ਰਾਜ ਬਰਾੜ ਦੀ ਤਰਸਯੋਗ ਹਾਲਤ ਪਿੱਛੇ ਕਾਰਨ ਉਸ ਨਾਲ ਹੋਇਆ ਧੋਖਾ?

By September 29, 2014 0 Comments


ਫਤਿਹਗੜ੍ਹ ਸਾਹਿਬ  (29 ਸਤੰਬਰ,ਅਰੁਣ ਆਹੂਜਾ ):ਸੋਸ਼ਲ ਨੈਟਵਰਕਿੰਗ ਸਾਈਟਾਂ ਤੇ ਇਹ ਚਰਚਾਵਾਂ ਜੋਰਾਂ ਤੇ ਹਨ ਕਿ ਰੈਡ ਐਫ.ਐਮ ਦੇ ਮਾਲਿਕ ਨੇ ਪੰਜਾਬੀ ਗਾਇਕ ਰਾਜ਼ ਬਰਾੜ ਨਾਲ ਉਹਨਾਂ ਦੀ ਫਿਲਮ ਦੀ ਰਲੀਜਿੰਗ ਲਈ ਵੱਡਾ ਧੋਖਾ ਕੀਤਾ ਜਿਸ ਕਾਰਨ ਬਰਾੜ ਦਾ ਘਰ ਬਾਰ ਤੱਕ ਵਿਕ ਗਿਆ ਤੇ ਇਸ ਸਦਮੇ ਨੂੰ ਸਹਾਰਨ ਲਈ ਰਾਜ਼ ਬਰਾੜ ਸਰਾਬ ਦਾ ਸਹਾਰਾ ਲੈਣ ਲੱਗ ਪਿਆ। ਸੋਸ਼ਲ ਮੀਡੀਆ ‘ਚ ਪਿਛਲੇ ਕੁਝ ਦਿੰਨਾਂ ਤੋਂ ਪੰਜਾਬੀ ਗਾਇਕ ਰਾਜ ਬਰਾੜ ਸੰਬਧੀ ਬਹੁਤ ਸਾਰੀਆ ਖਬਰਾਂ ਤੇ ਵੀਡੀਓ ਨੂੰ ਅੱਗੇ ਤੋਂ ਅੱਗੇ ਭੇਜਿਆ ਜਾ ਰਿਹਾ ਸੀ ਜਿਸ ਵਿੱਚ ਉਹ ਸ਼ਰਾਬੀ ਹਾਲਤ ਵਿੱਚ ਹੈ, ਇਨ੍ਹਾਂ ਵੀਡੀਓਜ਼ ਨੂੰ ਇੰਟਰਨੈਟ ਉਪਭੋਗਤਾ ਬੜੇ ਉਤਸ਼ਾਹ ਨਾਲ ਦੇਖ ਰਹੇ ਸਨ ਅੱਤੇ ਅੱਗੇ ਤੋਂ ਅੱਗੇ ਸ਼ੇਅਰ ਕਰਕੇ ਇਸ ਦੀ ਨਿੰਦਾ ਵੀ ਕਰ ਰਹੇ ਸਨ। ਪਰ ਜਦੋਂ ਰਾਜ ਬੜਾਰ ਦੀ ਇਸ ਹਾਲਤ ਦੇ ਕਾਰਣਾਂ ਦਾ ਲੋਕਾਂ ਨੂੰ ਪਤਾ ਲੱਗਿਆ ਤਾਂ ਲੱਖਾ ਲੋਕ ਇੰਟਰਨੈਟ ਦੇ ਮਾਧਿਅਮ ਨਾਲ ਰਾਜ ਬਰਾੜ ਨਾਲ ਹਮਦਰਦੀ ਜਤਾ ਰਹੇ ਹਨ ਅਤੇ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣ ਦੀ ਗੱਲ ਕਹਿ ਕੇ ਬਾਰ-ਬਾਰ ਸੰਦੇਸ਼ ਭੇਜ ਰਹੇ ਹਨ। ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁਕ ਅਤੇ ਟਵੀਟਰ ਤੇ ਰਾਜ ਬਰਾੜ ਪੇਜ਼ ਨੂੰ ਦੂਨੀਆਂ ਭਰ ਦੇ ਲੱਖਾਂ ਹੀ ਲੋਕਾਂ ਨੇ ਲਾਈਕ ਅਤੇ ਟਵੀਟ ਕੀਤਾ ਹੈ। ਇਸ ਪੇਜ਼ ਤੇ ਲੋਕਾਂ ਵੱਲੋਂ ਕੀਤੀਆਂ ਗਈ ਪ੍ਰਤੀਕ੍ਰਿਆਵਾਂ ਵਿਚ ਕਿਹਾ ਜਾ ਰਿਹਾ ਹੈ ਕਿ ਰਾਜ ਬਰਾੜ ਦੀ ਸ਼ਰਾਬੀ ਹਾਲਤ ਵਾਲੀ ਵੀਡੀਓ ਵਿਚ ਜ਼ਿੰਮੇਵਾਰ ਧਿਰ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਸੀ, ਉਨ੍ਹਾਂ ਕਿਹਾ ਹੈ ਕਿ ਕੈਨੇਡਾ ਵਿੱਚ ਰਾਜ ਬਰਾੜ ਦੀ ਫਿਲਮ ਰਿਲੀਜ਼ ਕਰਨ ਲਈ ਰੈਡ ਐਫ.ਐਮ ਦੇ ਮਾਲਿਕ ਨੇ ਕਥਿਤ ਤੌਰ ਤੇ ਵੱਡਾ ਧੋਖਾ ਰਾਜ ਬਰਾੜ ਨਾਲ ਕੀਤਾ ਹੈ ਜਿਸ ਤੋਂ ਬਾਅਦ ਉਸ ਦਾ ਘਰ-ਬਾਰ ਵੀ ਵਿੱਕ ਗਿਆ ਅਤੇ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਿਆ ਹੈ, ਨਿਰਸੰਦੇਹ ਰਾਜ ਬਰਾੜ ਇਕ ਵਧੀਆ ਲੇਖਕ ਤੇ ਗਾਇਕ ਦਾ ਇਸ ਪ੍ਰਕਾਰ ਜ਼ਿੰਦਗੀ ਤੋਂ ਹਾਰ ਮੰਨ ਲੈਣਾ ਠੀਕ ਨਹੀਂ ਪਰ ਉਸਦੀ ਇਸ ਤਰਸਯੋਗ ਹਾਲਤ ਲਈ ਪੰਜਾਬੀ ਫਿਲਮਾਂ ਦੇ ਪਰਦੇ ਪਿੱਛੇ ਕੰਮ ਕਰਦੇ ਪੰਜਾਬ ਅਤੇ ਵਿਦੇਸ਼ਾਂ ਵਿੱਚ ਮਾਫੀਏ ਨੂੰ ਵੀ ਨੰਗਾ ਕਰਨ ਦੀ ਲੋੜ ਹੈ ਜੋ ਕਿ ਇਕ ਮਹਾਨ ਕਲਾਕਾਰ ਜਸਪਾਲ ਭੱਟੀ ਹੁਰਾਂ ਦੀ ਮੌਤ ਮਗਰੋਂ ਉਨ੍ਹਾਂ ਦੇ ਸਿਵੇ ਤੇ ਆਪਣੀਆਂ ਰੋਟੀਆਂ ਸੇਕਣੋਂ ਨਹੀਂ ਹਟੇ, ਪੈਸਾ ਹੀ ਸਭ ਕੁਝ ਨਹੀਂ ਹੁੰਦਾ ਪਰ ਕੁਝ ਲੋਕਾਂ ਨੇ ਪੈਸੇ ਖਾਤਿਰ ਆਪਣੀ ਜ਼ਮੀਰ ਗਹਿਣੇ ਧਰ ਦਿੱਤੀ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਮੈਨੂੰ ਰਾਜ ਬਰਾੜ ਨਾਲ ਦਿਲੋਂ ਹਮਦਰਦੀ ਹੈ ਕਿ ਉਸ ਨਾਲ ਧੱਕਾ ਹੋਇਆ ਹੈ ਪਰ ਜੋ ਧੱਕਾ ਉਹ ਜ਼ਿੰਦਗੀ ਨਾਲ ਕਰ ਰਿਹਾ ਹੈ, ਉਹ ਕੋਈ ਚੰਗੀ ਖਬਰ ਨਹੀਂ ਲਿਆਵੇਗਾ। ਆਹ ਖਬਰ ਦੇਖੀ ਤਾਂ ਬੜਾ ਦੁੱਖ ਹੋਇਆ, ਇੱਦਾ ਦੇ ਸਿੰਗਰ ਪੰਜਾਬੀ ਮਾਂ ਬੋਲੀ ਦੇ ਵਾਰਿਸ ਹਨ, ਅਸਲ ‘ਚ ਇਹਨਾ ਸਿੰਗਰਾ ਦਾ ਪਤਨ ਹੋਣ ਦਾ ਸਭ ਤੋ ਵੱਡਾ ਕਾਰਣ ਅਸੀ ਖੁਦ ਹਾਂ।
ਪਿਛਲੇ ਮਹੀਨੇ ਇਕ ਇੰਟਰਵਿਓ ਵਿਚ ਰਾਜ ਬਰਾੜ ਨੇ ਇੱਕ ਬੜੀ ਵਧੀਆ ਗੱਲ ਕਹੀ ਸੀ ਕਿ ਮੈ ਕਨੇਡਾ ਚ ਇੱਕ ਮੇਲੇ ਤੇ ਬੈਠਾ ਸੋਅ ਦੇਖ ਰਿਹਾ ਸੀ ਮੇਰੇ ਕੋਲ ਇੱਕ ਪੰਜਾਬੀ ਬੈਠਾ ਸੀ ਤਕਰੀਬਨ ਪੰਜਾਹ ਸਾਲ ਦੀ ਉਮਰ ਹੋਣੀ ਉਸਦੀ। ਉਹ ਕਹਿੰਦਾ ਇਹ ਨਵੇ ਸਿੰਗਰ ਲੱਚਲ ਗਾਇਕੀ ਨਾਲ ਗਾਇਕੀ ਅਤੇ ਪੰਜਾਬੀ ਸਭਿਆਚਾਰ ਨੂੰ ਹੋਰ ਹੀ ਪਾਸੇ ਲੈ ਗਏ ਹਨ ਤਾਂ ਰਾਜ ਬਰਾੜ ਪੁੱਛਦਾ ਕਿ ਵੀਰ ਜੀ ਤੁਸੀ ਮੈਨੂੰ ਜਾਣਦੇ ਹੋ? ਉਹ ਕਹਿੰਦਾ ਨਹੀ। ਰਾਜ ਬਰਾੜ ਕਹਿੰਦਾ ਇਹੀ ਕਮੀ ਹੈ ਸਾਡੇ ‘ਚ, ਮੈ ਫੋਕ ਗਾਉਦਾ ਹਾਂ ਇਸੇ ਲਈ ਤੁਸੀ ਮੈਨੂੰ ਨਹੀ ਜਾਣਦੇ, ਤੁਸੀ ਜਿਆਦਾ ਸਮਾਂ ਇਹਨਾ ਲੱਚਰ ਸਿੰਗਰਾ ਨੂੰ ਭੰਡਣ ਤੇ ਲਾ ਦਿੰਦੇ ਹੋ , ਚੰਗੀਆ ਚੀਜਾਂ ਨੂੰ ਪ੍ਰਮੋਟ ਕਰਨ ਤੇ ਨਹੀ, ਜਰੂਰੀ ਨਹੀ ਮੈਨੂੰ ਹੀ ਪ੍ਰਮੋਟ ਕਰੋ, ਹੋਰ ਵੀ ਮੁੰਡੇ ਚੰਗਾ ਲਿਖਦੇ ਗਾਉਦੇ ਹਨ, ਉਹਨਾ ਨੂੰ ਕਰ ਦਿਓ ਪਰ ਅੱਗੇ ਉਹਨਾ ਨੂੰ ਲਿਆਓ ਜੋ ਚੰਗੇ ਲਿਖਦੇ ਤੇ ਗਾਉਦੇ ਹਨ। ਉਸਨੇ ਹਨੀ ਸਿੰਘ ਨਾਲ ਕੱਢੀ ਐਲਬੰਮ ਬਾਰੇ ਵੀ ਸਫਾਈ ਬੜੇ ਵਧੀਆ ਢੰਗ ਨਾਲ ਦਿੱਤੀ ਸੀ, ਕਹਿੰਦਾ ਕਿ ਦੇਖੋ ਜੀ ਅਸੀ ਵੀ ਟੱਬਰ ਪਾਲਣਾ ਹੈ, ਮੇਰਾ ਦਿਲ ਨਹੀ ਸੀ ਕਰਦਾ ਉਹ ਐਲਬੰਮ ਕੱਢਣ ਨੂੰ ਪਰ ਕੱਢਣੀ ਪਈ ਹਾਲਤਾ ਕਰਕੇ, ਤੇ ਦੇਖੋ ਕਿੰਨੀ ਹਿੱਟ ਹੋਈ ਇਸ ਤੋ ਸਾਫ ਹੈ ਲੋਕ ਕੀ ਸੁਣਨਾ ਚਾਹੁੰਦੇ ਹਨ। ਪਰ ਮੈ ਇਸ ਤਰ੍ਹਾ ਪੰਜਾਬੀ ਮਾਂ ਬੋਲੀ ਦਾ ਘਾਣ ਨਹੀ ਕਰਨਾ ਚਾਹੁੰਦਾ । ਸਾਇਦ ਇਹੀ ਕਾਰਣ ਸੀ ਉਸਨੇ ਉਸ ਤੋ ਬਾਅਦ ਇੱਦਾ ਦੀ ਕੋਈ ਐਲਬੰਮ ਨਹੀ ਕੱਢੀ। “ਪੁੱਤ ਵਰਗਾ ਫੋਰਡ ਟਰੈਕਟਰ ਜੱਟ ਨੇ ਵੇਚਿਆ ਰੋ ਰੋ ਕੇ“ ਵਰਗੇ ਗੀਤਾਂ ਰਾਹੀ ਪੰਜਾਬ ਦੀ ਅਸਲ ਤਸਵੀਰ ਪੇਸ਼ ਕਰਦੇ ਸਿੰਗਰਾਂ ਦਾ ਪਤਨ ਸਾਇਦ ਬਹੁਤੇ ਲੋਕਾਂ ਦੇ ਦਿਮਾਗ ਜਾਂ ਦਿਲ ਦੀ ਕਿਸੇ ਤਾਰ ਨੂੰ ਨਾ ਛੇੜੇ , ਪਰ ਇੱਕ ਸੂਝਵਾਨ ਬੰਦਾ ਇਸ ਬਾਰੇ ਇੱਕ ਵਾਰ ਸੋਚੇਗਾ ਜਰੂਰ।
Tags: ,