ਗੂਗਲ ਨੇ ‘ਗੂਗਲ ਮੈਪ ਸੇਵਾ’ ‘ਚ ਦਰਬਾਰ ਸਾਹਿਬ ਦੇ ਮੈਪ ‘ਚ ਮਿਟਾਇਆ ‘ਓਮ’ ਦਾ ਨਿਸ਼ਾਨ

By February 2, 2015 0 Comments


2.2.P.S.1ਮਲੋਟ, 2 ਫਰਵਰੀ (ਰਾਜਵਿੰਦਰਪਾਲ ਸਿੰਘ) ਸਿੱਖ ਕੌਮ ਦੀ ਅਗਵਾਈ ਕਰਨ ਵਾਲੇ ਪੰਥਕ ਆਗੂਆਂ ਦੇ ਅਵੇਸਲੇਪੁਣੇ ਜਾਂ ਇੰਝ ਹੀ ਕਹਿ ਲਓ ਕਿ ਨਲਾਇਕੀਆਂ ਕਾਰਨ ਆਏ ਦਿਨ ਜਿੱਥੇ ਦੇਸ਼ ਦਾ ਭਗਵਾਂਕਰਨ ਦੀਆਂ ਭਿਆਨਕ ਸਾਜਿਸ਼ਾਂ ਹੋ ਰਹੀਆਂ ਹਨ ਉੱਥੇ ਹੀ ਹਿੰਦੂਤਵੀ ਤਾਕਤਾਂ ਵੱਲੋਂ ਆਪਣੀ ਵੱਖਰੀ ਹੋਂਦ ਅਤੇ ਪਛਾਣ ਵਾਲੀ ਸਿੱਖ ਕੌਮ ‘ਤੇ ਵੀ ਬੋਧਿਕ ਹਮਲੇ ਕੀਤੇ ਜਾ ਰਹੇ ਹਨ। ‘ਪੰਜਾਬ ਸਪੈਕਟਰਮ’ ਵੱਲੋਂ ਵੀ ਇਸ ਸਬੰਧੀ ਆਪਣੇ ਫ਼ਰਜ ਨਿਭਾਉਂਦੇ ਹੋਏ ਲਗਾਤਾਰ ਇਹਨਾਂ ਮਸਲਿਆਂ ‘ਤੇ ਪਹਿਰੇਦਾਰੀ ਕਰਦਿਆਂ ਸ਼ਰਾਰਤੀ ਅਨਸਰਾਂ ਦੀਆਂ ਇਨ•ਾਂ ਕੋਝੀਆਂ ਕਰਤੂਤਾਂ ਨੂੰ ਪਹਿਲ ਦੇ ਅਧਾਰ ‘ਤੇ ਨਸ਼ਰ ਕੀਤਾ ਜਾਂਦਾ ਰਿਹਾ ਹੈ। ਬੀਤੇ ਦਿਨੀ ਵੀ ਅਜਿਹਾ ਹੀ ਇੱਕ ਮਾਮਲਾ ‘ਪੰਜਾਬ ਸਪੈਕਟਰਮ’ ਵੱਲੋਂ ਲੋਕਾਂ ਦੀ ਕਚਹਿਰੀ ਵਿੱਚ ਲਿਆਂਦਾ ਗਿਆ। ਜਿਸ ਵਿੱਚ ਹਿੰਦੂਤਵੀ ਤਾਕਤਾਂ ਨੇ ਇੰਨਰਨੈਟ ਰਾਂਹੀ ਸਿੱਖਾ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨਾਂ ਸ਼ੁਰੂ ਕਰਦਿਆਂ ਆਪਣੇ ਬੋਧਿਕ ਹਮਲਿਆਂ ‘ਚ ਸਿੱਖਾਂ ਦੇ ਮੱਕੇ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਸਾਹਿਬ ਨੂੰ ਹੀ ਨਿਸ਼ਾਨਾ ਬਣਾਇਆ। ਵਿਸ਼ਵ ਪ੍ਰਸਿੱਧ ਗੂਗਲ ਵੱਲੋਂ ‘ਗੂਗਲ ਮੈਪ’ ਨਾਂਅ ‘ਤੇ ਦਿੱਤੀ ਜਾਂਦੀ ਸੇਵਾ ਦਾ ਬੇਜ਼ਾ ਇਸਤੇਮਾਲ ਕਰਦਿਆਂ ਦਰਬਾਰ ਸਾਹਿਬ ਦੇ ਮੁੱਖ ਦਰਵਾਜੇ ਨੂੰ ਇੰਗਤ ਕਰਨ ਵਾਲੇ ਲੋਗੋ ਜਿਸ ਵਿੱਚ ਸ਼੍ਰੀ ਦਰਬਾਰ ਸਾਹਿਬ ਲਿਖਿਆ ਗਿਆ ਹੈ, ਦੇ ਨਾਲ ਗੋਲ ਦਾਇਰੇ ਵਿੱਚ ਹਿੰਦੂ ਧਰਮ ਨਾਲ ਸਬੰਧਤ ਨਿਸ਼ਾਨ ‘ਓਮ’ ਅਪਡੇਟ ਕਰ ਦਿੱਤਾ ਗਿਆ ਸੀ। ਇਸ ਤਰਾਂ ਦੀ ਕੀਤੀ ਗਈ ਇਸ ਕੋਝੀ ਹਰਕਤ ਨਾਲ ਜਿੱਥੇ ਸਿੱਖ ਧਰਮ ਅਤੇ ਦਰਬਾਰ ਸਾਹਿਬ ਸਬੰਧੀ ਜਾਣਕਾਰੀ ਲੈਣ ਵਾਲਾ ਭੰÎਭਲਭੂਸੇ ਵਿੱਚ ਪੈ ਹੀ ਰਿਹਾ ਸੀ ਉੱਥੇ ਹੀ ਵਿਦੇਸ਼ੀ ਜਾਂ ਗੈਰ ਸਿੱਖ ਲੋਕਾਂ ਸਾਹਮਣੇ ਸਿੱਖ ਧਰਮ ਦੀ ਵਖਰੀ ਪਛਾਣ ਨੂੰ ਹਿੰਦੂਤਵ ਵਿੱਚ ਗਲਗਡ ਕਰ ਕੇ ਦਰਸ਼ਾਉਣ ਦੀ ਕਰੂਰ ਤੇ ਕੋਝੀ ਸੋਚ ਵੀ ਉੱਭਰ ਕੇ ਸਾਹਮਣੇ ਆ ਗਈ ਸੀ। ਦੇਸ਼ ਦੇ ਬਹੂਗਿਣਤੀਆਂ ਦੀ ਕੱਟੜ ਵੱਲੋਂ ਸੋਚ ਸਿੱਖ ਧਰਮ ਨੂੰ ਹਿੰਦੂਤਵ ਦਾ ਹੀ ਹਿੱਸਾ ਸਾਬਤ ਕਰਨ ਦੀ ਇਸ ਕੋਝੀ ਕੋਸ਼ਿਸ਼ ਜਿਸ ਨਾਲ ਪੂਰੀ ਦੁਨੀਆਂ ਸਾਹਮਣੇ ਸਿੱਖਾਂ ਦੇ ਮੱਕੇ ਸ਼੍ਰੀ ਦਰਬਾਰ ਸਾਹਿਬ ਦੇ ਅਕਸ ਨੂੰ ਢਾਹ ਲਾਉਣ ਦੀ ਗੰਦੀ ਨੀਅਤ ਨਾਲ ਹੀ ਗੁਗਲ ਮੈਪ ਵਿੱਚ ਦਰਬਾਰ ਸਾਹਿਬ ਨੂੰ ਦਰਸ਼ਾਏ ਜਾਣ ਲਈ ਲਿਖੇ ਲੋਗੋ ਨਾਲ ਹਿੰਦੂ ਧਰਮ ਨਾਲ ਸਬੰਧਤ ਚਿੰਨ• ‘ਓਮ’ ਨੂੰ ਅੰਕਤ ਕੀਤਾ ਗਿਆ ਸੀ, ਨੂੰ ਸੰਜੀਦਗੀ ਨਾਲ ਲੈਂਦਿਆਂ ‘ਪੰਜਾਬ ਸਪੈਕਟਰਮ’ ਵੱਲੋਂ ਪ੍ਰਮੁੱਖਤਾ ਨਾਲ ਨਸ਼ਰ ਕੀਤਾ ਗਿਆ। ਇਹ ਪੜਦਿਆਂ ਹੀ ਸਿੱਖ ਦਰਦੀਆਂ ਵਿਚ ਰੋਸ ਦੀ ਲਹਿਰ ਪਨਪ ਗਈ। ਜਿੱਥੇ ਸਮੁੱਚੇ ਸਿੱਖ ਭਾਈਚਾਰੇ ਵੱਲੋਂ ਇਸ ਦੀ ਪੁਰਜੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਉੱਥੇ ਹੀ ਇਸ ਖਿਲਾਫ਼ ਆਪਣੇ ਆਪਣੇ ਪੱਧਰ ‘ਤੇ ਮੁਹਿੰਮ ਵਿੱਢਦਿਆਂ ‘ਗੂਗਲ’ ਨੂੰ ਸ਼ਿਕਾਇਤ ਦਰਜ਼ ਕਰਵਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ। ਅਖਿਰ ਗੂਗਲ ਵੱਲੋਂ ਦਿੱਤੀ ਜਾ ਰਹੀ ਮੈਪ ਸੇਵਾ ‘ਚ ਦਰਬਾਰ ਸਾਹਿਬ ਨੂੰ ਦਰਸ਼ਾਉਣ ਵਾਲੇ ਲੋਗੋ ਦੇ ਨਾਲ ਅਪਡੇਟ ਕੀਤੇ ‘ਓਮ’ ਦੇ ਨਿਸ਼ਾਨ ਨੂੰ ਮਿਟਾ ਦਿੱਤਾ ਗਿਆ। ਦੱਸਣਯੋਗ ਹੈ ਕਿ ‘ਪੰਜਾਬ ਸਪੈਕਟਰਮ’ ਵੱਲੋਂ ਪਹਿਲਾਂ ਵੀ ਅਜਿਹੇ ਮਸਲਿਆਂ ਨੂੰ ਨਾ ਕੇਵਲ ਪ੍ਰਮੁੱਖਤਾ ਨਾਲ ਨਸ਼ਰ ਕੀਤਾ ਗਿਆ ਬਲਕਿ ਇਸ ਉਪਰਾਲੇ ਵੱਜੋਂ ਸ਼ਰਾਰਤੀ ਅਨਸਰਾਂ ਵੱਲੋਂ ਕੀਤੀਆਂ ਗਈਆਂ ਅਜਿਹੀਆਂ ਕਾਰਵਾਈਆਂ ਨੂੰ ਨੱਥ ਵੀ ਪਈ। ਇਸ ਵਾਰ ਵੀ ‘ਪੰਜਾਬ ਸਪੈਕਟਰਮ’ ਵੱਲੋਂ ਕੀਤੀ ਪਹਿਰੇਦਾਰੀ ਰੰਗ ਲਿਆਈ ਤੇ ਹਿੰਦੂਤਵੀ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਮਿਲਿਆ। ਆਉਂਦੇ ਸਮੇਂ ‘ਚ ਵੀ ‘ਪੰਜਾਬ ਸਪੈਕਟਰਮ’ ਵੱਲੋਂ ਆਪਣੇ ਫ਼ਰਜ਼ ਇਸੇ ਤਰਾਂ ਨਿਭਾਏ ਜਾਂਦੇ ਰਹਿਣਗੇ।