” ਅਮਰੀਕਨ ਤਰਕਸ਼ੀਲ ਬੌਬ ” ਦੀ ਮਾਨਸਿਕ ਬਵਾਸੀਰ ਦਾ ਇਲਾਜ

By October 23, 2014 0 Comments


ਨੋਟ: ਪਿਛਲੇ ਦਿਨੀ ਸਾਡੀ ਕੌਮ ਦੇ ਸਤਿਕਾਰਯੋਗ ਪੱਤਰਕਾਰ ਸ. ਸੁਰਿੰਦਰ ਸਿੰਘ ਹੁਣਾਂ ਵਲੋਂ ਇੱਕ brain ” ਤਰਕਸ਼ੀਲ ਬੌਬ ” ਦੀ ਇੰਟਰਵਿਊ ਕੀਤੀ ਗਈ ,ਸਾਨੂੰ ਇਹ ਪੂਰਨ ਭਰੋਸਾ ਹੈ ਕੇ ਸ. ਸੁਰਿੰਦਰ ਸਿੰਘ ਕੌਮ ਪ੍ਰਸਤ, ਇਮਾਨਦਾਰ ,ਦਲੇਰ ਅਤੇ ਆਪਣੇ ਕਿੱਤੇ ਪ੍ਰਤੀ ਪੂਰੀ ਤਰਾਂ ਸਮਰਪਿਤ ਹਨ ਪਰ ਕਿਸੇ ਕਾਰਨਾ ਕਰਕੇ ਓਹਨਾਂ ਨੇ ਇਸ ਇੰਟਰਵਿਊ ਲਈ ਪੂਰਾ “Homework ” ਨਹੀਂ ਕੀਤਾ ,ਇਸ ਲਈ ਅਸੀਂ ਸਿੱਖ ਕੌਮ ਵਲੋਂ ਤਰਕਸ਼ੀਲਾਂ ਨੂੰ ਜਵਾਬ ਦੇਣ ਲਈ ਮਜਬੂਰ ਹਾਂ ਅਤੇ ਹੇਠਲਾ ਲੇਖ ਪ੍ਰਕਾਸ਼ਿਤ ਕਰ ਰਹੇ ਹਾਂ।

ਇਸਦੇ ਨਾਲ ਅਸੀਂ ਸ. ਸੁਰਿੰਦਰ ਸਿੰਘ ਨੂੰ ਬੇਨਤੀ ਕਰਦੇ ਹਾਂ ਕਿ ਅੱਗੇ ਤੋਂ ਕੋਈ ਵੀ ਇੰਟਰਵਿਊ ਕਰਨ ਲਈ ਤਿਆਰ ਬਰ ਤਿਆਰ ਹੋਕੇ ਜਾਇਆ ਕਰਨ ,ਇਸ ਲਈ ਸਾਡੀ ਅਰਜ਼ ਹੈ ਕੇ ਸ.ਸੁਰਿੰਦਰ ਸਿੰਘ ਜੀ ਇੱਕ Editorial Board ਦਾ ਗਠਨ ਕਰਨ ਜਿਸਦਾ ਮੁੱਖ ਉਦੇਸ਼ ਇੰਟਰਵਿਊ ਦੇ ਵਿਸ਼ੇ ਨਿਰਧਾਰਤ ਕਰਨਾ ,ਵਿਸ਼ਿਆਂ ਬਾਰੇ ਮੁਢਲੀ ਜਾਣਕਾਰੀ ਦਾ ਨਿਰਣਾ ਕਰਨਾਂ ਅਤੇ ਸਵਾਲਾਂ ਤੇ ਗੱਲਬਾਤ ਦੀ ਸੀਮਾਂ ਨੂੰ ਪੂਰੀ ਤਰਾਂ ਘੋਖਣਾ ਹੋਵੇ। ਇਸ ਨਾਲ ਕੌਮ ਅੱਗੇ ਇੱਕ ਭਰਵੀਂ ਤਸਵੀਰ ਪੇਸ਼ ਹੋ ਸਕਦੀ ਹੈ। ਕੁਛ ਸਖਸ਼ੀਅਤਾਂ ਜੋ ਇਸ ਬੋਰਡ ਵਿੱਚ ਇੱਕ ਮਹੱਤਵਪੂਰਣ ਯੋਗਦਾਨ ਪਾ ਸਕਦੀਆਂ ਹਨ ਓਹਨਾਂ ਦੇ ਨਾਮ ਹਨ ਸ. ਪ੍ਰਭਸ਼ਰਨਦੀਪ ਸਿੰਘ (Oxford University ), ਸ. ਹਰਪ੍ਰੀਤ ਸਿੰਘ ( Harvard University ),ਸ. ਅਜਮੇਰ ਸਿੰਘ , ਡਾ. ਅਮਰਜੀਤ ਸਿੰਘ ,ਡਾ. ਗੁਰਦਰਸ਼ਨ ਸਿੰਘ ਢਿੱਲੋਂ , ਸ. ਕਰਮਜੀਤ ਸਿੰਘ ਪੱਤਰਕਾਰ ,ਸ.ਰਾਜਵਿੰਦਰ ਸਿੰਘ ਰਾਹੀ।

ਅਸੀਂ ਸ. ਸੁਰਿੰਦਰ ਸਿੰਘ ਦੇ ਕਾਰਜਾਂ ਦੇ ਕਾਇਲ ਹਾਂ ਅਤੇ ਓਹਨਾਂ ਦੇ ਸ਼ੁਭਚਿੰਤਕ ਹਾਂ | ਆਸ ਹੈ ਕੇ ਓਹ ਸਾਡੀ ਬੇਨਤੀ ਪ੍ਰਵਾਨ ਕਰਨਗੇ।
ਹੁਣ ਪੇਸ਼ ਹੈ ਸ. ਚਰਨਜੀਤ ਸਿੰਘ ਤੇਜਾ ਵਲੋਂ ਲਿਖਿਆ ਗਿਆ ਤਰਕਸ਼ੀਲਾਂ ਨੂੰ ਮੂੰਹ ਭੰਨਵਾਂ ਜਵਾਬ :

“…ਤੇ ਬੁੱਗ ਤਰਕਸੀਲਾਂ ਦਾ ਤਰਕ ਮੁਕਿਆ ”
ਰਾਮ ਸਰੂਪ ਹੰਡਾਇਆ ਦਾ ਕਿਤਾਬਚਾ “ਰੱਬ ਕੀ ਕਦੋਂ ਤੇ ਕਿਥੇ ” ਅਤੇ ਮਹਾਂ-ਬੁੱਗ, ਪ੍ਰੇਮ ਸਿੰਘ ਮਸਤਾਨਾ ਦੀ “ਕਿੰਤੂ ਪ੍ਰੰਤੂ” ਮੈਂ 1999 ‘ਚ ਉਦੋਂ ਪੜ੍ਹੀ, ਜਦੋਂ ਮੈਂ ਤਰਕਸੀਲਾਂ ਦੀਆਂ ਮਹਿਫਲਾਂ ‘ਚ ਬੀੜੀਆਂ ਦੇ ਧੂਏ ਤੋਂ ਬਚਦਾ ਹਵਾ ਦਾ ਰੁੱਖ ਵੇਖ ਕੇ ਕਿਸੇ ਨੁਕਰੇ ਬਹਿੰਦਾ ਹੁੰਦਾ ਸੀ । ਰੱਬ ਤੋਂ ਤਾਂ ਮੈਂ ਵੀ ਕੀ ਪੇਲੇ ਲੈਣੇ ਹੀ, ਪਰ ਹੰਡਾਇਆ ਦੀ ਕਿਤਾਬ ਪੜ੍ਹ ਕੇ ਲੱਗਾ ਕਿ ਏਡੇ “ਵੱਡੇ” ਰੱਬ ਨਾਲ ਨਜਿਠਣ ਲਈ ਏਨੀਆਂ ਹੌਲੀਆਂ ਦਲੀਲਾ? ਖੈਰ, ਲੇਖਕ ਤੇ ਪ੍ਰਕਾਸਕ ਦਾ ਤਾਂ ਹੈ ਹੀ, ਕਿਤਾਬਚਾ ਵੰਡਣ ਵਾਲਿਆਂ ਦਾ ਮਾਨਸਕ ਪੱਧਰ ਵੀ ਮੈਨੁੰ ਸਮੋਹਨ ਨਾ ਕਰ ਸਕਿਆ । ਮੈਂ ਤਰਕਸੀਲ ਆਪਣੇ ਇਕ ਦੂਰ ਦੇ “ਮਾਸੜ” ਦੀ ਸੰਗਤ ‘ਚ ਸੀ, ਜਿਹੜਾ ਅੰਮਿਰਤਸਰ ਜ਼ਿਲੇ ਦਾ “ਘੈਂਟ” ਆਗੂ ਸੀ, ਸਾਰਾਂ ਦਿਨ ਉਹਦੇ ਦਿਮਾਗ ਨੁੰ ਠਰਕ ਚੜਿਆ ਰਹਿੰਦਾ, ਲੁਚੇ ਕਿੱਸਿਆਂ ਦੀ ਖਾਣ ਸੀ, ਸਰਾਬੀ ਹੋ ਕੇ ਰੱਬ ਨੁੰ ਸਵਾਦਲੀਆਂ ਗਾਲਾਂ ਕੱਡਦਾ, ਉਸਦੇ ਆਪਣੇ ਘਰੇ ਉਹਦੀ “ਵਾਹਵਾ” ਇਜਤ ਸੀ, ਜੇ ਮੈਂ ਕਿਤੇ ਸਵੱਖਤੇ ਜਾ ਬੂਹਾ ਖੜਕਾਉਂਣਾ ਤਾਂ ਪੁਛਣਾਂ ਕਿਥੇ ਆ “ਮਾਸ਼ਟਰ ਜੀ”, ਤਾਂ ਮਾਸੀ ਨੇ ਡੰਗਰਾਂ ਵਾਲੇ ਢਾਰੇ ਵੱਲ ਇਸ਼ਾਰਾ ਕਰਨਾ, ਖੁਸੇ ਜਿਹੇ ਮੰਜੇ ਤੋਂ ਸ਼ਰਾਬ ਦੀ ਤੋੜ ‘ਚ ਉਠਦੇ ਨੇ ਉਹਨੇ ਆਪਣੇ ਅਮਿ੍ਰਧਾਰੀ ਪਿਉਂ ਨੁੰ ਗਾਲ ਕੱਢਕੇ ਕਹਿਣਾ, “ਬੁਢਾ ਰਾਤੀ ਸਟੈਡ ਲੈ ਗਿਆ ਭੈਣ ਦਾ ਖਸਮ, ਕਹਿੰਦਾ ਆਪਣੀਆਂ ਪੋਤਰੀਆਂ ‘ਤੇ ਸ਼ਰਾਬੀ ਦਾ ਪਰਛਾਵਾਂ ਨਹੀਂ ਪੈਣ ਦੇਣਾਂ , ਦੱਸ ਸਾਲਿਆਂ ਪੋਤਰੀਆਂ ਮੇਰੇ ਪਰਛਾਵੇਂ ਤੋਂ ਬਿਨਾ ਈ ਜੰਮ ਪਈਆਂ”, ਮੈਂ ਹੱਸ ਕੇ ਕਹਿਣਾ ਮਾਸੜਾ ਰੂੜੀਵਾਦੀ ਲੋਕ ਨੇ ਉਨ੍ਹਾਂ ਨੁੰ ਕੀ ਪਤਾ ਰੂੜੀਆਂ ‘ਤੇ ਸੌਣ ਦੇ ਨਜ਼ਾਰੇ।
ਖੈਰ, ਪਰੇਮ ਸਿੰਗ ਮਸਤਾਨੇ ਦੀ ਕਿਤਾਬ ਕਿੰਤੂ ਪ੍ਰੰਤੂ, ਜਿਨ੍ਹੂ ਬਹੁਤੇ ਪੰਜਾਬੀ ਤਰਕਸ਼ੀਲ ਬਾਇਬਲ ਮੰਨਦੇ ਨੇ, ਕਈ ਦਿਨ ਚੁੱਕੀ ਫਿਰਦਾ ਰਿਹਾ, ਜਿਹੜੇ ਤਰਕਸੀਲ ਸਾਥੀ ਨਾਲ ਗ਼ੱਲ ਕਰਾਂ ਉਹ ਆਖੇ ਤੇਰਾ ਅਜੇ ਵਿਕਾਸ ਨਹੀਂ ਹੋਇਆ ।
