਰਟਫੋਨ ‘ਚ ਇੰਸਟਾਲ ਕਰਕੇ ਬਿਜਲੀ ਦੇ ਬਲਬ ਨੂੰ ਕਮਾਂਡ ਦੇ ਜ਼ਰੀਏ ਬੰਦ ਅਤੇ ਚਾਲੂ ਕੀਤਾ ਜਾ ਸਕਦਾ ਹੈ । ਉੱਥੇ ਹੀ , ਲਾਈਟ ਨੂੰ ਵੀ ਆਪਰੇਟ ਕੀਤਾ ਜਾ ਸਕੇਗਾ । ਅੰਸ਼ੁਲ ਨੇ ਇਸ ਐਪਲੀਕੇਸ਼ਨ ਨੂੰ ਜਾਰਵਿਸ ਦਾ ਨਾਮ ਦਿੱਤਾ ਹੈ । ਅੰਸ਼ੁਲ ਨੇ ਦੱਸਿਆ ਕਿ ਐਪਲੀਕੇਸ਼ਨ ਤਿਆਰ ਕਰਨ ਲਈ ਉਸ ਨੇ ਇੰਟਰਨੇਟ ਤੋਂ ਹੀ ਆਰਡਿਊਨੋ ਡਿਵਾਈਸ , ਬਲਿਊ ਟੁੱਥ ਮਾਡਿਊਲ ਅਤੇ ਮਾਈਕਰੋ ਕੰਟਰੋਲਰ ਲੋਡ ਕੀਤੇ । ਇਸ ਨਾਲ ਉਸ ਨੇ ਜਾਰਵਿਸ ਐਪਲੀਕੇਸ਼ਨ ਤਿਆਰ ਕੀਤੀ । ਇਹ ਪ੍ਰੋਜੈਕਟ ਬਲੂਟੂਥ ਉੱਤੇ ਕੰਮ ਕਰਦਾ ਹੈ । ਸਮਾਰਟਫੋਨ ਵਿਚ ਸਭ ਤੋਂ ਪਹਿਲਾਂ ਬਲੂਟੂਥ ਆਨ ਕਰਨਾ ਹੋਵੇਗਾ । ਫਿਰ ਵਾਇਸ ਕਮਾਂਡ ਦੇਣਾ ਹੁੰਦਾ ਹੈ ।ਇਸ ਦੇ ਬਾਦ ਇਹ ਕੰਮ ਕਰੇਗਾ । ਆਪਣੇ ਬੇਟੇ ਦੇ ਇਸ ਕਮਾਲ ਤੋਂ ਪਿਤਾ ਡਾ: ਰਮੇਸ਼ ਅਤਰੀ ਤੇ ਮਾਂ ਡਾ: ਮਮਤਾ ਬਹੁਤ ਖ਼ੁਸ਼ ਹਨ

Posted in: ਪੰਜਾਬ