ਸੋਧਾ ਸਾਧ ਦੀ ਫ਼ੋਟੋ ਨਾਲ ਬਾਣੀ ਦੀਆਂ ਤੁਕਾਂ ਗਲਤ ਢੰਗ ਨਾਲ ਜੋੜ ਕੀਤੀ ਬੇਅਦਬੀ ਚਿੰਤਾਜਨਕ-ਭਾਈ ਕੁਲਵਿੰਦਰ ਸਿੰਘ ਖਾਨਪੁਰੀਆ

By December 3, 2014 0 Comments


..ਕਿਹਾ..ਸਿੱਖ ਕੌਮ ਦੇ ਅਖੌਤੀ ਆਗੂਆਂ ਵੱਲੋਂ ਘੁੱਗੀਆਂ ਵਾਂਗ ਅੱਖਾਂ ਮੀਟੇ ਰਹਿਣ ਦਾ ਹੈ ਸਿੱਟਾ
ਹੋਂਦ ਯਕੀਨੀ ਬਨਾਉਣ ਲਈ ਹੁਣ ‘ਖ਼ਾਲਿਸਤਾਨ’ ਦੀ ਸਥਾਪਨਾ ਬੇ-ਹੱਦ ਜਰੂਰੀ -ਬਲਜਿੰਦਰ ਸਿੰਘ
khanpur
ਮਲੋਟ, 2 ਦਸੰਬਰ (ਰਾਜਵਿੰਦਰਪਾਲ ਸਿੰਘ) ਜਿਲ•ਾ ਰੋਪੜ ਦੇ ਪਿੰਡ ਰਤਨਗੜ ਦੇ ਗੁਰਦੁਆਰਾ ਸਾਹਿਬ ਵਿਚ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੀੜ ਚੋਰੀ ਕਰ ਉਸ ਨੂੰ ਜਲਾ ਦੇਣ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਭੜਕਾਉਣ ਦੇ ਮਾਮਲੇ ’ਚ ਦੋਸ਼ੀ ਕਰਾਰ ਦਿੱਤੇ ਗਏ ਬਾਬਾ ਪਿਆਰਾ ਸਿੰਘ ਭਨਿਆਰਾ ਸਿੰਘ ’ਤੇ ਹਮਲੇ ਦੇ ਮਾਮਲੇ ਨਾਲ ਸਬੰਧਤ ਦਿੱਲੀ ਦੀ ਤਿਹਾੜ ਜੇਲ੍ਹ’ਚ ਬੰਦ ਭਾਈ ਕੁਲਵਿੰਦਰ ਸਿੰਘ ਖਾਨਪੁਰੀਆ ਉਰਫ਼ ਹੈਪੀ ਤੇ ਸਾਥੀ ਬਲਜਿੰਦਰ ਸਿੰਘ ਨੂੰ ਅੱਜ ਸਥਾਨਕ ਸਬ ਡਵੀਜਨਲ ਅਦਾਲਤ ਕੰਪਲੈਕਸ ਵਿਚ ਮਾਣਯੋਗ ਬਗੀਚਾ ਸਿੰਘ (ਸਬ ਡਵੀਜਨਲ ਜੂਡੀਸ਼ੀਅਲ ਮੈਜਿਸਟ੍ਰੇਟ) ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਉਹਨਾਂ ਦੀ ਅਗਲੀ ਪੇਸ਼ੀ 16 ਦਸੰਬਰ ਨੂੰ ਰੱਖੀ ਗਈ ਹੈ। ਥਾਣਾ ਸਿਟੀ ਮਲੋਟ ਵਿਚ ਦਰਜ਼ ਇੱਕ ਮਾਮਲੇ ’ਚ ਪੇਸ਼ੀ ਭੁਗਤਣ ਤੋਂ ਬਾਅਦ ਦਿੱਲੀ ਰਵਾਨਾ ਹੋਣ ਲੱਗਿਆਂ ਭਾਈ ਕੁਲਵਿੰਦਰ ਸਿੰਘ ਖਾਨਪੁਰੀਆ ਨੇ ਕਿਹਾ ਕਿ ਸਾਡੀ ਕੌਮ ਦੀ ਅਗਵਾਈ ਕੁਝ ਅਖੌਤੀ ਆਗੂ ਕਰ ਰਹੇ ਹਨ ਤੇ ਉਨ੍ਹਾਂ ਦੇ ਘੁੱਗੀਆਂ ਵਾਂਗ ਅੱਖਾਂ ਮੀਟ ਸੁੱਤੇ ਰਹਿਣ ਦਾ ਹੀ ਨਤੀਜਾ ਹੈ ਕਿ ਸੋਧਾ ਸਾਧ ਨੂੰ ਜਿੱਥੇ ਬਾਇਜੱਤ ਬਰੀ ਕਰ ਦਿੱਤਾ ਜਾਂਦਾ ਹੈ ਉੱਥੇ ਹੀ ਉਸ ਵੱਲੋਂ ਆਏ ਦਿਨ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਜਾਂਦਾ ਹੈ। ਆਪਣੀ ਫ਼ੋਟੋ ਉੱਪਰ ਬਾਣੀ ਦੀਆਂ ਤੁਕਾਂ ਦਾ ਗਲਤ ਇਸਤੇਮਾਲ ਕਰਦਿਆਂ ‘‘ਮਿੱਟੀ ਧੁੰਦ ਜੱਗ ਚਾਨਣ ਹੋਇਆ, ਸਤਿਗੁਰੂ ਪਿਆਰਾ ਆ ਗਿਆ’’ ਲਿਖ ਬਾਣੀ ਦੀ ਬੇਅਦਬੀ ਕਰਨ ਦੀ ਸੋਧਾ ਸਾਧ ਵੱਲੋਂ ਵਿਖਾਈ ਗਈ ਜੁਰਅਤ ਵੀ ਇਸੇ ਦਾ ਨਤੀਜਾ ਹੈ। ਉਨ੍ਹਾਂ ਦੱਸਿਆ ਕਿ ਤਿਹਾੜ ਜੇਲ੍ਹਵਿੱਚ ਉਨ੍ਹਾਂ ਨਾਲ ਮਾੜਾ ਵਿਹਾਰ ਕੀਤਾ ਜਾਂਦਾ ਹੈ ਤੇ ਉਹਨਾਂ ਦੇ ਬਿਮਾਰ ਚਲਦੇ ਹੋਣ ਦੇ ਬਾਵਜੂਦ ਇਲਾਜ ਨਹਂੀ ਕੀਤਾ ਜਾ ਰਿਹਾ। ਉਹ ਅਲਸਰ ਦੀ ਬਿਮਾਰੀ ਨਾਲ ਪੀੜਤ ਹਨ। ਉਨ੍ਹਾਂ ਨੂੰ ਹੁਣ ਤਿੰਨ ਨੰ: ਜੇਲ੍ਹਚੋਂ ਂਿੲੱਕ ਨੰ: ’ਚ ਤਬਦੀਲ ਕਰ ਦਿੱਤਾ ਗਿਆ ਹੈ ਪਰ ਉਸ ਜੇਲ੍ਹਦਾ ਡਾਕਟਰ ਉਸਦਾ ਇਲਾਜ ਹੀ ਨਹੀਂ ਕਰ ਰਿਹਾ। ਉਨ੍ਹਾਂ ਇਹ ਵੀ ਦੱਸਿਆ ਕਿ ਦਿੱਲੀ ਦੀ ਪਟਿਆਲਾ ਕੋਰਟ ਵੱਲੋਂ ਉਨ੍ਹਾਂ ਦੀ ਐਮ. ਆਰ.ਆਈ. ਏਮਜ਼ ਹਸਪਤਾਲ ਚੋਂ ਕਰਵਾਉਣ ਦੇ ਆਦੇਸ਼ ਤਿਹਾੜ ਜੇਲ੍ਹਅਧਿਕਾਰੀਆਂ ਨੂੰ ਦਿੱਤੇ ਜਾ ਚੁੱਕੇ ਹਨ ਪਰ ਜੇਲ੍ਹਪ੍ਰਸ਼ਾਸ਼ਨ ਵੱਲੋਂ ਲਗਾਤਾਰ ਲਈਆਂ 26/3..26/4..23/9/2014 ਤਰੀਕਾਂ ਦੇ ਬਾਵਜੂਦ ਵੀ ਹੁਣ ਤੱਕ ਉਨ੍ਹਾਂ ਦੀ ਐਮ.ਆਰ.ਆਈ.ਏਮਜ਼ ਚੋਂ ਨਹੀਂ ਕਰਵਾਈ ਗਈ ਹੈ। ਜੇਲ੍ਹਪ੍ਰਸ਼ਾਸ਼ਨ ਵੱਲੋਂ ਇਸੇ ਤਰਾਂ ਅਣਗੋਲਿਆਂ ਜਾਣ ’ਤੇ ਉਹਨਾਂ ਦੀ ਜਾਨ ਨੂੰ ਖ਼ਦਸ਼ਾ ਬਣਿਆ ਹੋਇਆ ਹੈ। ਪਿੰਡ ਜੋਧਪੁਰ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਤੇ ਪੋਥੀਆਂ ਦੇ ਅਗਨ ਭੇਂਟ ਹੋ ਜਾਣ ਵਾਲੀ ਘਟਨਾ ’ਤੇ ਚਿੰਤਾ ਜਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਬੇਹੱਦ ਮੰਦਭਾਗੀ ਘਟਨਾ ਹੈ। ਸਿੱਖ ਕੌਮ ਨੂੰ ਇਸ ਨੂੰ ਬੜੇ ਸਜਿੰਦਿਆਂ ਲੈਣਾ ਚਾਹੀਦਾ ਹੈ ਤੇ ਉਹ ਸਿੱਖ ਨੋਜਵਾਨਾਂ ਨੂੰ ਵੀ ਅਪੀਲ ਕਰਦੇ ਹਨ ਕਿ ਸੰਜਮ ਤੋਂ ਕੰਮ ਲੈਂਦਿਆਂ ਅਜਿਹੇ ਸ਼ਰਾਰਤੀ ਤੱਤਵਾਂ ਨਾਲ ਆਪਣੇ ਹਿਸਾਬ ਨਾਲ ਨਿਪਟਣ ਤੇ ਅੰਨ੍ਹੀ ਬੋਲੀ ਸਰਕਾਰ ਤੇ ਪੁਲਿਸ ਪ੍ਰਸ਼ਾਸ਼ਨ ਤੋਂ ਕੋਈ ਉਮੀਦ ਨਾ ਰੱਖਣ। ਨੂਰਮਹਿਲ ਦੇ ਡੇਰਾ ਸੰਚਾਲਕ ਆਸ਼ੂਤੋਸ਼ ਦੇ ਦਾਹ ਸੰਸਕਾਰ ਸਬੰਧੀ ਹਾਈਕੋਰਟ ਦੇ ਆਏ ਹੁਕਮਾਂ ’ਤੇ ਪ੍ਰਤੀਕ੍ਰਿਆ ਜਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਬਹੁਤ ਪਹਿਲਾਂ ਆ ਜਾਣਾ ਚਾਹੀਦਾ ਸੀ ਤੇ ਪਾਖੰਡਵਾਦ ਖ਼ਤਮ ਹੋਣਾ ਚਾਹੀਦਾ ਹੈ, ਕਹਿੰਦੇ ਹਨ ਕਿ ਪਰ ਦੇਰ ਆਏ ਦਰੁਸਤ ਆਏ। ਹਾਈਕੋਰਟ ਦੇ ਇਸ ਫ਼ੈਸਲੇ ਦਾ ਉਹ ਸਵਾਗਤ ਕਰਦੇ ਹਨ ਤੇ ਡੇਰੇ ਦੇ ਚੇਲਿਆਂ ਨੂੰ ਵੀ ਇਹ ਕਹਿਣਾ ਚਾਹੁੰਦੇ ਹਨ ਕਿ ਉਹ ਸੱਚਾਈ ਨੂੰ ਮੰਨ ਲੈਣ ਤੇ ਲੋਕਾਂ ਨੂੰ ਗੁਮਰਾਹ ਨਾ ਕਰਨ। ਉਨ੍ਹਾਂ ਸਿੱਖ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਮੁੱਚੀ ਸਿੱਖ ਸੰਗਤ ਧੰਨ ਧੰਨ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਹਾੜਾ 5 ਜਨਵਰੀ ਨੂੰ ਹੀ ਮਨਾਉਣ। ਉਨ੍ਹਾਂ ਜੇਲ੍ਹਵਿੱਚ ਕੁਝ ਅਧਿਕਾਰੀਆਂ ਵੱਲਂਂ ਸਿੱਖ ਕੌਮ ਦੇ ਹਰਮਨ ਪਿਆਰੇ ਤੇ ਸਿੱਖੀ ਸਿਧਾਤਾਂ ਦੀ ਲਗਾਤਾਰ ਪਹਿਰੇਦਾਰੀ ਕਰ ਰਹੇ ‘‘ਪਹਿਰੇਦਾਰ’’ ਅਖ਼ਬਾਰ ਨੂੰ ਉਨ੍ਹਾਂ ਤੱਕ ਪਹੁੰਚਣ ਨਾ ਦਿੱਤੇ ਜਾਣ ਦਾ ਵੀ ਗਿਲਾ ਕੀਤਾ। ਉਨ੍ਹਾਂ ਦੱਸਿਆ ਕਿ ਅਲਸਰ ਦੀ ਬਿਮਾਰੀ ਕਰਕੇ ਖੂਨ ਡਿੱਗਣ ਨਾਲ ਉਹ ਸ਼ਰੀਰਕ ਅਤੇ ਮਾਨਸਿਕ ਤੌਰ ’ਤੇ ਕਾਫ਼ੀ ਪਰੇਸ਼ਾਨ ਹਨ ਤੇ ਮਲੋਟ ਦੀ ਮਾਣਯੋਗ ਅਦਾਲਤ ’ਚ ਉਹ ਇਸ ਸਬੰਧੀ ਅਪੀਲ ਕਰ ਚੁੱਕੇ ਹਨ ਪਰ ਅਦਾਲਤ ਵੱਲੋਂ ਇਸ ਨੂੰ ਅਣਗੋਲਿਆਂ ਕਰਦਿਆਂ ਉਹਨਾਂ ਦੇ ਕੇਸ ’ਚ ਗਵਾਹੀਆਂ ਨਾ ਕਰਵਾਉਂਦੇ ਹੋਏ ਕੇਸ ਨੂੰ ਬੇ ਵਜ•ਾ ਲਮਕਾਇਆ ਜਾ ਰਿਹਾ ਹੈ ਤੇ ਉਹਨਾਂ ਨੂੰ ਮਾਨਸਿੱਕ ਤੌਰ ’ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਨਾਲ ਆਏ ਬਲਜਿੰਦਰ ਸਿੰਘ ਨੇ ਕਿਹਾ ਕਿ ਜੇਲ੍ਹਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਨਾਲ ਸਖ਼ਤਾਈ ਨਾਲ ਪੇਸ਼ ਆਇਆ ਜਾਂਦਾ ਹੈ। ਸਰਚਿੰਗ ਦੌਰਾਣ ਵੀ ਉਨ੍ਹਾਂ ਨੂੰ ਬੇਹੱਦ ਜਲਾਲਤ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਦੇਸ਼ ਅੰਦਰ ਦੋ ਤਰਾਂ ਦੇ ਕਾਨੂੰਨ ਚੱਲ ਰਹੇ ਹਨ। ਜਿਨ੍ਹਾਂ ਵਿਚ ਘੱਟ ਗਿਣਤੀਆਂ ਲਈ ਕਨੂੰਨ ਹੋਰ ਤਰਾਂ ਹਨ। ਜਿਸ ਦੇ ਸਿੱਟੇ ਵਜੋਂ ਅੱਜ ਸਿੱਖ ਕੌਮ ਨੂੰ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਇਨਸਾਫ਼ ਨਹੀਂ ਮਿਲ ਰਿਹਾ। ਇੰਨਸਾਫ਼ ਮਿਲਣਾ ਤਾਂ ਦੂਰ ਹੁਣ ਆਏ ਦਿਨ ਸਿੱਖਾਂ, ਸਿੱਖ ਗੁਰਧਾਮਾਂ ਅਤੇ ਸਿੱਖ ’ਤੇ ਸਿੱਖ ਵਿਰੋਧੀ ਤਾਕਤਾਂ ਵੱਲੋਂ ਹਮਲੇ ਕੀਤੇ ਜਾ ਰਹੇ ਹਨ। ਦੇਸ਼ ਦੀ ਸਰਕਾਰ ਤੋਂ ਸਿੱਖਾਂ ਨੂੰ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ ਤੇ ਇੰਨਸਾਫ਼ ਲਈ ਅਤੇ ਆਪਣੀ ਹੋਂਦ ਨੂੰ ਧਕੀਨੀ ਬਣਾਏ ਰੱਖਣ ਲਈ ਹੁਣ ਖਾਲਿਸਤਾਨ ਦੀ ਸਥਾਪਨਾ ਬੇਹੱਦ ਜਰੂਰੀ ਹੋ ਗਈ ਹੈ।