111 ਵੀਂ ਕ੍ਰਿਸਮਸ ਮਨਾਉਣ ਨੂੰ ਤਿਆਰ ਹੈ ਯੂਰਪ ਦਾ ਸਭ ਤੋਂ ਬਜ਼ੁਰਗ ਪੰਜਾਬੀ

By December 22, 2014 0 Comments


sikhਲੰਦਨ, 21 ਦਸੰਬਰ (ਏਜੰਸੀ)- ਯੂਰਪ ਦੇ ਸਭ ਤੋਂ ਬਜ਼ੁਰਗ ਵਿਅਕਤੀ ਨਜ਼ਰ ਸਿੰਘ ਇਸ ਸਾਲ ਆਪਣੀ 111 ਵੀਂ ਕ੍ਰਿਸਮਸ ਮਨਾਉਣਗੇ। ਨਜ਼ਰ ਸਿੰਘ ਦਾ ਜਨਮ ਪੰਜਾਬ ‘ਚ ਹੋਇਆ।ਉਨ੍ਹਾਂ ਦੇ ਪਾਸਪੋਰਟ ਮੁਤਾਬਿਕ ਉਨ੍ਹਾਂ ਦਾ ਜਨਮ 08.06.1904 ਨੂੰ ਜਿਲ੍ਹਾ ਜਲੰਧਰ ਵਿਖੇ ਹੋਇਆ। ਉਹ 1965 ‘ਚ ਪਹਿਲੀ ਵਾਰ ਇੰਗਲੈਂਡ ਗਏ ਤੇ ਉਥੇ ਹੀ ਪਹਿਲੀ ਵਾਰ ਉਨ੍ਹਾਂ ਨੇ ਕ੍ਰਿਸਮਸ ਬਾਰੇ ਸੁਣਿਆ ਸੀ। ਉਨ੍ਹਾਂ ਨੇ ਅੰਗਰੇਜ਼ੀ ਅਖ਼ਬਾਰ ਨੂੰ ਦੱਸਿਆ ਕਿ ਇੰਗਲੈਂਡ ਆਉਣ ਤੋਂ ਬਾਅਦ ਉਨ੍ਹਾਂ ਨੂੰ ਤੋਹਫਾ ਲੈਣ ਅਤੇ ਤੋਹਫੇ ਦੇਣ ‘ਚ ਮਾਣ ਮਹਿਸੂਸ ਹੁੰਦਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਕੁਝ ਨਹੀਂ ਚਾਹੀਦਾ। ਉਨ੍ਹਾਂ ਦੇ 9 ਬੱਚੇ, 34 ਦੋਹਤੇ-ਦੋਹਤੀਆਂ ਅਤੇ 63 ਪੜਪੋਤੇ-ਪੜਪੋਤੀਆਂ ਹਨ। ਨਜ਼ਰ ਸਿੰਘ ਇੰਗਲੈਂਡ ‘ਚ ਆਪਣੇ ਬੇਟੇ ਚੈਨ ਸਿੰਘ ਨਾਲ ਰਹਿੰਦੇ ਹਨ ਜੋ 61 ਸਾਲ ਦੇ ਹਨ। ਨਜ਼ਰ ਸਿੰਘ ਤੋਂ ਵੱਧ ਉਮਰ ਦੇ ਦੋ ਵਿਅਕਤੀ ਹਨ ਜੋ ਜਾਪਾਨ ਤੋਂ ਹਨ। ਉਨ੍ਹਾਂ ਨੇ ਆਪਣੇ ਜੀਵਨ ‘ਚ ਦੋਵੇਂ ਵਿਸ਼ਵ ਜੰਗਾਂ ਸਮੇਤ ਦੁਨੀਆ ਦੇ ਕਈ ਮਹੱਤਵਪੂਰਨ ਵਿਕਾਸ ਤੇ ਹੋਰ ਘਟਾਨਾਵਾਂ ਦੇਖੀਆਂ ਹਨ। ਉਹ ਅਜੇ ਵੀ ਆਪਣੇ ਆਪ ਨੂੰ ਸਿਹਤਮੰਦ ਮਹਿਸੂਸ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਨਾਲ ਪਰਿਵਾਰ ਬਹੁਤ ਚੰਗਾ ਰਿਹਾ ਹੈ ਇਸ ਲਈ ਉਹ ਇਥੋਂ ਤੱਕ ਪਹੁੰਚੇ ਹਨ।