ਮਸਤਾਨੇ ਦਾ ਨੰਬਰ ਕਿਤਾਬ ‘ਚ ਲਿਖਿਆ ਸੀ ਮੈਂ ਫੋਨ ਲਾ ਲਿਆ ਪੀਸੀਉ ਤੋਂ …ਲਉਂ ਜੀ 40 ਕੁ ਰੁਪਈਆਂ ‘ਚ ਮਸਤਾਨੇ ਹੋਰਾਂ ਦਾ ਪ੍ਰੇਮ ਜ਼ਾਹਰ ਹੋ ਗਿਆ । ਜਿਨ੍ਹਾਂ ਪਾਠਕਾਂ ਇਹ ਮਹਾਨ ਕਿਤਾਬ ਨਹੀਂ ਪੜ੍ਹੀ ਉਨ੍ਹਾਂ ਦੀ ਜਾਣਕਾਰੀ ਲਈ ਦੱਸ ਦੇਵਾਂ , ਪ੍ਰੇਮ ਸਿੰਘ ਮਸਤਾਨਾ ਦੇ ਮੈਨੁੰ ਦੱਸੇ ਮੁਤਾਬਕ , ਮਸਤਾਨਾ ਹੋਰੀ ਕੇਰਾਂ ਮਸਤੂਆਣੇ ਮੇਲੇ ;ਤੇ ਗਏ ਉਥੇ ਸ੍ਰੋਮਣੀ ਕਮੇਟੀ ਦੇ ਸਟਾਲ ‘ਤੇ ਸਸਤਾ ਵੇਖ ਕੇ ਗੁਰਮਤ ਪ੍ਰਕਾਸ ਲਵਾ ਲਿਆ । 2 ਰੁਪਈਏ ‘ਚ ਖਾਸਾ ਮੋਟਾ ਤਾਜਾ ਕਿਤਾਬ ਵਰਗਾ ਰਸਾਲਾ ਘਰੇ ਆਉਂਣ ਲੱਗ ਗਿਆ , ਜਿਥੋਂ ਆਪ ਜੀ ਦਾ ਖੋਜੀ ਮਨ ਸਿੱਖੀ ਬਾਰੇ ਖੋਜ ਕਰਨ ਦੀਆਂ ਅੰਗੜਾਈਆਂ ਲੈਣ ਲੱਗਾ । (ਤੁਸੀ ਭਲੀ ਭਾਤ ਜਾਣਦੇ ਉ ਕਿ ਗੁਰਮਤ ਪ੍ਰਕਾਸ ‘ਤੇ ਸ਼ਰੋਮਣੀ ਕਮੇਟੀ ਕਿਹੜੀ ਸਿੱਖੀ ਦੀ ਅਗਵਾਈ ਕਰਦੇ ਹਨ) ਮਸਤਾਨਾਂ ਜੀ ਨੇ ਘਰੇ ਆਏ 10-15 ਗੁਰਮਤ ਪ੍ਰਕਾਸ ਮੈਗਜੀਨਾਂ ਦੇ ਅਧਾਰ ‘ਤੇ ਸਿੱਖੀ ‘ਤੇ ਕਿੰਊ ਪ੍ਰੰਤੂ ਕਰਦੀ ਕਿਤਾਬ ਲਿਖ ਦਿੱਤੀ । ਕਿਤਾਬ ਕਾਹਦੀ ਸਾਲੇ ਚੁਟਕਲੇ । ਇਕ ਸਾਂਝਾ ਕਰ ਰਿਹਾ ।
