‘‘ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ’’ ਦੇ ਉਪਦੇਸ਼ ’ਤੇ ਪਹਿਰਾ ਦੇ ਰਹੇ ਹਨ ਦਸਮ ਪਿਤਾ ਦੇ ਸਿੰਘ

By September 20, 2014 0 Comments


jammu floodsਮਲੋਟ 20 ਸਤੰਬਰ (ਰਾਜਵਿੰਦਰਪਾਲ ਸਿੰਘ) – ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਨੌਜਵਾਨਾਂ ਦਾ ਇਕ ਜੱਥਾ ਕਈ ਦਿਨਾਂ ਤੋਂ ਜੰਮੂ ਕਸ਼ਮੀਰ ਵਿਚ ਮੌਤ ਦੇ ਮੂੰਹ ‘ਚ ਘਿਰੇ ਕਸ਼ਮੀਰ ਦੇ ਲੋਕਾਂ ਨੂੰ ਰਾਹਤ ਸਮੱਗਰੀ ਵੰਡ ਕੇ ਲੋਕਾਂ ਦੀ ਮਦਦ ਕਰ ਰਹੇ ਹਨ। ਦਸਮ ਪਿਤਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਉਪਦੇਸ਼ ਕਿ ‘‘ਮਾਨਸ ਕਿ ਜਾਤ ਸਭੈ ਏਕੋ ਪਹਿਚਾਨਬੋ’’ ’ਤੇ ਪਹਿਰਾਂ ਦਿੰਦਿਆਂ ਇਹ ਜੱਥਾ ਜੰਮੂ ਕਸ਼ਮੀਰ ’ਚ ਹੜਾਂ ਦੀ ਮਾਰ ਹੇਠ ਆਏ ਕੀ ਮੁਸਲਮਾਨ..ਕੀ ਹਿੰਦੂ..ਹਰੇਕ ਫਿਰਕੇ ਨਾਲ ਸਬੰਧ ਰਖਦੇ ਹੜ ਪੀੜਤਾਂ ਦੀ ਨਿਸ਼ਕਾਮ ਤੇ ਬਿਨਾ ਭੇਦਭਾਵ ਕਈ ਦਿਨਾਂ ਤੋਂ ਸੇਵਾਵਾਂ ਨਿਭਾਅ ਰਿਹਾ ਹੈ। ਸਿੱਖ ਵਲੀਟੀਅਰ ਪਿਛਲੇ ਕਈ ਦਿਨਾਂ ਤੋਂ ਪ੍ਰਭਾਵਿਤ ਖੇਤਰਾਂ ਵਿਚ ਪਹੁੰਚ ਕਰਕੇ ਮੌਤ ਦੇ ਮੂੰਹ ਵਿਚ ਫਸੇ ਬਿਮਾਰ ਲੋਕਾਂ, ਔਰਤਾਂ, ਬੱਚਿਆਂ ਅਤੇ ਬਜੁਰਗਾਂ ਨੂੰ ਖਾਣ ਪੀਣ ਦੀਆਂ ਜ਼ਰੂਰੀ ਵਸਤਾਂ ਮੁਹੱਈਆਂ ਕਰਵਾ ਰਹੇ ਹਨ। ਪ੍ਰਭਾਵਿਤ ਲੋਕਾਂ ਵਿਚ ਵੰਡੀ ਜਾ ਰਹੀ ਇਸ ਰਾਹਤ ਸਮੱਗਰੀ ਵਿਚ ਦਵਾਈਆਂ, ਪੀਣ ਵਾਲੇ ਮਿਨਰਲ ਵਾਟਰ ਦੀਆਂ ਬੋਤਲਾਂ, ਬੱਚਿਆਂ ਦੇ ਕਪੜੇ, ਬਿਸਕੁਟ, ਬਰੈਡ, ਦੁੱਧ, ਆਟਾ, ਦਾਲਾਂ, ਆਲੂ, ਪਿਆਜ਼ ਵਰਗੀਆਂ ਜ਼ਰੂਰੀ ਵਸਤਾਂ ਆਦਿ ਸ਼ਾਮਲ ਹਨ। ਉਹਨਾਂ ਦੱਸਿਆ ਕਿ ਹੜ੍ਹਾਂ ਨਾਲ ਹਾਲਤ ਬਦ ਤੋਂ ਬਦਤਰ ਹਨ ਹਰ ਪਾਸੇ ਪਾਣੀ ਹੀ ਪਾਣੀ ਹੈ ਅਜਿਹੇ ਹਾਲਤ ਵਿਚ ਇਥੇ ਵਸਦੇ ਹਰ ਫਿਰਕੇ ਨਾਲ ਸਬੰਧਤ ਕਸ਼ਮੀਰੀ ਲੋਕਾਂ ਨੂੰ ਹਰ ਜ਼ਰੂਰੀ ਵਸਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਲੋਕ ਘਰਾਂ ਦੀਆਂ ਛੱਤਾਂ ਤੇ ਭੁੱਖੇ ਤਿਹਾਏ ਬੈਠੇ ਹੋਏ ਹਨ ਕਈ ਲੋਕਾਂ ਕੋਲ ਤਾਂ ਖਾਣਾ ਆਦਿ ਬਣਾਉਣ ਲਈ ਨਾਤਾਂ ਰਾਸ਼ਨ ਹੈ ਅਤੇ ਨਾ ਹੀ ਖਾਣਾ ਪਕਾਉਣ ਦੇ ਸਾਧਨ ਪਰ ਅਜਿਹੀ ਹਾਲਤ ਵਿਚ ਸਿੱਖ ਜੱਥੇਬੰਦੀਆਂ ਉਹਨਾਂ ਨੂੰ ਰਾਹਤ ਸਮੱਗਰੀ ਮੁਹੱਈਆਂ ਕਰਵਾਈ ਜਾ ਰਹੀ ਹੈ ।
Tags: