ਰਾਧਾ ਸੁਆਮੀ ਮੁੱਖੀ ਗੁਰਿੰਦਰ ਸਿੰਘ ਢਿਲੋ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ

By December 16, 2014 0 Comments


ਅੰਮ੍ਰਿਤਸਰ 16 ਦਸੰਬਰ (ਜਸਬੀਰ ਸਿੰਘ) ਰਾਧਾ ਸੁਆਮੀ ਸੰਪਰਦਾ ਦੇ ਮੁੱਖੀ ਬਾਬਾ ਗੁਰਿੰਦਰ ਸਿੰਘ ਢਿਲੋ ਨੇ ਅੱਜ ਨਿਮਾਣੇ ਸਿੱਖ ਵਜੋ ਸ੍ਰੀ ਹਰਮਿੰਦਰ ਸਾਹਿਬ ਵਿਖੇ ਮੱਥਾ gurinderਟੇਕਿਆ ਅਤੇ ਕਰੀਬ 35 ਮਿੰਟ ਸੱਚਖੰਡ ਅੰਦਰ ਬੈਠ ਕੇ ਗੁਰਬਾਣੀ ਦੇ ਮਨੋਹਰ ਕੀਰਤਨ ਦਾ ਰਸਭਿੰਨਾਂ ਅਨੰਦ ਵੀ ਮਾਣਿਆ।
ਚਿੱਟਾ ਕੁੜਤਾ ਪਜਾਮਾ ਤੇ ਕਾਲੀ ਜੈਕਟ ਪਾਏ ਹੋਏ ਬਾਬਾ ਗੁਰਿੰਦਰ ਸਿੰਘ ਢਿਲੋ ਇੱਕ ਨਿਮਾਣੇ ਸ਼ਰਧਾਲੂ ਦੀ ਤਰ•ਾ ਅੱਜ ਕਰੀਬ ਸਵੇਰੇ 10.50 ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾ ਵਿੱਚ ਪੁੱਜੇ ਜਿਥੇ ਉਹਨਾਂ ਨੇ ਮਰਿਆਦਾ ਤੇ ਪਰੰਪਰਾਵਾਂ ਅਨੁਸਾਰ ਪਹਿਲਾਂ ਪੂਰੀ ਪਰਕਰਮਾ ਕੀਤੀ ਤੇ ਫਿਰ ਸੱਚਖੰਡ ਸਾਹਿਬ ਵਿਖੇ ਨਤਮਸਤਕ ਹੋਏ। ਉਹਨਾਂ ਨੇ ਪੂਰੀ ਤਰ੍ਵਾ ਮੰਤਰ ਮੁੰਗਦ ਹੋ ਕੇ ਰਾਗੀ ਸਿੰਘਾਂ ਦੇ ਪਿਛਲੇ ਪਾਸੇ ਬੈਠ ਕੇ ਕਰੀਬ 35 ਮਿੰਟ ਕੀਰਤਨ ਸੁਣਿਆ ਅਤੇ ਉਸ ਸਮੇਂ ਗੁਰਬਾਣੀ ਦੇ,‘‘ ਹਰਿ ਕੇ ਨਾਮ ਬਿਨਾਂ ਸਭ ਦੁੱਖ ਪਾਈਐ’’ ਰਾਗੀ ਸਿੰਘਾਂ ਵੱਲੋ ਸ਼ਬਦ ਗਾਇਨ ਕੀਤਾ ਜਾ ਰਿਹਾ ਸੀ। ਉਹਨਾਂ ਨੇ ਬੜੀ ਹੀ ਸ਼ਰਧਾ ਨਾਲ ਲਾਈਨ ਵਿੱਚ ਲੱਗ ਕੇ ਲਾਂਚੀ ਬੇਰੀ ਦੇ ਥੱਲੇ ਵਰਤਾਇਆ ਜਾ ਰਿਹਾ ਪ੍ਰਸ਼ਾਦ ਲੈ ਵਾਹਿਗੁਰੂ ਦਾ ਨਾਮ ਲੈ ਕੇ ਨਿਮਰਤਾ ਨਾਲ ਛੱਕਿਆ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ । ਇਸ ਸਮੇਂ ਉਹਨਾਂ ਦੇ ਨਾਲ ਕੋਈ ਵੀ ਸੁੱਰਖਿਆ ਕਰਮਚਾਰੀ ਨਹੀ ਸੀ ਸਿਰਫ ਉਹਨਾਂ ਦਾ ਇੱਕ ਸੇਵਕ ਪੰਜਾਬ ਪੁਲੀਸ ਦੇ ਸਾਬਕਾ ਅਧਿਕਾਰੀ ਪਰਮਦੀਪ ਸਿੰਘ ਤੇਜਾ ਅਤੇ ਇੱਕ ਜਰਨਲਿਸਟ ਉਹਨਾਂ ਦੇ ਨਾਲ ਸੀ ਜਿਹੜਾ ਅਕਸਰ ਬਾਬਾ ਜੀ ਨਾਲ ਮੁਲਾਕਾਤ ਕਰਨ ਲਈ ਉਹਨਾਂ ਦੇ ਡੇਰੇ ਜਾਂਦਾ ਹੀ ਰਹਿੰਦਾ ਹੈ। ਵਿਡੰਬਨਾ ਇਹ ਸੀ ਕਿ ਨਾ ਤਾਂ ਸ਼੍ਰੋਮਣੀ ਕਮੇਟੀ ਤੇ ਨਾ ਹੀ ਕਿਸੇ ਜਿਲ•ਾ ਪ੍ਰਸ਼ਾਸ਼ਨ ਨੂੰ ਇਸ ਬਾਰੇ ਕੋਈ ਜਾਣਕਾਰੀ ਸੀ ਕਿਉਕਿ ਉਹ ਬਿਨਾਂ ਕਿਸੇ ਨੂੰ ਇਤਲਾਹ ਦਿੰਦਿਆ ਹੀ ਅਕਸਰ ਹੀ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਆਉਦੇ ਰਹਿੰਦੇ ਹਨ।
ਵਰਨਣਯੋਗ ਹੈ ਕਿ ਬਾਬਾ ਗੁਰਿੰਦਰ ਸਿੰਘ ਢਿਲੋ ਨੂੰ ਜੈਂਡ ਪਲੱਸ ਸੁਰੱਖਿਆ ਸਰਕਾਰ ਵੱਲੋ ਦਿੱਤੀ ਹੋਈ ਹੈ ਪਰ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਕਿਸੇ ਵੀ ਪਰਕਾਰ ਦੀ ਸੁਰੱਖਿਆ ਨੂੰ ਨਾਲ ਨਹੀ ਰੱਖਿਆ ਜਦ ਕਿ ਕਈ ਲੱਲੂ ਪੱਜੂ ਸਿਆਸੀ ਆਗੂ ਵੱਡੀ ਸੁਰੱਖਿਆ ਕੜੀ ਲੈ ਕੇ ਧਾੜਵੀ ਬਣ ਕੇ ਮੱਥਾ ਟੇਕਣ ਦਾ ਢੋਂਗ ਰਚਾਉਦੇ ਹਨ ਅਤੇ ਸ਼੍ਰੋਮਣੀ ਕਮੇਟੀ ਉਹਨਾਂ ਦਾ ਗਰਮਜੋਸ਼ੀ ਨਾਲ ਸੁਆਗਤ ਕਰਦੀ ਹੈ। ਉਹਨਾਂ ਦੀ ਸੁਰੱਖਿਆ ਦਾ ਜਾਇਜਾ ਲੈਣ ਲਈ ਅਕਸਰ ਹੀ ਏ.ਡੀ.ਜੀ.ਪੀ ਦਾ ਅਧਿਕਾਰੀ ਡੇਰੇ ਵਿੱਚ ਆਉਦਾ ਹੀ ਰਹਿੰਦਾ ਹੈ। ਵਰਨਣਯੋਗ ਹੈ ਕਿ ਬੀਤੇ ਦਿਨੀ ਬਾਬਾ ਢਿਲੋ ਨਾਲ ਆਰ.ਐਸ.ਐਸ. ਮੁੱਖੀ ਮੋਹਨ ਭਾਗਵਤ ਨੇ ਵੀ ਮੁਲਾਕਾਤ ਕੀਤੀ ਸੀ ਜਿਸ ਨੂੰ ਰਸਮੀ ਦੱਸਿਆ ਗਿਆ ਪਰ ਸਿਆਸੀ ਹਲਕਿਆ ਵਿੱਚ ਇਸ ਮੁਲਾਕਾਤ ਨਾਲ ਕਾਫੀ ਹਲਚਲ ਹੋਈ ਸੀ ਅਤੇ ਹਰ ਕੋਈ ਇਸ ਨੂੰ ਆਪਣੇ ਆਪਣੇ ਨਜਰੀਏ ਨਾਲ ਵੇਖਦਾ ਸੀ।
ਡੇਰਾ ਰਾਧਾ ਸੁਆਮੀ ਨੂੰ ਅਸਲ ਵਿੱਚ ਡੇਰਾ ਬਾਬਾ ਜੈਂਮਲ ਸਿੰਘ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਿਹੜਾ ਅੰਮ੍ਰਿਤਸਰ ਤੋ ਕਰੀਬ 45ਕਿਲੋਮੀਟਰ ਦੂਰ ਹੈ। ਇਸ ਡੇਰੇ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਸੇਵਕ ਹਨ ਤੇ ਡੇਰੇ ਵਿੱਚ ਹਰ ਸਮੇਂ ਸੰਗਤਾਂ ਦੀ ਵੱਡੀ ਭੀੜ ਲੱਗੀ ਰਹਿੰਦੀ ਹੈ। ਜਦੋ ਭੰਡਾਰੇ ਦੇ ਦਿਨ ਹੁੰਦੇ ਹਨ ਤਾਂ ਉਸ ਸਮੇਂ ਤਾਂ ਰੇਲ ਗੱਡੀਆ ਤੇ ਬੱਸਾਂ ਵਿੱਚ ਜਗ•ਾ ਮਿਲਣੀ ਮ੍ਰੁਸ਼ਕਲ ਹੋ ਜਾਂਦੀ ਹੈ ਇਥੋ ਤੱਕ ਹਵਾਈ ਜਹਾਜ ਵੀ ਫੁੱਲ ਹੋ ਕੇ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾ ਸਾਸੀ ਵਿਖੇ ਉਤਰਦੇ ਹਨ। ਡੇਰੇ ਦੇ ਲੱਖਾਂ ਦੀ ਗਿਣਤੀ ਵਿੱਚ ਸ਼ਰਥਾਲੂ ਹਨ ਜਿਹੜੇ ਪੂਰੀ ਆਸਥਾ ਨਾਲ ਇਥੇ ਬਾਬਾ ਜੀ ਦੇ ਪ੍ਰਵਚਨ ਸਨਣ ਲਈ ਆਉਦੇ ਹਨ। ਜਦੋਂ 2010 ਵਿੱਚ ਬਾਬਾ ਗੁਰਿੰਦਰ ਸਿੰਘ ਢਿਲੋ ‘ਤੇ ਉਹਨਾਂ ਨੂੰ ਖਤਮ ਕਰਨ ਦਾ ਮਨਸੂਬਾ ਆਸਟਰੀਆ ਦੇ ਸ਼ਹਿਰ ਵਿਆਨਾ ਵਿੱਚ ਬਣਾਇਆ ਗਿਆ ਸੀ ਤਾਂ ਉਥੋ ਦੀ ਪੁਲੀਸ ਨੇ ਚਾਰ ਨੌਜਵਾਨਾਂ ਨੂੰ ਬਰੂਦ ਸਮੇਤ ਗ੍ਰਿਫਤਾਰ ਕੀਤਾ ਸੀ ਅਤੇ ਬਾਬਾ ਜੀ ਵਾਲ ਵਾਲ ਬੱਚ ਗਏ ਸਨ। ਉਸ ਤੋ ਬਾਅਦ ਭਾਰਤ ਵਿੱਚ ਵੀ ਉਹਨਾਂ ਦੀ ਸੁਰੱਖਿਆ ਦਾ ਕਾਫੀਆ ਤੰਗ ਕਰ ਦਿੱਤਾ ਗਿਆ ਸੀ ਪਰ ਉਹ ਗੁਰੂ ਘਰ ਵਿਖੇ ਮੱਥਾ ਟੇਕਣ ਸਮੇਂ ਸੁਰੱਖਿਆ ਨੂੰ ਕਦੇ ਵੀ ਨਾਲ ਲੈ ਕੇ ਨਹੀ ਚੱਲਦੇ।