“ਗੁਰੂ ਨਾਨਕ ਨੁੰ ਵਿਗਿਆਨ ਬਾਰੇ ਕੁਝ ਨਹੀ ਸੀ ਪਤਾ, “ਧਰਤੀ ਹੋਰ ਪਰੈ ਹੋਰੁ ਹੋਰੁ ” ਸ਼ਬਦ ਉਸ ਨੇ ਤਾਂ ਲਿਖਿਆ ਕਿਉਂ ਕਿ ਪਹਿਲਾਂ ਲੋਕ ਬਹੁਤਾ ਦੂਰ ਦੁਰਾਡੇ ਜਾਂਦੇ ਨਹੀਂ ਸੀ ਤੇ ਸਮਝਦੇ ਸੀ ਕਿ ਜੋਥੋਂ ਅਕਾਸ਼ ਥੱਲੇ ਜਮੀਨ ਨਾਲ ਆ ਲਗਦਾ ਉਥੋਂ ਤੱਕ ਹੀ ਧਰਤੀ ਹੈ । ਗੁਰੂ ਨਾਨਕ ਘੁਮ ਫਿਰ ਕੇ ਵਾਹਵਾ ਚੀਜਾਂ ਵੇਖ ਆਇਆਂ …ਉਨੇ ਲੋਕਾਂ ਨੁੰ ਕਿਹਾ ਇਹੀਉ ਧਰਤੀ ਨਹੀਂ , ਹੋਰ ਵੀ ਪਰੇ ਹੋਰ ਵੀ ਏਦਾਂ ਦੀਆਂ ਧਰਤੀਆਂ ਹਨ”।
ਮਸਤਾਨਾਂ ਜੀ ਦਾ ਸਿੱਖੀ ਬਾਰੇ ਤਾਂ ਕੀ ਗਿਆਨ ਹੋਣਾਂ ਆਮ ਜਾਣਕਾਰੀ, ਸਮਾਜ ਤੇ ਵਿਗਿਆਨ ਦੀ ਮੁਢਲੀ ਜਾਣਕਾਰੀ ਤੋਂ ਕੋਰੇ ਸਨ ਪਰ ਤਰਕਸ਼ੀਲਾਂ ਦੇ ਗੁਰੂ ਅਖਵਾਏ ।
ਮੈਂ ਕੁਝ ਤਿੱਖੀਆਂ ਤੱਤੀਆਂ ਬਹਿਸਾਂ ਤੋਂ ਬਾਅਦ ਇਨ੍ਹਾਂ ਘੋਗੜਪੰਥੀ ਤਰਕਸੀਲਤਾ ‘ਤੇ ਧਾਰ ਮਾਰਨੋ ਹੱਟ ਗਿਆ । ਮੇਰਾ ਮੰਨਣਾ ਹੈ ਕਿ ਤੁਲਾਨਤਮਕ ਧਰਮ ਅਧਿਐ , ਲੋਕ ਸਹਿਤ, ਗੁਰਬਾਣੀ ਅਤੇ ਸਤਈ ਜਿਹਾ ਮਾਰਕਸਵਾਦ ਪੜਨ ਸਮਝਨ ਦੇ ਯਤਨ ‘ਚ ਕੁਦਰਤੀ ਤੁਸੀ ਚੰਗੇ ਖਾਸੇ ਤਰਕ ਦੇ ਧਾਰਨੀ ਹੋ ਜਾਂਦੇ ਹੋ । ਤੁਸੀ ਗੈਰ-ਸਿਆਾਸੀ ਨਹੀ ਰਹਿੰਦੇ ਅਤੇ ਧਰਮ, ਅੰਧਵਿਸ਼ਵਾਸ , ਲੋਕ ਮਾਨਤਾਵਾਂ ਬਾਰੇ ਤੁਸੀ ਸਪੱਸਟ ਹੋ ਜਾਂਦੇ ਹੋ । ਤੁਹਾਡੀ ਸੋਚ ਲੋਕ ਪੱਖੀ ਤੇ ਲੋਕ ਵਿਰੋਧੀ ਨਿਖੇੜਾ ਕਰਨ ਦੇ ਕਾਬਲ ਹੋ ਜਾਂਦੀ ਹੈ ।
ਨਾਸ਼ਤਕ- ਆਸਤਕ ਦੀ ਬਹਿਸ ‘ਚ ਪੈਣਾ ਨਿਆਣਪੁਣਾ ਕਿਹਾ ਜਾ ਸਕਦਾ ਹੈ ਕਿਉਂ ਕਿ ਸਿਆਸੀ ਤੌਰ ‘ਤੇ ਚੇਤੰਨ ਬੰਦਾ ਇਸ ਤੇ ਧੁਰ , ਅਮਲ ਤੇ ਅਸਰ ਤੋਂ ਚੰਗੀ ਤਰ੍ਹਾਂ ਵਾਕਫ ਹੁੰਦਾ ਹੈ । ਮੈਂ ਬਹੁਤੇ ਤਰਕਸੀਲ ਨਿਜੀ ਜ਼ਿੰਦਗੀ ‘ਚ ਸੈਤਾਨ ਵਾਂਗੂ ਵਿਚਰਦੇ ਵੇਖੇ ਨੇ ।
“ਮੇਰੇ ਯਾਰ ਦੋਸਤ ਦੇ ਭਰਾ ਨੁੰ ਕਾਮ ਸਭੰਦੀ ਉਲਝਣ ਸੀ, ਜਿਸ ਕਰਕੇ ਵਿਆਹ ਕਰਵਾਉਣ ਤੋਂ ਡਰਦਾ ਸੀ । ਗਰੀਬ ਬੰਦਾ ਸੀ ਹਸਪਤਾਲ ‘ਚ ਸਕੈਟਰਿਸਟ ਉਸਦੀ ਛਿੱਲ ਲਾਹ ਲੈਂਦੇ, ਮੈਂਨੁੰ ਭੁਲੇਖਾ ਸੀ ਕਿ ਤਰਕਸੀਲ ਉਸ ਦਾ ਇਲਾਜ ਕਰ ਸਕਦੇ ਨੇ , ਮੈ ਆਪਣੇ ਇਕ ਤਰਕਸੀਲ ਮਿੱਤਰ ਨੁੰ ਕਿਹਾ ਕਿ ਇਸ ਬੰਦੇ ਦੀਆਂ ਉਲਝਣਾ ਲਈ ਕਾਉਂਸਲਿੰਗ ਕਰਾਉਂਣੀ ਆ , ਉਸ ਦੇ ਕਹਿਣ ‘ਤੇ ਮਨੋ ਵਿਗਾਆਨ ਦਾ ਬੰਦਾ ਕਲੇਮ ਕਰਨ ਵਾਲੇ ਤਰਕਸੀਲ ਨਾਲ ਗਰੀਬ ਰੋਗੀ ਨੁੰ ਮਿਲਵਾ ਦਿਤਾ ਗਿਆ । ਪਹਿਲੀ ਕਾਉਂਸਲਿੰਗ ਤੋਂ ਬਾਅਦ ਮੈਂ ਰੋਗੀ ਨੁੰ ਪੁਛਿਆ , ਕੀ ਗੱਲਬਾਤ ਹੋਈ, ਕਹਿੰਦਾ “ਉਸ ਨੁ ਪੁਛਿਆ ਕਿਨੀ ਜਮੀਨ ਆ, ਕੀ ਕਰਦੇ ਉ , ਪਿਉਂ ਕੀ ਕਰਦਾ , ਪੈਸੇ ਕਿਨੇ ਕੁ ਆ , ਤੇ ਮੈਂ ਦੱਸੀ ਗਿਆ । ਫਿਰ ਉਹਨੇ ਕਿਆ “ਐਮਵੇਅ ਬੜੀ ਵਧੀਆਂ ਕੰਪਨੀ ਆ ਛੇ ਹਜ਼ਾਰ ‘ਚ ਕਾਰ ਧੋਣ ਵਾਲੀ ਕਿੱਟ , ਡਾਇੰਨਗ ਟੇਬਲ ਸਪਰੇਅ , ਮਾਊਥ ਸਪਰੇਅ , ਗਲਿਸਟਰੀਨ ਮਿਲੂਗੀ , ਮੈਬਰ ਬਣੋ, ਫਿਰ ਕਮਾਈ ਸ਼ੁਰੂ ਹੋ ਜਾਣੀ ਲੱਖਾਂ ‘ਚ ਖੇਡੋਗੇ”।
ਮੈਨੁੰ ਵੱਟ ਚੜ੍ਹ ਗਿਆ , ਮੈਂ ਸਿੱਧਾ “ਮਾਸੜ” ਵੱਲ ਗਿਆ, ਉਲਾਹਮਾ ਦਿਤਾ, ਭਈ ਉਹਨ੍ਹਾਂ ਦੇ ਸ਼ੈਕਲ ਦੇ ਕੁਤੇ ਮਰੇ, ਉਨ੍ਹਾਂ ਤੋਂ ਉਹ ਪੈਂਦੇ ਨਹੀਂ, ਵਿਚਾਰਿਆਂ ਤੋਂ, ਸਾਲੇ ਤਰਕਸੀਲ ਕਾਰ ਵਾਸ਼ਿੰਗ ਕਿੱਟ ਵੇਚਣ ਡਹੇ ਆ, ਗਰੀਬਾਂ ਨੁੰ । ਉਸ ਦਿਨ ਮਾਸੜ ਨੇ ਰੱਬ ਦੀ ਥਾਂ ਤਰਕਸੀਲ ਦਾ ਜੋਤਾ ਲਾਇਆ, ਅਧੀਆ ਅਸੀ ਪੱਲਿਉ ਪਿਆਇਆ ।
ਇਨ੍ਹਾਂ ਨੁੰ ਖਾਸਾ ਵੱਡਾ ਭੁਲੇਖਾ ਹੁੰਦਾ ਕਿ ਇਹ ਆਮ ਜਨਤਾ ਨਾਲੋਂ ਸਿਆਣੇ ‘ਤੇ ਤੀਖਣ ਬੁੱਧੀ ਨੇ, ਪਰ ਦੁਨੀਆਂ ਪਰੇ ਤੋਂ ਪਰੇ ਆ । ਮੇਰੀ ਹਾਜ਼ਰੀ ‘ਚ ਚੋਟੀ ਦੇ ਤਰਕਸੀਲ ਇਕ ਗੁਰਦਵਾਰੇ ਦੇ ਗ੍ਰੰਥੀ ਨੁੰ ਬੂਜੜ ਸਮਝ ਕੇ ਕਕਾਰਾਂ ਦਾ ਮਖੌਲ ਉਡਾਉਂਣ ਲੱਗ ਗਏ । ਤਰਕਸੀਲ ਆਗੂ ਮੁੜ ਮੁੜ ਕਹਿਣ ਕਛਿਹਰਾ ਕਿਉਂ ਪਾਉਂਦੇ ਜੇ, ਕੱਛਾ ਪਾਉਂ, ਕੱਛਾ ਪਾਉ । ਗ੍ਰੰਥੀ ਪੰਜਾਬੀਅਤ ਦੀ ਮੋਟੀ ਜਿਹੀ ਰਮਝ ਸਮਝਣ ਵਾਲਾ, ਸਹਿਜ ‘ਚ ਕਹਿੰਦਾ, ਮੈਂ ਕਛਿਹਰਾ ਲਾਹ ਕੇ ਕੱਛਾ ਪਾਉਂਣ ਨੁੰ ਤਿਆਰ ਆ, ਪਰ ਕੋਈ ਕੰਜਰ ਸਿੱਧ ਕਰੇ ਕਿ ਕਛਿਹਰਾ ਕਿਵੇਂ ਮਨੁਖਤਾ ਵਿਰੋਧੀ ਆ ਤਾਂ ਕੱਛਾ ਕਿਵੇਂ ਲੋਕ ਮੁਕਤੀ ਚਿੰਨ ਆ ….ਮੈਂ ਕਿਹਾ ਦੱਸੋ ਤਰਕਸੀਲ ਜੀ , …ਮਾਂ ਮਰਗੀ ਬੁੱਗਾਂ ਦੀ, ਜਦੋਂ ਸਭ ਤੋਂ ਬੁੱਗ ਸਮਝੇ ਜਾਂਦੇ ਗ੍ਰੰਥੀ ਨੇ ਪੂਛਾ ਚੁਕਾ ਦਿਤੀਆਂ । ਅਸਲ ‘ਚ ਇਹ ਭਾਰਤ ਦੇ ਹਿੰਦੂਤਵੀ ਖਾਸੇ ‘ਚ ਉਨ੍ਹਾਂ ਦੀ ਪਾਲੀ ਹੋਈ ਇਕ ਬਿ੍ਰਗੇਡ ਹੈ, ਜੋ ਸਧਾਰਨ ਸਿੱਖ ਦੇ ਅੰਦਰ ਹੀਣ ਭਾਵਨਾ ਪੈਦਾ ਕਰ ਕੇ ਉਹਨੁੰ ਹਿੰਦੂਤਵੀ ਸਿਸਟਮ ‘ਚ ਫਿੱਟ ਕਰਨਾ ਲੋਚਦੀ ਹੈ। ਪੰਜਾਬੀਅਤ ਅਤੇ ਸਿੱਖੀ ਨਾਲ ਅੱਤ ਦੀ ਨਫਰਤ ਕਰਦੀ ਹੈ ਇਹ ਜਮਾਤ।
ਥੋੜੇ ਦਿਨ ਪਹਿਲਾਂ ਲੁਧਿਆਣੇ ਇਕ ਹਾਲ ‘ਚ ਲੱਖ ਹਾਲ-ਪਾਰਿਆ ਦੇ ਬਾਵਜੂਦ 35 ਤਰਕਸ਼ੀਲ ਇਕੱਠੇ ਹੋਏ, ਰੱਬ ਨਾਲ ਆਢਾ ਲਾਉਂਣ ਨੁੰ । ਮੈਨੁੰ ਏਨੀ ਠੰਢੀ ਦੁਕਾਨਦਾਰੀ ਵੇਖ ਕੇ ਦੁੱਖ ਹੋਇਆ , ਕਿਉਂ ਕਿ ਫੇਸਬੁਕ ਦੇ ਇਕ ਗਰੁੱਪ ‘ਚ ਇਹ ਖਾਸੇ ਸਰਗਰਮ ਨੇ ਜਿਥੋਂ ਮੈਨੁੰ ਕੱਲ ਈ ਕੱਢਿਆ ।
ਦੱਲੇ ਜਿਹੇ ਕਿਸਮ ਦੇ ਕੁਝ ਕਾਮਰੇਡ ਤੇ ਬਾਕੀ ਬੁੱਗ ਤਰਕਸੀਲ, ਕਿਸੇ ਵੀ ਸਿਆਸੀ ਗੱਲ ‘ਤੇ ਅੱਖਾਂ ਮੀਚ ਲੈਂਦੇ ਨੇ ….ਸਾਰਾ ਦਿਨ ਸਿਧੇ ਹੋਏ ਰਹਿੰਦੇ ਨੇ ਬਾਬੇ ਨਾਨਕ ਨਾਲ….ਅਖੇ ਜੀ , ਸਿੱਖ ਧਰਮ ‘ਚ ਅੌਰਤ ਨੁੰ ਬਰਾਬਰ ਦੇ ਹੱਕ ਨਹੀਂ, ਕੋਈ ਔਰਤ ਗੁਰੂ ਕਿਉਂ ਨਹੀਂ ਬਣਾਈ । ਮੈਂ ਪੁਛ ਬੈਠਾ , ਉਹ ਤੇ 15ਵੀਂ ਸਦੀ ਦੀਆਂ ਗੱਲਾਂ ਸੀ, ਤੁਸੀ ਸਾਰੇ ਲਗਾੜੇ ਕੱਠੇ ਹੋਏ ਫਿਰਦੇ ਉ ਫੇਸਬੁਕ ਤੇ ਤੁਹਾਡੀਆਂ ਭੈਣਾਂ ਘਰਵਾਲੀਆਂ ਧੀਆਂ ਕਿਥੇ ਨੇ , ਉਹ ਕਿਉਂ ਹਨੇਰਾ ਢੋਅ ਰਹੀਆਂ ਨੇ , ਉਹ ਫੇਸਬੁਕ ਤੇ ਕਿਉਂ ਨਹੀਂ ਦਿਸਦੀਆਂ ।
ਮੁੱਕ ਗਏ ਤਰਕ ..ਬਾਹਰ ਕੱਢਤਾ ਪ੍ਰਹੁਣੇ ਨੁੰ …..

ਵਲੋਂ : ” ਸਿੱਖ ਸਪੈਕਟ੍ਰਮ ”

” ਇਹ ਆਰਟੀਕਲ ਸਿੱਖ ਸਪੈਕਟਰਮ ਵਲੋਂ ਕੀਤੀ ਗਈ ਬੇਨਤੀ ਤੇ ਪ੍ਰਕਾਸ਼ਿਤ ਕੀਤਾ ਗਿਆ ਹੈ “

Posted in: ਸਾਹਿਤ